Saint Dr. MSG ਨੇ ਦੱਸਿਆ ਟੈਨਸ਼ਨ ਭਜਾਉਣ ਦਾ ਹੱਲ

Barnawa Live

ਸਰਸਾ। ਪੂਜਨੀਕ ਗੁਰੂ ਜੀ (Saint Dr. MSG)  ਹਰ ਇੱਕ ਸਵਾਲ ਦਾ ਜਵਾਬ ਦੇ ਕੇ ਸਾਧ-ਸੰਗਤ ਦੀ ਜਗਿਆਸਾ ਨੂੰ ਸ਼ਾਂਤ ਕੀਤਾ।

ਸਵਾਲ : ਪਿਤਾ ਜੀ ਮੈਂ ਬਹੁਤ ਸੈਂਸਟਿਵ (ਭਾਵੁਕ) ਹਾਂ ਛੋਟੀ ਜਿਹੀ ਗੱਲ ਨਾਲ ਟੈਨਸ਼ਨ ’ਚ ਆ ਜਾਂਦੀ ਹਾਂ, ਸਿਰ ’ਚ ਦਰਦ ਹੋ ਜਾਂਦਾ ਹੈ, ਰਹਿਮਤ ਕਰੋ?

ਪੂਜਨੀਕ ਗੁਰੂ ਜੀ: ਸੈਂਸਟਿਵ ਹੋਣ ਕਾਰਨ ਕਈ ਵਾਰ ਬੜਾ ਮੁਸ਼ਕਲ ਹੋ ਜਾਂਦਾ ਹੈ ਤਾਂ ਤੁਸੀਂ ਬੇਟਾ ਕੋਈ ਵੀ ਗੱਲ ਸੁਣ ਕੇ ਇੱਕਦਮ ਰਿਐਕਟ ਨਾ ਕਰਿਆ ਕਰੋ ਗੱਲ ਉੱਥੇ ਹੀ ਘੁੰਮ ਕੇ ਆ ਜਾਂਦੀ ਹੈ ਕਿ ਤੁਹਾਡੇ ਅੰਦਰ ਆਤਮਬਲ ਦੀ ਬਹੁਤ ਕਮੀ ਹੈ, ਤਾਂ ਉਸ ਲਈ ਸਿਮਰਨ, ਸੇਵਾ ਹੀ ਇੱਕ ਤਰੀਕਾ ਹੈ ਕਿ ਭਗਤੀ ਕਰੋ ਅਤੇ ਦੀਨ-ਦੁਖੀਆਂ ਦੀ ਸੇਵਾ ਕਰੋ ਤੇ ਜ਼ਿਆਦਾ ਆਪਣੀਆਂ ਸੋਚਾਂ ਵਿਚ ਨਾ ਰਹੋ, ਤੁਸੀਂ ਸਮਾਜ ’ਚ ਥੋੜ੍ਹਾ ਘੁਲ-ਮਿਲ ਕੇ ਰਹਿਣ ਦੀ ਕੋਸ਼ਿਸ਼ ਕਰੋ ਤਾਂ ਯਕੀਨਨ ਇਹ ਚੀਜ਼ਾਂ ਦੂੂਰ ਹੋ ਜਾਣਗੀਆਂ।

Saint Dr. MSG ਨੇ ਦੱਸਿਆ ਟੈਨਸ਼ਨ ਭਜਾਉਣ ਦਾ ਹੱਲ

ਸਵਾਲ : ਪ੍ਰੇਮ ਘੋੜੇ ’ਤੇ ਚੜ੍ਹ ਕੇ ਲੱਜਤ ਬਹੁਤ ਆਉਂਦੀ ਹੈ, ਪਰ ਉੁਤਰਨ ਦਾ ਦਿਲ ਨਹੀਂ ਕਰਦਾ ਪ੍ਰੇਮ ਘੋੜੇ ’ਤੇ ਹਮੇਸ਼ਾ ਸਵਾਰ ਰਹਿਣ ਲਈ ਕੀ ਕਰੀਏ?

