IPL ’ਚ ਅੱਜ ਇੱਕ-ਦੂਜੇ ਤੋਂ ਅੱਗੇ ਨਿਕਲਣ ਦਾ ਯਤਨ ਕਰਨਗੇ ਪੰਜਾਬ ਤੇ ਰਾਜਸਥਾਨ

Punjab Vs Rajasthan
IPL ’ਚ ਅੱਜ ਇੱਕ-ਦੂਜੇ ਤੋਂ ਅੱਗੇ ਨਿਕਲਣ ਦਾ ਯਤਨ ਕਰਨਗੇ ਪੰਜਾਬ ਤੇ ਰਾਜਸਥਾਨ

(ਏਜੰਸੀ) ਧਰਮਸ਼ਾਲਾ (ਹਿਮਾਚਲ ਪ੍ਰਦੇਸ਼)। ਆਈਪੀਐਲ ’ਚ ਅੱਜ ਲੀਗ ਪੜਾਅ ਦਾ 66ਵਾਂ ਮੈਚ ਪੰਜਾਬ ਕਿੰਗਜ਼ (PBKS) ਅਤੇ ਰਾਜਸਥਾਨ ਰਾਇਲਜ਼ (RR) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਪਹਿਲੀ ਵਾਰ ਧਰਮਸ਼ਾਲਾ ਮੈਦਾਨ ‘ਤੇ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਟੀਮਾਂ ਲਈ ਇਹ ਮੈਚ ਮਹੱਤਵਪੂਰਨ ਹੈ। (Punjab Vs Rajasthan )

ਹੁਣ ਤੱਕ ਦੇ ਆਪਣੇ ਉਤਰਾਅ-ਚੜ੍ਹਾਅ ਵਾਲੇ ਪ੍ਰਦਰਸ਼ਨ ਕਾਰਨ ਔਖਿਆਈ ’ਚ ਫਸੀਆਂ ਪੰਜਾਬ ਕਿੰਗਸ ਤੇ ਰਾਜਸਥਾਨ ਰਾਇਲਸ ਦੀਆਂ ਟੀਮਾਂ ਇਸ ਮੈਚ ’ਚ ਖੁਦ ਨੂੰ ਇੱਕ-ਦੂਜੇ ਤੋਂ ਬਿਹਤਰ ਸਾਬਿਤ ਕਰਕੇ ਪਲੇਅ ਆਫ ’ਚ ਪਹੁੰਚਣ ਦੀ ਆਪਣੀ ਉਮੀਦ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੀਆਂ। ਇਨ੍ਹਾਂ ਦੋਵਾਂ ਟੀਮਾਂ ਦੇ 13 ਮੈਚਾਂ ’ਚ ਬਰਾਬਰ 12 ਅੰਕ ਹਨ ਪਰ ਰਾਜਸਥਾਨ ਦੀ ਟੀਮ ਬਿਹਤਰ ਰਨ ਰੇਟ ਦੇ ਆਧਾਰ ’ਤੇ ਪੰਜਾਬ ਤੋਂ ਅੱਗੇ ਹੈ ਇਨ੍ਹਾਂ ਦੋਨਾਂ ਟੀਮਾਂ ਨੂੰ ਹਾਲਾਂਕਿ ਇਸ ਮੈਚ ’ਚ ਜਿੱਤ ਦਰਜ ਕਰਨ ਤੋਂ ਇਲਾਵਾ ਬਾਕੀ ਟੀਮ ਦੇ ਮੈਚਾਂ ’ਚ ਵੀ ਅਨੁਕੂਲ ਨਤੀਜ਼ੇ ਲਈ ਪ੍ਰਾਰਥਨਾ ਕਰਨੀ ਹੋਵੇਗੀ।

ਪੰਜਾਬ ਦੀ ਟੀਮ ਫਿਰ ਤੋਂ ਮਹੱਤਵਪੂਰਨ ਮੌਕਿਆਂ ’ਤੇ ਵਧੀਆ ਪ੍ਰਦਰਸ਼ਨ ਕਰਨ ’ਚ ਨਾਕਾਮ ਰਹੀ ਉਸਦੇ ਤੇਜ਼ ਗੇਂਦਬਾਜ਼ਾਂ ਨੇ ਪਾਵਰ ਪਲੇਅ ਤੇ ਡੈੱਥ ਓਵਰਾਂ ’ਚ ਦੌੜਾਂ ਲੁਟਾਈਆਂ ਜੋ ਟੀਮ ਨੂੰ ਭਾਰੀ ਪਈਆਂ। ਕੈਗਿਸੋ ਰਬਾਡਾ, ਸੈਮ ਕੁਰੇਨ ਤੇ ਅਰਸ਼ਦੀਪ ਸਿੰਘ ਵਰਗੇ ਗੇਂਦਬਾਜ਼ਾਂ ਨੇ ਲਗਭਗ 10 ਸਕੋਰ ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਦਿੱਤੀਆਂ, ਜਿਸ ਨਾਲ ਟੀਮ ’ਤੇ ਦਬਾਅ ਬਣਿਆ ਬੱਲੇਬਾਜੀ ’ਚ ਪਿਛਲੇ ਦੋ ਮੈਚਾਂ ’ਚ ਖੁਦ ਧਵਨ ਨਹੀਂ ਚੱਲ ਸਕੇ ਅਤੇ ਉਨ੍ਹਾਂ ਨੂੰ ਹੁਣ ਅੱਗੇ ਵਧ ਕੇ ਅਗਵਾਈ ਕਰਨ ਦੀ ਜ਼ਰੂਰਤ ਹੈ ਟੂਰਨਾਮੈਂਟ ਦੇ ਪਹਿਲੇ ਸੈਸ਼ਨ ’ਚ ਲੱਗ ਰਿਹਾ ਸੀ ਕਿ ਰਾਜਸਥਾਨ ਰਾਇਲਸ ਦੀ ਟੀਮ ਨੂੰ ਹਰਾਉਣਾ ਬੇਹੱਦ ਮੁਸ਼ਕਿਲ ਹੈ ਪਰ ਇਸ ਤੋਂ ਬਾਅਦ ਉਸਦੀ ਲੈਅ ਗੜਬੜਾ ਗਈ ਤੇ ਪਿਛਲੇ ਪੰਜ ਮੈਚਾਂ ’ਚੋਂ ਉਹ ਸਿਰਫ ਇੱਕ ਮੈਚ ’ਚ ਜਿੱਤ ਦਰਜ ਕਰ ਸਕੀ।

