ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਹਾਂ ਦੀ ਮਿਸਾਲ ਹੈ, ‘ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰਾ’

MSG Gurmantar Bhandare

ਪ੍ਰਭੂ-ਪਰਮਾਤਮਾ ਇਸ ਧਰਤੀ ’ਤੇ ਸਤਿਗੁਰੂ ਰੂਪ ਵਿਚ ਅਵਤਾਰ ਧਾਰਨ ਕਰਦਾ ਹੈ, ਅਤੇ ਭਗਤੀ ਦਾ ਸੌਖਾ ਰਸਤਾ ਦਿਖਾ ਕੇ ਜੀਵਾਂ ਦਾ ਉੱਧਾਰ ਕਰਦਾ ਹੈ ਰੂਹਾਨੀਅਤ ਦਾ ਆਪਣਾ ਇੱਕ ਅਸੂਲ ਹੈ ਜਿਸ ਵਿਚ ਸਤਿਗੁਰੂ ਹੀ ਸਤਿਗੁਰੂ ਨੂੰ ਨਵਾਜ਼ਦਾ ਹੈ ਰੂਹਾਨੀਅਤ ਵਿਚ ਉਹ ਸਮਾਂ ਬਹੁਤ ਮਹੱਤਵ ਰੱਖਦਾ ਹੈ ਜਦੋਂ ਸਤਿਗੁਰੂ ਆਪਣੇ ਗੱਦੀਨਸ਼ੀਨ ਨੂੰ ਪ੍ਰਤੱਖ ਰੂਪ ’ਚ ਜ਼ਾਹਿਰ ਕਰਦਾ ਹੈ ਤਾਂ ਜੀਵ-ਆਤਮਾਵਾਂ ਅਤੇ ਪੂਰੀ ਸ੍ਰਿਸ਼ਟੀ ਉਨ੍ਹਾਂ ਕੀਮਤੀ ਪਲਾਂ ਨੂੰ ਦੇਖ ਕੇ ਅਨੰਦਮਈ ਹੋ ਉੱਠਦੀਆਂ ਹਨ ਮਾਰਚ ਦਾ ਪਵਿੱਤਰ ਮਹੀਨਾ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਆਪਣਾ ਇੱਕ ਖਾਸ ਮਹੱਤਵ ਰੱਖਦਾ ਹੈ। (MSG Gurmantar Bhandare)

ਜੋ ਕਿ ਰੂਹਾਨੀਅਤ ’ਚ ਵੀ ਮਿਸਾਲ ਹੈ ਜਦੋਂ ਰੂਹਾਨੀ ਜੋਤ ਸਤਿਗੁਰੂ ਨੇ ਤਿੰਨ ਬਾਡੀਆਂ ਦੇ ਰੂਪ ’ਚ ਇੱਕ ਹੀ ਮਹੀਨੇ ’ਚ ਗੁਰਮੰਤਰ (ਨਾਮ ਸ਼ਬਦ) ਦੀ ਅਨਮੋਲ ਦਾਤ ਪ੍ਰਾਪਤ ਕੀਤੀ ਇਹ ਪਵਿੱਤਰ ਦਿਵਸ ਅੱਗੇ ਚੱਲ ਕੇ ਜੀਵਾਂ ਦੇ ਕਲਿਆਣ ਦਾ ਜ਼ਰੀਆ ਬਣਿਆ ਅਤਿ ਪੂਜਨੀਕ ਬਾਬਾ ਸਾਵਣ ਸ਼ਾਹ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਦੇ ਉਦੇਸ਼ ਦੇ ਅਨੁਰੂਪ ਹੀ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੂੰ ਰੂਹਾਨੀਅਤ ਦੇ ਰੰਗ ’ਚ ਰੰਗਦੇ ਹੋਏ ਇਸ ਪਾਕ-ਪਵਿੱਤਰ ਮਹੀਨੇ ’ਚ ਗੁਰਮੰਤਰ ਦੀ ਦਾਤ ਬਖ਼ਸ਼ਦਿਆਂ ਆਪਣਾ ਰੂਪ ਬਣਾਇਆ ਸੀ।

