ਪੀਐਮ ਮੋਦੀ ਨੇ ਈ-ਰੂਪੀ ਕੀਤਾ ਲਾਂਚ, ਬਿਨਾ ਕਾਰਡ ਦੇ ਤੁਰੰਤ ਕਰ ਸਕਦੇ ਹੋ ਪੇਮੈਂਟ

ਬਿਨਾ ਕਾਰਡ ਦੇ ਤੁਰੰਤ ਕਰ ਸਕਦੇ ਹੋ ਪੇਮੈਂਟ

  • ਦੇਸ਼ ’ਚ ਡਿਜੀਟਲ ਟ੍ਰਾਂਜੈਕਸ਼ਨ ਨੂੰ, ਡੀਬੀਟੀ ਨੂੰ ਹੋਰ ਪ੍ਰਭਾਵੀ ਬਣਾਉਣ ’ਚ ਬਹੁਤ ਵੱਡੀ ਭੂਮਿਕਾ ਅਦਾ ਕਰੇਗਾ

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਪੇਮੈਂਟ ਸਲਿਊਸ਼ਨ ਈ-ਰੂਪੀ ਨੂੰ ਅੱਜ ਵੀਡੀਓ ਕਾਨਫਰੰਸ ਰਾਹੀਂ ਲਾਂਚ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਡਿਜੀਟਲ ਗਵਰਨੈਸ ਨੂੰ ਇੱਕ ਨਵਾਂ ਆਯਾਮ ਦੇ ਰਿਹਾ ਹੈ ਈ-ਰੂਪੀ ਬਾਊਚਰ, ਦੇਸ਼ ’ਚ ਡਿਜੀਟਲ ਟ੍ਰਾਂਜੈਕਸ਼ਨ ਨੂੰ, ਡੀਬੀਟੀ ਨੂੰ ਹੋਰ ਪ੍ਰਭਾਵੀ ਬਣਾਉਣ ’ਚ ਬਹੁਤ ਵੱਡੀ ਭੂਮਿਕਾ ਅਦਾ ਕਰੇਗਾ ਇਸ ਨਾਲ ਟ੍ਰਾਗੇਟੇਡ, ਟਰਾਂਸਪੋਰਟ ਤੇ ਲੀਕੇਜ ਫ੍ਰੀ ਡਿਲੀਵਰੀ ’ਚ ਸਭ ਨੂੰ ਵੱਡੀ ਮੱਦਦ ਮਿਲੇਗੀ ਇਹ ਬਾਊਚਰ ਬੇਸਡ ਪੇਮੈਂਟ ਸਲਿਊਸ਼ਨ ਹੈ ਈ ਰੁਪੀ ਰਾਹੀਂ ਕੈਸ਼ਲੈਸ ਤੇ ਕਾਨਟੈਕਟਲੈਸ ਤਰੀਕੇ ਨਾਲ ਡਿਜੀਟਲ ਪੇਮੈਂਟ ਕੀਤੀ ਜਾ ਸਕਦੀ ਹੈ।

