ਸੁਨਹਿਰੀ ਪਲ : ਰੂਹਾਨੀਅਤ ਦੇ ਇਤਿਹਾਸ ਨੂੰ ਸੰਜੋਈ ਬੈਠਾ ਹੈ 25 ਮਾਰਚ ਦਾ ਭਾਗਾਂ ਭਰਿਆ ਦਿਹਾੜਾ

ਸ੍ਰਿਸ਼ਟੀ ਨੂੰ ਮਿਲੇ ਸੱਚੇ ਰੂਹਾਨੀ ਰਹਿਬਰ ‘ਐੱਮਐੱਸਜੀ’ | MSG Bhandara

ਅੱਜ ਨੰਨ੍ਹੇ-ਨੰਨ੍ਹੇ ਕਦਮ ਉਸ ਸੁਨਹਿਰੀ ਇਤਿਹਾਸ ਨੂੰ ਬਣਾਉਣ ਨੂੰ ਅੱਗੇ ਵਧੇ ਜਿਸ ਦਾ ਮਨੱੁਖ ਜਾਤੀ ਤੇ ਇਹ ਸਿ੍ਰਸ਼ਟੀ ਯੁੱਗਾਂ-ਯੁੱਗ ਤੱਕ ਵੀ ਰਿਣ ਨਹੀਂ ਉਤਾਰ ਸਕੇਗੀ। ਇਹ ਗੌਰਵਸ਼ਾਲੀ ਇਤਿਹਾਸਕ ਦਿਨ ਸੀ 25 ਮਾਰਚ ਸੰਨ 1973 ਦਾ। ਮਾਰਚ ਮਹੀਨੇ ਦਾ ਆਖਰੀ ਐਤਵਾਰ ਸੀ, ਸੂਰਜ ਚੜ੍ਹਨ ਦੀ ਲਾਲੀ ਦਰਮਿਆਨ ਟਿਮਟਿਮਾਉਂਦਾ ਉਜਾਲਾ ਰਾਤ ਦੇ ਹਨ੍ਹੇਰੇ ਨੂੰ ਚੀਰਦਾ ਹੋਇਆ ਅੱਜ ਦੁਨੀਆ ਲਈ ਇਨਸਾਨੀਅਤ ਦੀ ਨਵੀਂ ਸਵੇਰ ਦਾ ਸਬੱਬ ਬਣਨ ਵਾਲਾ ਸੀ। ਜਿਉਂ ਹੀ ਸ਼ਾਹ ਮਸਤਾਨਾ ਜੀ ਧਾਮ ’ਚ ਸਤਿਸੰਗ ਹੋਇਆ, ਤਾਂ ਰੂਹਾਨੀ ਤੇਜ਼ ਨਾਲ ਚਮਕਦੇ ਸਾਢੇ 5 ਸਾਲਾਂ ਦਾ ਇੱਕ ਬਾਲਕ ਆਪਣੇ ਪਿਤਾ ਜੀ ਦੀ ਉਂਗਲੀ ਫੜੀ ਕੋਮਲ ਕਦਮਾਂ ਨਾਲ ਨਾਮ-ਦਾਨ ਪੰਡਾਲ ਵੱਲ ਵਧਣ ਲੱਗਦਾ ਹੈ।

