ਰਾਜਸਥਾਨ ’ਚ ਮੀਂਹ ਨਾਲ ਗੜੇਮਾਰੀ ਦਾ ਅਲਰਟ, MP-UP ’ਚ ਅੱਜ ਸਵੇਰੇ ਪਿਆ ਮੀਂਹ

Weather Update Today

ਪੰਜਾਬ ਸਮੇਤ 16 ਸੂਬਿਆਂ ’ਚ ਸੰਘਣੀ ਧੁੰਦ | Weather Update Today

  • ਕਈ ਟਰੇਨਾਂ ਅਤੇ ਉਡਾਣਾਂ ਵੀ ਹੋਈਆਂ ਲੇਟ | Weather Update Today
  • ਉੱਤਰ-ਪ੍ਰਦੇਸ਼ ’ਚ ਸਕੂਲਾਂ ਦਾ ਸਮਾਂ ਬਦਲਿਆ | Weather Update Today

ਨਵੀਂ ਦਿੱਲੀ (ਏਜੰਸੀ)। ਉੱਤਰ-ਪ੍ਰਦੇਸ਼, ਮੱਧ-ਪ੍ਰਦੇਸ਼ ਅਤੇ ਬਿਹਾਰ ਦੇ ਕੁਝ ਸ਼ਹਿਰਾਂ ’ਚ ਸ਼ਨਿੱਚਰਵਾਰ ਨੂੰ ਸਵੇਰ ਮੀਂਹ ਨਾਲ ਹੋਈ। ਮੀਂਹ ਦੀ ਵਜ੍ਹਾ ਨਾਲ ਇੱਥੇ ਠੰਢ ਵੱਧ ਗਈ ਹੈ। ਰਾਜਸਥਾਨ ਦੇ ਮਾਊਂਟ ਆਬੂ ’ਚ ਸ਼ਨਿੱਚਰਵਾਰ ਸਵੇਰੇ ਤਾਪਮਾਨ 4 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਮੱਧ-ਪ੍ਰਦੇਸ਼, ਉੱਤਰ-ਪ੍ਰਦੇਸ਼ ਸਮੇਤ ਦੇਸ਼ ਦੇ 11 ਸੂਬਿਆਂ ’ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਉੱਧਰ ਪੰਜਾਬ, ਹਰਿਆਣਾ ਸਮੇਤ ਉਤਰ ਅਤੇ ਮੱਧ ਪ੍ਰਦੇਸ਼ ਸਮੇਤ 17 ਸ਼ਹਿਰਾਂ ’ਚ ਸ਼ਨਿੱਚਰਵਾਰ ਨੂੰ ਵਿਜਿਬਿਲਿਟੀ 200 ਮੀਟਰ ਤੋਂ ਵੀ ਘੱਟ ਰਹਿ ਗਈ। ਇਸ ਦੀ ਵਜ੍ਹਾ ਨਾਲ 125 ਤੋਂ ਵੀ ਜ਼ਿਆਦਾ ਟਰੇਨਾਂ ਲੇਟ ਚੱਲ ਰਹੀਆਂ ਹਨ। (Weather Update Today)

