Flood Safety Tips: ਹੜ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਪਹਿਲਾਂ ਤਿਆਰੀਆਂ ਜ਼ਰੂਰੀ

ਬਿਹਾਰ ਦਾ ਹੜ੍ਹ ਕੋਈ ਨਵੀਂ ਸਮੱਸਿਆ ਨਹੀਂ ਹੈ ਖਾਸ ਕਰਕੇ ਉੱਤਰ ਬਿਹਾਰ ਦੇ ਲੋਕਾਂ ਲਈ ਇਹ ਸੰਕਟ ਹਰ ਸਾਲ ਪਰਤ ਕੇ ਆਉਣ ਵਾਲੀ ਅਜਿਹੀ ਵੰਗਾਰ ਬਣ ਗਿਆ ਹੈ

Khushdeep Singh Picture
Published On

ਬਿਹਾਰ ਦਾ ਹੜ੍ਹ ਕੋਈ ਨਵੀਂ ਸਮੱਸਿਆ ਨਹੀਂ ਹੈ ਖਾਸ ਕਰਕੇ ਉੱਤਰ ਬਿਹਾਰ ਦੇ ਲੋਕਾਂ ਲਈ ਇਹ ਸੰਕਟ ਹਰ ਸਾਲ ਪਰਤ ਕੇ ਆਉਣ ਵਾਲੀ ਅਜਿਹੀ ਵੰਗਾਰ ਬਣ ਗਿਆ ਹੈ, ਜੋ ਘਰ, ਖੇਤ, ਸੜਕ ਅਤੇ ਪੁਲਾਂ ਅਤੇ ਰੁਜ਼ਗਾਰ ਤੱਕ ਨੂੰ ਪ੍ਰਭਾਵਿਤ ਕਰਦਾ ਹੈ ਨੇਪਾਲ ਅਤੇ ਹਿਮਾਲਿਆ ਖੇਤਰ ’ਚ ਹੋਣ ਵਾਲੀ ਭਾਰੀ ਬਰਸਾਤ ਦਾ ਅਸਰ ਬਿਹਾਰ ਦੀਆਂ ਨਦੀਆਂ ਦੇ ਪਾਣੀ ਦੇ ਪੱਧਰ ’ਤੇ ਪੈਂਦਾ ਹੈ ਨਦੀਆਂ ’ਚ ਪਾਣੀ ਵਧਣ ਨਾਲ ਕਈ ਪਿੰਡਾਂ ’ਚ ਪਾਣੀ ਭਰ ਜਾਂਦਾ ਹੈ, ਫਸਲਾਂ ਤਬਾਹ ਹੁੰਦੀਆਂ ਹਨ ਤੇ ਵੱਡੀ ਗਿਣਤੀ ’ਚ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣਾ ਪੈਂਦਾ ਹੈ ਸਵਾਲ ਇਹ ਹੈ ਕਿ ਐਨੇ ਲੰਮੇ ਤਜ਼ਰਬੇ ਤੋਂ ਬਾਅਦ ਵੀ ਹੜ੍ਹ ਪ੍ਰਬੰਧਾਂ ਦੀ ਨੀਤੀ ਸਥਾਈ ਹੱਲ ਦੀ ਦਿਸ਼ਾ ’ਚ ਉਮੀਦ ਕੀਤੀ ਤੇਜ਼ੀ ਕਿਉਂ ਨਹੀਂ ਫੜ੍ਹ ਸਕੀ? ਬਿਹਾਰ ’ਚ ਵੱਖ-ਵੱਖ ਸਰਕਾਰਾਂ ਨੇ ਹੜ੍ਹ ਨਾਲ ਨਜਿੱਠਣ ਲਈ ਬੰਨ੍ਹਾਂ ਦੀ ਮੁਰੰਮਤ, ਖੋਰ-ਰੋਕੂ ਕਾਰਜ, ਰਾਹਤ ਸਮੱਗਰੀ, ਬੇੜੀਆਂ ਦਾ ਪ੍ਰਬੰਧ ਅਤੇ ਬਚਾਅ ਅਭਿਆਨਾਂ ਵਰਗੇ ਉਪਾਅ ਕੀਤੇ ਹਨ ਇਹ ਕਦਮ ਆਫਤ ਸਮੇਂ ਜ਼ਰੂਰੀ ਹਨ, ਪਰ ਇਨ੍ਹਾਂ ਦਾ ਰੂਪ ਜ਼ਿਆਦਾਤਰ ਤੁਰੰਤ ਰਾਹਤ ਤੱਕ ਸੀਮਤ ਰਹਿ ਜਾਂਦਾ ਹੈ ਮਾਨਸੂਨ ਤੋਂ ਪਹਿਲਾਂ ਸੰਵੇਦਨਸ਼ੀਲ ਥਾਵਾਂ ਦੀ ਮੁਰੰਮਤ ਸ਼ੁਰੂ ਹੁੰਦੀ ਹੈ।