ਪੂਜਨੀਕ ਸਾਈਂ ਜੀ ਨੇ ਇਲਾਹੀ ਜੋਤ ਦੇ ਪ੍ਰਕਾਸ਼ ਨੂੰ ਬਾਗੜ ’ਚ ਪ੍ਰਕਾਸ਼ਮਾਨ ਕੀਤਾ ਤੇ ਵਿਰਾਨ ਇਲਾਕੇ ’ਚ ਖੁਸ਼ੀਆਂ ਦੀ ਗੁਲਜ਼ਾਰ ਖਿੜਾ ਦਿੱਤੀ ਡੇਰਾ ਸੱਚਾ ਸੌਦਾ ਦੀ ਸਥਾਪਨਾ ਤੋਂ ਕਰੀਬ 6 ਸਾਲ ਬਾਅਦ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਮਾਰਚ ਮਹੀਨੇ, ਸੰਨ 1954 ਨੂੰ ਖੁਦ ਆਪਣੇ ਮੁਖਾਰਬਿੰਦ ਤੋਂ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਦੇ ਇਕਲੌਤੇ ਪੁੱਤਰ ਨੂੰ ਆਪਣੇ ਪਵਿੱਤਰ ਬਚਨ ਫਰਮਾਏ, ‘‘ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਜੀ ਦਾ ਬਚਪਨ ਦਾ ਨਾਂਅ) ਅੱਜ ਰਾਤ ਤੁਹਾਨੂੰ ਨਾਮ-ਸ਼ਬਦ ਦਾ ਹੁਕਮ ਹੋਇਆ ਹੈ’’ ਤੇ ਸਾਈਂ ਜੀ ਨੇ ਆਪਣੇ ਮੂੜ੍ਹੇ ਕੋਲ ਬਿਠਾ ਕੇ ਗੁਰਮੰਤਰ ਬਖਸ਼ਿਸ਼ ਕੀਤਾ ਪੂਜਨੀਕ ਸਾਈਂ ਜੀ ਨੇ ਇਹ ਵੀ ਫ਼ਰਮਾਇਆ ਕਿ ਤੁਹਾਨੂੰ ਜਿੰਦਾਰਾਮ ਦਾ ਲੀਡਰ ਬਣਾਵਾਂਗੇ, ਜੋ ਦੁਨੀਆ ਨੂੰ ਨਾਮ ਜਪਾਏਗਾ ਇਹੀ ਨਹੀਂ। (MSG Gurmantar Bhandare)

ਟਾਕੀਆਂ ਵਾਲੇ ਕੱਪੜੇ ਧਾਰਨ ਕਰਨ ਵਾਲੇ ਪੂਜਨੀਕ ਸਾਈਂ ਜੀ ਨੇ ਡੇਰਾ ਸੱਚਾ ਸੌਦਾ ਦੀ ਤੀਜੀ ਬਾਡੀ ਬਾਰੇ ਵੀ ਸਪੱਸ਼ਟ ਫ਼ਰਮਾਇਆ ਕਿ ਅਸੀਂ ਤੀਜੀ ਬਾਡੀ ’ਚ ਫਿਰ ਤੋਂ ਜਵਾਨ ਹੋ ਕੇ ਆਵਾਂਗੇ ਤੇ ਏਦਾਂ ਬਦਲ-ਬਦਲ ਕੇ ਪਹਿਨਿਆ ਕਰਾਂਗੇ ਕਿ ਕਾਲ ਦੀ ਲਿੱਦ ਨਿੱਕਲ ਜਾਵੇਗੀ ਇਨ੍ਹਾਂ ਬਚਨਾਂ ਦੀ ਅਸਲੀਅਤ ਸਮੇਂ ਅਨੁਸਾਰ ਖੁਦ ਸਿੱਧ ਹੋਈ ਹੈ, ਜਿਸ ਨੂੰ ਪੂਰੀ ਦੁਨੀਆ ਨੇ ਖੁੱਲ੍ਹੀਆਂ ਅੱਖਾਂ ਨਾਲ ਦੇਖਿਆ ਹੈ ਤੇ ਦੇਖ ਵੀ ਰਹੀ ਹੈ ਭਾਰਤੀ ਤਿਉਹਾਰ ਹੋਲੀ ਦੇ ਰੰਗ ’ਚ ਰੰਗਿਆ ਇਹ ਮਾਰਚ ਮਹੀਨਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸੁਨਹਿਰੇ ਪਲਾਂ ਨੂੰ ਵੀ ਖੁਦ ਵਿਚ ਸਮੇਟੀ ਬੈਠਾ ਹੈ। (MSG Gurmantar Bhandare)