MSG

ਇਹ ਅਜਿਹੀ ਮੁਕੱਦਸ ਘੜੀ ਸੀ ਜੋ ਪੂਰੀ ਦੁਨੀਆ ਲਈ ਖਾਸ ਲਮ੍ਹਾ ਬਣਨ ਵਾਲਾ ਸੀ। ਡੇਰਾ ਸੱਚਾ ਸੌਦਾ ਇਸ ਦਿਨ ਫਿਰ ਆਪਣਾ ਇਤਿਹਾਸ ਦੁਹਰਾਉਣ ਵਾਲਾ ਸੀ। ‘ਕਾਕਾ ਤੂੰ ਏਥੇ ਆ ਕੇ ਬੈਠ’ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਜਿਉਂ ਹੀ ਪੰਜਾਬੀ ਲਹਿਜ਼ੇ ’ਚ ਪਿਆਰ ਨਾਲ ਪੁਕਾਰਿਆ ਤਾਂ ਇਹ ਨੂਰੋ-ਨੂਰ ਬਾਲਕ ਆਪਣੇ ਪਿਤਾ ਨਾਲ ਮੂਹਰਲੀ ਕਤਾਰ ’ਚ ਆ ਕੇ ਬੈਠ ਗਿਆ। ਇਹ ਲਮ੍ਹਾ ਬਹੁਤ ਦਿਲਚਸਪ ਸੀ, ਕਿਉਂਕਿ ਪਿਤਾ-ਪੁੱਤਰ ਦੀ ਇਹ ਅਨੋਖੀ ਜੋੜੀ ਇਕੱਠਿਆਂ ਨਾਮ-ਸ਼ਬਦ ਲੈਣ ਪਹੰੁਚੀ ਸੀ।

ਪੂਜਨੀਕ ਪਰਮ ਪਿਤਾ ਜੀ ਨੇ ਇੰਨੀ ਛੋਟੀ ਉਮਰ ’ਚ ਜਿਸ ਬਾਲਕ ਨੂੰ ਕੋਲ ਬਿਠਾ ਕੇ ਨਾਮ ਦੀ ਦਾਤ ਬਖ਼ਸ਼ੀ, ਇਹ ਬਾਲਕ ਕੋਈ ਹੋਰ ਨਹੀਂ ਸਗੋਂ ਖੁਦ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹੀ ਸਨ। ਇਸ ਤਰ੍ਹਾਂ ‘ਅੱੈਮਐੱਸਜੀ’ ਦੀ ਸਿਰਜਣਾ ਪੂਰਨ ਹੋਈ। ਕੁੱਲ ਮਾਲਕ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਗੱਦੀਨਸ਼ੀਨ ਨੂੰ ਪਹਿਲਾਂ ਹੀ ਲੱਭ ਲਿਆ। ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ 69 ਸਾਲ ਪਹਿਲਾਂ ਵੀ ਪੂਜਨੀਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਆਪਣੇ ਮੂੜ੍ਹੇ ਕੋਲ ਬਿਠਾ ਕੇ ਗੁਰੂਮੰਤਰ ਦੀ ਦਾਤ ਬਖ਼ਸ਼ੀ ਸੀ।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬਚਨ ਕੀਤੇ ਸਨ ‘ਅਸੀਂ ਸਾਂ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’ | MSG Bhandara

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇਸ ਪਵਿੱਤਰ ਲਮ੍ਹਿਆਂ ਦਾ ਜ਼ਿਕਰ ਕਰਦੇ ਹੋਏ ਫਰਮਾਉਂਦੇ ਹਨ ਕਿ ਪਿਆਰੀ ਸਾਧ-ਸੰਗਤ ਜੀਓ ਇਹ ਜੋ ਐੱਮਐੱਸਜੀ ਸ਼ਬਦ ਬਣਿਆ ਹੈ, ਉਸ ਦਾ ਕਾਰਨ ਇਹ (ਮਾਰਚ) ਮਹੀਨਾ ਵੀ ਹੈ। ਇਸ ਮਹੀਨੇ ’ਚ ਪੂਜਨੀਕ ਪਰਮ ਪਿਤਾ ਪਰਮਾਤਮਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇਸ ਖਾਕ ਨੂੰ, ਤੁਹਾਡੇ ਜੋ ਅਸੀਂ ਸੇਵਾਦਾਰ ਹਾਂ, ਹੁਣ ਤਾਂ ਬੇਪਰਵਾਹ ਜੀ ਇਸ ਬਾਡੀ ਤੋਂ ਕੰਮ ਲੈ ਰਹੇ ਹਨ।

