4 ਮਹੀਨੇ ਪਹਿਲਾਂ ਨਸ਼ੇ ਕਾਰਨ ਪੁੱਤਰ ਦੀ ਮੌਤ, ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਡੇਰਾ ਪ੍ਰੇਮੀਆਂ ਨੇ ਪਰਿਵਾਰ ਦੀ ਕੀਤੀ ਮੱਦਦ

Sahara E Insan
4 ਮਹੀਨੇ ਪਹਿਲਾਂ ਨਸ਼ੇ ਕਾਰਨ ਪੁੱਤਰ ਦੀ ਮੌਤ, ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਡੇਰਾ ਪ੍ਰੇਮੀਆਂ ਨੇ ਪਰਿਵਾਰ ਦੀ ਕੀਤੀ ਮੱਦਦ

(ਰਾਜਵਿੰਦਰ ਬਰਾੜ) ਗਿੱਦੜਬਾਹਾ/ਕੋਟੇਭਾਈ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ 161 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਪੂਜਨੀਕ ਗੁਰੂ ਜੀ ਵੱਲੋਂ ਮਿਲੀ 18ਵੇਂ ਸ਼ਾਹੀ ਚਿੱਠੀ ਵਿੱਚ ਫਰਮਾਏ ਬਚਨਾਂ ’ਤੇ ਫੁੱਲ ਚੜ੍ਹਾਉਂਦਿਆਂ 161ਵੇਂ ਮਾਨਵਤਾ ਭਲਾਈ ਦੇ ਕਾਰਜ ‘ਸਹਾਰਾ-ਏ-ਇੰਸਾਂ’ ਮੁਹਿੰਮ, ਜਿਸ ’ਚ ਜਿਨ੍ਹਾਂ ਪਰਿਵਾਰਾਂ ਦੇ ਮੁਖੀ ਜਾਂ ਇਕਲੌਤਾ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋਈ ਹੈ, ਅਜਿਹੇ ਪਰਿਵਾਰਾਂ ਦੀ ਸਾਧ-ਸੰਗਤ ਵੱਲੋਂ ਆਰਥਿਕ ਤੌਰ ’ਤੇ ਮੱਦਦ ਕੀਤੀ ਜਾਂਦੀ ਹੈ

Sahara E Insan
4 ਮਹੀਨੇ ਪਹਿਲਾਂ ਨਸ਼ੇ ਕਾਰਨ ਪੁੱਤਰ ਦੀ ਮੌਤ, ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਡੇਰਾ ਪ੍ਰੇਮੀਆਂ ਨੇ ਪਰਿਵਾਰ ਦੀ ਕੀਤੀ ਮੱਦਦ

ਇਹ ਵੀ ਪੜ੍ਹੋ : ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਦਿੱਤੀਆਂ ਰਾਸ਼ਨ ਕਿੱਟਾਂ

ਇਸੇ ਤਹਿਤ ਅੱਜ ਪਿੰਡ ਦੌਲਾ ਦੇ ਅਮਰਜੀਤ ਕੌਰ ਪਤਨੀ ਸਵ.ਦਰਸ਼ਨ ਸਿੰਘ ਦਾ ਪੁੱਤਰ ਜਗਤਾਰ ਸਿੰਘ ਲੱਗਭਗ 4 ਮਹੀਨੇ ਪਹਿਲਾਂ ਨਸ਼ੇ ਦੀ ਬੁਰੀ ਆਦਤ ਕਾਰਨ ਮੌਤ ਹੋ ਗਈ ਸੀ। ਇਸ ਜ਼ਰੂਰਤਮੰਦ ਬੇਸਹਾਰਾ ਪਰਿਵਾਰ ਨੂੰ ਬਲਾਕ ਗਿੱਦੜਬਾਹਾ ਦੀ ਸਾਧ-ਸੰਗਤ ਨੇ ਕੱਪੜੇ,ਬੂਟ, ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਤੇ ਅੱਗੇ ਤੋਂ ਵੀ ਇਸ ਪਰਿਵਾਰ ਨੂੰ ਪੂਰੀ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ 85 ਮੈਂਬਰ ਗਗਨਦੀਪ ਸਿੰਘ ਇੰਸਾਂ ਗਿੱਦੜਬਾਹਾ,ਰਿੰਕੂ ਇੰਸਾਂ ਮਲੋਟ, ਸੰਜੀਵ ਧੀਰ ਇੰਸਾਂ ਆਦਿ ਹਾਜ਼ਰ ਸਨ।