ਮਾਲ ਮੰਤਰੀ ਨੇ ਸੜਕ ਹਾਦਸਾ ਪੀੜਤਾਂ ਦੀ ਕੀਤੀ ਸਹਾਇਤਾ

Revenue Minister, Gives Assistance, Road Accident Victims

ਰਾਮਪੁਰਾ ਵਿਖੇ ਡਿੱਗੀ ਸਕੂਲ ਦੀ ਕੰਧ ‘ਚ ਇੱਕ ਔਰਤ ਦੀ ਮੌਤ ਹੋਣ ‘ਤੇ ਵਾਰਸਾਂ ਨੂੰ 7.50 ਲੱਖ ਰੁਪਏ ਦੇਣ ਦਾ ਕੀਤਾ ਐਲਾਨ | Gurpreet Singh Kangar

ਬਠਿੰਡਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੇਰ ਸ਼ਾਮ ਨੂੰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਗਿੱਲ ਕਲਾਂ ਕੋਲ ਵਾਪਰੇ ਇੱਕ ਸੜਕ ਹਾਦਸੇ ਦੇ ਪੀੜਤ ਲੋਕਾਂ ਦੀ ਖੁਦ ਸਹਾਇਤਾ ਕੀਤੀ ਪ੍ਰਾਪਤ ਜਾਣਕਾਰੀ ਅਨੁਸਾਰ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਆਪਣੇ ਕਾਫਲੇ ਸਮੇਤ ਬਠਿੰਡਾ ਤੋਂ ਚੰਡੀਗੜ੍ਹ ਜਾ ਰਹੇ ਸਨ ਜਦੋਂ ਉਨ੍ਹਾਂ ਦਾ ਕਾਫਲਾ ਨੈਸ਼ਨਲ ਹਾਈਵੇ ‘ਤੇ ਸਥਿਤ ਪਿੰਡ ਗਿੱਲ ਕਲਾਂ ਕੋਲ ਪਹੁੰਚਿਆਂ ਤਾਂ ਉੱਥੇ ਇੱਕ ਇਨੋਵਾ ਗੱਡੀ ਹਾਦਸਾ ਗ੍ਰਸਤ ਹੋ ਗਈ, ਜਿਸ ਨੂੰ ਵੇਖਦਿਆਂ ਹੀ ਕਾਂਗੜ ਨੇ ਆਪਣਾ ਕਾਫਲਾ ਰੁਕਵਾ ਲਿਆ ਤੇ ਉਕਤ ਹਾਦਸਾਗ੍ਰਸਤ ਗੱਡੀ ‘ਚ ਸਵਾਰ ਛੋਟੇ ਬੱਚੇ, ਔਰਤਾਂ ਤੇ ਡਰਾਈਵਰ ਨੂੰ ਆਪਣੇ ਸਟਾਫ ਦੇ ਜ਼ਰੀਏ ਸੁਰੱਖਿਅਤ ਬਾਹਰ ਕੱਢਣ ਤੋਂ ਬਾਅਦ ਹਾਦਸਾਗ੍ਰਸਤ ਗੱਡੀ ਨੂੰ ਵੀ ਖੱਡੇ ‘ਚੋਂ ਬਾਹਰ ਕੱਢਿਆ। (Gurpreet Singh Kangar)

ਇਸ ਮੌਕੇ ਮਾਲ ਮੰਤਰੀ ਨੇ ਹਾਦਸੇ ਦਾ ਪਤਾ ਲਾਉਣ ਲਈ ਜਦੋਂ ਉੱਥੇ ਖੜ੍ਹੇ ਇੱਕ ਟਰੱਕ ਡਰਾਈਵਰ ਨੂੰ ਪੁੱਛਗਿੱਛ ਕੀਤੀ ਤਾਂ ਡਰਾਈਵਰ ਨੇ ਦੱਸਿਆ ਕਿ ਉਸ ਦੇ ਟੱਰਕ ਮੂਹਰੇ ਇੱਕ ਸੱਪ ਆ ਗਿਆ ਸੀ, ਜਿਸ ਕਾਰਨ ਉਸ ਨੇ ਟਰੱਕ ਨੂੰ ਇੱਕ ਪਾਸੇ ਘੁੰਮਾ ਦਿੱਤਾ ਤੇ ਟਰੱਕ ਦੇ ਪਿੱਛੇ ਆ ਰਹੀ ਇਨੋਵਾ ਗੱਡੀ ਸੰਤੁਲਨ ਵਿਗੜਨ ਕਾਰਨ ਹਾਦਸਾਗ੍ਰਸਤ ਹੋ ਗਈ ਘਟਨਾ ਦੀ ਸੂਚਨਾ ਮਿਲਣ ‘ਤੇ ਰਾਮਪੁਰਾ ਥਾਣਾ ਸਦਰ ਦੀ ਪੁਲਿਸ ਨੇ ਮੌਕੇ ‘ਤੇ ਜਾ ਕੇ ਜਾਂਚ ਕੀਤੀ। (Gurpreet Singh Kangar)

ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਰਾਮਪੁਰਾ ਵਿਖੇ ਮੰਗਲਵਾਰ ਨੂੰ ਇੱਕ ਸਕੂਲ ਦੀ ਦੀਵਾਰ ਡਿੱਗਣ ਕਾਰਨ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ ਤੇ ਇਸ ਹਾਦਸੇ ‘ਚ ਇੱਕ ਔਰਤ ਦੀ ਮੌਤ ਹੋਣ ‘ਤੇ ਉਨ੍ਹਾਂ ਦੇ ਪਰਿਵਾਰ ਨੂੰ ਜਿੱਥੇ ਉਨ੍ਹਾਂ 7.50 ਲੱਖ ਰੁਪਏ ਦੀ ਆਰਥਿਕ ਸਹਾਇਤਾ ਕਰਨ ਦਾ ਐਲਾਨ ਕੀਤਾ, ਉੱਥੇ ਹੀ ਉਨ੍ਹਾਂ ਸਾਰੇ ਹੀ ਜ਼ਖ਼ਮੀਆਂ ਦੇ ਇਲਾਜ਼ ਲਈ ਹਰ ਸੰਭਵ ਸਹਾਇਤਾ ਕਰਨ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਇੱਕ ਪਰਿਵਾਰਕ ਮੈਂਬਰ ਨੂੰ ਯੋਗਤਾ ਮੁਤਾਬਿਕ ਨੌਕਰੀ ਵੀ ਦਿਵਾਈ ਜਾਵੇਗੀ ਤੇ ਜ਼ਖਮੀਆਂ ਤੇ ਮ੍ਰਿਤਕ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਵੀ ਮੁਹੱਈਆ ਕਰਵਾਈ ਜਾਵੇਗੀ।।