ਦੇਸ਼ ਸੇਵਾ: ਅਗਨੀਵੀਰਾਂ ਨਾਲ ਸਰਕਾਰ ਅਗਨੀਪਥ ’ਤੇ

ਦੇਸ਼ ਸੇਵਾ: ਅਗਨੀਵੀਰਾਂ ਨਾਲ ਸਰਕਾਰ ਅਗਨੀਪਥ ’ਤੇ

ਸਰਕਾਰ ਨੇ ਤਿੰਨਾਂ ਫੌਜਾਂ ’ਚ ਜਵਾਨਾਂ ਦੀ ਭਰਤੀ ਪ੍ਰਕਿਰਿਆ ’ਚ ਵੱਡਾ ਬਦਲਾਅ ਕੀਤਾ ਹੈ ਅਗਨੀਪਥ ਯੋਜਨਾ ਨਾਲ ਹੁਣ ਸਿਰਫ਼ ਚਾਰ ਸਾਲ ਲਈ ਜਵਾਨਾਂ ਦੀ ਭਰਤੀ ਹੋਵੇਗੀ ਇਸ ’ਚ ਛੇ ਮਹੀਨਿਆਂ ਦੀ ਸਿਖਲਾਈ ਮਿਆਦ ਵੀ ਸ਼ਾਮਲ ਹੈ ਭਰਤੀ ਲਈ ਉਮੀਦਵਾਰ ਦੀ ਉਮਰ ਸਾਢੇ 17 ਤੋਂ 21 ਸਾਲ ਵਿਚਕਾਰ ਹੋਣੀ ਚਾਹੀਦੀ ਹੈ, ਜਦੋਂਕਿ ਸਿੱਖਿਆ ਯੋਗਤਾ 10ਵੀਂ ਜਾਂ 12ਵੀਂ ਪਾਸ ਰੱਖੀ ਗਈ ਹੈ ਅਗਨੀਵੀਰਾਂ ਨੂੰ ਪਹਿਲੇ ਸਾਲ 30 ਹਜ਼ਾਰ ਰੁਪਏ, ਦੂਜੇ ਸਾਲ 33 ਹਜ਼ਾਰ, ਤੀਜੇ ਸਾਲ 36500 ਰੁਪਏ, ਚੌਥੇ ਸਾਲ 40 ਹਜ਼ਾਰ ਦੀ ਤਨਖਾਹ ਪ੍ਰਤੀ ਮਹੀਨਾ ਮਿਲੇਗੀ,

ਜਿਸ ’ਚੋਂ 9 ਹਜ਼ਾਰ ਰੁਪਏ ਅਗਨੀਵੀਰ ਫੰਡ ਵਿਚ ਜਮ੍ਹਾ ਹੋਣਗੇ ਅਤੇ ਏਨੀ ਹੀ ਰਕਮ ਸਰਕਾਰ ਵੱਲੋਂ ਦਿੱਤੀ ਜਾਵੇਗੀ, ਜੋ ਚਾਰ ਸਾਲ ਬਾਅਦ 11 ਲੱਖ 71 ਹਜ਼ਾਰ ਰੁਪਏ ਇੱਕਮੁਸ਼ਤ ਅਗਨੀਵੀਰ ਨੂੰ ਦਿੱਤੀ ਜਾਵੇਗੀ ਇਹ ਰਕਮ ਟੈਕਸ ਮੁਕਤ ਹੋਵੇਗੀ¿; ਇਹ ਭਰਤੀ ਪ੍ਰਕਿਰਿਆ ਵੀ ਪੂਰੇ ਸਰੀਰਕ ਮਾਪਦੰਡਾਂ ਨੂੰ ਪੂਰਾ ਕਰਦਿਆਂ ਹੋਵੇਗੀ ਇਨ੍ਹਾਂ ਅਗਨੀਵੀਰਾਂ ’ਚੋਂ 25 ਫੀਸਦੀ ਅਗਨੀਵੀਰਾਂ ਨੂੰ ਪੱਕੇ ਕਰ ਦਿੱਤਾ ਜਾਵੇਗਾ ਕੁਝ ਬੁੱਧੀਜੀਵੀਆਂ ਦਾ ਤਰਕ ਹੈ ਕਿ ਸਰਕਾਰ ਦੀ ਫੌਜ ਦੇ ਬਜਟ ਵਿਚ ਕਟੌਤੀ ਦੀ ਇਹ ਕਵਾਇਦ ਹੈ,