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਮਾਰਚ 1973 ਨੂੰ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਆਪਣੇ ਕੋਲ ਬੁਲਾ ਕੇ ਫ਼ਰਮਾਇਆ ਕਿ ਕਾਕਾ, ਅੱਗੇ ਆ ਜਾਓ ਤੇ ਸੁੱਖ-ਸਾਂਦ ਪੁੱਛ ਕੇ ਤੇ ਆਪਣੀ ਸ਼ਾਹੀ ਕੁਰਸੀ ਕੋਲ ਬਿਠਾ ਕੇ ਗੁਰਮੰਤਰ ਦੀ ਦਾਤ ਬਖਸ਼ਿਸ਼ ਕੀਤੀ ਤੇ 23 ਸਤੰਬਰ 1990 ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਡੇਰਾ ਸੱਚਾ ਸੌਦਾ ਦਾ ਉੱਤਰਾਧਿਕਾਰੀ ਐਲਾਨ ਕਰਕੇ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਡੇਰਾ ਸੱਚਾ ਸੌਦਾ ਦੀ ਗੁਰੂ-ਸ਼ਿਸ਼ ਪਰੰਪਰਾ ਦਾ ਗਵਾਹ ਬਣਿਆ ਇਹ ਮਾਰਚ ਮਹੀਨਾ ਸਾਧ-ਸੰਗਤ ਲਈ ਵੀ ਖੁਸ਼ੀਆਂ ਦਾ ਪ੍ਰਤੀਕ ਬਣ ਗਿਆ ਹੈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਮਹੀਨੇ ’ਚ ਪਵਿੱਤਰ ਗੁਰਮੰਤਰ ਭੰਡਾਰਾ ਮਨਜ਼ੂਰ ਕਰਦਿਆਂ ਕਰੋੜਾਂ ਸਾਧ-ਸੰਗਤ ’ਤੇ ਮਹਾਨ ਪਰਉਪਕਾਰ ਕੀਤਾ ਹੈ। (MSG Gurmantar Bhandare)

‘ਜਾ ਮਸਤਾਨਾ ਸ਼ਾਹ, ਤੈਨੂੰ ਬਾਗੜ ਦਾ ਬਾਦਸ਼ਾਹ ਬਣਾਇਆ’ | MSG Gurmantar Bhandare

MSG Gurmantar Bhandare

ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਬਿਆਸ ’ਚ ਆਪਣੇ ਮੁਰਸ਼ਿਦ ਪਿਆਰੇ ਪੂਜਨੀਕ ਹਜ਼ੂਰ ਬਾਬਾ ਸਾਵਣ ਸ਼ਾਹ ਜੀ ਮਹਾਰਾਜ ਤੋਂ ਮਾਰਚ ਮਹੀਨੇ ’ਚ ਹੀ ਨਾਮ-ਸ਼ਬਦ ਲਿਆ ਸੀ ਪੂਜਨੀਕ ਸਾਈਂ ਜੀ ਦੀ ਆਪਣੇ ਸਤਿਗੁਰੂ ਜੀ ਪ੍ਰਤੀ ਸੱਚੀ ਪ੍ਰੇਮ-ਮਸਤੀ ਤੇ ਸੱਚੀ ਭਗਤੀ ਨੂੰ ਦੇਖ ਕੇ ਪੂਜਨੀਕ ਹਜ਼ੂਰ ਬਾਬਾ ਜੀ ਬਹੁਤ ਹੀ ਖੁਸ਼ ਸਨ ਪੂਜਨੀਕ ਬਾਬਾ ਜੀ ਨੇ ਪਹਿਲੇ ਹੀ ਦਿਨ ਤੋਂ ਆਪ ਜੀ ਨੂੰ ਨਾਮ-ਸ਼ਬਦ, ਗੁਰਮੰਤਰ ਦੇ ਰੂਪ ’ਚ ਆਪਣੀ ਅਪਾਰ ਦਇਆ-ਮਿਹਰ ਪ੍ਰਦਾਨ ਕੀਤੀ। (MSG Gurmantar Bhandare)

