Barnawa Ruhani Safar: ਪੂਜਨੀਕ ਗੁਰੂ ਜੀ ਦੇ ਉਹ ਸੁਪਰਹਿੱਟ ਕਾਰਜ, ਜਿਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ

Saint Dr. MSG

ਪੂਜਨੀਕ ਗੁਰੂ ਜੀ ਨੇ ਸਮਾਜ ਸੁਧਾਰ ਲਈ ਕਈ ਸੱਦੇ ਦਿੱਤੇ

ਸਰਸਾ। ਸੱਚੇ ਦਾਤਾ ਰਹਿਬਰ ਮੁਰਸ਼ਿਦ-ਏ-ਕਾਮਿਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਦਾ ਹਰ ਪਲ ਮਾਨਵਤਾ ਦੀ ਭਲਾਈ ਦੇ ਨਾਂਅ ਰਹਿੰਦਾ ਹੈ ਪੂਜਨੀਕ ਗੁਰੂ ਜੀ ਨੇ 40 ਦਿਨ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ ਦੇ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਵਿਖੇ ਨਿਵਾਸ ਕੀਤਾ। ਆਨਲਾਈਨ ਗੁਰੂਕੁਲ ਰਾਹੀਂ ਵਿਸ਼ਵ ਭਰ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇ ਨਾਲ-ਨਾਂਲ ਆਮ ਲੋਕਾਂ ਦੇ ਰੂ-ਬ-ਰੂ ਹੋਏੇ ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਸਮਾਜ ਸੁਧਾਰ ਲਈ ਕਈ ਸੱਦੇ ਦਿੱਤੇ।

ਇਸ ਵਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਚਾਲ੍ਹੀ ਦਿਨਾਂ ਲਈ ਬਰਨਾਵਾ ਦਰਬਾਰ ਪਧਾਰੇ ਤਾਂ ਆਪ ਜੀ ਨੇ ਦੇਸ਼ ਅੰਦਰ ਨਸ਼ੇ ਦੀ ਗੰਦਗੀ ਦੇ ਢੇਰਾਂ ਦੇ ਢੇਰ ਵੇਖੇ ਸ਼ਹਿਰ-ਸ਼ਹਿਰ, ਪਿੰਡ-ਪਿੰਡ, ਗਲੀ-ਗਲੀ ਨਸ਼ਾ ਸਰਕਾਰਾਂ ਬੇਵੱਸ, ਨਸ਼ੱਈਆਂ ਦੇ ਪਰਿਵਾਰ ਦੁਖੀ, ਨਸ਼ੇ ਲਈ ਚੋਰ, ਠੱਗ ਬਣੇ ਨਸ਼ੱਈਆਂ ਦੇ ਟੋਲਿਆਂ ਸਾਹਮਣੇ ਸਮਾਜ ਲਾਚਾਰ ਸੀ ਕੋਈ ਚਾਚਾ, ਤਾਇਆ, ਮਾਮਾ, ਫੁੁੱਫੜ, ਮਾਸੜ, ਨਸ਼ੇੜੀ ਦੀ ਬਾਂਹ ਨਹੀਂ ਫੜ ਰਿਹਾ ਸੀ ਸੋਚ ਇਹੋ ਕਿ ਲੈ ਕੇ ਕਿੱਥੇ ਜਾਈਏ ਨਸ਼ਾ ਛਡਾਊ ਕੇਂਦਰ ਜਾ ਕੇ ਵੀ ਇਸ ਨੇ ਨਸ਼ਾ ਛੱਡਣਾ ਜਾਂ ਨਹੀਂ, ਕੋਈ ਪਤਾ ਨਹੀਂ ਸਿਹਤਮੰਦ ਅਤੇ ਭਲਵਾਨਾਂ ਵਾਲੇ ਸੂਬੇ ਦੇਸ਼ ’ਚ ਨਸ਼ਿਆਂ ਦੇ ਗੁਲਾਮ, ਬਿਮਾਰ, ਤੜਫ ਰਹੇ ਨਸ਼ੇੜੀਆਂ ’ਤੇ ਦਇਆ ਕਰਦਿਆਂ ਵਤਨ ਦੇ ਸੱਚੇ ਖੈਰ-ਖਵਾਹ ਪੂਜਨੀਕ ਗੁਰੂ ਜੀ ਨੇ ਨਸ਼ਿਆਂ ਖਿਲਾਫ਼ ਡੈੱਪਥ ਮੁਹਿੰਮ ਦਾ ਅਗਾਜ਼ ਕੀਤਾ।