ਪਾਣੀ ਵਧਣ ’ਤੇ ਨਿਗਰਾਨੀ ਤੇਜ਼ ਹੁੰਦੀ ਹੈ ਅਤੇ ਹੜ੍ਹ ਤੋਂ ਬਾਅਦ ਨੁਕਸਾਨ ਦਾ ਮੁਲਾਂਕਣ ਕੀਤਾ ਜਾਂਦਾ ਹੈ ਅਗਲੇ ਸਾਲ ਫਿਰ ਲਗਭਗ ਇਹੀ ਕੁਝ ਦੁਹਰਾਇਆ ਜਾਂਦਾ ਹੈ ਇਹੀ ਉਹ ਚੱਕਰ ਹੈ, ਜਿਸ ਨੂੰ ਹੁਣ ਬਦਲਣ ਦੀ ਲੋੜ ਹੈ  ਹੜ੍ਹ ਰਾਹਤ ’ਤੇ ਖਰਚ ਹੋਣ ਵਾਲਾ ਜਨਤਕ ਧਨ ਆਫਤ ਦੇ ਸਮੇਂ ਲੋਕਾਂ ਦੀ ਮੱਦਦ ਲਈ ਜ਼ਰੂਰੀ ਹੈ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ, ਪੀਣ ਵਾਲਾ ਪਾਣੀ, ਦਵਾਈ, ਆਸਰਾ ਅਤੇ ਦੂਜੀਆਂ ਜ਼ਰੂਰੀ ਸਹੂਲਤਾਂ ਮਿਲਣੀਆਂ ਹੀ ਚਾਹੀਦੀਆਂ ਹਨ ਪਰ ਲੰਮੇ ਸਮੇੇਂ ਦੇ ਨਜ਼ਰੀਏ ਨਾਲ ਇਹ ਵੀ ਦੇਖਣਾ ਹੋਵੇਗਾ ਕਿ ਹਰ ਸਾਲ ਹੋਣ ਵਾਲੇ ਨੁਕਸਾਨ ਨੂੰ ਕਿਵੇਂ ਘੱਟ ਕੀਤਾ ਜਾਵੇ ਜਿਸ ਖੇਤਰ ’ਚ ਵਾਰ-ਵਾਰ ਹੜ੍ਹ ਆਉਂਦੇ ਹਨ, ਉੱਥੇ ਵਾਰ-ਵਾਰ ਮੁਰੰਮਤ ਕਰਨ ਨਾਲ ਜੋਖ਼ਿਮ ਦੇ ਮੂਲ ਕਾਰਨਾਂ ਦਾ ਅਧਿਐਨ ਵੀ ਹੋਣਾ ਚਾਹੀਦਾ ਹੈ ਬੰਨ੍ਹਾਂ ਦੀ ਸਥਿਤੀ, ਨਦੀਆਂ ਦਾ ਵਹਾਅ, ਗਾਰੇ ਦਾ ਜੰਮਣਾ, ਪਾਣੀ ਨਿਕਾਸੀ ਅਤੇ ਹੜ੍ਹ ਦੇ ਮੈਦਾਨ ਨੂੰ ਸਮਝੇ ਬਿਨਾਂ ਪ੍ਰਭਾਵਸ਼ਾਲੀ ਨੀਤੀ ਬਣਾਉਣਾ ਮੁਸ਼ਕਿਲ ਹੈ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਲੰਮੇ ਸਮੇਂ ਦੀ ਮੁੜ-ਵਸੇਬਾ ਨੀਤੀ ’ਤੇ ਵੀ ਗੰਭੀਰਤਾ ਨਾਲ ਵਿਚਾਰ ਹੋਣਾ ਚਾਹੀਦਾ ਹੈ ਜਿੱਥੇ ਹਰ ਸਾਲ ਜੀਵਨ ਅਤੇ ਸੰਪੱਤੀ ’ਤੇ ਗੰਭੀਰ ਖਤਰਾ ਬਣਿਆ ਰਹਿੰਦਾ ਹੈ। Flood Preparedness

