ਨਾਭਾ ਪੁਲਿਸ ਨੇ ਦੋ ਦਿਨਾਂ ਤੋਂ ਘਰ ਪਈ ਨਵ-ਵਿਆਹੁਤਾ ਦੀ ਲਾਸ਼ ਬਰਾਮਦ ਕੀਤੀ

Murder
ਨਾਭਾ ਪੁਲਿਸ ਨੇ ਦੋ ਦਿਨਾਂ ਤੋਂ ਘਰ ਪਈ ਨਵ-ਵਿਆਹੁਤਾ ਦੀ ਲਾਸ਼ ਬਰਾਮਦ ਕੀਤੀ

ਮ੍ਰਿਤਕਾ ਦੇ ਮਾਪਿਆਂ ਪਤੀ ’ਤੇ ਲਾਏ ਦੋਸ਼, ਨਾਭਾ ਪੁਲਿਸ ਮਾਮਲੇ ਦੀ ਤਫਤੀਸ਼ ’ਚ ਜੁੱਟੀ

(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਪੁਲਿਸ ਵੱਲੋਂ ਦੋ ਦਿਨਾਂ ਦੋ ਲਾਪਤਾ ਨਵ-ਵਿਆਹੁਤਾ ਦੀ ਲਾਸ਼ ਉਸ ਦੇ ਘਰੋਂ ਬਰਾਮਦ ਕੀਤੀ ਗਈ। ਮਿ੍ਰਤਕਾ ਦਾ ਨਾਮ 22 ਸਾਲਾਂ ਜਸਵਿੰਦਰ ਕੌਰ ਪਤਨੀ ਅਮਨ ਵਾਸੀ ਗੋਬਿੰਦ ਨਗਰ ਨੇੜੇ 40 ਨੰਬਰ ਫਾਟਕ ਨਾਭਾ ਵਜੋਂ ਹੋਈ ਜਿਸ ਦੇ ਪੇਕੇ ਸਨੋਰ ਜ਼ਿਲ੍ਹਾ ਪਟਿਆਲਾ ਦੇ ਹਨ ਜਦਕਿ ਉਹ ਫਰਵਰੀ 2023 ’ਚ ਨਾਭਾ ਦੇ ਅਮਨ ਨਾਮੀ ਵਿਅਕਤੀ ਨਾਲ ਵਿਆਹੀ ਗਈ ਸੀ ਜੋ ਕਿ ਪ੍ਰਾਈਵੇਟ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਮੌਕੇ ’ਤੇ ਮੌਜੂਦ ਗੁਆਂਢੀਆ ਦੱਸਿਆ ਕਿ ਦੋਵੇਂ ਪਤੀ-ਪਤਨੀ ’ਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ। (Murder )

ਇਹ ਵੀ ਪੜ੍ਹੋ : ਕੈਨੇਡਾ ‘ਚ ਵੱਡਾ ਸੜਕ ਹਾਦਸਾ, 15 ਦੀ ਮੌਤ, 10 ਜ਼ਖਮੀ

ਪਿਛਲੇ ਦਿਨੀਂ ਦੋਵਾਂ ਵਿਚਕਾਰ ਝਗੜੇ ਨੂੰ ਪੁਲਿਸ ਵੱਲੋਂ ਨਿਪਟਾ ਕੇ ਘਰ ਭੇਜਿਆ ਸੀ ਅਤੇ ਮਿ੍ਰਤਕਾ 15 ਦਿਨ ਬਾਅਦ ਪਤੀ ਘਰ ਵਾਪਸ ਪਰਤੀ ਸੀ। ਗੁਆਂਢੀਆ ਨੇ ਦੱਸਿਆ ਕਿ ਮਿ੍ਰਤਕਾ ਨੂੰ ਉਨ੍ਹਾਂ ਐਤਵਾਰ ਨੂੰ ਦੇਖਿਆ ਸੀ ਜਿਸ ਬਾਅਦ ਹੋਇਆ ਕੀ ਉਨ੍ਹਾਂ ਨੂੰ ਨਹੀਂ ਪਤਾ ਪਰੰਤੂ ਅੱਜ ਪੁਲਿਸ ਦੇਖ ਕੇ ਉਨ੍ਹਾਂ ਨੂੰ ਹੈਰਾਨੀ ਜ਼ਰੂਰ ਹੋਈ ਹੈ। ਪੁਸ਼ਟੀ ਕਰਦਿਆਂ ਐਸਐਚਓ ਕੋਤਵਾਲੀ ਨਾਭਾ ਇੰਚਾਰਜ ਹੈਰੀ ਬੋਪਾਰਾਏ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਲਗਭਗ ਦੋ ਦਿਨ ਘਰ ਦੇ ਅੰਦਰ ਹੀ ਪਈ ਰਹੀ ਜਿਸ ਨੂੰ ਅੱਜ ਨਾਭਾ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ।

ਮ੍ਰਿਤਕਾ ਦਾ ਵਿਆਹ ਫਰਵਰੀ 2023 ’ਚ ਹੋਇਆ (Murder)

ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਵਿਆਹ ਫਰਵਰੀ 2023 ’ਚ ਹੋਇਆ ਸੀ ਅਤੇ ਪਤੀ-ਪਤਨੀ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਬੀਤੇ ਦਿਨ ਜਦੋਂ ਮ੍ਰਿਤਕਾ ਦੀ ਮਾਤਾ ਨੇ ਆ ਕੇ ਸ਼ਿਕਾਇਤ ਕੀਤੀ ਕਿ ਉਸ ਦੀ ਲੜਕੀ ਗਾਇਬ ਹੈ ਅਤੇ ਉਸ ਨਾਲ ਉਸ ਦੇ ਪਤੀ ਦਾ ਮੋਬਾਇਲ ਬੰਦ ਆ ਰਹੇ ਹਨ। ਮਾਮਲੇ ’ਚ ਅਗਲੇਰੀ ਪੜਤਾਲ ਸੰਬੰਧੀ ਜਦੋਂ ਪੁਲਿਸ ਗੋਬਿੰਦ ਨਗਰ ਪੁੱਜੀ ਤਾਂ ਮਿ੍ਰਤਕਾ ਜਸਵਿੰਦਰ ਕੌਰ ਦੀ ਲਾਸ਼ ਘਰ ਅੰਦਰ ਪਾਈ ਗਈ। ਮੁੱਢਲੀ ਪੜਤਾਲ ਤੋਂ ਨਜ਼ਰ ਆਇਆ ਹੈ ਕਿ ਮਿ੍ਰਤਕਾ ਦੀ ਹੱਤਿਆ ਦੋ ਦਿਨ ਪਹਿਲਾਂ ਗਲਾ ਘੁੱਟਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਮਾਤਾ ਪਿਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਪੋਸਟ ਮਾਰਟਮ ਬਾਅਦ ਅਮਲ ’ਚ ਲਿਆਂਦੀ ਜਾਏਗੀ।