ਸਾਨੂੰ 25 ਮਾਰਚ 1973 ’ਚ ਗੁਰੂਮੰਤਰ ਦਿੱਤਾ ਸੀ, ਆਪਣੇ ਨਾਲ ਜੋੜਿਆ ਸੀ। ਮਹੀਨੇ ਦਾ ਲਾਸਟ ਸਤਿਸੰਗ ਸੀ, ਉਸ ਸਮੇਂ ਅਸੀਂ ਲਗਭਗ ਸਾਢੇ ਪੰਜ ਸਾਲ ਦੇ ਰਹੇ ਹੋਵਾਂਗੇ। ਬੇਪਰਵਾਹ ਜੀ ਨੇ ਸਾਨੂੰ ਆਪਣੇ ਕੋਲ ਬੁਲਾ ਕੇ ਸਾਨੂੰ ਗੁਰੂਮੰਤਰ ਦਿੱਤਾ ਸੀ। ਮਸਤਾਨਾ ਜੀ ਧਾਮ ’ਚ ਜੋ ਤੇਰਾਵਾਸ ਹੈ, ਜੋ ਹਾਲ ਵੱਲ ਗੇਟ ਹੈ, ਉਸ ਪਾਸੇ ਉੱਥੇ ਜਗ੍ਹਾ ਖਾਲੀ ਸੀ ਅਤੇ ਉੱਥੇ ਹੀ ਕਨਾਤਾਂ ਲੱਗੀਆਂ ਹੋਈਆਂ ਸਨ। ਬੇਪਰਵਾਹ ਜੀ ਦਾ ਪਵਿੱਤਰ ਮੁੱਖ ਪੰਡਾਲ ਵੱਲ ਸੀ ਤੇ ਹਾਲ ਵੱਲ ਉਨ੍ਹਾਂ ਦਾ ਖੱਬਾ ਹੱਥ ਸੀ। ਤਾਂ ਉੱਥੇ ਅਸੀਂ ਆਪਣੇ ਪਿਤਾ ਜੀ (ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ) ਨਾਲ ਬੈਠੇ ਸਾਂ। ਅਸੀਂ ਦੋਵੇਂ ਹੀ ਆਏ ਸਾਂ। ਉਸ ਸਮੇਂ ਥੋੜ੍ਹੀ ਸਾਧ-ਸੰਗਤ ਹੁੰਦੀ ਸੀ ਤੇ ਉੱਥੇ ਹੀ ਬੈਠ ਜਾਂਦੇ ਸਾਂ।

ਫਿਰ ਬੇਪਰਵਾਹ ਜੀ ਆ ਕੇ ਬੈਠੇ ਤੇ ਬੈਠਦੇ ਹੀ ਉਨ੍ਹਾਂ ਨੇ ਸਾਨੂੰ ਬੁਲਾਇਆ ਕਿ ‘‘ਕਾਕਾ ਤੂੰ ਏਥੇ ਆ ਕੇ ਬੈਠ’’ ਤਾਂ ਅਸੀਂ ਬਾਪੂ ਜੀ ਨਾਲ ਅੱਗੇ ਆ ਕੇ ਬੈਠੇ ਸਾਂ ਤਾਂ ਉਹ 25 ਮਾਰਚ ਦਾ ਦਿਨ ਸੀ, ਸਾਨੂੰ ਯਾਦ ਆਉਂਦਾ ਹੈ ਕਿ ਉਹ ਮਹੀਨੇ ਦਾ ਲਾਸਟ ਸਤਿਸੰਗ ਸੀ 1973 ’ਚ। ਇਸ ਲਈ ਤੁਹਾਡੇ ਲਈ ਇਹ ਖੁਸ਼ੀ ਦਾ ਦਿਨ ਹੈ। ਬੇਪਰਵਾਹ ਜੀ ਨੇ ਗੁਰੂਮੰਤਰ ਦਿੰਦੇ ਹੀ ‘ਐੱਮਐੱਸਜੀ’ ਬਣਾ ਦਿੱਤਾ। ਇਹ ਉਨ੍ਹਾਂ ਦਾ ਰਹਿਮੋ-ਕਰਮ।

