ਸਵਾਲ: ਸੱਚ ’ਤੇ ਚੱਲਣ ਵਾਲਿਆਂ ਦਾ ਵਿਰੋਧ ਕਿਉਂ ਹੁੰਦਾ ਹੈ ਅਤੇ ਸੱਚ ਨੂੰ ਸਾਬਿਤ ਹੋਣ ਲਈ ਇੰਨਾ ਸਮਾਂ ਕਿਉਂ ਲੱਗਦਾ ਹੈ?

ਰੂਹਾਨੀ ਰੂ-ਬ-ਰੂ ਲਾਈਵ: ਤੁਹਾਡੇ ਸਵਾਲ, ਸਤਿਗੁਰੂ ਜੀ ਦੇ ਜਵਾਬ

ਸਵਾਲ: ਪਿਤਾ ਜੀ ਦੇਸ਼ ਵਿਚ ਨਸ਼ਾ ਬਹੁਤ ਵਧ ਗਿਆ ਹੈ, ਆਪ ਜੀ ਜ਼ਲਦੀ ਆਓ ਅਤੇ ਇਸ ਬੁਰਾਈ ਤੋਂ ਦੇਸ਼ ਨੂੰ ਬਚਾਓ ਤੇ ਸਫਾਈ ਅਭਿਆਨ ਵੀ ਚਲਾਓ

ਪੂਜਨੀਕ ਗੁਰੂ ਜੀ: ਜੀ, ਬਿਲਕੁਲ ਜਿਵੇਂ ਅਸੀਂ ਲਾਈਵ ਹੁੰਦੇ ਰਹੇ ਹਾਂ ਤਾਂ ਹਰ ਥਾਂ ’ਤੋਂ ਇਹ ਗੱਲ ਜ਼ਿਆਦਾ ਸੁਣਨ ਨੂੰ ਮਿਲੀ ਹੈ ਕਿ ਨਸ਼ਾ ਬਹੁਤ ਵਧ ਰਿਹਾ ਹੈ ਜਾਂ ਫਿਰ ਕਈ ਥਾਵਾਂ ’ਤੇ ਤਾਂ ਲੋਕ ਧਰਮ ਨੂੰ ਬਦਲਣ ਦੀ ਸੋਚ ਰਹੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਇਨ੍ਹਾਂ ਚੀਜਾਂ ਨਾਲ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਧਰਮ ਨੂੰ ਮੰਨਣ ਨਾਲ ਫਾਇਦਾ ਹੋ ਸਕਦਾ ਹੈ, ਸੋਚ ਬਦਲਣੀ ਚਾਹੀਦੀ ਹੈ, ਨਾ ਕਿ ਧਰਮ ਧਰਮ ਤਾਂ ਸਾਰੇ ਚੰਗੇ ਹਨ ਹਰ ਧਰਮ ਵਿਚ ਚੰਗੀ ਚੀਜ਼ ਸਿਖਾਈ ਗਈ ਹੈ

ਪਰ ਉਸ ’ਤੇ ਅਮਲ ਕਰੋਗੇ ਤਾਂ ਹੀ ਫਾਇਦਾ ਹੋਵੇਗਾ ਹਰ ਧਰਮ ਬੇਗਰਜ਼, ਨਿਰਸਵਾਰਥ ਪਿਆਰ ਕਰਨਾ ਸਿਖਾਉਂਦਾ ਹੈ, ਹਰ ਧਰਮ ਇਨਸਾਨ ਨੂੰ?ਇਨਸਾਨ ਨਾਲ ਜੋੜਨਾ ਸਿਖਾਉਂਦਾ ਹੈ, ਹਰ ਧਰਮ ਅਹਿੰਸਾ ਦਾ ਪਾਠ ਪੜ੍ਹਾਉਂਦਾ ਹੈ, ਹਿੰਸਾ ਦੀ ਤਾਂ ਕਿਤੇ ਵੀ ਥਾਂ ਨਹੀਂ ਹੈ ਹਰ ਧਰਮ ਨੂੰ ਫਾਲੋ (ਮੰਨੋਗੇ) ਕਰੋਗੇ ਤਾਂ ਖੁਸ਼ੀਆਂ ਮਿਲਣਗੀਆਂ ਜਿੱਥੋਂ ਤੱਕ ਸਾਡਾ ਹੈ, ਤਾਂ ਸਾਡੀ ਤਾਂ ਕੋਸ਼ਿਸ਼ ਹੈ ਕਿ ਨਸ਼ਾ ਜ਼ਿਆਦਾ ਤੋਂ ਜ਼ਿਆਦਾ ਛੁੱਟ ਜਾਵੇ ਤੇ ਲੋਕ ਨੇਕ ਨੀਅਤ ਨਾਲ ਜ਼ਿੰਦਗੀ ਜਿਉਂ ਸਕਣ, ਸ਼ਾਂਤੀ ਨਾਲ ਜ਼ਿੰਦਗੀ ਜਿਉਂ ਸਕਣ