ਪੀਐਮ ਨੇ ਕਿਹਾ ਕਿ ਪਹਿਲਾਂ ਸਾਡੇ ਦੇਸ਼ ’ਚ ਕੁਝ ਲੋਕ ਕਹਿੰਦੇ ਸਨ ਕਿ ਤਕਨਾਲਾਜੀ ਤਾਂ ਸਿਰਫ਼ ਅਮੀਰਾਂ ਦੀ ਚੀਜ਼ ਹੈ, ਭਾਰਤ ਤਾਂ ਗਰੀਬ ਦੇਸ਼ ਹੈ ਇਸ ਲਈ ਭਾਰਤ ਲਈ ਤਕਨਾਲੋਜੀ ਦਾ ਕੀ ਕੰਮ ਜਦੋਂ ਸਾਡੀ ਸਰਕਾਰ ਤਕਨਾਲੋਜੀ ਨੂੰ ਮਿਸ਼ਨ ਬਣਾਉਣ ਦੀ ਗੱਲ ਕਰਦੀ ਸੀ ਤਾਂ ਬਹੁਤ ਸਾਰੇ ਆਗੂ, ਕੁਝ ਖਾਸ ਕਿਸਮ ਦੇ ਐਕਸਪਰਟਸ ਉਸ ’ਤੇ ਸਵਾਲ ਖੜ੍ਹਾ ਕਰਦੇ ਸਨ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਸਰਕਾਰ ਹੀ ਨਹੀਂ, ਜੇਕਰ ਕੋਈ ਆਮ ਸੰਸਥਾ ਜਾਂ ਸੰਗਠਨ ਕਿਸੇ ਦੇ ਇਲਾਜ ’ਚ ਕਿਸੇ ਦੀ ਪੜ੍ਹਾਈ ’ਚ ਜਾਂ ਦੂਜੇ ਕੰਮ ਲਈ ਕੋਈ ਮੱਦਦ ਕਰਨਾ ਚਾਹੁੰਦਾ ਹੈ ਤਾਂ ਉਹ ਕੈਸ਼ ਦੀ ਬਜਾਇ ਈ-ਰੂਪੀ ਦੇ ਪਾਵੇਗਾ ਇਸ ਨਾਲ ਇਹ ਯਕੀਨੀ ਹੋਵੇਗਾ ਕਿ ਉਸ ਵੱਲੋਂ ਦਿੱਤੀ ਗਈ ਰਾਸ਼ੀ, ਉਸੇ ਕੰਮ ’ਚ ਲੱਗੀ ਹੈ, ਜਿਸ ਦੇ ਲਈ ਉਹ ਰਾਸ਼ੀ ਦਿੱਤੀ ਗਈ ਹੈ।

ਈ ਰੂਪੀ ਕੀ ਹੈ?

  • NPCI ਮੁਤਾਬਕ ਈ-ਰੂਪੀ ਡਿਜੀਟਲ ਪੇਮੇਂਟ ਲਈ ਇੱਕ ਕੈਸ਼ਲੈਸ ਅਤੇ ਕੰਟੈਕਟ ਲੈੱਸ ਪਲੇਟਫਾਰਮ ਹੈ।
  • ਇਹ QR ਕੋਡ ਜਾਂ SMS ਦੇ ਆਧਾਰ ‘ਤੇ ਈ-ਵਾਉਚਰ ਦੇ ਰੂਪ ‘ਚ ਕੰਮ ਕਰਦਾ ਹੈ।
  • ਇਸ ਈ-ਰੂਪੀ ਨੂੰ ਸੌਖੇ ਤੇ ਸੁਰੱਖਿਅਤ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਲਾਭਪਾਤਰੀ ਦੇ ਵੇਰਵੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਦਾ ਹੈ।
  • ਇਸ ਵਾਉਚਰ ਦੇ ਮਾਧਿਅਮ ਨਾਲ ਪੂਰੀ ਲੈਣ-ਦੇਣ ਪ੍ਰਕਿਰਿਆ ਤੇਜ਼ ਅਤੇ ਨਾਲ ਹੀ ਵਿਸ਼ਵਾਸ ਭਰਭੂਰ ਮੰਨੀ ਜਾਂਦੀ ਹੈ, ਕਿਉਂਕਿ ਵਾਉਚਰ ‘ਚ ਜ਼ਰੂਰੀ ਰਾਸ਼ੀ ਪਹਿਲਾਂ ਤੋਂ ਹੀ ਹੁੰਦੀ ਹੈ।
  • ਲੋਕ ਇਸ ਨਾਲ ਇੱਕਮੁਸ਼ਤ ਭੁਗਤਾਨ ਦੇ ਯੂਜ਼ਰਜ਼ ਕਾਰਡ, ਡਿਜੀਟਲ ਭੁਗਤਾਨ ਐਪ ਜਾਂ ਇੰਟਰਨੈੱਟ ਬੈਂਕਿੰਗ ਐਕਸੇਸ ਦੇ ਬਿਨਾਂ ਈ-ਰੂਪੀ ਵਾਉਚਰ ਨੂੰ ਵਰਤਣ ਦੇ ਯੋਗ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