ਇਹ ਵੀ ਪੜ੍ਹੋ : ਮਾਡਲ ਦਿਵਿਆ ਕਤਲ ਮਾਮਲੇ ’ਚ ਵੱਡਾ ਖੁਲਾਸਾ

ਉੱਥੇ ਦਿੱਲੀ-ਰਾਜ਼ਸਥਾਨ ਸਮੇਤ ਉਤਰ-ਪ੍ਰਦੇਸ਼ ਦੇ ਏਅਰਪੋਰਟ ਤੋਂ ਉੱਡਣ ਵਾਲੀਆਂ 50 ਤੋਂ ਜ਼ਿਆਦਾ ਉਡਾਣਾਂ ਵੀ ਲੇਟ ਹੋਈਆਂ। ਠੰਢ ਦੇ ਵੱਧਣੇ ਅਸਰ ਨੂੰ ਵੇਖਦੇ ਹੋਏ ਉਤਰ-ਪ੍ਰਦੇਸ਼ ਦੇ ਸਕੂਲਾਂ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ। ਰਾਜਸਥਾਨ ਦੇ ਜੈਪੁਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ 8ਵੀਂ ਜਮਾਤ ਤੱਕ ਦੀਆਂ ਠੰਢ ਦੀਆਂ ਛੁੱਟੀਆਂ 13 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ। ਸੀਕਰ ’ਚ ਵੀ 15 ਜਨਵਰੀ ਨੂੰ ਸਕੂਲ ਖੁੱਲਣਗੇ। (Weather Update Today)

ਰਾਜਸਥਾਨ : 20 ਜ਼ਿਲ੍ਹਿਆਂ ’ਚ ਮੀਂਹ ਤੇ ਗੜੇਮਾਰੀ ਦਾ ਅਲਰਟ | Weather Update Today

ਜੇਕਰ ਆਪਾਂ ਰਾਜਸਥਾਨ ਦੇ ਮੌਸਮ ਦੀ ਗੱਲ ਕਰੀਏ ਤਾਂ ਰਾਜਸਥਾਨ ’ਚ ਆਉਣ ਵਾਲੇ ਤਿੰਨ ਦਿਨਾਂ ਦਰਮਿਆਨ ਮੀਂਹ ਦੇ ਨਾਲ-ਨਾਲ ਗੜੇਮਾਰੀ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ 20 ਤੋਂ ਵੀ ਜ਼ਿਆਦਾ ਜ਼ਿਲ੍ਹਿਆਂ ’ਚ ਇਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਮੁਤਾਬਿਕ ਪ੍ਰਦੇਸ਼ ਦੇ 7 ਜਨਵਰੀ ਤੋਂ ਇੱਕ ਪੱਛਮੀ ਬਿਕਸ਼ੋਭ ਸਰਗਰਮ ਹੋਵੇਗਾ। ਇਸ ਸਿਸਟਮ ਦੇ ਸਰਗਰਮ ਹੋਣ ਨਾਲ ਸੰਘਣੀ ਧੁੰਦ ਤੋਂ ਰਾਹਤ ਮਿਲੇਗੀ ਅਤੇ ਠੰਡੀਆਂ ਹਵਾਵਾਂ ਵੀ ਘੱਟ ਹੋ ਜਾਣਗੀਆਂ। (Weather Update Today)

ਪੰਜਾਬ : ਕਈ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਦਾ ਅਲਰਟ ਜਾਰੀ | Weather Update Today

ਪੰਜਾਬ ’ਚ ਵੀ ਕੜਾਦੇ ਦੀ ਠੰਡ ਦਾ ਪ੍ਰਕੋਪ ਜਾਰੀ ਹੈ। ਮੌਸਮ ਵਿਭਾਗ ਨੇ ਬੀਤੇ ਦਿਨ ਹੀ ਪੂਰੇ ਪੰਜਾਬ ’ਚ ਸੰਘਣੀ ਧੁੰਦ ਅਤੇ ਕੋਹਰੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ। ਜੇਕਰ ਆਪਾਂ ਪੰਜਾਬ ਦੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੱਜ ਅੰਮ੍ਰਿਤਸਰ ਅਤੇ ਪੂਰਵੀ ਮਾਲਵਾ ’ਚ ਸੰਘਣੀ ਧੁੰਦ ਕਾਰਨ ਵਿਜਿਬਿਲਿਟੀ 50 ਮੀਟਰ ਤੋਂ ਵੀ ਘੱਟ ਹੋ ਚੁੱਕੀ ਹੈ। ਇਹ ਹੀ ਹਾਲਾਤ ਜਲੰਧਰ ਅਤੇ ਉਸ ਦੇ ਨਾਲ ਲਗਦੇ ਖੇਤਰਾਂ ਦਾ ਹੈ।