ਰੋਪੜ-ਮੁਹਾਲੀ ਦਾ ਮਾਈਨਿੰਗ ਅਫਸਰ ਕੀਤਾ ਮੁਅੱਤਲ

mining

ਮਾਈਨਿੰਗ ਮਾਮਲੇ ’ਚ ਮਾਨ ਸਰਕਾਰ ਕਰ ਰਹੀ ਹੈ ਸਖਤੀ

(ਸੱਚ ਕਹੂ ਨਿਊਜ਼) ਰੋਪੜ। ਪੰਜਾਬ ਵਿੱਚ ਰੇਤ ਮਾਫੀਆ ਤੇ ਮਾਨ ਸਰਕਾਰ ਸਖਤ ਨਜ਼ਰ ਆ ਰਹੀ ਹੈ। ਮਾਨ ਸਰਕਾਰ ਨੇ ਦਾਗੀ ਅਫ਼ਸਰਾਂ ਖ਼ਿਲਾਫ਼ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਰੋਪੜ-ਮੁਹਾਲੀ ਦੇ ਮਾਈਨਿੰਗ ਅਫਸਰ ਵਿਪਨ ਨੂੰ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਮਾਈਨਿੰਗ ਮੰਤਰੀ ਨੇ ਬੀਤੇ ਦਿਨ ਰੋਪੜ ਦੇ ਖੇੜਾ ਕਲਮੋਟ ਮਾਈਨਿੰਗ ਸਾਈਟ ‘ਤੇ ਸਾਰੇ ਕਰੱਸ਼ਰ ਸੀਲ ਕਰਵਾ ਦਿੱਤੇ ਸਨ। ਮਾਈਨਿੰਗ ਅਫ਼ਸਰ ਨੂੰ ਮੁਅੱਤਲ ਕਰਕੇ ਚੀਫ਼ ਇੰਜਨੀਅਰ (ਮਾਈਨਿੰਗ) ਨਾਲ ਜੋੜ ਦਿੱਤਾ ਗਿਆ ਹੈ। ਹੁਣ ਉਸਦੇ ਖਿਲਾਫ ਵਿਸਥਾਰ ਚਾਰਜਸ਼ੀਟ ਤਿਆਰ ਕੀਤੀ ਜਾਵੇਗੀ।

ਪੰਜਾਬ ਵਿੱਚ ਰੇਤ ਮਾਫੀਆ ਨੂੰ ਖਤਮ ਕਰਨ ਲਈ ਸਰਕਾਰ ਨੇ ਹੁਣ ਕਮਾਨ ਆਈਏਐਸ ਕ੍ਰਿਸ਼ਨ ਕੁਮਾਰ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਨੂੰ ਹਾਲ ਹੀ ਵਿੱਚ ਸਿੱਖਿਆ ਤੋਂ ਹਟਾ ਕੇ ਮਾਈਨਿੰਗ ਵਿਭਾਗ ਦਾ ਪ੍ਰਮੁੱਖ ਸਕੱਤਰ ਬਣਾਇਆ ਗਿਆ ਸੀ। ਕ੍ਰਿਸ਼ਨ ਕੁਮਾਰ ਸਿੱਖਿਆ ਵਿੱਚ ਸੁਧਾਰਾਂ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹੇ ਹਨ।

ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਰਕਾਰ ਨੇ ਰੇਤ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ ਨੂੰ ਗੰਨਮੈਨ ਮੁਹੱਈਆ ਕਰਵਾਏ ਸਨ। ਇਕ ਠੇਕੇਦਾਰ ਨਾਲ 3 ਗੰਨਮੈਨ ਹੋਣ ਦਾ ਖੁਲਾਸਾ ਹੋਇਆ ਹੈ। ਇਸ ਦਾ ਪਤਾ ਲੱਗਣ ’ਤੇ ਸਰਕਾਰ ਨੇ ਤੁਰੰਤ ਪੁਲੀਸ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ। ਇੰਨਾ ਹੀ ਨਹੀਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਖਰਚਾ ਵੀ ਪੰਜਾਬ ਸਰਕਾਰ ਹੀ ਚੁੱਕ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