25 ਮਾਰਚ 1973 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਬਖ਼ਸ਼ੀ ਸੀ ਨਾਮ-ਸ਼ਬਦ ਦੀ ਅਨਮੋਲ ਦਾਤ

ਇਸ ਸ਼ੁੱਭ ਵੇਲੇ ’ਤੇ ਉਹ ਇਤਿਹਾਸਕ ਯਾਦ ਵੀ ਖੁਦ ਹੀ ਉੱਭਰ ਆਈ ਸੀ ਜਦੋਂ 15 ਅਗਸਤ 1967 ਨੂੰ ਪੂਜਨੀਕ ਪਰਮ ਪਿਤਾ ਜੀ ਨੇ ਸ਼ਾਹ ਮਸਤਾਨਾ ਜੀ ਧਾਮ ’ਚ ਰੂਹਾਨੀ ਮਜਲਿਸ ਦੌਰਾਨ ਇੱਕੋਦਮ ਸ਼ਾਹੀ ਸਟੇਜ ਦਾ ਮੁੱਖ ਪੱਛਮ ਵੱਲ ਕਰਨ ਦਾ ਬਚਨ ਫ਼ਰਮਾਇਆ ਸੀ, ਕਿਉਂਕਿ ਇਹ ਉਹ ਹੀ ਦਿਨ ਹੈ, ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ੍ਰੀਗੁਰੂਸਰ ਮੋਡੀਆ, ਜ਼ਿਲ੍ਹਾ ਸ੍ਰੀਗੰਗਾਨਗਰ (ਰਾਜਸਥਾਨ) ’ਚ ਪਵਿੱਤਰ ਅਵਤਾਰ ਧਾਰਨ ਕੀਤਾ। ਚਾਰੇ ਪਾਸੇ ਅਦਭੁੱਤ ਨਜ਼ਾਰਾ ਸੀ ਤੇ ਪ੍ਰਕਾਸ਼ ਪੁੰਜ ਆਪਣੀ ਨੂਰ ਖਿਲਾਰ ਰਿਹਾ ਸੀ ਤੇ ਅਨੰਤ ਖੁਸ਼ੀਆਂ ਦੀ ਬੁਛਾੜ ਨਾਲ ਆਲਮ ਝੂਮ ਰਿਹਾ ਸੀ।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜਦੋਂ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਕਿਸੇ ਵੀ ਵਿਸ਼ੇ ’ਤੇ ਵਿਚਾਰ-ਵਟਾਂਦਰਾ ਕਰਦੇ ਤਾਂ ਹਮੇਸ਼ਾ ਫਰਮਾਉਂਦੇ ਕਿ ‘‘ਆਪਾਂ ਇਹ ਕੰਮ ਕਰਾਂਗੇ’’, ਭਾਵ ਅਸੀਂ ਅਤੇ ਆਪ ਇੱਕ ਹਾਂ ਅਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ। ਸੰਨ 1990-91 ਦੀਆਂ ਰੂਹਾਨੀ ਮਜਲਿਸਾਂ ਤੇ ਰੂਹਾਨੀ ਸਤਿਸੰਗਾਂ ’ਚ ਅਕਸਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖਿੜਖਿੜਾ ਕੇ ਹੱਸਦੇ ਅਤੇ ਮੁਸਕੁਰਾਉਂਦੇ ਤਾਂ ਵੀ ਬਿਲਕੁਲ ਇੱਕੋ ਜਿਹੇ ਦਿਸਦੇੇ।