1. ਬੱਚਿਆਂ ਨੂੰ ਲੈ ਕੇ ਸੁਚੇਤ ਰਹਿਣ ਦੀ ਪ੍ਰੇਰਨਾ ਦਿੱਤੀ

ਪੂਜਨੀਕ ਗੁਰੂ ਜੀ ਨੇ ਜਿੱਥੇ ਨਾਮ ਦੇ ਜਾਪ ਨੂੰ ਆਤਮਿਕ ਸ਼ਾਂਤੀ ਦਾ ਇੱਕੋ-ਇੱਕ ਸਾਧਨ ਦੱਸਿਆ, ਉੱਥੇ ਹੀ ਪਰਿਵਾਰਾਂ ਵਿੱਚ ਬੱਚਿਆਂ ਨੂੰ ਲੈ ਕੇ ਵੀ ਸੁਚੇਤ ਰਹਿਣ ਦੀ ਪ੍ਰੇਰਨਾ ਦਿੱਤੀ ਡਾ. ਐੱਮਐੱਸਜੀ ਨੇ ਫ਼ਰਮਾਇਆ ਕਿ ਪਰਿਵਾਰ ਦਾ ਹਰ ਵੱਡਾ ਮੈਂਬਰ ਆਪਣੇ ਮੋਬਾਇਲ ਵਿੱਚ ਨੈੱਟ ਨੈਨੀ, ਫੈਮੀ ਸੇਫ, ਗੂਗਲ ਫੈਮਲੀ ਲਿੰਕ, ਵੀਆਰਬੀ ਕਿਡਸ ਜ਼ਰੂਰ ਡਾਊਨਲੋਡ ਕਰੇ, ਤਾਂ ਕਿ ਇਹ ਪਤਾ ਲੱਗ ਸਕੇ ਕਿ ਬੱਚੇ ਨੇ ਕਿੰਨੇ ਸਮੇਂ ਤੱਕ ਮੋਬਾਇਲ ਦੇਖਿਆ ਉਸ ਵਿੱਚ ਕੀ-ਕੀ ਦੇਖਿਆ ਬੁਰੀਆਂ ਚੀਜ਼ਾਂ ਨੂੰ ਲਾਕ ਕਰ ਦਿਓ, ਹਟਾ ਦਿਓ ਪੂਜਨੀਕ ਗੁਰੂ ਜੀ ਨੇ ਬੱਚਿਆਂ ਨੂੰ ਚੰਗੇ ਸੰੰਸਕਾਰ ਦੇਣ ਦੀ ਪ੍ਰੇਰਨਾ ਦਿੱਤੀ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਦਾ ਸਾਧ-ਸੰਗਤ ਨੂੰ ਪ੍ਰਣ ਦਵਾਇਆ

2 . ਪਾਣੀ ਦੀ ਬੂੰਦ-ਬੂੰਦ ਬਚਾਉਣ ਦਾ ਵੀ ਦਿੱਤਾ ਸੰਦੇਸ਼

ਜਲ ਹੀ ਜੀਵਨ ਹੈ ਇਹ ਕਹਾਵਤ ਨਹੀਂ ਹਕੀਕਤ ਹੈ ਪੂਜਨੀਕ ਗੁੁਰੂ ਜੀ ਨੇ ਐਤਵਾਰ 6 ਨਵੰਬਰ ਨੂੰ ਫ਼ਰਮਾਇਆ ਕਿ ਪਾਣੀ ਦੀ ਬੂੰਦ-ਬੂੰਦ ਅਸੀਂ ਬਚਾਉਣੀ ਹੈ ਪਾਣੀ ਦਾ ਪੱਧਰ ਇੰਨਾ ਹੇਠਾਂ ਜਾ ਚੁੱਕਾ ਹੈ ਕਿ ਵਿਗਿਆਨੀ ਵੀ ਚਿੰਤਤ ਹਨ, ਹੋ ਸਕਦਾ ਹੈ ਕਿ ਕਿਤੇ ਪਾਣੀ ਲਈ ਹੀ ਯੁੱਧ ਨਾ ਹੋ ਜਾਵੇ ਸਾਜੋ-ਸਾਮਾਨ ਦੇ ਬਿਨਾ ਕੰਮ ਚੱਲ ਜਾਵੇਗਾ, ਪਰ ਪਾਣੀ ਤੋਂ ਬਿਨਾ ਨਹੀਂ ਚੱਲੇਗਾ ਬੂੰਦ-ਬੂੰਦ ਨਾਲ ਗਲਾਸ ਭਰਦਾ ਹੈ। ਕਿਤੇ ਲੀਕੇਜ ਹੋਵੇ ਤਾਂ ਉਸ ਨੂੰ ਠੀਕ ਕਰਵਾਓ, ਕਿਤੇ ਟੂਟੀ ਲੀਕ ਹੈ ਤਾਂ ਉਸ ਦੇ ਹੇਠਾਂ ਬਾਲਟੀ ਆਦਿ ਰੱਖ ਕੇ ਪਾਣੀ ਨੂੰ ਸੰਭਾਲਣ ਦਾ ਕੰਮ ਕਰੋ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਵਾਸ-ਵੇਸ਼ਨ ਜਾਂ ਹੋਰ ਥਾਂ ’ਤੇ ਟੂਟੀ ਖੋਲ੍ਹ ਕੇ ਬੁਰਸ਼ ਨਾ ਕਰੋ ਪਹਿਲਾਂ ਪਾਣੀ ਨੂੰ ਗਲਾਸ ਜਾਂ ਕਿਸੇ ਡੱਬੇ ’ਚ ਭਰ ਲਓ ਅਜਿਹਾ ਕਰਨ ਨਾਲ ਪਾਣੀ ਦੀ ਬਹੁਤ ਬੱਚਤ ਕੀਤੀ ਜਾ ਸਕਦੀ ਹੈ