ਸਵਾਲ: ਪਿਤਾ ਜੀ ਮੈਂ ਸਕੂਲ ’ਚ ਪ੍ਰਿੰਸੀਪਲ ਹਾਂ ਤੇ ਅੱਜ ਦੀ ਜੈਨਰੇਸ਼ਨ (ਪੀੜ੍ਹੀ) ਨੂੰ ਰੂਹਾਨੀਅਤ ਨਾਲ ਕਿਵੇਂ ਜੋੜੀਏ?

ਪੂਜਨੀਕ ਗੁਰੂ ਜੀ: ਪ੍ਰਿੰਸੀਪਲ ਹੋ ਤਾਂ ਛੋਟੇ ਬੱਚਿਆਂ ਤੋਂ ਸ਼ੁਰੂਆਤ ਕਰੋ, ਕਿਉਂਕਿ ਜੋ ਨੀਂਹ ਹੁੰਦੀ ਹੈ, ਆਧਾਰ ਹੁੰਦਾ ਹੈ ਜੇਕਰ ਉਸ ਵਿੱਚ ਜੋ ਵੀ ਚੀਜ਼ ਅਸੀਂ ਪਾਉਂਦੇ ਹਾਂ ਤਾਂ ਉਹ ਬਿਲਡਿੰਗ ਵਿਚ ਜ਼ਰੂਰ ਆਏਗੀ ਕਹਿਣ ਦਾ ਮਤਲਬ ਜੇਕਰ ਬਚਪਨ ’ਚ ਬੱਚਿਆਂ ਨੂੰ ਚੰਗੇ ਸੰਸਕਾਰ ਦਿਓਗੇ ਤੁਸੀਂ ਤਾਂ ਵੱਡਾ ਹੁੰਦੇ-ਹੁੰਦੇ ਬਹੁਤ ਨੇਕ ਇਨਸਾਨ ਬਣੇਗਾ ਅਤੇ ਤੁਸੀਂ ਪ੍ਰਿੰਸੀਪਲ ਹੋ ਤਾਂ ਉਨ੍ਹਾਂ ਲਈ ਬਹੁਤ ਚੰਗਾ ਹੈ, ਤੁਸੀਂ ਉਹ ਗੁਰੂ ਹੋ, ਜਿਸ ਨੂੰ ਸਭ ਤੋਂ ਵੱਡਾ ਤਗਮਾ ਉਦੋਂ ਮਿਲਦਾ ਹੈ,