ਪੂਜਨੀਕ ਬਾਬਾ ਜੀ ਨੇ ਆਪ ਜੀ ਪ੍ਰਤੀ ਬਚਨ ਫ਼ਰਮਾਇਆ ਕਿ ਅਸੀਂ ਤੁਹਾਨੂੰ ਆਪਣੀ ਦਇਆ-ਮਿਹਰ ਦਿੰਦੇ ਹਾਂ ਤੇ ਤੁਹਾਨੂੰ ਅਜਿਹਾ ਨਾਮ ਦਿੰਦੇ ਹਾਂ, ਜੋ ਤੁਹਾਡੇ ਸਭ ਕੰਮ ਕਰੇਗਾ ਪੂਜਨੀਕ ਸਾਈਂ ਜੀ ਨੇ ਆਪਣੇ ਸਤਿਗੁਰੂ ਮੁਰਸ਼ਿਦੇ-ਕਾਮਲ ਦੇ ਹੁਕਮ ਅਨੁਸਾਰ ਸਿੰਧ, ਬਲੋਚਿਸਤਾਨ, ਪੱਛਮੀ ਪੰਜਾਬ ਆਦਿ ਇਲਾਕਿਆਂ ’ਚ ਜਗ੍ਹਾ-ਜਗ੍ਹਾ ਸਤਿਸੰਗ ਲਾ ਕੇ ਆਪਣੇ ਸਤਿਗੁਰੂ ਜੀ ਦਾ ਖੂਬ ਗੁਣਗਾਨ ਕੀਤਾ। ਪੂਜਨੀਕ ਬਾਬਾ ਜੀ ਨੇ ਆਪ ਜੀ ਨੂੰ ਅਪਾਰ ਬਖਸ਼ਿਸ਼ਾਂ ਪ੍ਰਦਾਨ ਕਰਦਿਆਂ ਰੂਹਾਨੀ ਤਾਕਤ ਬਖ਼ਸ਼ ਕੇ ਸਰਸਾ ’ਚ ਭੇਜ ਦਿੱਤਾ ਕਿ ‘‘ਜਾ ਮਸਤਾਨਾ ਸ਼ਾਹ। (MSG Gurmantar Bhandare)

ਜਾ ਬਾਗੜ ਨੂੰ ਤਾਰ ਤੈਨੂੰ ਬਾਗੜ ਦਾ ਬਾਦਸ਼ਾਹ ਬਣਾਇਆ ਬਾਗੜ ਤੁਹਾਡੇ ਸਪੁਰਦ ਕੀਤਾ’’ ਪੂਜਨੀਕ ਸਾਈਂ ਜੀ ਨੇ ਸਰਸਾ ਸ਼ਹਿਰ ਦੇ ਬਾਹਰ 29 ਅਪਰੈਲ 1948 ਨੂੰ ਸ਼ਾਹ ਮਸਤਾਨਾ ਜੀ ਧਾਮ (ਸ਼ਾਹ ਮਸਤਾਨ -ਸ਼ਾਹ ਸਤਿਨਾਮ ਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ) ਦੀ ਸ਼ੁੱਭ ਸਥਾਪਨਾ ਕੀਤੀ ਆਪ ਜੀ ਨੇ ਦਿਨ-ਰਾਤ ਰੂਹਾਨੀ ਸਤਿਸੰਗ ਲਾ ਕੇ ਜੀਵਾਂ ਦਾ ਉੱਧਾਰ ਕੀਤਾ ਸੰਨ 1948 ਤੋਂ 1960 ਤੱਕ 12 ਸਾਲਾਂ ’ਚ ਹਰਿਆਣਾ, ਰਾਜਸਥਾਨ ਤੋਂ ਇਲਾਵਾ ਪੰਜਾਬ, ਦਿੱਲੀ ਆਦਿ ਸੂਬਿਆਂ ਦੇ ਪਿੰਡਾਂ, ਸ਼ਹਿਰਾਂ ’ਚ ਜਗ੍ਹਾ-ਜਗ੍ਹਾ ਸਤਿਸੰਗਾਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਨਸ਼ਿਆਂ ਆਦਿ ਬੁਰਾਈਆਂ, ਪਾਖੰਡਾਂ, ਸਮਾਜਿਕ ਕੁਰੀਤੀਆਂ ਸਮੇਤ ਤਮਾਮ ਬੁਰੀਆਂ ਆਦਤਾਂ ਛੁਡਵਾ ਕੇ ਉਨ੍ਹਾਂ ਨੂੰ ਹੱਕ-ਹਲਾਲ, ਮਿਹਨਤ ਦੀ ਕਰਕੇ ਖਾਣ ਲਈ ਪ੍ਰੇਰਿਤ ਕੀਤਾ (MSG Gurmantar Bhandare)