ਇਹ ਵੀ ਪੜ੍ਹੋ : Punjab Vidhan Sabha Election: ਵਿਧਾਨ ਸਭਾ ਚੋਣਾਂ 2027 ਲਈ ਭਾਜਪਾ ਦਾ ਵੱਡਾ ਐਲਾਨ, 117 ਸੀਟਾਂ 'ਤੇ ਉਮੀਦਵਾਰ ਉਤਾਰਨ ਦੀ ਤਿਆਰੀ

ਉੱਥੇ ਸੁਰੱਖਿਅਤ ਅਤੇ ਉੱਚੀਆਂ ਥਾਵਾਂ ’ਤੇ ਸਵੈਇੱਛਕ ਮੁੜ-ਵਸੇਬੇ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਅਜਿਹੀਆਂ ਥਾਵਾਂ ’ਤੇ ਰਿਹਾਇਸ਼ ਦੇ ਨਾਲ ਸੜਕਾਂ, ਸਕੂਲ, ਸਿਹਤ ਕੇਂਦਰ, ਬਿਜਲੀ, ਪੀਣ ਵਾਲਾ ਪਾਣੀ, ਸਿਹਤ ਕੇਂਦਰ, ਰੁਜ਼ਗਾਰ ਦੀਆਂ ਸੁਵਿਧਾਵਾਂ ਵੀ ਹੋਣ ਲੋਕਾਂ ਨੂੰ ਉਨ੍ਹਾਂ ਦੀ ਆਮਦਨੀ ਅਤੇ ਸਮਾਜਿਕ ਸਬੰਧਾਂ ਨੂੰ ਧਿਆਨ ’ਚ ਰੱਖ ਕੇ ਬਦਲ ਦਿੱਤੇ ਜਾਣ, ਤਾਂ ਕਿ ਮੁੜ-ਵਸੇਬਾ ਕਿਸੇ ’ਤੇ ਥੋਪਿਆ ਹੋਇਆ ਫੈਸਲਾ ਨਾ ਲੱਗੇ  ਨਦੀ ਨੂੰ ਉਸ ਦੇ ਸੁਭਾਵਿਕ ਖੇਤਰ ਤੋਂ ਵੱਖ ਕਰਕੇ ਦੇਖਣਾ ਵੀ ਸਮੱਸਿਆ ਨੂੰ ਵਧਾ ਸਕਦਾ ਹੈ ਨਦੀਆਂ ਦੇ ਵਹਾਅ ਖੇਤਰ ’ਚ ਬੇਢੰਗਾ  ਨਿਰਮਾਣ, ਕੁਦਰਤੀ ਪਾਣੀ ਨਿਕਾਸੀ ਮਾਰਗਾਂ ਦਾ ਰੁਕਣਾ ਅਤੇ ਪਾਣੀ ਗ੍ਰਹਿਣ ਖੇਤਰ ’ਚ ਬਦਲਾਅ ਹੜ੍ਹ ਦੇ ਪ੍ਰਭਾਵ ਨੂੰ ਵਧਾ ਸਕਦੇ ਹਨ ਇਸ ਲਈ ਨਦੀ ਪ੍ਰਬੰਧਾਂ ਦਾ ਆਧਾਰ ਵਿਆਪਕ ਨਦੀ ਘਾਟੀ ਅਧਿਐਨ ਹੋਣਾ ਚਾਹੀਦਾ ਹੈ ਇੱਕ ਸਥਾਨ ’ਤੇ ਬੰਨ੍ਹ ਉੁਚਾ ਕਰਨ ’ਤੇ ਦੂਜੀਆਂ ਥਾਵਾਂ ’ਤੇ ਪਾਣੀ ਦਾ ਦਬਾਅ ਵਧ ਸਕਦਾ ਹੈ। Flood Preparedness