ਜਦੋਂ ਉਸ ਦੇ ਬੱਚੇ ਸਫਲ ਹੁੰਦੇ ਹਨ, ਸਕਸੈੱਸ (ਕਾਮਯਾਬ) ਹੁੰਦੇ ਹਨ ਤੇ ਸਾਡੇ ਖਿਆਲ ਨਾਲ ਹਰ ਪਿ੍ਰੰਸੀਪਲ ਨੂੰ ਉਹ ਤਗਮਾ ਭਗਵਾਨ ਵਾਲਾ ਵੀ ਜ਼ਰੂਰ ਲੈਣਾ ਚਾਹੀਦਾ ਹੈ, ਜਦੋਂ ਤੁਹਾਡੇ ਪੜ੍ਹਾਏ ਬੱਚੇ ਚੰਗੇ ਅਫਸਰ ਵੀ ਬਣਨ ਤੇ ਇਨਸਾਨੀਅਤ ਦਾ ਵੀ ਝੰਡਾ ਉੱਚਾ ਕਰਨ ਤਾਂ ਸਾਨੂੰ ਲੱਗਦਾ ਹੈ ਉਸ ਤੋਂ ਵੱਡਾ ਮਾਣ ਤੁਹਾਡੇ ਲਈ ਦੂਸਰਾ ਨਹੀਂ ਹੋ ਸਕਦਾ ਉਸ ਲਈ ਹਰ ਰੋਜ਼ ਅਰਦਾਸ ਤੋਂ ਸ਼ੁਰੂਆਤ ਕਰੋ ਇਨਸਾਨੀਅਤ ਦੀਆਂ?ਗੱਲਾਂ?ਸੁਣਾਉਂਦੇ ਰਹੋ, ਅਜਿਹੀਆਂ ਕਹਾਣੀਆਂ ਦੱਸਦੇ ਰਹੋ, ਰੌਚਕ ਹੋਣੀਆਂ ਚਾਹੀਦੀਆਂ ਹਨ, ਤਾਂ ਬੱਚੇ ਜ਼ਰੂਰ ਆਉਣਗੇ ਉੁਸ ਪਾਸੇ ਸਾਫਟਵੇਅਰ ਇੰਜੀਨੀਅਰ ਅਜਿਹੀਆਂ ਮੋਬਾਇਲ ਗੇਮਾਂ ਬਣਾਉਣ ਜੋ ਸਿਰਫ ਦਿਮਾਗ ਨੂੰ ਪਾਵਰ ਨਾ ਦੇਣ ਸਗੋਂ ਬਾਡੀ ਪਾਵਰ ਵੱਲ ਵੀ ਲੈ ਕੇ ਜਾਣ

ਸਵਾਲ: ਪੰਜਾਬ ਗੁਰੂਆਂ ਦੀ ਧਰਤੀ ਹੈ, ਜਿਸ ’ਤੇ ਅੱਜ ਨਸ਼ਾ ਬਹੁਤ ਜ਼ਿਆਦਾ ਵਧ ਗਿਆ ਹੈ ਅਤੇ ਬੁਰਾਈ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ, ਪਲੀਜ਼ ਪੰਜਾਬ ਵਿਚ ਸਤਿਸੰਗ ਲਾਓ ਜੀ

ਪੂਜਨੀਕ ਗੁਰੂ ਜੀ: ਜੀ, ਪੰਜਾਬ ’ਚ ਲਾਈਵ ਜੁੜੇ ਤਾਂ ਬਹੁਤ ਥਾਵਾਂ ’ਤੇ ਉੱਥੋਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੇ ਕਿਹਾ ਕਿ ਇੱਥੇ ਚਿੱਟਾ ਕੋਈ ਨਸ਼ਾ ਹੈ ਬਹੁਤ ਜ਼ਿਆਦਾ ਫੈਲ ਗਿਆ ਹੈ ਪੰਜਾਬ ਤਾਂ ਖਾਸ ਕਰਕੇ ਗੁਰੂ ਸਾਹਿਬਾਨਾਂ, ਪੀਰ-ਪੈਗੰਬਰਾਂ ਦੀ ਪਾਕ-ਪਵਿੱਤਰ ਧਰਤੀ ਹੈ ਉੱਥੇ ਪਵਿੱਤਰ ਗੁਰਬਾਣੀ ਦੀ ਵਰਖਾ ਹੋਣੀ ਚਾਹੀਦੀ ਹੈ ਉੱਥੇ ਤਾਂ ਰਾਮ ਨਾਮ ਦੀ ਚਰਚਾ ਹੋਣੀ ਚਾਹੀਦੀ ਹੈ ਇਹ ਨਸ਼ਾ ਜੋ ਕਰ ਰਹੇ ਹਨ ਬੱਚੇ, ਖਾਸ ਕਰਕੇ ਪੰਜਾਬ ਵਾਲੇ, ਬੇਟਾ ਹੋ ਸਕਦਾ ਹੈ ਸਾਡੀ ਗੱਲ ਤੁੁਹਾਨੂੰ ਬੁਰੀ ਲੱਗੇ, ਪਰ ਜੋੋ ਇਹ ਨਸ਼ਾ ਤੁਸੀਂ ਲੋਕ ਕਰ ਰਹੇ ਹੋ ਨਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘੋੜੇ ਨੇ ਵੀ ਉੱਥੋਂ ਲੰਘਣ ਤੋਂ ਮਨ੍ਹਾ ਕਰ ਦਿੱਤਾ ਸੀ,