3. ਡੈੱਪਥ ਮੁਹਿੰਮ ਤਹਿਤ ਅਸੀਂ ਸਾਰਿਆਂ ਨੇ ਮਿਲ ਕੇ ਇਸ ਗੰਦਗੀ ਨੂੰ ਮਿਟਾਉਣਾ ਹੈ ‘DEPTH’

online Gurukul dr.msg

ਨਸ਼ਾ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਬਰਬਾਦ ਕਰਨ ’ਤੇ ਤੁਲਿਆ ਹੋਇਆ ਹੈ ਡੈੱਪਥ ਮੁਹਿੰਮ ਤਹਿਤ ਅਸੀਂ ਸਾਰਿਆਂ ਨੇ ਮਿਲ ਕੇ ਇਸ ਗੰਦਗੀ ਨੂੰ ਮਿਟਾਉਣਾ ਹੈ ਨਾਲ ਹੀ ਪੂਜਨੀਕ ਗੁਰੂ ਜੀ ਨੇ ਖਿਡਾਰੀਆਂ ਨੂੰ ਖੇਡ ਸਬੰਧੀ ਟਿਪਸ ਦਿੰਦੇ ਹੋਏ ਫਰਮਾਇਆ ਕਿ ਖਿਡਾਰੀਆਂ ਨੂੰ ਆਪਣਾ ਟੀਚਾ ਤੈਅ ਕਰਕੇ ਚੱਲਣਾ ਚਾਹੀਦਾ ਅਤੇ ਖੇਡ ਤੋਂ ਪਹਿਲਾਂ ਟੈਂਸ਼ਨ ਬਿਲਕੁਲ ਵੀ ਨਹੀਂ ਲੈਣੀ ਚਾਹੀਦੀ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖਿਡਾਰੀ ਨੂੰ ਹਮੇਸ਼ਾ ਪਾਜਿਟਿਵ ਰਹਿਣਾ ਚਾਹੀਦਾ ਹੈ ਅਤੇ ਉਸ ਦਾ ਨਿਸ਼ਾਨਾ ਗੋਲਡ ’ਤੇ ਹੋਣਾ ਚਾਹੀਦਾ ਹੈ।

ਆਪ ਜੀ ਨੇ ਰੂਹਾਨੀ ਸਤਿਸੰਗ ’ਚ ਪਹੰੁਚੇ ਕਈ ਜ਼ਿਲ੍ਹਿਆਂ ਤੋਂ ਗਰਾਮ ਪੰਚਾਇਤਾਂ, ਨੰਬਰਦਾਰਾਂ ਤੇ ਪਿੰਡਾਂ ਦੇ ਪਤਵੰਤਿਆਂ ਦੇ ਰੂ-ਬ-ਰੂ ਹੁੰਦਿਆਂ ਫਰਮਾਇਆ ਕਿ ਸਾਰੇ ਮਿਲ ਕੇ ਆਪਣੇ ਪਿੰਡਾਂ ਵਿੱਚੋਂ ਨਸ਼ੇ ਦਾ ਸਫ਼ਾਇਆ ਕਰ ਦਿਓ। ਆਪ ਜੀ ਨੇ ਫਰਮਾਇਆ ਕਿ ਅਸੀਂ ਆਪਣੇ ਭਜਨ ਵਿੱਚ ਵੀ ਇਹੀ ਗਾਇਆ ਹੈ, ‘ਸਰਪੰਚੋ ਠੀਕਰੀ ਪਹਿਰਾ ਲਾ ਦਿਓ, ਨਸ਼ੇ ਦੇ ਵਪਾਰੀਆਂ ਨੂੰ ਭਜਾ ਦਿਓ।’ ਪਿੰਡਾਂ ਵਿੱਚ ਠੀਕਰੀ ਪਹਿਰੇ ਲਾ ਕੇ ਨਸ਼ੇ ਨੂੰ ਤੇ ਨਸ਼ੇ ਦੇ ਵਪਾਰੀਆਂ ਨੂੰ ਪਿੰਡ ’ਚ ਵੜਨ ਨਾ ਦਿੱਤਾ ਜਾਵੇ। ਨਸ਼ਾ ਛੱਡ ਚੁੱਕੇ ਨੌਜਵਾਨਾਂ ਦਾ ਧਿਆਨ ਰੱਖੋ ਤੇ ਉਨ੍ਹਾਂ ਦੀ ਖੁਰਾਕ ਦਾ ਇੰਤਜਾਮ ਕਰੋ ਤਾਂ ਕਿ ਉਨ੍ਹਾਂ ਨੂੰ ਤੰਦਰੁਸਤੀ ਮਿਲੇ।

