ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਸੂਬੇ ਦੇ ਇਸ ਪਿੰਡ ’ਚ ਵੱਡੀ ਕਾਰਵਾਈ

Village of the State

ਵਿਭਾਗ ਨੇ ਪਿੰਡ ਦੀ ਪੰਚਾਇਤ ਨੂੰ 23 ਕਰੋੜ ਦੇ ਘਪਲੇ ਵਿੱਚ ਕੀਤਾ ਮੁਅੱਤਲ

ਰਾਜਪੁਰਾ (ਅਜਯ ਕਮਲ)। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਹਲਕਾ ਰਾਜਪੁਰਾ ਅਧੀਨ ਪੈਂਦੇ ਪਿੰਡ ਨਲਾਸ (Village of the State) ਦੀ ਪੰਚਾਇਤ ’ਤੇ ਵੱਡੀ ਕਾਰਵਾਈ ਕੀਤੀ ਹੈ, ਜਿਸ ਵਿੱਚ ਪੰਚਾਇਤ ਵਿਭਾਗ ਵੱਲੋਂ ਪੰਜ ਕਰੋੜ ਰੁਪਏ ਦੇ ਮਾਮਲੇ ਵਿੱਚ 7 ਪੰਚ, 1 ਸਰਪੰਚ 2 ਪੰਚਾਇਤ ਸੈਕਟਰੀਆਂ ’ਤੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਪਿੰਡ ਨਲਾਸ ਦੀ ਪੰਚਾਇਤ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਲੈਟਰ ਵਿੱਚ ਸਰਪੰਚ ਮੁਨਸ਼ੀ ਰਾਮ, ਪੰਚ ਸੁਰਿੰਦਰ ਸਿੰਘ, ਪੰਚ ਸੋਮ ਚੰਦ, ਪੰਚ ਜਸਵੀਰ ਸਿੰਘ ,ਪੰਚ ਵੇਦ ਪ੍ਰਕਾਸ਼, ਪੰਚ ਸੁਨੀਤਾ, ਪੰਚ ਮਨਪ੍ਰੀਤ ਕੌਰ, ਪੰਚ ਗੁਰਜੀਤ ਕੌਰ ਨੂੰ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਅਤੇ ਪਿੰਡ ਦੀ ਪੰਚਾਇਤ ਖਾਤੇ ਨੂੰ ਵੀ ਸੀਲ ਕਰਨ ਦੇ ਆਦੇਸ਼ ਵਿਭਾਗ ਵੱਲੋਂ ਜਾਰੀ ਕੀਤੇ ਗਏ ਲੈਟਰ ਵਿੱਚ ਲਿਖਿਆ ਗਿਆ ਹੈ। (Village of the State)

7 ਪੰਚਾਇਤ ਮੈਂਬਰ ਤੇ 1 ਸਰਪੰਚ ਤੇ ਦੋ ਪੰਚਾਇਤ ਸੈਕਟਰੀਆਂ ’ਤੇ ਡਿੱਗੀ ਗਾਜ

ਇਸਦੇ ਨਾਲ ਹੀ ਉਸ ਸਮੇਂ ਦੇ ਪੰਚਾਇਤ ਸਕੱਤਰਾਂ ’ਤੇ ਵੀ ਵਿਭਾਗ ਵੱਲੋਂ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮੌਜ਼ੂਦ ਬਲਾਕ ਸੰਭੂ ਕਲਾਂ ਦੇ ਪੰਚਾਇਤ ਸਕੱਤਰ ਜਸਵੀਰ ਚੰਦ, ਬਲਾਕ ਸਮਾਣਾ ਦੇ ਪੰਚਾਇਤ ਸਕੱਤਰ ਰਜਿੰਦਰ ਸਿੰਘ ਸ਼ਾਮਲ ਹਨ। ਇਹ ਕਾਰਵਾਈ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 ਤਹਿਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਪਿੰਡ ਵਾਸੀਆਂ ਵੱਲੋਂ ਵਿਜੀਲੈਂਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਉਸ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