ਤੁਹਾਨੂੰ ਜ਼ਿੰਦਾਰਾਮ ਦਾ ਲੀਡਰ ਬਣਾਵਾਂਗੇ | MSG Gurmantar Bhandare

14 ਮਾਰਚ 1954 ਦਾ ਦਿਨ ਸੀ, ਉਸ ਦਿਨ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਅਨਾਮੀ ਧਾਮ ਘੁੱਕਿਆਂ ਵਾਲੀ ਦਰਬਾਰ ’ਚ ਬਿਰਾਜੇ ਹੋਏ ਸਨ ਸੰਗਤ ਕਾਫ਼ੀ ਗਿਣਤੀ ’ਚ ਦਰਬਾਰ ’ਚ ਪਹੁੰਚੀ ਹੋਈ ਸੀ ਦਰਬਾਰ ’ਚ ਇੱਕ ਵੱਡਾ ਜਿਹਾ ਥੜ੍ਹਾ (ਚਬੂਤਰਾ) ਸੀ, ਜਿਸ ’ਤੇ ਬੈਠ ਕੇ ਸਾਈਂ ਜੀ ਸਤਿਸੰਗ ਫ਼ਰਮਾਉਂਦੇ ਸਨ ਸਾਈਂ ਜੀ ਨੇ ਸਤਿਸੰਗ ਦੌਰਾਨ ਹੀ ਅਵਾਜ਼ ਮਾਰੀ ਕਿ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਦਾ ਕਾਕਾ ਕਿੱਥੇ ਹੈ। ਉਨ੍ਹਾਂ ਨੂੰ ਕਹੋ ਕਿ ਚੱਲ ਕੇ ਅੰਦਰ ਬੈਠਣ, ਅੱਜ ਸਾਵਣ ਸ਼ਾਹ ਜੀ ਦੇ ਹੁਕਮ ਨਾਲ ਉਨ੍ਹਾਂ ਨੂੰ ਨਾਮ (ਗੁਰਮੰਤਰ) ਦੇਵਾਂਗੇ ਪੂਰਬ ਦਿਸ਼ਾ ਵੱਲ ਖੁੱਲ੍ਹਦੇ ਦਰਵਾਜੇ ਵਾਲੇ ਤੇਰਾਵਾਸ ਕੋਲ ਹੀ ਇੱਕ ਵੱਡਾ ਜਿਹਾ ਹਾਲ ਬਣਿਆ ਹੋਇਆ ਸੀ।

ਜਿਸ ਵਿਚ ਸੰਗਤ ਨੂੰ ਨਾਮ-ਦਾਨ ਦੇਣ ਲਈ ਬਿਠਾਇਆ ਗਿਆ ਸੀ ਜਦੋਂ ਪੂਜਨੀਕ ਪਰਮ ਪਿਤਾ ਜੀ ਅੰਦਰ ਆਏ ਤਾਂ ਉੱਥੇ ਸੰਗਤ ਜ਼ਿਆਦਾ ਹੋਣ ਕਾਰਨ ਅੱਗੇ ਜਗ੍ਹਾ ਖਾਲੀ ਦਿਖਾਈ ਨਹੀਂ ਦਿੱਤੀ, ਇਸ ਲਈ ਪੂਜਨੀਕ ਪਰਮ ਪਿਤਾ ਜੀ ਪਿੱਛੇ ਹੀ ਗੇਟ ਕੋਲ ਬੈਠ ਗਏ ਪੂਜਨੀਕ ਸਾਈਂ ਜੀ ਜਦੋਂ ਨਾਮ-ਦਾਨ (ਗੁਰਮੰਤਰ) ਦੇਣ ਲਈ ਪਧਾਰੇ ਤਾਂ ਇੱਧਰ-ਉੱਧਰ ਨਜ਼ਰ ਦੌੜਾਈ ਪੂਜਨੀਕ ਪਰਮ ਪਿਤਾ ਜੀ ਨੂੰ ਆਪਣੀ ਪਵਿੱਤਰ ਦ੍ਰਿਸ਼ਟੀ ਨਾਲ ਨਿਹਾਰਦਿਆਂ ਫ਼ਰਮਾਇਆ, ‘‘ਵਰੀ! ਇੱਧਰ ਆਓ। (MSG Gurmantar Bhandare)