param pita shah satnam singh ji maharaj

ਹੁਣ ਜਦੋਂ ਵੀ ਡਾ. ਐੱਮਐੱਸਜੀ ਖਿੜਖਿੜਾ ਕੇ ਹੱਸਦੇ ਤਾਂ ਉਹ ਇਤਿਹਾਸਕ ਪਲ ਮਨੁੱਖੀ ਜ਼ਿਹਨ ’ਚ ਫਿਰ ਤੋਂ ਜਿੰਦਾ ਹੋ ਉੱਠਦੇ ਹਨ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਬਾਗ ’ਚ ਘੁੰਮਣ ਜਾ ਰਹੇ ਸਨ ਤਾਂ ਰਸਤੇ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਾਲ ਸਵਰੂਪ ’ਚ ਆਪਣੇ ਆਦਰਯੋਗ ਪਿਤਾ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਨਾਲ ਉੱਥੇ ਮੌਜ਼ੂਦ ਸਨ। ਇਸ ’ਤੇ ਪੂਜਨੀਕ ਪਰਮ ਪਿਤਾ ਜੀ ਨੇ ਸੇਵਾਦਾਰਾਂ ਨੂੰ ਪੁੱਛਿਆ ਕਿ ਇਹ ਕੌਣ ਹਨ ਤਾਂ ਸੇਵਾਦਾਰਾਂ ਨੇ ਦੱਸਿਆ ਕਿ ਇਹ ਸ੍ਰੀ ਗੁਰੂਸਰ ਮੋਡੀਆ ਦੇ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਹਨ ਤੇ ਉਨ੍ਹਾਂ ਨਾਲ ਉਨ੍ਹਾਂ ਦੇ ਇਕਲੌਤੇ ਬੇਟੇ ਹਨ।

ਇਸ ’ਤੇ ਬਾਲ ਰੂਪ ਨੂੰ ਨਿਹਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਮੁਸਕੁਰਾਏ ਤੇ ਅੱਗੇ ਚਲੇ ਗਏ। ਮਹੀਨੇ ਦੇ ਆਖਰੀ ਐਤਵਾਰ ਦਾ ਸਤਿਸੰਗ ਸੀ। ਪਿੰਡ ਝੁੰਬਾ ਜ਼ਿਲ੍ਹਾ ਬਠਿੰਡਾ ਨਿਵਾਸੀ ਸ. ਕਰਮ ਸਿੰਘ ਦੱਸਦੇ ਸਨ ਕਿ ਪੂਜਨੀਕ ਪਰਮ ਪਿਤਾ ਜੀ ਜਦੋਂ ਨਾਮ-ਅਭਿਲਾਸ਼ੀ ਜੀਵਾਂ ਨੂੰ ਨਾਮ ਦੇਣ ਲਈ ਤੇਰਾਵਾਸ ’ਚੋਂ ਬਾਹਰ ਆਏ ਤਾਂ ਸਭ ਤੋਂ ਪਹਿਲਾਂ ਆਪ ਜੀ ਨੇ ਫ਼ਰਮਾਇਆ ਕਿ ਉਹ ਗੁਰੂਸਰ ਮੋਡੀਆ ਵਾਲੇ ਨੰਬਰਦਾਰ ਜੀ ਕਿੱਥੇ ਹਨ ਤਾਂ ਸੇਵਾਦਾਰਾਂ ਨੇ ਦੱਸਿਆ ਕਿ ਜੀ, ਉਹ ਤਾਂ ਨਾਮ ਵਾਲੇ ਜੀਵਾਂ ’ਚ ਬੈਠੇ ਹਨ। ਇਸ ਤੋਂ ਬਾਅਦ ਸਤਿਗੁਰੂ ਜੀ ਨਾਮ ਅਭਿਲਾਸ਼ੀ ਜੀਵਾਂ ਨੂੰ ਨਾਮ-ਦਾਨ ਦੇਣ ਪਹੁੰਚੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