ਦਿੱਲੀ, ਹਰਿਆਣਾ ਸਮੇਤ ਹੋਰ ਸੂਬਿਆਂ ’ਚ ਗਰਮੀ ਨੇ ਕੀਤੇ ਲੋਕ ਬੇਹਾਲ, ਜਾਣੋ ਕਦੋਂ ਪਵੇਗਾ ਮੀਂਹ

heat wava

ਦਿੱਲੀ ’ਚ ਵੀ ਪੈ ਰਹੀ ਹੈ ਅੱਤ ਦੀ ਗਰਮੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਉੱਤਰ ਭਾਰਤ ਵਾਸੀਆਂ ਨੂੰ ਫਿਲਹਾਲ ਪੈ ਰਹੀ ਅੱਤ ਦੀ ਗਰਮੀ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ । ਐਤਵਾਰ ਨੂੰ ਪਾਰਾ 45 ਡਿਗਰੀ ਸੈਲਸੀਅਤ ਤੋਂ ਪਾਰ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਦੱਸਿਆ ਕਿ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਵਿਭਾਗ ਨੇ ਹਾਲਾਂਕਿ, ਸੋਮਵਾਰ ਨੂੰ ਧੂੜ ਭਰੀ ਹਨ੍ਹੇਰੀ ਜਾਂ ਗਰਜ ਚਮਕ ਨਾਲ ਹਨ੍ਹੇਰੀ ਆਉਣ ਤੇ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਦੇ ਆਸ-ਪਾਸ ਰਹਿਮ ਦੀ ਭਵਿੱਖਬਾਣੀ ਕੀਤੀ ਹੈ।

ਰਾਜਧਾਨੀ ’ਚ ਐਤਵਾਰ ਨੂੰ ਲੋਅ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਕਰਨ ਲਈ ‘ਯੈਲੋ’ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ’ਚ ਇਸ ਸਾਲ ਗਰਮੀ ਦੇ ਮੌਸਮ ’ਚ ਇਹ ਗਰਮ ਹਵਾਵਾਂ ਤੇ ਲੋਅ (ਹੀਟਵੇਵ) (Heat Wave) ਦਾ ਪੰਜਵਾਂ ਦੌਰ ਹੈ। ਇਸ ਤੋਂ ਪਹਿਲਾਂ ਇੱਕ ਦੌਰ ਮਾਰਚ ’ਚ ਅਤੇ ਤਿੰਨ ਦੌਰ ਅਪਰੈਲ ’ਚ ਆਏ ਸਨ। ਮੌਸਮ ਵਿਭਾਗ ਨੇ ਦੱਸਿਆ ਕਿ 14 ਤੇ 15 ਮਈ ਨੂੰ ਪੰਜਾਬ ਤੇ ਹਰਿਆਣਾ-ਦਿੱਲੀ ’ਚ ਵੱਖ-ਵੱਖ ਇਲਾਕਿਆਂ ’ਚ ਹੀਟਵੇਵ ਨਾਲ ਗੰਭੀਰ ਹੀਟਵੇਵ ਦੀ ਸਥਿਤੀ ਦਾ ਅਨੁਮਾਨ ਹੈ। ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਅੱਜ ਅਜਿਹੀ ਹੀ ਸਥਿਤੀ ਬਣੀ ਰਹੇਗੀ।

ਲੋਅ ਲਈ ਓਰੇਂਜ ਅਲਰਟ

ਇਸ ਤੋਂ ਪਹਿਲਾਂ ਵਿਭਾਗ ਨੇ ਦਿੱਲੀ ’ਚ ਲੋਅ ਲਈ ‘ਓਰੇਂਜ’ ਅਲਰਟ ਜਾਰੀ ਕੀਤਾ ਸੀ ਤੇ ਪਾਰਾ 46-47 ਡਿਗਰੀ ਸੈਲਸੀਅਸ ਤੱਕ ਵੱਧਣ ਦਾ ਅਨੁਮਾਨ ਪ੍ਰਗਟਾਇਆ ਸੀ। ਸ਼ਨਿੱਚਰਵਾਰ ਨੂੰ ਮੁੰਗੇਸ਼ਪੁਰ ’ਚ ਵੱਧ ਤੋਂ ਵੱਧ ਤਾਪਮਾਨ 47.2 ਡਿਗਰੀ, ਜਦੋਂਕਿ ਨਜਫਗੜ੍ਹ ’ਚ 47 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਦੇਸ਼ ਦੇ ਪੱਛਮੀ ਹਿੱਸਿਆਂ ’ਚ ਮੌਸਮ ਦੀ ਸਥਿਤੀ ’ਚ ਕੋਈ ਬਦਲਾਅ ਨਹੀਂ ਹੋਇਆ ਹੈ ਤੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਂਰਾਸ਼ਟਰ ਦੇ ਕੁਝ ਹਿੱਸਿਆਂ ’ਚ ਹੀਟਵੇਵ ਜਾਰੀ ਰਹਿਣ ਦੇ ਆਸਾਰ ਹਨ।

ਮੌਸਮ ਵਿਭਾਗ ਨੇ ਟਵੀਟ ਕਰਕੇ ਕਿਹਾ ਕਿ ਪੱਛਮੀ ਰਾਜਸਥਾਨ ’ਚ ਕਈ ਹਿੱਸਿਆਂ ’ਚ 14 ਮਈ ਨੂੰ ਗੰਭੀਰ ਲੋਅ ਦੀ ਸਥਿਤੀ ਨਾਲ ਜ਼ਿਆਦਾਤਰ ਹਿੱਸਿਆਂ ’ਚ ਹੀਟਵੇਵ (Heat Wave) ਦੀ ਸਥਿਤੀ 15 ਮਈ ਨੂੰ ਉਸੇ ਖੇਤਰ ’ਚ ਵੱਖ-ਵੱਖ ਇਲਾਕਿਆਂ ’ਚ ਗੰਭੀਰ ਹੀਟਵੇਵ ਦੀ ਸਥਿਤੀ ਦੇ ਨਾਲ ਕਈ ਹਿੱਸਿਆਂ ’ਚ ਹੀਟਵੇਵ ਦੀ ਸਥਿਤੀ ਦਾ ਅਨੁਮਾਨ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