ਅਮਲੋਹ ਦੀ ਜੱਜ ਬਣੀ ਸ਼ਰੂ ਗੋਇਲ ਦਾ ਵਿਧਾਇਕ ਗੈਰੀ ਬੜਿੰਗ ਨੇ ਕੀਤਾ ਸਨਮਾਨ

ਸ਼ਰੂ ਗੋਇਲ ਦੇ ਪਰਿਵਾਰ ਨੂੰ ਦਿੱਤੀ ਵਧਾਈ (MLA Gary Baring)

  • ਸ਼ਰੂ ਗੋਇਲ ਨੇ ਜੱਜ ਬਣਕੇ ਹਲਕਾ ਅਮਲੋਹ ਦਾ ਵਧਾਇਆ ਮਾਣ, ਗੋਇਲ ਉਪਰ ਹਮੇਸ਼ਾ ਮਾਣ ਰਹੇਗਾ : ਵਿਧਾਇਕ ਗੈਰੀ ਬੜਿੰਗ

(ਅਨਿਲ ਲੁਟਾਵਾ) ਅਮਲੋਹ। ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ (MLA Gary Baring) ਅੱਜ ਸਿਵਲ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀ ਸ਼ਰੂ ਗੋਇਲ ਨੂੰ ਸਨਮਾਨਿਤ ਕਰਨ ਲਈ ਉਹਨਾਂ ਦੇ ਘਰ ਅਮਲੋਹ ਪਹੁੰਚੇ ਅਤੇ ਸਾਰੇ ਪਰਿਵਾਰ ਨੂੰ ਵਧਾਈ ਵੀ ਦਿੱਤੀ ਗਈ। ਵਿਧਾਇਕ ਗੈਰੀ ਬੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਰੂ ਗੋਇਲ ਵੱਲੋਂ ਕੀਤੀ ਗਈ ਮਿਹਨਤ ਰੰਗ ਲਿਆਈ ਹੈ ਅਤੇ ਜੱਜ ਬਣਕੇ ਸ਼ਰੂ ਗੋਇਲ ਨੇ ਹਲਕਾ ਅਮਲੋਹ ਦਾ ਮਾਣ ਵਧਾਇਆ ਹੈ ਅਤੇ ਹਮੇਸ਼ਾ ਮਾਣ ਰਹੇਗਾ ਉਥੇ ਹੀ ਅੱਜ ਅਸੀਂ ਸ਼ਰੂ ਗੋਇਲ ਨੂੰ ਸਨਮਾਨਿਤ ਕਰਨ ਤੇ ਮਾਣ ਮਹਿਸੂਸ ਕਰ ਰਹੇ ਹਾਂ।

ਇਹ ਵੀ ਪੜ੍ਹੋ : ਸੁਨਾਮ ‘ਚ ਸਾਧ-ਸੰਗਤ ਦੀ ਸ਼ਰਧਾ ਅੱਗੇ ਛੋਟੇ ਪਏ ਪ੍ਰਬੰਧ

ਅਮਲੋਹ ਦੀ ਜੱਜ ਬਣੀ ਸ਼ਰੂ ਗੋਇਲ ਨੂੰ ਸਨਮਾਨਿਤ ਕਰਦੇ ਹੋਏ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਹੋਰ। ਤਸਵੀਰ : ਅਨਿਲ ਲੁਟਾਵਾ

ਉਹਨਾਂ ਅੱਗੇ ਕਿਹਾ ਕਿ ਸ਼ਰੂ ਗੋਇਲ ਨੂੰ ਉਹਨਾਂ ਦੇ ਮਾਪਿਆਂ ਵੱਲੋਂ ਹਰ ਸਮੇਂ ਸਹਿਯੋਗ ਮਿਲਦਾ ਰਿਹਾ ਹੈ ਜਿਸ ਸਦਕਾ ਅੱਜ ਸ਼ਰੂ ਗੋਇਲ ਦਾ ਸੁਪਨਾ ਪੂਰਾ ਹੋਇਆ ਹੈ ਅਤੇ ਉਸਦੇ ਪਿਤਾ ਅਰੁਣ ਗੋਇਲ ਅਤੇ ਮਾਤਾ ਸ਼ੈਫਾਲੀ ਗੋਇਲ ਵੀ ਵਧਾਈ ਦੇ ਪਾਤਰ ਹਨ। ਇਸ ਮੌਕੇ ਮਨੀ ਬੜਿੰਗ, ਆਮ ਆਦਮੀ ਪਾਰਟੀ ਕਿਸਾਨ ਵਿੰਗ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ, ਸਿੰਗਾਰਾ ਸਿੰਘ ਸਲਾਣਾ, ਬੀਬੀ ਸੁਖਵਿੰਦਰ ਕੌਰ, ਅਖਿਲ ਅਬਰੋਲ ਅਮਲੋਹ, ਰਾਮ ਬਾਵਾ,ਸੰਜੀਵ ਜਿੰਦਲ, ਸਤਪਾਲ ਗੋਇਲ,ਡਾ. ਰਾਮ ਸ਼ਰਨ ਸਰਕਲ ਇੰਚਾਰਜ,ਅਰੁਣ ਗੋਇਲ, ਸ਼ੈਫਾਲੀ ਗੋਇਲ, ਸਾਨੂ ਗੋਇਲ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