ਜਿੱਥੇ ਨਸ਼ਾ ਸੀ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਸਭ ਤੋਂ ਗੰਦਾ ਨਸ਼ਾ ਹੈ, ਕਿਉਂਕਿ ਘੋੜਾ ਉੱਥੇ ਅੰਦਰ ਵੜਿਆ ਹੀ ਨਹੀਂ ਉਸ ਦੀ ਇੰੰਨੀ ਗੰਦੀ ਸਮੈੱਲ ਆਈ ਜਾਂ ਇੰਜ ਕਹਿ ਲਓ ਕਿ ਗੁਰੂ ਜੀ ਨੇ ਇਸ ਜ਼ਰੀਏ ਦੁਨੀਆਂ ਨੂੰ ਸਮਝਾਉਣਾ ਸੀ ਤਾਂ ਤੁਸੀਂ ਉਹ ਨਸ਼ਾ ਕਰ ਰਹੇ ਹੋ ਤੇ ਉਨ੍ਹਾਂ ਗੁਰੂ ਸਹਿਬਾਨਾਂ ਦੀ ਪਾਕ-ਪਵਿੱਤਰ ਧਰਤੀ ’ਤੇ ਤਾਂ ਤੁਹਾਨੂੰ ਗੁਜ਼ਾਰਿਸ਼ ਹੈ ਉਸ ਨੂੰ ਛੱਡਣ ਦੀ ਕੋਸ਼ਿਸ਼ ਕਰੋ, ਦਵਾਈ ਨਾਲ ਜਾਂ ਫਿਰ ਆਤਮਬਲ ਜਗਾਓ ਆਪਣੇ ਅੰਦਰ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਜਪ ਕੇ ਤਾਂ ਯਕੀਨਨ ਤੁਸੀਂ ਨਸ਼ਾ ਛੱਡ ਸਕੋਗੇ ਆਪਣੇ-ਆਪ ਤੁਸੀਂ ਜਵਾਨ ਹੋ, ਇਹ ਨਾ ਸੋਚੋ ਕਿ ਤੁਸੀਂ ਨਸ਼ੇ ਤੋਂ ਹਾਰ ਗਏ ਹੋ, ਤੁਸੀਂ ਇੰਨੇ ਬਹਾਦਰ ਬਣੋ ਕਿ ਨਸ਼ਾ ਤੁਹਾਡੇ ਤੋਂ ਹਾਰ ਜਾਵੇ ਤਾਂ ਮਜ਼ਾ ਆ ਜਾਵੇ

ਸਵਾਲ: ਆਪ ਜੀ ਨੂੰ ਬੈਡਮਿੰਟਨ ਖੇਡਦੇ ਹੋਏ ਦੇਖ ਕੇ ਬਹੁਤ ਵਧੀਆ ਲੱਗਾ ਮੈਂ ਬੈਡਮਿੰਟਨ ਦਾ ਪਲੇਅਰ ਹਾਂ, ਖੇਡ ’ਤੇ ਫੋਕਸ ਲਈ ਕੀ ਕਰਾਂ?