ਸਾਡੇ ਮੂੜ੍ਹੇ ਕੋਲ ਆ ਕੇ ਬੈਠੋ’’ ਸਾਈਂ ਜੀ ਦਾ ਹੁਕਮ ਪਾ ਕੇ ਪੂਜਨੀਕ ਪਰਮ ਪਿਤਾ ਜੀ ਸਾਈਂ ਜੀ ਦੇ ਕੋਲ ਜਾ ਪਹੁੰਚੇ ਸਾਈਂ ਦਾਤਾਰ ਜੀ ਨੇ ਨਾਮ-ਦਾਨ (ਗੁਰਮੰਤਰ) ਦੇਣ ਤੋਂ ਪਹਿਲਾਂ ਸੰਗਤ ਦੀ ਮੌਜ਼ੂਦਗੀ ’ਚ ਫ਼ਰਮਾਇਆ, ‘‘ਸਰਦਾਰ ਹਰਬੰਸ ਸਿੰਘ! ਅੱਜ ਤੁਹਾਨੂੰ ਨਾਮ ਦੇਣ ਦਾ ਹੁਕਮ ਹੋਇਆ ਹੈ ਅੱਜ ਦਾਤਾ ਸਾਵਣ ਸ਼ਾਹ ਦਾ ਹੁਕਮ ਹੋਇਆ ਹੈ ਤੁਹਾਨੂੰ ਜਿੰਦਾਰਾਮ ਦਾ ਲੀਡਰ ਬਣਾਵਾਂਗੇ, ਅਨਾਮੀ ਦਾ ਬਾਦਸ਼ਾਹ ਬਣਾਵਾਂਗੇ, ਤੁਹਾਡੇ ਤੋਂ ਬਹੁਤ ਕੰਮ ਲੈਣਾ ਹੈ’’ ਕਰੀਬ 6 ਸਾਲ ਬਾਅਦ ਪੂਜਨੀਕ ਸਾਈਂ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ 28 ਫਰਵਰੀ 1960 ਦੇ ਦਿਨ ਡੇਰਾ ਸੱਚਾ ਸੌਦਾ ਦੀ ਪਵਿੱਤਰ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਆਪ ਜੀ ਨੇ ਗੁਰਗੱਦੀ ’ਤੇ ਬਿਰਾਜਮਾਨ ਰਹਿੰਦਿਆਂ 1990 ਤੱਕ 11 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਨਾਮ-ਸ਼ਬਦ (ਗੁਰਮੰਤਰ) ਪ੍ਰਦਾਨ ਕਰਕੇ ਉਨ੍ਹਾਂ ਨੂੰ ਨਸ਼ੇ ਆਦਿ ਸਾਰੀਆਂ ਬੁਰਾਈਆਂ ਤੋਂ ਮੁਕਤ ਕਰਵਾਇਆ (MSG Gurmantar Bhandare)

‘‘ਕਾਕਾ, ਅੱਗੇ ਆ ਜਾਓ’’ | MSG Gurmantar Bhandare

ਸਰਦੀ ਤੇ ਗਰਮੀ ਦੇ ਮਿੱਠੇ ਅਹਿਸਾਸ ਨੂੰ ਆਪਣੀ ਗੋਦ ’ਚ ਸਮੇਟਣ ਵਾਲਾ ਮਾਰਚ ਮਹੀਨਾ ਫਿਰ ਤੋਂ ਡੇਰਾ ਸੱਚਾ ਸੌਦਾ ਲਈ ਤੀਜੀ ਵਾਰ ਗਵਾਹ ਬਣਨ ਨੂੰ ਤਿਆਰ ਸੀ 25 ਮਾਰਚ 1973 ਦਾ ਦਿਨ ਸੀ, ਜਦੋਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਨੰਨ੍ਹੇ-ਨੰਨ੍ਹੇ ਕੋਮਲ ਕਦਮਾਂ ਨਾਲ ਡੇਰਾ ਸੱਚਾ ਸੌਦਾ ਦਰਬਾਰ ਵਿਚ ਪਧਾਰੇ ਸਨ, ਪੂਜਨੀਕ ਬਾਪੂ ਸ. ਮੱਘਰ ਸਿੰਘ ਜੀ ਦੇ ਪਵਿੱਤਰ ਸਾਏ ’ਚ ਪੂਜਨੀਕ ਹਜ਼ੂਰ ਪਿਤਾ ਜੀ ਆਪਣੇ ਮੁਰਸ਼ਿਦੇ-ਕਾਮਲ ਨਾਲ ਰੂਬਰੂ ਹੋ ਰਹੇ ਸਨ ਉਸ ਦਿਨ ਨਾਮ-ਦਾਨ ਦਾ ਪ੍ਰੋਗਰਾਮ ਸ਼ਾਹ ਮਸਤਾਨਾ ਜੀ ਧਾਮ ਦੇ ਤੇਰਾਵਾਸ ਅਤੇ ਸੱਚਖੰਡ ਹਾਲ ਦੇ ਵਿਚਕਾਰ ਵਾਲੇ ਪੰਡਾਲ ਵਿਚ ਸੀ। (MSG Gurmantar Bhandare)