ਨਸ਼ਿਆ ਖਿਲ਼ਾਫ Saint Dr MSG ਦੀ ਗੀਤ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਇਹੀ ਚਾਹੁੰਦੇ ਹਾਂ ਕਿ ਸਮਾਜ ਤੋਂ ਨਸ਼ਾ ਖਤਮ ਹੋਵੇ ਅਤੇ ਸਮਾਜ ਤੋਂ ਨਸ਼ਾ ਖਤਮ ਕਰਨ ਲਈ ਹੀ ਡੈੱਪਥ ਮੁਹਿੰਮ ਸ਼ੁਰੂ ਕੀਤੀ ਹੈ ਇਸ ਦੇ ਲਈ ਹੀ ਅਸੀਂ ‘ਜਾਗੋ ਦੁਨੀਆ ਦੇ ਲੋਕੋ’ ਗੀਤ ਵੀ ਕੱਢਿਆ ਹੈ ਅਸੀਂ ਗੀਤ ਰਾਹੀਂ ਵੀ ਨਸ਼ੇ ਨੂੰ ਖਤਮ ਕਰਨ ਲਈ ਜੋਰ ਲਾ ਰਹੇ ਹਾਂ ਇਸ ਨੂੰ ਦੇਸ਼-ਵਿਦੇਸ਼ ’ਚ ਬਹੁਤ ਪਸੰਦ ਵੀ ਕੀਤਾ ਜਾ ਰਿਹਾ ਹੈ ਅਸੀਂ ਸਾਧ-ਸੰਗਤ ਨੂੰ ਸੱਦਾ ਦਿੰਦੇ ਹਾਂ ਕਿ ਜੋ ਮੁਹਿੰਮ ਦੇ ਤਹਿਤ ਨਸ਼ਾ ਛੱਡ ਕੇ ਜਾਂਦੇ ਹਨ ਉਹ ਉਨ੍ਹਾਂ ਨਾਲ ਜੁੜੇ ਰਹਿਣ ਰਾਮ-ਨਾਮ ਦੇ ਸਮਾਜ ’ਚ ਜਿੰਨੇ ਲੋਕ ਵਧਣਗੇ ਓਨਾ?ਹੀ ਜਲਦੀ ਨਸ਼ਾ ਖਤਮ ਹੋਵੇਗਾ ਇਸ ਲਈ ਨੌਜਵਾਨ ਪੀੜੀ ਰਲ ਕੇ ਨਸ਼ਿਆਂ ਨੂੰ ਭਜਾਉਣ ਲਈ ਜ਼ੋਰ ਲਾਵੇ।

4. ਸਾਧ-ਸੰਗਤ ਨੇ ਆਪਣੇ ਵਾਹਨਾਂ ਨੂੰ ਪ੍ਰਦੂਸ਼ਣ ਮੁਕਤ ਰੱਖਣ ਦਾ ਪ੍ਰਣ ਲਿਆ

144. ਸਾਧ-ਸੰਗਤ ਨੇ ਪ੍ਰਦੂਸ਼ਣ ਰਹਿਤ ਗੱਡੀਆਂ ਚਲਾਉਣ ਦਾ ਲਿਆ ਪ੍ਰਣ।

dera

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੀਤੀ 6 ਨਵੰਬਰ ਨੂੰ ਇੱਕ ਰੂਹਾਨੀ ਸਤਿਸੰਗ ਵਿੱਚ ਫਰਮਾਇਆ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਸਾਡਾ ਸਭ ਦਾ ਫਰਜ਼ ਹੈ, ਸਾਡਾ ਧਰਮ ਹੈ। ਇਹ ਨਾ ਸੋਚੋ ਕਿ ਮੈਂ ਪੈਸੇ ਦੇ ਕੇ ਸਰਟੀਫਿਕੇਟ ਲੈ ਲਿਆ। ਨਹੀਂ, ਜੇਕਰ ਤੁਹਾਡੀ ਗੱਡੀ ਪ੍ਰਦੂਸ਼ਣ ਫੈਲਾ ਰਹੀ ਹੈ, ਖਾਸ ਕਰਕੇ ਸਤਿਸੰਗੀ ਜਿੰਨੇ ਵੀ ਹਨ ਸਾਡੇ, ਜਿੰਨੀਆਂ ਵੀ ਤੁਹਾਡੀਆਂ ਗੱਡੀਆਂ ਹਨ, ਜਿੰਨੀ ਵੀ ਤੁਸੀਂ ਚਲਾਉਂਦੇ ਹੋ ਪ੍ਰਦੂਸ਼ਣ ਰਹਿਤ ਹੋਣੀ ਚਾਹੀਦੀ ਹੈ ਚੰਗੀ ਤਰ੍ਹਾਂ। ਪ੍ਰਣ ਕਰੋ ਕਿ ਸਹੀ ਮਾਇਨੇ ’ਚ ਪ੍ਰਦੂਸ਼ਣ ਰਹਿਤ ਗੱਡੀਆਂ ਚਲਾਵਾਂਗੇ। ਇਹ ਸਭ ਪੂਰਾ ਧਿਆਨ ਰੱਖਣਾ।

5. ਨੌਂ ਦੀਵੇ ਜਗਾ ਕੇ ਪੂਜਨੀਕ ਗੁਰੂ ਜੀ ਫਿਰ ਸ਼ੁਰੂ ਕੀਤੀ ਦੀਵੇ ਜਗਾਉਣ ਦੀ ਪਰੰਪਰਾ 

145. ਘਿਓ ਜਾਂ ਤੇਲ ਦੇ ਦੀਵੇ ਬਾਲੋ, ਜੋ ਤੁਹਾਨੂੰ ਠੀਕ ਲੱਗੇ, ਸਵੇਰੇ ਤੇ ਸ਼ਾਮ, ਬਾਲੋ। (Flame Campaign।)

 ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 131ਵੇਂ ਪਵਿੱਤਰ ਅਵਤਾਰ ਦਿਹਾੜੇ ’ਤੇ ਸੱਚੇ ਦਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਨੁੱਖਤਾ ਦੀ ਭਲਾਈ ਲਈ ਦੋ ਕਾਰਜ ਆਰੰਭੇ।

ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਪੁਰਾਤਨ ਸਮਿਆਂ ਵਿੱਚ ਹਵਨ ਸਮੱਗਰੀ ਜਾਂ ਘਿਓ ਦੀ ਮਦਦ ਨਾਲ ਵਾਤਾਵਰਣ ਨੂੰ ਸ਼ੁੱਧ ਕੀਤਾ ਜਾਂਦਾ ਸੀ। ਸਾਡੇ ਉਸ ਮਹਾਨ ਸੱਭਿਆਚਾਰ ਨੂੰ ਅਪਣਾਉਂਦੇ ਹੋਏ, ਤੁਸੀਂ ਆਪਣੇ ਘਰਾਂ ਵਿੱਚ ਸਵੇਰੇ, ਸ਼ਾਮ, ਜਿੰਨੀ ਦੇਰ ਹੋ ਸਕੇ, ਘੱਟੋ-ਘੱਟ 17 ਤੇਲ ਜਾਂ ਘਿਓ ਦੇ ਦੀਵੇ ਜ਼ਰੂਰ ਜਗਾਓ, ਤਾਂ ਜੋ ਸਾਰਾ ਵਾਤਾਵਰਨ ਸ਼ੁੱਧ ਹੋ ਸਕੇ। ਇਸ ਮੌਕੇ ਕਰੋੜਾਂ ਦੀ ਗਿਣਤੀ ਵਿੱਚ ਬੈਠੀ ਸਾਧ-ਸੰਗਤ ਨੇ ਹੱਥ ਖੜੇ ਕਰਕੇ ਪ੍ਰਣ ਲਿਆ। ਪੂਜਨੀਕ ਗੁਰੂ ਜੀ ਨੇ ਇਸ ਕਾਰਜ ਦਾ ਪ੍ਰਣ ਕਰਵਾਉਣ ਤੋਂ ਬਾਅਦ ਆਪਣੇ ਕਰ ਕਮਲਾਂ ਨਾਲ 9 ਦੀਵੇ ਜਗਾ ਕੇ ਇਸ ਦਾ ਆਰੰਭ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸਰਸਾ ਵਿੱਚ ਤਿੰਨ ਦੀਪਕ ਸ਼ਾਹ ਮਸਤਾਨਾ ਜੀ ਧਾਮ, ਤਿੰਨ ਯੂਪੀ ਦਰਬਾਰ ਅਤੇ ਤਿੰਨ ਦੀਪਕ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿੱਚ ਸਥਾਪਿਤ ਕੀਤੇ ਜਾਣਗੇ ਅਤੇ ਜਿਸਦੀ ਜੋਤ ਹਮੇਸ਼ਾ ਜਗਦੀ ਰਹੇਗੀ।

ਪੂਜਨੀਕ ਗੁਰੂ ਜੀ ਦੀਵੇ ਜਗਾਉਣ ਸਬੰਧੀ ਸੰਦੇਸ਼ ਦੇ ਰਹੇ ਹਨ। ਪੂਜਨੀਕ ਗੁਰੂ ਜੀ ਨੇ ਫਰਮਾਇਆ ’ਕਮ ਸੇ ਕਮ ਏਕ ਦੀਵਾ ਸੁਬ੍ਹਾ ਜਲਾਇਆ ਕਰੋ, ਔਰ ਘਰ ਸੇ ਵੈਕਟੀਰੀਆਂ ਵਾਇਰਸ ਭਗਾਇਆ ਕਰੋ, ਰੋਜ਼ਾਨਾ ਕਾ ਯਗ ਮਾਲਕ ਮਨਜੂਰ ਕਰੇਗੇ, ਅਗਰ ਆਪ ਦਿਲ ਸੇ ਸਿਮਰਨ ਕਰਕੇ ਪ੍ਰਾਥਨਾ ਔਰ ਅਰਦਾਸ ਕਰੇਗੇ। ਪੂਜਨੀਕ ਗੁਰੂ ਜੀ ਨੇ ਇਸ ਮੁਹਿੰਮ ਦਾ ਨਾਂਅ ਵੀ ਦਿੱਤਾ।

 FLAME
145ਵਾਂ ਮਾਨਵਤਾ ਭਲਾਈ ਕਾਰਜ : FLAME
F- Fixing Life & air by
L- Lighting oil lamps
A- Aimed at M- Making E- Environment clean

6. ਦੋ ਘੰਟੇ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਮੋਬਾਇਲ ਤੋਂ ਹਟ ਕੇ ਪਰਿਵਾਰ ਨੂੰ ਦੇਣ ਦਾ ਲਿਆ ਵਾਅਦਾ SEED CAMPAIGN

146. ਰੋਜ਼ਾਨਾ ਦੋ ਘੰਟੇ 7 ਤੋਂ 9 ਵਜੇ ਤੱਕ ਮੋਬਾਇਲ ਤੋਂ ਦੂਰ ਰਹਾਂਗੇ। (SEED CAMPAIGN) Digital Fasting ।