ਪੂਜਨੀਕ ਗੁਰੂ ਜੀ: ਬੈਡਮਿੰਟਨ ਲਈ ਤੁਸੀਂ ਜਿਗਜੈਗ ਦੌੜਨਾ, ਗੁੱਟਾਂ ਦੀ ਮੂਵਮੈਂਟ ਕਰਵਾਉਣਾ, ਕਿਉਂਕਿ ਗੁੱਟ ਦੀ ਬਹੁਤ ਵਰਤੋਂ ਹੁੰਦੀ ਹੈ ਤੇ ਵੱਡੇ ਅਤੇ ਛੋਟੇ ਸਟੈੱਪ ਦੀ ਪ੍ਰੈਕਟਿਸ ਕਰੋ, ਉਨ੍ਹਾਂ ਉੱਪਰ ਤੁਸੀਂ ਫੋਕਸ ਕਰੋ ਤੇ ਸਾਡੇ ਖਿਆਲ ਨਾਲ ਪ੍ਰੋਫੈਸ਼ਨਲ ਕੋਚ ਤੋਂ ਟ੍ਰੇਨਿੰਗ ਲੈਣਾ ਜ਼ਰੂਰੀ ਹੈ ਉਹ ਤੁਹਾਨੂੰ ਦੱਸੇਗਾ ਕਿ ਕਦੋਂ ਛੋਟਾ ਕਦਮ ਲੈਣਾ ਹੈ ਤੇ ਕਦੋਂ ਵੱਡਾ ਕਦਮ ਲੈਣਾ ਹੈ ਤੇ ਕਦੋਂ ਗੁੱਟ ਦਾ ਪ੍ਰਯੋਗ ਕਿਵੇਂ ਕਰਨਾ ਹੈ, ਕਦੋਂ ਜੰਪ ਕਰਨਾ ਹੈ ਇਸ ਦੇ ਨਾਲ ਹੀ ਸਪੀਡ ਵੀ ਬਹੁਤ ਜ਼ਰੂਰੀ ਹੈ ਫਿਟਨੈੱਸ ਬਹੁਤ ਜ਼ਰੂਰੀ ਹੈ ਹਰ ਗੇਮ ਵਿਚ ਅਤੇ ਇਸ ਵਿਚ ਤਾਂ ਬਹੁਤ ਜ਼ਰੂਰੀ ਹੈ ਤਾਂ ਇਹ ਸਭ ਤੁਸੀਂ ਕਰੋ

ਸਵਾਲ: ਨੂੰਹਾਂ ਸੱਸ-ਸਹੁਰੇ ਨੂੰ ਘਰੋਂ ਨਾ ਕੱਢਣ, ਅਜਿਹਾ ਸੰਦੇਸ਼ ਦਿਓ ਜੀ

ਪੂਜਨੀਕ ਗੁਰੂ ਜੀ: ਸਾਡੀਆਂ ਉਹ ਸਭ ਬੇਟੀਆਂ ਜੋ ਕਿਸੇ ਨਾ ਕਿਸੇ ਘਰ ’ਚ ਨੂੰਹਾਂ ਬਣੀਆਂ ਹੋਈਆਂ ਹਨ, ਨੂੰ ਹੱਥ?ਜੋੜ ਕੇ ਬੇਨਤੀ ਕਰ ਰਹੇ ਹਾਂ ਅਤੇ ਤੁਹਾਨੂੰ ਅਸ਼ੀਰਵਾਦ ਵੀ ਕਹਿ ਰਹੇ ਹਾਂ ਬੇਟਾ ਕਿਸੇ ਨੇ ਦੁਖੀ ਹੋ ਕੇ ਅਜਿਹਾ ਸਵਾਲ ਪੁੱਛਿਆ ਹੋਵੇਗਾ ਤੁਸੀਂ ਆਪਣੇ ਸੱਸ-ਸਹੁਰੇ ਨੂੰ ਘਰੋਂ ਕੱਢਣ ਦੀ ਨਹੀਂ ਸਗੋਂ ਘਰ ’ਚ ਰਹਿ ਕੇ ਤੁਹਾਡੀ ਆਉਣ ਵਾਲੀ ਔਲਾਦ ਦੇ ਨਾਲ ਖੇਡਣ ਲਈ ਸਮਾਂ ਦਿਓ