ਇਸ ਕਾਰਨ ਹਰ ਯੋਜਨਾ ਦੇ ਪ੍ਰਭਾਵ ਦਾ ਵਿਗਿਆਨਕ ਮੁਲਾਂਕਣ ਜ਼ਰੂਰੀ ਹੈ ਬਿਹਾਰ ਦੀ ਹੜ੍ਹ ਦਾ ਇੱਕ ਮਹੱਤਵਪੂਰਨ ਪੱਖ ਨੇਪਾਲ ਨਾਲ ਜੁੜਿਆ ਹੈ ਕਈ ਮੁੱਖ ਨਦੀਆਂ ਦਾ ਪਾਣੀ ਗ੍ਰਹਿਣ ਖੇਤਰ ਨੇਪਾਲ ਅਤੇ ਹਿਮਾਲਿਆ ਖੇਤਰ ’ਚ ਹੈ ਉੱਥੇ ਹੋਣ ਵਾਲੀ ਬਹੁਤ ਜ਼ਿਆਦਾ ਬਰਸਾਤ ਅਤੇ ਅਚਾਨਕ ਵਧਣ ਵਾਲਾ ਪਾਣੀ ਦਾ ਵਹਾਅ ਬਿਹਾਰ ਤੱਕ ਪਹੁੰਚ ਸਕਦਾ ਹੈ ਅਜਿਹੇ ’ਚ ਭਾਰਤ ਅਤੇ ਨੇਪਾਲ ਦੇ ਵਿਚਕਾਰ ਨਿਯਮਿਤ ਤਾਲਮੇਲ, ਜਲ ਸਬੰਧੀ ਅੰਕੜਿਆਂ ਦਾ ਸਮੇਂ ’ਤੇ ਲੈਣ-ਦੇਣ ੂਅਤੇ ਪ੍ਰਭਾਵਸ਼ਾਲੀ ਅਗਾਊਂ ਚਿਤਾਵਨੀ ਵਿਵਸਥਾ ਬੇਹੱਦ ਮਹੱਤਵਪੂਰਨ ਹੈ ਆਫਤ ਆਉਣ ਤੋਂ ਬਾਅਦ ਬੈਠਕ ਕਰਨ ਦੀ ਬਜਾਇ ਸਾਲ ਭਰ ਸਾਂਝੀ ਨਿਗਰਾਨੀ ਅਤੇ ਨਦੀ ਘਾਟੀਆਂ  ਦਾ ਅਧਿਐਨ ਜ਼ਿਅਦਾ ਉਪਯੋਗੀ ਹੋਵੇਗਾ  ਹੜ੍ਹ ਦੇ ਰੂਪ ’ਚ ਬਦਲਦੀ ਜਲਵਾਯੂ ਦਾ ਪ੍ਰਭਾਵ ਵੀ ਨੀਤੀ ਘਾੜਿਆਂ ਲਈ ਚਿੰਤਾ ਦਾ ਵਿਸ਼ਾ ਹੈ ਬਰਸਾਤ ਦੇ ਸਮੇਂ , ਤੀਬਰਤਾ ਅਤੇ ਵੰਡ ’ਚ ਬਦਲਾਅ ਕਈ ਖੇਤਰਾਂ ’ਚ ਅਚਾਨਕ ਬੇਹੱਦ ਬਰਸਾਤ ਅਤੇ ਤੇਜ਼ ਪਾਣੀ ਦੇ ਵਹਾਅ ਦਾ ਜੋਖ਼ਿਮ ਵਧ ਸਕਦਾ ਹੈ ਹਿਮਾਲਿਆ ਖੇਤਰ ’ਚ ਬਦਲਦੇ ਹਾਲਾਤਾਂ ਨੂੰ ਦੇਖਦਿਆਂ ਭਵਿੱਖ ਦੀ ਤਿਆਰੀ ਪੁਰਾਣੇ ਤਜ਼ਰਬਿਆਂ ਤੱਕ ਸੀਮਤ ਨਹੀਂ ਰਹਿ ਸਕਦੀ। Flood Preparedness