ਆਧੁਨਿਕਤਾ ਦੀ ਇਸ ਦੌੜ ’ਚ ਤੇ ਮੋਬਾਇਲ ਯੁੱਗ ’ਚ ਹਰ ਕੋਈ ਆਪਣੇ ਹੱਥ ’ਚ ਮੋਬਾਇਲ ਫੜ ਕੇ ਉਲਝਿਆ ਫਿਰਦਾ ਹੈ ਅਜਿਹੇ ’ਚ ਵਿਅਕਤੀ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਦਿੰਦਾ ਹੈ ਇੰਨਾ ਹੀ ਨਹੀਂ ਮੋਬਾਇਲ ਦਾ ਸਰੀਰ ’ਤੇ ਵੀ ਬਹੁਤ ਮਾੜਾ ਅਸਰ ਹੋ ਰਿਹਾ ਹੈ ਪੂਜਨੀਕ ਗੁਰੂ ਜੀ ਨੇ ਆਨਲਾਈਨ ਗੁਰੂਕੁਲ ਤਹਿਤ ਸਾਧ-ਸੰਗਤ ਤੋਂ ਵਾਅਦਾ ਲਿਆ ਕਿ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਸਮਾਂ ਪਰਿਵਾਰ ਨੂੰ ਦਿਓ ਤੇ ਮੋਬਾਇਲ ਦੀ ਵਰਤੋਂ ਨਾ ਕਰੋ ਇਸ ਪ੍ਰਯੋਗ ਨਾਲ ਲਾਜ਼ਮੀ ਹੀ ਬਹੁਤ ਬਦਲਾਅ ਆਉਣ ਵਾਲਾ ਹੈ ਅਤੇ ਭਾਰਤੀ ਸੱਭਿਆਚਾਰ ’ਚ ਜੋ ਪਰਿਵਾਰ ਦੀ ਇੱਕ ਕੜੀ ਹੈ ਬਹੁਤ ਮਜ਼ਬੂਤ ਹੋਵੇਗੀ।

SEED CAMPAIGN

7. ਨੇਤਰਹੀਣਾਂ ਦੀ ਪ੍ਰੀਖਿਆ ਦੇ ਪੇਪਰ ਦੇ ਕੇ ਮੱਦਦ ਕਰਨਗੇ ਡੇਰਾ ਸੱਚਾ ਸੌਦਾ ਦੇ ਪੜ੍ਹੇ-ਲਿਖੇ ਸੇਵਾਦਾਰ

147. ਨੇਤਰਹੀਣਾਂ ਦੀਆਂ ਪ੍ਰੀਖਿਆਵਾਂ ਦੇ ਪੇਪਰ ਲਿਖ ਕੇ ਮੱਦਦ ਕਰਾਂਗੇ ਡੇਰਾ ਸੱਚਾ ਸੌਦਾ ਦੇ ਪੜ੍ਹੇ-ਲਿਖੇ ਸੇਵਾਦਾਰ। ਇਸ ਦੇ ਲਈ ਸੇਵਾਦਾਰਾ ਨੇਤਰਹੀਣਾਂ ਦੇ ਸਕੂਲ, ਕਾਲਜਾਂ, ਯੂਨੀਵਰਸਿਟੀਆਂ ’ਚ ਆਪਣੇ ਨਾਂਅ ਦਰਜ ਕਰਵਾਉਣ ਤਾਂ ਕਿ ਪ੍ਰੀਖਿਆਵਾਂ ਸਮੇਂ ਉਨ੍ਹਾਂ ਦੀ ਮੱਦਦ ਕੀਤਾ ਜਾ ਸਕੇ।

8. ‘ਚੈਟ ਪੇ ਚੈਟ’ ਸ਼ਬਦ ਰਾਹੀਂ ਮੋਬਾਈਲ ਅਤੇ ਡਿਜੀਟਲ ਯੰਤਰਾਂ ਦੇ ਸਰੀਰ ‘ਤੇ ਪੈਣ ਵਾਲੇ ਪ੍ਰਭਾਵ ਦੇ ਨੁਕਸਾਨ ਬਾਰੇ ਭਜਨ ਰਾਹੀਂ ਦੱਸਿਆ

ਇਸ ਗੀਤ ’ਚ ਪੂਜਨੀਕ ਗੁਰੂ ਜੀ ਨੇ ਬੱਚਿਆਂ ਅਤੇ ਨੌਜਵਾਨਾਂ ਦੀ ਮੋਬਾਇਲ ’ਚ ਜ਼ਿਆਦਾ ਵਧੀ ਰੁਚੀ ਦੇ ਮਾੜੇ ਪ੍ਰਭਾਵ ਨੂੰ ਦਰਸਾਇਆ ਹੈ ਇਸ ਦੇ ਨਾਲ ਹੀ ਆਪ ਜੀ ਨੇ ਇਸ ਦੀ ਸਹੀ ਵਰਤੋਂ ’ਤੇ ਵੀ ਚਾਨਣਾ ਪਾਇਆ ਪੂਜਨੀਕ ਗੁਰੂ ਜੀ ਨੇ ਗੀਤ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਦੇ ਚੈਟਿੰਗ ਅਤੇ ਵੀਡੀਓ ਗੇਮ ’ਚ ਮਸ਼ਗੂਲ ਰਹਿਣ ਨਾਲ ਵਧ ਰਹੇ ਮੋਟਾਪੇ, ਅੱਖਾਂ ਦੀ ਕਮਜੋਰੀ ਅਤੇ ਬੁਰੀਆਂ ਆਦਤਾਂ ਦੀ ਵਧ ਰਹੀ ਸਮੱਸਿਆ ਵੱਲ ਧਿਆਨ ਦਿਵਾਇਆ ਹੈ।