ਜਿਸ ਨਾਲ ਫੌਜ ਕਮਜ਼ੋਰ ਹੋਵੇਗੀ¿; ਪਰ ਇਸ ਯੋਜਨਾ ਦਾ ਸਭ ਤੋਂ ਵੱਡਾ ਸਕਾਰਾਤਮਕ ਪਹਿਲੂ ਇਹ ਹੈ ਕਿ ਇਸ ਨਾਲ ਨੌਜਵਾਨਾਂ ’ਚ ਸਰੀਰਕ ਤੰਦਰੁਸਤੀ ਆਵੇਗੀ ਅਤੇ ਦੇਸ਼ ਦੇ ਨੌਜਵਾਨਾਂ ਦਾ ਇੱਕ ਵੱਡਾ ਵਰਗ ਫੌਜੀ ਟੇ੍ਰਨਿੰਗ ਨਾਲ ਯੁਕਤ ਤੇ ਅਨੁਸ਼ਾਸਿਤ ਹੋਵੇਗਾ ਅਤੇ ਨਸ਼ਿਆਂ ਤੋਂ ਦੂਰ ਹੋਵੇਗਾ ਅਗਨੀਵੀਰਾਂ ’ਚੋਂ ਜੋ 25 ਫੀਸਦੀ ਯੁਵਾ ਪੱਕੇ ਕੀਤੇ ਜਾਣਗੇ, ਉਹ ਬੇਹੱਦ ਉੱਚਕੋਟੀ ਦੇ ਟਰੇਂਡ ਹੋਣਗੇ, ਜਿਸ ਨਾਲ ਫੌਜ ਦੀ ਗੁਣਵੱਤਾ ’ਚ ਸੁਧਾਰ ਹੋਵੇਗਾ ਪਰ ਬਿਹਾਰ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਨੌਜਵਾਨਾਂ ਨੂੰ ਇਹ ਯੋਜਨਾ ਰਾਸ ਨਹੀਂ ਆ ਰਹੀ ਹੈ ਨੌਜਵਾਨ ਚਾਰ ਸਾਲ ਤੋਂ ਬਾਅਦ ਆਪਣੇ ਭਵਿੱਖ ਸਬੰਧੀ ਚਿੰਤਿਤ ਹਨ,

ਜਿਸ ਕਾਰਨ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਹੁਣ ਤੱਕ ਇਸ ਯੋਜਨਾ ’ਚ ਚਾਰ ਸਾਲ ਦੀ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੇ ਭਵਿੱਖ ਬਾਰੇ ਕੋਈ ਠੋਸ ਯੋਜਨਾ ਨਹੀਂ ਹੈ, ਜਿਸ ਨਾਲ ਨੌਜਵਾਨਾਂ ਦਾ ਚਿੰਤਿਤ ਹੋਣਾ ਸੁਭਾਵਿਕ ਵੀ ਹੈ ਸਰਕਾਰ ਨੂੰ ਨੌਜਵਾਨਾਂ ਦੀ ਇਸ ਚਿੰਤਾ ਦਾ ਦੂਰ ਕਰਨ ਲਈ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਰੁਜ਼ਗਾਰ ਦੀ ਪੁਖਤਾ ਭਰੋਸਾ ਯੋਜਨਾ ’ਚ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਅਗਨੀਵੀਰ ਆਪਣੇ ਭਵਿੱਖ ਦੀ ਚਿੰਤਾ ਕੀਤੇ ਬਿਨਾਂ ਦੇਸ਼ ਦਾ ਸੇਵਾ ਕਰ ਸਕਣ ਅਗਨੀਵੀਰਾਂ ਨੂੰ ਭਰੋਸਾ ਦਿਵਾਉਣ ਦੇ ਮੁੱਦੇ ’ਤੇ ਸਰਕਾਰ ਅਗਨੀਪਥ ’ਤੇ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