ਆਪ ਜੀ ਆਪਣੇ ਪੂਜਨੀਕ ਬਾਪੂ ਜੀ ਨਾਲ ਗੁਰਮੰਤਰ ਲੈਣ ਵਾਲਿਆਂ ’ਚ ਪਿੱਛੇ ਹੀ ਬੈਠੇ ਹੋਏ ਸਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਆਪ ਜੀ ਨੂੰ ਅੱਗੇ ਬੁਲਾਉਂਦਿਆਂ ਫਰਮਾਇਆ, ‘‘ਕਾਕਾ, ਅੱਗੇ ਆ ਜਾਓ’’ ਪਰਮ ਪਿਤਾ ਜੀ ਨੇ ਘਰ-ਪਰਿਵਾਰ ਬਾਰੇ ਕਾਫੀ ਗੱਲਾਂ ਕਰਦਿਆਂ ਆਪਣੀ ਕੁਰਸੀ (ਸਟੇਜ) ਕੋਲ ਬਿਠਾ ਕੇ ਗੁਰਮੰਤਰ ਦੀ ਬਖਸ਼ਿਸ਼ ਕੀਤੀ ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ ਨੂੰ 23 ਸਤੰਬਰ 1990 ਨੂੰ ਸਭ ਦੇ ਸਾਹਮਣੇ ਸਾਧ-ਸੰਗਤ ’ਚ ਆਪਣਾ ਉੱਤਰਾ-ਅਧਿਕਾਰੀ ਐਲਾਨ ਕੇ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਆਪ ਜੀ ਨੇ ਸਾਧ-ਸੰਗਤ ਵਿਚ ਇਹ ਵੀ ਬਚਨ ਫ਼ਰਮਾਏ ਕਿ ਇਹ ਸਾਡਾ ਹੀ ਰੂਪ ਹੈ ਆਪ ਜੀ ਨੇ ਇਹ ਵੀ ਫ਼ਰਮਾਇਆ ਕਿ ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ। (MSG Gurmantar Bhandare)

ਪੂਜਨੀਕ ਪਰਮ ਪਿਤਾ ਜੀ ਨੇ ਗੁਰਗੱਦੀ ਬਖਸ਼ਿਸ਼ ਕਰਨ ਤੋਂ ਕੁਝ ਮਹੀਨੇ ਪਹਿਲਾਂ ਹੀ ਪੂਜਨੀਕ ਹਜ਼ੂਰ ਪਿਤਾ ਜੀ ਦੇ ਨਾਂਅ ਸਰਕਾਰੀ ਵਸੀਅਤ ਲਿਖਵਾ ਦਿੱਤੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਦੀ ਭਲਾਈ ਲਈ ਸਮੇਂ-ਸਮੇਂ ’ਤੇ ਨਵੇਂ ਕਾਰਜ ਸ਼ੁਰੂ ਕੀਤੇ ਹਨ ਵਰਤਮਾਨ ’ਚ ਡੇਰਾ ਸੱਚਾ ਸੌਦਾ ਵੱਲੋਂ 162 ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ, ਜਿਸ ਤਹਿਤ ਡੇਰਾ ਸੱਚਾ ਸੌਦਾ ਦੇ ਲਗਭਗ ਸੱਤ ਕਰੋੜ ਸ਼ਰਧਾਲੂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਦੇ ਸੇਵਾਦਾਰ ਤੇ ਸਾਧ-ਸੰਗਤ ਪੂਰੀ ਦੁਨੀਆ ’ਚ ਦੀਨ-ਦੁਖੀਆਂ, ਬੇਸਹਾਰਿਆਂ, ਬਿਮਾਰਾਂ, ਲਾਚਾਰਾਂ ਤੇ ਜ਼ਰੂਰਤਮੰਦਾਂ ਤੇ ਭੁੱਖੇ-ਪਿਆਸੇ ਲੋਕਾਂ, ਪਸ਼ੂ-ਪੰਛੀਆਂ ਆਦਿ ਲਈ ਦਿਨ-ਰਾਤ ਸੇਵਾ ਕਾਰਜ ’ਚ ਜੁਟੀ ਹੋਈ ਹੈ ਖੂਨਦਾਨ, ਅੱਖਾਂਦਾਨ, ਜਿਉਂਦੇ-ਜੀਅ ਗੁਰਦਾਦਾਨ ਤੇ ਦੇਹਾਂਤ ਤੋਂ ਬਾਅਦ ਸਰੀਰਦਾਨ ਦੀ ਅਨੋਖੀ ਮੁਹਿੰਮ ਚਲਾਉਣ ਵਾਲਾ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕਾਰਜਾਂ ’ਚ ਵਿਸ਼ਵ ਭਰ ’ਚ ਮੋਹਰੀ ਹੈ।