Punjab Vs Rajasthan
ਜੋ ਰੂਟ

ਜੋਸ ਬਟਲਰ ਅਤੇ ਕਪਤਾਨ ਸੰਜੂ ਸੈਮਸਨ ਤੋਂ ਟੀਮ ਨੂੰ ਵੱਡੀ ਪਾਰੀ ਦੀ ਉਮੀਦ

ਰਾਜਸਥਾਨ ਕੋਲ ਯਸ਼ਸਵੀ ਜਾਇਸਵਾਲ ਤੇ ਯੁਜਵੇਂਦਰ ਚਹਿਲ ਵਰਗੇ ਬੇਹੱਦ ਤਜਰਬੇਕਾਰ ਖਿਡਾਰੀ ਹਨ ਪਰ ਇਸਦੇ ਬਾਵਜ਼ੂਦ ਉਸਦੀ ਟੀਮ ਮਹੱਤਵਪੂਰਨ ਮੌਕਿਆਂ ’ਤੇ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਜੋਸ ਬਟਲਰ ਅਤੇ ਕਪਤਾਨ ਸੰਜੂ ਸੈਮਸਨ ਨੇ ਵੀ ਕੁਝ ਸ਼ਾਨਦਾਰ ਪਾਰੀਆਂ ਖੇਡੀਆਂ ਹਨ ਇਨ੍ਹਾਂ ਦੋਨਾਂ ਤੋਂ ਟੀਮ ਨੂੰ ਇਸ ਮੈਚ ’ਚ ਵੀ ਵੱਡੀਆਂ ਪਾਰੀਆਂ ਦੀ ਉਮੀਦ ਹੋਵੇਗੀ। ਰਾਜਸਥਾਨ ਰਾਇਲਸ ਦੀ ਟੀਮ ਨੂੰ ਦੇਖਦੇ ਹੋਏ ਉਸਨੂੰ ਟੂਰਨਾਮੈਂਟ ਦੇ ਸ਼ੁਰੂ ’ਚ ਖਿਤਾਬ ਦਾ ਪ੍ਰਬੱਲ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਜੇਕਰ ਉਹ ਹੁਣ ਮੁਸ਼ਕਿਲ ਹਾਲਾਤਾਂ ’ਚ ਹੈ ਤਾਂ ਇਸ ਦੀ ਜਿੰਮੇਵਾਰ ਉਹ ਖੁਦ ਹੈ।

ਦੋਵੇਂ ਟੀਮਾਂ ਇਸ ਪ੍ਰਕਾਰ ਹਨ: (Punjab Vs Rajasthan )

ਪੰਜਾਬ ਕਿੰਗਜ਼: ਸ਼ਿਖਰ ਧਵਨ (ਕਪਤਾਨ), ਅਥਰਵ ਟੇਡੇ, ਲਿਆਮ ਲਿਵਿੰਗਸਟੋਨ, ​​ਜਿਤੇਸ਼ ਸ਼ਰਮਾ (ਵਿਕਟਕੀਪਰ), ਸੈਮ ਕਰਨ, ਹਰਪ੍ਰੀਤ ਬਰਾੜ, ਸ਼ਾਹਰੁਖ ਖਾਨ, ਰਾਹੁਲ ਚਾਹਰ, ਕਾਗਿਸੋ ਰਬਾਡਾ, ਨਾਥਨ ਐਲਿਸ ਅਤੇ ਅਰਸ਼ਦੀਪ ਸਿੰਘ।
ਪ੍ਰਭਾਵੀ ਖਿਡਾਰੀ: ਪ੍ਰਭਸਿਮਰਨ ਸਿੰਘ, ਸਿਕੰਦਰ ਰਜ਼ਾ, ਮੈਥਿਊ ਸ਼ਾਰਟ, ਰਿਸ਼ੀ ਧਵਨ ਅਤੇ ਮੋਹਿਤ ਰਾਠੀ।

ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਜੋਸ ਬਟਲਰ, ਯਸ਼ਸਵੀ ਜੈਸਵਾਲ, ਜੋ ਰੂਟ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਆਰ ਅਸ਼ਵਿਨ, ਐਡਮ ਜ਼ੰਪਾ, ਸੰਦੀਪ ਸ਼ਰਮਾ, ਕੇਐਮ ਆਸਿਫ਼ ਅਤੇ ਯੁਜਵੇਂਦਰ ਚਾਹਲ।
ਪ੍ਰਭਾਵੀ ਖਿਡਾਰੀ: ਦੇਵਦੱਤ ਪਡੀਕਲ, ਰਿਆਨ ਪਰਾਗ, ਕੁਲਦੀਪ ਯਾਦਵ, ਡੋਨੋਵਨ ਫਰੇਰਾ, ਨਵਦੀਪ ਸੈਣੀ।