ਮੌਸਮ, ਨਦੀ ਪਾਣੀ ਵਹਾਅ ਨਾਲ ਜੁੜੀਆਂ ਸੂਚਨਾਵਾਂ ਦਾ ਬਿਹਤਰ ਉਪਯੋਗ ਹੁਣ ਹੜ੍ਹ ਪ੍ਰਬੰਧਨ ਦਾ ਜ਼ਰੂਰੀ ਹਿੱਸਾ ਹੋਣਾ ਚਾਹੀਦਾ ਹੈ ਬਿਹਾਰ ਨੂੰ ਹੁਣ ਅਜਿਹੀਆਂ ਲੰਮੇ ਸਮੇਂ ਦੀਆਂ ਯੋਜਨਾਵਾਂ ਦੀ ਲੋੜ ਹੈ, ਜਿਨ੍ਹਾਂ ਦਾ ਟੀਚਾ ਅਗਲੇ ਮਾਨਸੂਨ ਤੱਕ ਵਿਵਸਥਾ ਸੰਭਾਲਣਾ ਨਹੀਂ, ਆਉਣ ਵਾਲੇ ਦਹਾਕਿਆਂ ’ਚ ਹੜ੍ਹ ਦੇ ਜੋਖ਼ਿਮ ਤੇ ਉਸ ਨਾਲ ਹੋਣ ਵਾਲੇ ਨੁਕਸਾਨ ਨੂੰ ਲਗਾਤਾਰ ਘੱਟ ਕਰਨਾ ਹੋਵੇ ਇਸ ਯੋਜਨਾ ’ਚ ਬੰਨ੍ਹਾਂ ਦਾ ਵਿਗਿਆਨਕ ਮਜ਼ਬੂਤੀਕਰਨ, ਪਾਣੀ ਨਿਕਾਸੀ, ਨਦੀ ਘਾਟੀ ਅਧਿਐਨ, ਸੁਰੱਖਿਅਤ ਮੁੜ-ਵਸੇਬਾ, ਅਗਾਊਂ ਚਿਤਾਵਨੀ, ਆਫਤ ਸਿਖਲਾਈ ਅਤੇ ਜਨਤਕ ਧਨ ਦੀ ਪਾਰਦਰਸ਼ੀ ਨਿਗਰਾਨੀ ਸ਼ਾਮਲ ਹੋਣੀ ਚਾਹੀਦੀ ਹੈ  ਹੜ੍ਹ ਨੂੰ ਪੂਰੀ ਤਰ੍ਹਾਂ ਰੋਕਣਾ ਸੰਭਵ ਨਹੀਂ ਹੈ ਬਿਹਾਰ ਦੀ ਭੂਗੋਲਿਕ ਸਥਿਤੀ ਅਤੇ ਉਸ ਦੀ ਨਦੀਆਂ ਦੀ ਪ੍ਰਕਿਰਤੀ ਨੂੰ ਦੇਖਦਿਆਂ ਪਾਣੀ ਦਾ ਆਉਣਾ ਇੱਕ ਕੁਦਰਤੀ ਪ੍ਰਕਿਰਿਆ ਹੈ ਪਰ ਹੜ੍ਹ ਨਾਲ ਹੋਣ ਵਾਲੀ ਤਬਾਹੀ ਨੂੰ ਘੱਟ ਕਰਨਾ ਨੀਤੀ ਅਤੇ ਨਿਯੋਜਨ ਜ਼ਰੀਏ ਸੰਭਵ ਹੈ ਜਨਤਾ ਨੂੰ ਹਰ ਸਾਲ ਘਰ, ਫਸਲ ਅਤੇ ਰੁਜ਼ਗਾਰ ਗੁਆਉਣ ਤੋਂ ਬਾਅਦ ਰਾਹਤ ਦਾ ਇੰਤਜ਼ਾਰ ਨਾ ਕਰਨਾ ਪਵੇ, ਇਹੀ ਕਿਸੇ ਪ੍ਰਭਾਵਸ਼ਾਲੀ ਹੜ੍ਹ ਨੀਤੀ ਦੀ ਅਸਲੀ ਕਸੌਟੀ ਹੋਣੀ ਚਾਹੀਦੀ ਹੈ ਬਿਹਾਰ ਨੂੰ ਰਾਹਤ ਦੇ ਸਾਲਾਨਾ ਚੱਕਰ ਤੋਂ ਅੱਗੇ ਵਧ ਕੇ ਜੋਖ਼ਿਮ ਘੱਟ ਕਰਨ ਦੇ ਸਥਾਈ ਪ੍ਰਬੰਧ ਕਰਨੇ ਹੋਣਗੇ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਅਰਵਿੰਦ ਨਾਥ ਤਿਵਾੜੀ

About The Author

Related Posts