ਸਵਾਲ: ਆਈਏਐੱਸ ਦੀ ਕੋਚਿੰਗ ਲੈ ਰਹੀ ਹਾਂ, ਸਟੱਡੀ ਕਿਵੇਂ ਕਰਾਂ ਜੀ?

ਪੂਜਨੀਕ ਗੁਰੂ ਜੀ: ਬੱਸ ਫੋਕਸ ਰੱਖੋ ਅਤੇ ਪੜ੍ਹਨ ਵਿਚ ਜ਼ਿਆਦਾ ਧਿਆਨ ਦਿਓ ਜਦੋਂ ਵੀ ਪੜ੍ਹਨ ਤੋਂ ਮਨ ਅੱਕ ਜਾਵੇ ਤਾਂ ਥੋੜ੍ਹਾ ਨੇਚਰ ਨੂੰ ਦੇਖੋ, ਜਾਂ ਫ਼ਿਰ ਸਿਮਰਨ ਕਰੋ ਭਾਵ ਇੱਕਦਮ ਧਿਆਨ ਉੱਧਰੋਂ ਹਟਾ ਕੇ ਦੂਜੇ ਪਾਸੇ ਲਾਓ ਤਾਂ ਕਿ ਮਾਈਂਡ ਫਰੈੱਸ਼ ਹੋ ਜਾਵੇ ਅਤੇ ਫ਼ਿਰ ਪੜ੍ਹੋਗੇ ਤਾਂ ਜ਼ਿਆਦਾ ਚੰਗੀ ਤਰ੍ਹਾਂ ਯਾਦ ਹੋਵੇਗਾ

ਸਵਾਲ: ਸੱਚ ’ਤੇ ਚੱਲਣ ਵਾਲਿਆਂ ਦਾ ਵਿਰੋਧ ਕਿਉਂ ਹੁੰਦਾ ਹੈ ਅਤੇ ਸੱਚ ਨੂੰ ਸਾਬਿਤ ਹੋਣ ਲਈ ਇੰਨਾ ਸਮਾਂ ਕਿਉਂ ਲੱਗਦਾ ਹੈ?

ਪੂਜਨੀਕ ਗੁਰੂ ਜੀ: ਸੱਚ ਇੱਕ ਅਜਿਹੀ ਸ਼ਕਤੀ ਹੈ, ਜੋ ਜਦੋਂ ਤੋਂ ਦੁਨੀਆਂ ਸਾਜੀ ਹੈ ਉਦੋਂ ਤੋਂ ਚੱਲਿਆ ਆ ਰਿਹਾ ਹੈ ਅਤੇ ਉਹ ਕਦੇ ਵੀ ਖ਼ਤਮ ਨਹੀਂ ਹੋਇਆ ਅਤੇ ਜੋ ਝੂਠ ਹੁੰਦਾ ਹੈ, ਉਹ ਥੋੜ੍ਹੇ ਸਮੇਂ ਲਈ ਪੈਦਾ ਹੁੰਦਾ ਹੈ ਅਤੇ ਥੋੜ੍ਹੇ ਸਮੇਂ ’ਚ ਖ਼ਤਮ ਹੋ ਜਾਂਦਾ ਹੈ ਤਾਂ ਇਸ ਲਈ ਸੱਚ ਦੀ ਉਮਰ ਬਹੁਤ ਲੰਬੀ ਹੈ, ਉਹ ਕਦੇ ਡੋਲਦਾ ਨਹੀਂ ਹਾਂ, ਲੱਗਦਾ ਹੈ ਕਿ ਪਰੇਸ਼ਾਨੀਆਂ ਆ ਗਈਆਂ, ਲੱਗਦਾ ਹੈ ਕਿ ਉਹ ਡੋਲ ਰਿਹਾ ਹੈ ਪਰ ਸੱਚ ਕਦੇ ਰੁਕਦਾ ਨਹੀਂ ਅਤੇ ਸੱਚ ਕਦੇ ਵੀ ਗ਼ਲਤ ਨਹੀਂ ਹੋ ਸਕਦਾ, ਉਹ ਹਮੇਸ਼ਾ ਸਹੀ ਰਹਿੰਦਾ ਹੈ ਅਤੇ ਝੂਠ ਥੋੜ੍ਹੀ ਉਮਰ ਦੇ ਹੁੰਦੇ ਹਨ ਤੇ ਬਾਅਦ ’ਚ ਉਹ ਖ਼ਤਮ ਹੋ ਜਾਂਦੇ ਹਨ

