ਰੂਹਾਨੀਅਤ: ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ

Saing Dr. MSG

ਰੂਹਾਨੀਅਤ : ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਨਾਮ ਸ਼ਬਦ, ਕਲਮਾ, ਗੁਰੂਮੰਤਰ, ਮੈਥਡ ਆਫ਼ ਮੈਡੀਟੇਸ਼ਨ ਇੱਕ ਹੀ ਰਾਹ ਦੇ ਵੱਖ-ਵੱਖ ਨਾਂਅ ਜੋ ਇਨਸਾਨ ਇਸ ਰਾਹ ’ਤੇ ਚਲਦਾ ਹੈ, ਗੁਰੂਮੰਤਰ ਦਾ ਜਾਪ ਕਰਦਾ ਹੈ, ਯਕੀਨਨ ਉਸ ਦੇ ਭਿਆਨਕ ਤੋਂ ਭਿਆਨਕ ਕਰਮ ਪਲ ’ਚ ਕਟ ਜਾਂਦੇ ਹਨ।

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕਿਸੇ ਹੋਰ ਲਈ ਨਹੀਂ ਆਪਣੇ ਲਈ ਹੀ ਸਿਮਰਨ ਕਰੋ ਤਾਂਕਿ ਆਉਣ ਵਾਲੀਆਂ ਬਿਮਾਰੀਆਂ ਤੋਂ ਬਚੇ ਰਹਿ ਸਕੋ, ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕੇ ਆਤਮਿਕ ਤੌਰ ’ਤੇ ਜਦੋਂ ਇਨਸਾਨ ਮਜ਼ਬੂਤ ਹੁੰਦਾ ਹੈ ਤਾਂ ਸਰੀਰਕ ਤੌਰ ’ਤੇ ਵੀ ਆਪਣੇ ਆਪ ਮਜ਼ਬੂਤੀ ਆ ਜਾਂਦੀ ਹੈ ਆਤਮਬਲ ਜਿਨ੍ਹਾਂ ਦੇ ਅੰਦਰ ਹੁੰਦਾ ਹੈ, ਸਫ਼ਲਤਾ ਉਨ੍ਹਾਂ ਦੇ ਕਦਮ ਚੁੰਮਦੀ ਹੈ ਨੈਗਟਿਵ ਨਾ ਸੋਚੋ, ਹਮੇਸ਼ਾ ਪਾਜ਼ਟਿਵ ਰਹੋ ਖੁਸ਼ ਰਹੋ, ਸਿਮਰਨ ਕਰੋ, ਕੋਈ ਨੈਗਟਿਵ ਵਿਚਾਰ ਆਵੇ ਵੀ ਤਾਂ, ਪੰਜ-ਸੱਤ ਮਿੰਟ ਕੀਤਾ ਗਿਆ ਸਿਮਰਨ ਉਸੇ ਸਮੇਂ ਉਨ੍ਹਾਂ ਵਿਚਾਰਾਂ ਦੇ ਫ਼ਲ ਤੋਂ ਤੁਹਾਨੂੰ ਬਚਾ ਲਵੇਗਾ।

ਸਿਮਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ

ਟੈਨਸ਼ਨ ਨਾ ਲਓ, ਲਗਾਤਾਰ ਸਿਮਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ ਯਕੀਨਨ ਜਦੋਂ ਤੁਸੀਂ ਮਾਲਕ ਤੋਂ ਮਾਲਕ ਨੂੰ ਮੰਗੋਗੇ ਤਾਂ ਤੁਹਾਡੇ ਸਾਰੇ ਗ਼ਮ, ਦੁੱਖ, ਦਰਦ, ਚਿੰਤਾਵਾਂ ਮਿਟ ਜਾਣਗੀਆਂ ਆਪ ਜੀ ਨੇ ਫ਼ਰਮਾਇਆ ਕਿ ਤੰਦਰੁਸਤੀ ਇੱਕ ਨਿਆਮਤ ਹੈ ਜਦੋਂ ਇਨਸਾਨ ਤੰਦਰੁਸਤ ਹੁੰਦਾ ਹੈ, ਉਸ ਵਰਗੀ ਨਿਆਮਤ ਕੋਈ ਹੋਰ ਨਹੀਂ ਹੁੰਦੀ ਪਰ ਪਤਾ ਉਦੋਂ ਲਗਦਾ ਹੈ ਜਦੋਂ ਇਨਸਾਨ ਬਿਮਾਰ ਹੁੰਦਾ ਹੈ ਕਿਉਕਿ ਜਦੋਂ ਤੱਕ ਬਿਮਾਰੀ ਨਹੀਂ ਆਉਦੀ ਉਦੋਂ ਤੱਕ ਤਾਂ ਪਰਮਾਤਮਾ ਨੂੰ ਵੀ ਗਾਲ਼ਾਂ ਦਿੰਦਾ ਰਹਿੰਦਾ ਹੈ ਪਰ ਬਿਮਾਰੀ ਆ ਜਾਂਦੀ ਹੈ ਤਦ ਪਤਾ ਲਗਦਾ ਹੈ ਤੰਦਰੁਸਤੀ ਦਾ ਕੀ ਮੁੱਲ ਹੁੰਦਾ ਹੈ ਤਾਂ ਤੁਸੀਂ ਸਿਮਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ, ਸਖ਼ਤ ਮਿਹਨਤ ਕਰਦੇ ਰਹੋ ਤਾਂ ਯਕੀਨਨ ਮਾਲਕ ਦੀ ਕਿਰਪਾ ਦਿ੍ਰਸ਼ਟੀ ਹੋਵੇਗੀ ਤੇ ਉਸ ਦੀ ਦਇਆ ਮਿਹਰ ਰਹਿਮਤ ਦੇ ਲਾਇਕ ਤੁਸੀਂ ਬਣਦੇ ਜਾਵੋਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