ਪੂਜਨੀਕ ਗੁਰੂ ਜੀ: ਰਾਮ-ਨਾਮ ਦਾ ਜੋ ਪਿਆਰ ਹੈ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਜੋ ਇਸ਼ਕ ਹੈ, ਉਸ ਦੇ ਘੋੜੇ ’ਤੇ ਜੋ ਸਵਾਰ ਹੋ ਜਾਂਦੇ ਹਨ, ਬਿਲਕੁਲ ਸਹੀ ਕਿਹਾ ਉੱਤਰਨ ਦਾ ਦਿਲ ਨਹੀਂ ਕਰਦਾ ਪਰ ਤੁਸੀਂ ਸਮਾਜ ਵਿਚ ਰਹਿ ਰਹੇ ਹੋ, ਤੁਸੀਂ ਘਰ-ਪਰਿਵਾਰ ਵਾਲੇ ਹੋ ਤਾਂ ਹਮੇਸ਼ਾ ਉਸ ’ਤੇ ਚੜੇ੍ਹ ਰਹੋਗੇ ਤਾਂ ਦੂਸਰੇ ਕੰਮਾਂ ਤੋਂ ਧਿਆਨ ਹਟ ਜਾਵੇਗਾ ਪਰ ਉਸ ਨਾਲ ਜੁੜੇ ਰਹੋਗੇ ਇਹ ਲਾਜ਼ਮੀ ਹੈ ਇਸ ਲਈ ਤੁਸੀਂ ਸਿਮਰਨ ਵੀ ਕਰਦੇ ਰਹੋ ਤੇ ਨਾਲ ਰੁਟੀਨ ਦਾ ਕੰਮ ਵੀ ਕਰਦੇ ਰਹੋ, ਤੇ ਸਵੇਰੇ -ਸ਼ਾਮ ਜਦੋਂ ਸਮਾਂ ਮਿਲਦਾ ਹੈ ਤਾਂ ਉਸ ’ਚ ਭਗਤੀ ਕਰੋ, ਇਬਾਦਤ ਕਰੋ ਤਾਂ ਫਿਰ ਤੋਂ ਪ੍ਰੇਮ ਘੋੜੇ ’ਤੇ ਸਵਾਰ ਹੋ ਜਾਇਆ ਕਰੋਗੇ ਤਾਂ ਜੁੜੇ ਵੀ ਰਹੋਗੇ ਤੇ ਖੁਸ਼ੀ ਵੀ ਆਉਂਦੀ ਰਹੇਗੀ ਤੇ ਦੁਨਿਆਵੀ ਕੰਮਾਂ ’ਚ ਵੀ ਸਫਲ ਹੋ ਸਕੋਗੇ।

ਸਵਾਲ: ਪਾਪਾ ਜੀ ਗੁੱਸੇ ਹੋ ਜਾਂਦਾ ਹਾਂ, ਫ਼ਿਰ ਬੋਲੇ ਬਿਨਾਂ ਰਿਹਾ ਵੀ ਨਹੀਂ ਜਾਂਦਾ ਅਤੇ ਉਹ ਲੋਕ ਫਾਇਦਾ ਉਠਾਉਂਦੇ ਹਨ, ਕੀ ਕਰਾਂ?
ਪੂਜਨੀਕ ਗੁਰੂ ਜੀ: ਤਾਂ ਗੁੱਸੇ ਹੀ ਨਾ ਹੋਇਆ ਕਰੋ ਬੇਟਾ ਕਿਸ ਨੇ ਆਖਿਆ ਹੈ ਗੁੱਸੇ ਹੋਣ ਲਈ ਤੁਸੀਂ ਕੰਟਰੋਲ ਕਰੋ ਆਪਣੇ-ਆਪ ’ਤੇ ਫ਼ਿਰ ਬੋਲੇ ਬਿਨਾਂ ਰਿਹਾ ਨਹੀਂ ਜਾਂਦਾ ਇਹ ਤਾਂ ਇਨਸਾਨੀਅਤ ਹੈ ਜੋ ਗੁੱਸਾ ਕਰਕੇ ਜਲਦੀ ਮੰਨ ਜਾਂਦੇ ਹਨ, ਉਨ੍ਹਾਂ ਦੇ ਅੰਦਰ ਇਨਸਾਨੀਅਤ ਜ਼ਿਆਦਾ ਹੁੰਦੀ ਹੈ ਜਾਂ ਭਾਵੁਕਤਾ ਹੁੰਦੀ ਹੈ ਤਾਂ ਤੁਸੀਂ ਗੁੱਸੇ ਹੀ ਨਾ ਹੋਵੋ ਬਾਅਦ ’ਚ ਜਲਦੀ ਬੋਲਣਾ ਹੀ ਹੈ ਤਾਂ ਕੀ ਫਾਇਦਾ ਗੁੱਸੇ ਹੋਣ ਦਾ ਇਸ ਲਈ ਸ਼ਾਂਤ ਚਿੱਤ ਰਹੋ ਸਿਮਰਨ ਦੇ ਨਾਲ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