ਪੂਜਨੀਕ ਗੁਰੂ ਜੀ ਨੇ ਸੱਦਾ ਦਿੱਤਾ ਕਿ ਸਾਰੇ ਸ਼ਾਮ ਨੂੰ 7 ਤੋਂ 9 ਵਜੇ ਤੱਕ ਡਿਜੀਟਲ ਫਾਸਟਿੰਗ ਰੱਖ ਕੇ ਪਰਿਵਾਰ ਨੂੰ ਸਮਾਂ ਦੇਣ ਅਤੇ ਭਗਵਾਨ ਦੇ ਨਾਮ ਦਾ ਜਾਪ ਕਰੋ ਅਜਿਹਾ ਕਰਨ ਨਾਲ ਜਿੱਥੇ ਆਤਮਿਕ ਸ਼ਾਂਤੀ ਮਿਲੇਗੀ, ਨਾਲ ਹੀ ਪਰਿਵਾਰਿਕ ਰਿਸ਼ਤੇ ਵੀ ਮਜਬੂਤ ਹੋਣਗੇ ਅਤੇ ਟੈਂਸ਼ਨ ਤੋਂ ਵੀ ਮੁਕਤੀ ਮਿਲੇਗੀ ਰੂਹ ਅਤੇ ਤਨ ’ਚ ਤਾਜ਼ਗੀ ਆਵੇਗੀ। ਗੀਤ ’ਚ ਪੂਜਨੀਕ ਗੁਰੂ ਜੀ ਨੇ ਦੱਸਿਆ ਹੈ ਕਿ ਮੋਬਾਇਲ ਫੋਨ ਸਟੱਡੀ ਲਈ ਚੰਗਾ ਵੀ ਹੈ, ਜੇ ਇਸ ਦੀ ਸਹੀ ਵਰਤੋਂ ਕੀਤੀ ਜਾਵੇ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਮੋਬਾਇਲ ’ਚ ਰਾਮ-ਨਾਮ ਨਾਲ ਜੁੜੀਆਂ ਗੱਲਾਂ ਬੱਚਿਆਂ ਨੂੰ ਦੱਸਣ।

9. ਸਭ ਧਰਮਾਂ ਦੀ ਸਿੱਖਿਆ ਦੇਣ ’ਤੇ ਦਿੱਤਾ ਜ਼ੋਰ

ਪੂਜਨੀਕ ਗੁਰੂ ਜੀ ਨੇ ਸੱਦਾ ਦਿੱਤਾ ਕਿ ਸਕੂਲਾਂ ਵਿੱਚ ਸਭ ਧਰਮਾਂ ਦਾ ਸੰਦੇਸ਼ ਪੜ੍ਹਾਇਆ ਜਾਵੇ ਤੇ ਇਨਸਾਨੀਅਤ ਦੀ ਸਿੱਖਿਆ ਲਾਗੂ ਕੀਤੀ ਜਾਵੇੇ ਸਾਧ-ਸੰਗਤ ਦੇ ਸਵਾਲਾਂ ਦੇ ਰੂਹਾਨੀ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕੀਤਾ ਸੰਦੇਸ਼ ਦਿੱਤਾ ਕਿ ਕੋਈ ਤੁਹਾਡਾ ਕਿੰਨਾ ਵੀ ਬੁਰਾ ਕਰੇ, ਤੁਸੀਂ ਦੀਨਤਾ, ਨਿਮਰਤਾ ਨਹੀਂ ਛੱਡਣੀ ਆਪਣੇ ਟੀਚੇ ਵੱਲ ਵਧਦੇ ਜਾਓ ਤੁਹਾਨੂੰ ਜਿੰਨਾ ਵੀ ਨੀਵਾਂ ਦਿਖਾਇਆ ਜਾਵੇਗਾ, ਤੁਸੀਂ ਉਨੇ ਹੀ ਉੱਚੇ ਉੱਠਦੇ ਜਾਓਗੇ