ਸਾਡੀ ਤਾਂ ਨਿੱਤ ਦੀ ਦੀਵਾਲੀ… | MSG Gurmantar Bhandare

ਉਂਜ ਤਾਂ ਡੇਰਾ ਸੱਚਾ ਸੌਦਾ ’ਚ ਹਰ ਦਿਨ ਦੀਵਾਲੀ ਵਰਗਾ ਹੀ ਹੁੰਦਾ ਹੈ, ਭਾਵ ਇੱਥੇ ਹਰ ਮਹੀਨਾ ਖੁਸ਼ੀਆਂ ਦਾ ਨਵਾਂ ਸਬੱਬ ਲੈ ਕੇ ਆਉਂਦਾ ਹੈ 25 ਜਨਵਰੀ ਨੂੰ ਪਵਿੱਤਰ ਅਵਤਾਰ ਦਿਵਸ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਅਵਤਾਰ ਦਿਵਸ), 28 ਫਰਵਰੀ ਨੂੰ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਵਸ, 29 ਅਪਰੈਲ ਨੂੰ ਪਵਿੱਤਰ ਐੱਮਐੱਸਜੀ ਰੂਹਾਨੀ ਸਥਾਪਨਾ ਦਿਵਸ (ਡੇਰਾ ਸੱਚਾ ਸੌਦਾ ਦਾ ਰੂਹਾਨੀ ਸਥਾਪਨਾ ਦਿਵਸ ਤੇ ਜਾਮ-ਏ-ਇੰਸਾਂ ਗੁਰੂ ਕਾ ਦਿਵਸ), ਮਈ ਦੇ ਆਖਰੀ ਐਤਵਾਰ ਨੂੰ ਪਵਿੱਤਰ ਅੱੈਮਐੱਸਜੀ ਸਤਿਸੰਗ ਭੰਡਾਰਾ, 15 ਅਗਸਤ ਨੂੰ ਪਵਿੱਤਰ ਐੱਮਐੱਸਜੀ ਅਵਤਾਰ ਦਿਵਸ। (MSG Gurmantar Bhandare)

(ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਅਵਤਾਰ ਦਿਵਸ), 23 ਸਤੰਬਰ ਨੂੰ ਪਵਿੱਤਰ ਅੱੈਮਐੱਸਜੀ ਮਹਾਂ ਪਰਉਪਕਾਰ ਦਿਵਸ (ਪਵਿੱਤਰ ਗੁਰਗੱਦੀਨਸ਼ੀਨੀ ਦਿਵਸ), ਨਵੰਬਰ ’ਚ ਪਵਿੱਤਰ ਅਵਤਾਰ ਦਿਵਸ (ਕੱਤਕ ਦੀ ਪੁੰਨਿਆ ਦੇ ਦਿਨ) (ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦਾ ਅਵਤਾਰ ਦਿਵਸ) ਤੇ ਦਸੰਬਰ ਦਾ ਪੂਰਾ ਮਹੀਨਾ ਸੇਵਾ ਨੂੰ ਸਮਰਪਿਤ ਪਵਿੱਤਰ ਐੱਮਐੱਸਜੀ ਸੇਵਾ ਮਹੀਨੇ ਨੂੰ ਭੰਡਾਰੇ ਦੇ ਰੂਪ ’ਚ ਮਨਾਇਆ ਜਾਂਦਾ ਹੈ ਪੂਜਨੀਕ ਹਜ਼ੂਰ ਪਿਤਾ ਜੀ ਨੇ ਖੁਸ਼ੀਆਂ ਦੀ ਇਸ ਲੜੀ ’ਚ ਮਾਰਚ ਮਹੀਨੇ ਦੇ ਆਖਰੀ ਐਤਵਾਰ ਨੂੰ ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰੇ ਦੀ ਸੌਗਾਤ ਹੋਰ ਪ੍ਰਦਾਨ ਕਰਕੇ ਖੁਸ਼ੀਆਂ ਨੂੰ ਦੂਣ ਸਵਾਇਆ ਕਰ ਦਿੱਤਾ ਹੈ।