ਸੱਚ ਨਾਲ ਜੁੜੇ ਸਾਡੇ ਸੰਤ, ਪੀਰ-ਪੈਗੰਬਰਾਂ ਦਾ ਨਾਮ ਅੱਜ ਵੀ ਬੁਲੰਦੀਆਂ ’ਤੇ ਹੈ ਅਤੇ ਉਸ ਸਮੇਂ ’ਚ ਜੋ ਬੁਰਾਈ ਸੀ, ਉਸਦਾ ਕੋਈ ਨਾਂਅ ਲੈਣਾ ਪਸੰਦ ਨਹੀਂ ਕਰਦਾ ਜੇਕਰ ਪਵਿੱਤਰ ਰਾਮਾਇਣ ਦੀ ਗੱਲ ਕਰੀਏ ਤਾਂ ਮੰਥਰਾ ਨਾਂਅ ਸ਼ਾਇਦ ਹੀ ਕਿਸੇ ਦਾ ਹੋਵੇ ਅਤੇ ਕੈਕਈ ਨਾਂਅ ਸ਼ਾਇਦ ਹੀ ਕਿਸੇ ਦਾ ਹੋਵੇ ਅਤੇ ਕੌਸ਼ੱਲਿਆ, ਸੁਮਿੱਤਰਾ ਬਹੁਤ ਨਾਂਅ ਸੁਣਨ ਨੂੰ ਮਿਲ ਜਾਣਗੇ ਅਤੇ ਰਾਮ ਤਾਂ ਕਹਿਣਾ ਹੀ ਕੀ ਜ਼ਿਆਦਾਤਰ ਲੋਕਾਂ ਦੇ ਨਾਂਅ ਦੇ ਪਿੱਛੇ ਰਾਮ ਸ਼ਬਦ ਲੱਗਾ ਮਿਲਦਾ ਹੈ ਅਤੇ ਰਾਮ ਦੇ ਨਾਂਅ ਨਾਲ ਬਹੁਤ ਸਾਰੇ ਨਾਂਅ ਰੱਖੇ ਜਾਂਦੇ ਹਨ

ਸਵਾਲ: ਵਾਲ ਝੜ ਗਏ ਹਨ, ਕੀ ਕਰੀਏ ਜੀ?

