ਐਨਆਈਏ ਅੱਜ ਖੁੱਲ੍ਹਗੇ ਚੰਡੀਗੜ੍ਹ ‘ਚ ਆਪਣਾ ਖੇਤਰੀ ਦਫ਼ਤਰ

NIA

ਪੰਜਾਬ ਅਤੇ ਹਰਿਆਣਾ ਦੇ ਕਈ ਮਾਮਲੇ ਵਿੱਚ ਜਾਂਚ ‘ਚ ਹੋ ਰਹੀ ਸੀ ਦੇਰੀ, ਹੁਣ ਦਫ਼ਤਰ ਖੁੱਲਣ ਨਾਲ ਆਏਗੀ ਤੇਜ਼ੀ

ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਅਤੇ ਹਰਿਆਣਾ ਵਿੱਚ ਹੋਣ ਵਾਲੀਆਂ ਅੱਤਵਾਦੀ ਸਰਗਰਮੀਆਂ ਅਤੇ ਬੰਬ ਬਲਾਸਟ ਵਰਗੇ ਮਾਮਲੇ ‘ਤੇ ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (NIA) ਹੁਣ ਨੇ ਸਖ਼ਤ ਨਜ਼ਰ ਰੱਖੇਗੀ। ਪਹਿਲਾਂ ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਨੂੰ ਦਿੱਲੀ ਜਾਂ ਫਿਰ ਜੰਮੂ ਕਸ਼ਮੀਰ ਬੈਠ ਕੇ ਹੀ ਪੰਜਾਬ ਅਤੇ ਹਰਿਆਣਾ ਸਣੇ ਹਿਮਾਚਲ ‘ਤੇ ਨਜ਼ਰ ਰੱਖਣੀ ਪੈ ਰਹੀਂ ਸੀ, ਜਿਸ ਨਾਲ ਜਿਥੇ ਜਾਂਚ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਉਥੇ ਹੀ ਕਿਸੇ ਵੀ ਕੇਸ ਦਾ ਨਿਪਟਾਰਾ ਕਰਵਾਉਂਦੇ ਹੋਏ ਦੋਸ਼ੀਆਂ ਨੂੰ ਸਜਾ ਦਿਵਾਉਣ ਵਿੱਚ ਵੀ ਦੇਰੀ ਹੋ ਰਹੀਂ ਸੀ। ਇਨਾਂ ਨੂੰ ਦੇਖਦੇ ਹੋਏ ਅੱਜ ਚੰਡੀਗੜ ਵਿਖੇ ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਆਪਣਾ ਦਫ਼ਤਰ ਖੋਲਣ ਜਾ ਰਹੀਂ ਹੈ, ਜਿਥੇ ਕਿ ਸੀਨੀਅਰ ਅਧਿਕਾਰੀਆਂ ਦੀ ਇੱਕ ਵੱਡੀ ਟੀਮ ਇਨਾਂ ਤਿੰਨ ਸੂਬਿਆ ਵਿੱਚ ਕੰਮ ਕਰੇਗੀ। ਇਸ ਦਫ਼ਤਰ ਦਾ ਉਦਘਾਟਨ ਕਰਨ ਲਈ ਚੰਡੀਗੜ ਵਿਖੇ ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਦੇ ਡਾਇਰੈਕਟਰ ਜਨਰਲ ਯੋਗੇਸ ਚੰਦਰ ਮੋਦੀ ਖ਼ੁਦ ਆ ਰਹੇ ਹਨ।

ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਦਾ ਚੰਡੀਗੜ ਵਿਖੇ ਦਫ਼ਤਰ ਖੁੱਲਣ ਤੋਂ ਬਾਅਦ ਪੰਜਾਬ ਨੂੰ ਇਸ ਦਾ ਸਭ ਤੋਂ ਜਿਆਦਾ ਫਾਇਦਾ ਹੋਏਗਾ, ਕਿਉਂਕਿ ਪੰਜਾਬ ਬਾਰਡਰ ਸੂਬਾ ਹੋਣ ਦੇ ਕਾਰਨ ਇਥੇ ਅੱਤਵਾਦੀ ਗਤੀਵਿਧੀਆਂ ਦਾ ਜਿਆਦਾ ਖਤਰਾ ਰਹਿੰਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਪੰਜਾਬ ਹਮੇਸ਼ਾ ਹੀ ਪਾਕਿਸਤਾਨ ਤੋਂ ਆਉਣ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਵੀ ਰਿਹਾ ਹੈ।
ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਕੋਲ ਇਸ ਸਮੇਂ ਪੰਜਾਬ ਅਤੇ ਹਰਿਆਣਾ ‘ਚ ਅੱਧੀ ਦਰਜਨ ਤੋਂ ਜਿਆਦਾ ਮਾਮਲੇ ਪੈਡਿੰਗ ਵੀ ਚਲ ਰਹੇ ਹਨ। ਜਿਨਾਂ ਦੀ ਜਾਂਚ ਅਜੇ ਸੁਰੂਆਤੀ ਦੌਰ ਵਿੱਚ ਹੈ। ਇਸ ਖੇਤਰੀ ਦਫ਼ਤਰ ਦੇ ਖੁੱਲ੍ਹਣ ਤੋਂ ਬਾਅਦ ਇਨਾਂ ਮਾਮਲੇ ਵਿੱਚ ਵੀ ਕਾਫ਼ੀ ਜਿਆਦਾ ਤੇਜੀ ਆਏਗੀ।

ਜੰਮੂ ਕਸ਼ਮੀਰ ਦਾ ਅਧਿਕਾਰ ਖੇਤਰ ਰਿਹਾ ਐ ਪੰਜਾਬ ਅਤੇ ਹਰਿਆਣਾ : ਜੈਰਾਜ ਬਾਜੀਆ

ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਦੇ ਡੀ.ਐਸ.ਪੀ. ਜੈਰਾਜ ਬਾਜੀਆ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਸਣੇ ਹਿਮਾਚਲ ਪ੍ਰਦੇਸ਼ ਹੁਣ ਤੱਕ ਜੰਮੂ ਕਸ਼ਮੀਰ ਦੇ ਅਧਿਕਾਰ ਖੇਤਰ ਵਿੱਚ ਰਿਹਾ ਹੈ। ਜਿਸ ਕਾਰਨ ਜੰਮੂ ਕਸ਼ਮੀਰ ਜਾਂ ਫਿਰ ਦਿੱਲੀ ਵਿਖੇ ਬੈਠੇ ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਦੇ ਅਧਿਕਾਰੀ ਹੀ ਇਨਾਂ ਸੂਬਿਆ ਵਿੱਚ ਜਾ ਕੇ ਜਾਂਚ ਕਰਦੇ ਸਨ ਪਰ ਹੁਣ ਚੰਡੀਗੜ ਵਿਖੇ ਖੇਤਰੀ ਦਫ਼ਤਰ ਖੁੱਲਣ ਤੋਂ ਬਾਅਦ ਇਨਾਂ ਸੂਬਿਆ ਨੂੰ ਕਾਫ਼ੀ ਜਿਆਦਾ ਫਾਇਦਾ ਹੋਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।