Live || ਮਹਾਂ ਰਹਿਮੋ ਕਰਮ ਦਿਵਸ ਦੀ ਖੁਸ਼ੀ ’ਚ ਡੇਰਾ ਸ਼ਰਧਾਲੂਆਂ ਦੀ ਭੁੰਜੇ ਨਹੀਂ ਲੱਗਦੀ ਅੱਡੀ

MSG Bhandara

ਸਰਸਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਸਾਧ-ਸੰਗਤ ਖੂਬ ਖੁਸ਼ੀ ਮਨਾ ਰਹੀ ਹੈ। ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਆਨਲਾਈਨ ਗੁੁਰੂਕੁਲ ਰਾਹੀਂ ਹੋਣ ਵਾਲੇ ਐੱਮਐੱਸਜੀ ਭੰਡਾਰੇ (MSG Bhandara) ’ਚ ਸਾਧ-ਸੰਗਤ ਵੱਡੀ ਗਿਣਤੀ ਵਿੱਚ ਪਹੰੁਚ ਰਹੀ ਹੈ। ਪਵਿੱਤਰ ਭੰਡਾਰੇ ਦੀ ਸ਼ੁਰੂਆਤ ਪਵਿੱਤਰ ਨਾਅਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਲਾ ਕੇ ਕੀਤੀ ਗਈ। ਕਵੀਰਾਜ ਵੀਰ ਡੇਰਾ ਸੱਚਾ ਸੌਦਾ ਦੇ ਪਵਿੱਤਰ ਗਰੰਥਾਂ ’ਚੋਂ ਸ਼ਬਦਬਾਣੀ ਕਰ ਰਹੇ ਹਨ।

ਐੱਮਐੱਸਜੀ ਭੰਡਾਰੇ ਦੌਰਾਨ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਦੌਰਾਨ ਆਪਣੇ ਯੂਟਿਊਬ ਚੈਨਲ Saint MSG ‘ਤੇ ਸਾਧ-ਸੰਗਤ ਨੂੰ ਆਪਣੇ ਪਵਿੱਤਰ ਬਚਨਾਂ ਤੇ ਦਰਸ਼ਨਾਂ ਨਾਲ ਨਿਹਾਲ ਕਰਨਗੇ।

ਪਵਿੱਤਰ ਐੱਮਐੱਸਜੀ ਭੰਡਾਰੇ ਦੀ ਖੁਸ਼ੀ ’ਚ ਸੜਕਾਂ ’ਤੇ ਸਾਧ-ਸੰਗਤ ਨੱਚਦੀ-ਟੱਪਦੀ ਆ ਰਹੀ ਹੈ। ਇੰਝ ਲੱਗ ਰਿਹਾ ਹੈ ਜਿਵੇਂ ਪੂਰੀ ਦੁਨੀਆਂ ਸਰਸਾ ਦੀਆਂ ਸੜਕਾਂ ’ਤੇ ਆ ਗਈ ਹੋਵੇ। ਸਾਧ-ਸੰਗਤ ਦਾ ਸਮੁੰਦਰ ਸ਼ਾਹ ਸਤਿਨਾਮ ਜੀ ਧਾਮ ਵੱਲ ਨੱਚਦਾ ਹੋਇਆ ਵਧ ਰਿਹਾ ਹੈ। ਡੇਰਾ ਸ਼ਰਧਾਲੂਆਂ ਦੀ ਖੁਸ਼ੀ ’ਚ ਅੱਡੀ ਭੁੰਜੇ ਨਹੀਂ ਲੱਗ ਰਹੀ। ਢੋਲ ਦੀ ਥਾਪ ’ਤੇ ਭੰਗੜੇ ਪਾਏ ਜਾ ਰਹੇ ਹਨ। ਜਾਗੋ ਕੱਢੀ ਜਾ ਰਹੀ ਹੈ। ਤੁਸੀਂ ਵੀ ਦੇਖੋ ਵੀਡੀਓ ’ਚ ਕਿਵੇਂ ਡੇਰਾ ਸ਼ਰਧਾਲੂ ਡੇਰਾ ਸੱਚਾ ਸੌਦਾ ਵੱਲ ਨੱਚਦੇ ਹੋਏ ਵਧ ਰਹੇ ਹਨ।

MSG Bhandara Msg Bhandara

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।