ਪੂਜਨੀਕ ਗੁਰੂ ਜੀ:?ਕਈ ਵਾਰ ਇਹ ਹੁੰਦਾ ਹੈ ਕਿ ਪਰਿਵਾਰ ਤੋਂ ਹੀ ਅਜਿਹੀਆਂ ਚੀਜ਼ਾਂ ਆਉਂਦੀਆਂ ਹਨ, ਉਸ ਦੀ ਵਜ੍ਹਾ ਨਾਲ ਵੀ ਇਹ ਹੋ ਜਾਂਦਾ ਹੈ ਜਾਂ ਖਾਣ-ਪੀਣ ’ਚ ਕੁਝ ਅਜਿਹਾ ਹੋ ਜਾਂਦਾ ਹੈ ਜਾਂ ਫ਼ਿਰ ਤੁਹਾਡੀ ਸਾਂਭ-ਸੰਭਾਲ ’ਚ ਕੁਝ ਅਜਿਹਾ ਹੋ ਜਾਂਦਾ ਹੈ, ਕਿਉਂਕਿ ਅੱਜ ਦੇ ਬੱਚਿਆਂ ਨੂੰ ਹੁੰਦਾ ਹੈ ਕਿ ਵਾਲ ਥੋੜ੍ਹੇ ਰੁੱਖੇ ਰੱਖਣੇ ਹਨ ਤਾਂ ਕਿ ਖੜ੍ਹੇ ਹੋ ਜਾਣ ਕਈ ਤਾਂ ਸਾਡੇ ਸਮੇਂ ’ਚ ਇੱਕ ਕਹਾਣੀ ਸੁਣਾਇਆ ਕਰਦੇ ਸੀ, ਉਸਦਾ ਨਾਂਅ ਸੀ ਝਿੰਤਰੀਆ ਹਿੰਦੀ ਵਿਚ ਇੱਕ ਕਵਿਤਾ ਆਇਆ ਕਰਦੀ ਸੀ ਤਾਂ ਜਿਵੇਂ ਅੱਜ-ਕੱਲ੍ਹ ਤੁਸੀਂ ਜੈੱਲ ਲਾ ਕੇ ਵਾਲ ਖੜ੍ਹੇ ਕਰਦੇ ਹੋ, ਤਾਂ ਉਸ ਸਮੇਂ ਸਾਡੇ ਉੱਥੇ ਕਿਹਾ ਜਾਂਦਾ ਸੀ ਝਿੰਤਰੀਆ, ਝਿੰਤਰੀਆ ਦਾ ਮਤਲਬ ਜਿਸ ਦੇ ਵਾਲ ਖੜ੍ਹੇ ਹਨ ਤਾਂ ਕਹਿੰਦੇ ਨਾਨੇ ਦੇ ਘਰ ਜਾਵਾਂਗਾ, ਦਹੀਂ ਮਲਾਈ ਖਾਵਾਂਗਾ,

ਉੱਥੇ ਜਾ ਕੇ ਰੋਣ ਲੱਗ ਗਿਆ ਤਾਂ ਕਹਿਣ ਲੱਗੇ ਕੀ ਗੱਲ ਹੋ ਗਈ ਤਾਂ ਕਹਿੰਦਾ ਕਿ ਮੈਂ ਤਾਂ ਲਾਲ ਮਿਰਚ ਖਾਵਾਂਗਾ ਸਾਨੂੰ ਤਾਂ ਉਂਜ ਹੀ ਪੁਰਾਣੀ ਗੱਲ ਯਾਦ ਆ ਗਈ ਤਾਂ ਸੁਣਾ ਦਿੱਤੀ ਤਾਂ ਤੁਸੀਂ ਵਾਲਾਂ ’ਤੇ ਇੰਨਾ ਅੜੰਗਾ ਲਾਓਗੇ ਤਾਂ ਗੰਜੇ ਹੀ ਹੋਵੋਗੇ ਹਾਂ, ਕੁਝ ਨਾ ਕੁਝ ਉਨ੍ਹਾਂ ਨੂੰ ਪੋਸ਼ਣ (ਖੁਰਾਕ) ਦਿੰਦੇ ਰਹੋ, ਜਿਵੇਂ ਕੁਝ ਜ਼ਿਆਦਾ ਹੀ ਹੋ ਰਹੇ ਹੋਣ ਤਾਂ ਪਿਆਜ਼ ਦਾ ਰਸ ਉਨ੍ਹਾਂ ’ਚ ਲਾਓ, ਘੰਟਾ ਡੇਢ ਘੰਟਾ ਉਨ੍ਹਾਂ ’ਚ ਰੱਖੋ ਫ਼ਿਰ ਧੋ ਲਓ ਤਾਂ ਕਾਫ਼ੀ ਫਾਇਦਾ ਹੋਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