10. ਪੇਪਰਾਂ ’ਚ ਸਫ਼ਲਤਾ ਪਾਉਣ ਲਈ ਪੜ੍ਹੋ ਪੂਜਨੀਕ ਗੁਰੂ ਜੀ ਦੇ ਇਹ ਬਚਨ

ਸਵਾਲ: ਪਾਪਾ ਜੀ, ਕਈ ਬੱਚੇ ਕਹਿ ਰਹੇ ਹਨ ਕਿ ਮੇਰਾ ਪੇਪਰ ਹੈ, ਮੇਰਾ ਇਮਤਿਹਾਨ ਹੈ, ਕੁਝ ਸਿਵਲ, ਕੁਝ 12ਵੀਂ ਦੇ ਹਨ, ਕਿਰਪਾ ਕਰਕੇ ਉਨ੍ਹਾਂ ਦਾ ਮਾਰਗਦਰਸ਼ਨ ਕਰੋ
ਉੱਤਰ : ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਫੋਕਸ ਨਾਲ ਪੜ੍ਹਾਈ ਕਰੋ, ਸਾਡੇ ਅਨੁਸਾਰ ਇਹ ਸਭ ਤੋਂ ਵਧੀਆ ਤਰੀਕਾ ਹੈ ਜੋ ਅਸੀਂ ਵੀ ਕਰਦੇ ਰਹੇ ਹਾਂ ਕਿ ਰਾਤ ਨੂੰ ਸੌਂ ਜਾਵੋ ਅਤੇ ਸਵੇਰੇ ਜਲਦੀ ਉੱਠ ਕੇ ਪੜ੍ਹੋ ਕਿਉਂਕਿ ਜਦੋਂ ਕੋਈ ਥਕਾਵਟ ਨਹੀਂ ਹੁੰਦੀ, ਮਨ ਤਾਜ਼ਾ ਹੁੰਦਾ ਹੈ ਤਾਂ ਪੜ੍ਹਾਈ ਕਰੋ। ਜਾਗੋ, ਪਾਣੀ ਪੀਓ, ਜੇ ਨਹਾਉਣਾ ਹੈ ਤਾਂ ਨਹਾ ਲਵੋ, ਨਹੀਂ ਤਾਂ ਮੂੰਹ ਧੋ ਲਓ, ਜੋ ਪੜ੍ਹੋਗੇ ਉਹ ਤੁਹਾਡੀ ਮੈਮਰੀ ’ਚ ਸਹੀ ਫਿੱਟ ਬੈੇਠੇਗਾ। ਪੂਰੀ ਨੀਂਦ ਲਓ, ਇਸ ਹਿਸਾਬ ਨਾਲ ਸੈਟਿੰਗ ਕਰ ਲੋ ਤੇ ਦੂਜਾ, ਬੋਲ ਕੇ ਯਾਦ ਕਰੋ, ਲਿਖ ਕੇ ਯਾਦ ਕਰੋ ਅਤੇ ਮਨ ਵਿਚ ਫਿੱਟ ਕਰੋ, ਫਿਰ ਜੇਕਰ ਤੁਸੀਂ ਇਹ ਤਿੰਨ ਤਰੀਕਿਆਂ ਨਾਲ ਕਰੋਗੇ ਤਾਂ ਯਕੀਨਨ ਸਵਾਲ ਜਵਾਬ ਤੁਹਾਡੇ ਦਿਮਾਗ ਵਿਚ ਬੈਠ ਜਾਣਗੇ।

11. ਦੇਸ਼ ਦੇ ਧਰਤੀ ਪੁੱਤਰਾਂ ਨੂੰ ਪਰਾਲੀ ਨਾ ਸਾੜਨ ਦਾ ਦਿੱਤਾ ਸੰਦੇਸ਼

ਆਨਲਾਈਨ ਗੁਰੂਕੁਲ ’ਚ ਪੂਜਨੀਕ ਗੁਰੂ ਜੀ ਨੇ ਦੇਸ਼ ਦੇ ਧਰਤੀ ਪੁੱਤਰਾਂ ਨੂੰ ਸੱਦਾ ਦਿੱਤਾ ਕਿ ਉਹ ਖੇਤਾਂ ’ਚ ਪਰਾਲੀ ਨਾ ਸਾੜਨ, ਸਗੋਂ ਉਸ ਨੂੰ ਖਾਦ ’ਚ ਬਦਲਣ ਵਾਤਾਵਰਨ ਲਈ ਸਭ ਤੋਂ ਵੱਡਾ ਖਤਰਾ ਪਰਾਲੀ ਸਾੜਨ ਨੂੰ ਦੱਸਿਆ ਪੂਜਨੀਕ ਗੁਰੂ ਜੀ ਨੇ ਖੁਦ ਟਰੈਕਟਰ ਚਲਾ ਕੇ ਕਿਸਾਨਾਂ ਨੂੰ ਸੰਦੇਸ਼ ਦਿੱਤਾ ਕਿ ਪਰਾਲੀ ਜਾਂ ਕਣਕ ਦੇ ਨਾੜ ਨੂੰ ਟਰੈਕਟਰ ਦੀ ਮੱਦਦ ਨਾਲ ਜ਼ਮੀਨ ’ਚ ਵਾਹ ਦਿੱਤਾ ਜਾਵੇ ਤਾਂ ਉਹ ਜ਼ਮੀਨ ’ਚ ਚਲੇ ਜਾਣਗੇ ਅਤੇ ਉਹ ਖਾਦ ਬਣ ਜਾਵੇਗੀ ਅਜਿਹਾ ਕਰਨ ਨਾਲ ਪਰਾਲੀ ਦੀ ਸਮੱਸਿਆ ਖਤਮ ਹੋ ਜਾਵੇਗੀ ਕਣਕ ਤੇ ਝੋਨੇ ਦੀ ਫਸਲ ’ਚ ਇਹ ਨਾੜ ਖਾਦ ਦਾ ਕੰਮ ਕਰਦੇ ਹਨ ਇਸ ਨਾਲ ਆਰਗੈਨਿਕ ਖੇਤੀ ਤਿਆਰ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