ਪੈਸੇ ਲੈ ਕੇ ਜ਼ਾਅਲੀ ਮੈਡੀਕਲ ਬਣਾਉਣ ਦੇ ਦੋਸ਼ ‘ਚ ਡਾਕਟਰ ਖਿਲਾਫ਼ ਮਾਮਲਾ ਦਰਜ਼

Ludhiana News
File Photo

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਪੈਸੇ ਲੈ ਕੇ ਜ਼ਾਅਲੀ ਮੈਡੀਕਲ ਬਣਾਉਣ ਵਾਲੇ ਇੱਕ ਡਾਕਟਰ ਦੇ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਸਿਵਲ ਸਰਜਨ ਦੀ ਸ਼ਿਕਾਇਤ ’ਤੇ ਦਰਜ਼ ਕੀਤੇ ਗਏ ਇਸ ਮਾਮਲੇ ’ਚ ਫ਼ਿਲਹਾਲ ਡਾਕਟਰ ਦੀ ਗਿ੍ਰਫ਼ਤਾਰੀ ਨਹੀਂ ਪਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਜੀਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਹਵਾਸ ਨੇ ਦੱਸਿਆ ਕਿ ਉਸ ਨੂੰ ਉਸਦੇ ਇੱਕ ਨਜ਼ਦੀਕੀ ਨੇ ਦੱਸਿਆ ਕਿ ਕੁਨਾਲ ਪਾਲ ਹਸਪਤਾਲ ਦਾ ਡਾਕਟਰ ਪੈਸੇ ਲੈ ਕੇ ਜ਼ਾਅਲੀ ਮੈਡੀਕਲ ਰਿਪੋਰਟ ਤਿਆਰ ਕਰਕੇ ਦਿੰਦਾ ਹੈ। (Ludhiana News)

ਜਿਸ ਦੀ ਪੁਸ਼ਟੀ ਕਰਨ ਲਈ ਉਸਨੇ ਸਬੰਧਿਤ ਹਸਪਤਾਲ ਦੇ ਡਾਕਟਰ ਰਜਿੰਦਰ ਮਨੀ ਪਾਲ ਕੋਲ ਪਹੁੰਚ ਕਰਕੇ ਆਪਣੇ ਖਿਲਾਫ਼ ਚੱਲਦੇ ਇੱਕ ਕੋਰਟ ਕੇਸ ਦੇ ਲਈ ਜ਼ਾਅਲੀ ਮੈਡੀਕਲ ਰਿਪੋਰਟ ਲੋੜੀਂਦੇ ਹੋਣ ਦੀ ਗੱਲ ਦੱਸੀ। ਗੁਰਜੀਤ ਸਿੰਘ ਮੁਤਾਬਕ ਡਾਕਟਰ ਨੇ ਉਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਉਹ ਜਲਦ ਹੀ ਉਸ ਨੂੰ ਫੋਨ ਕਰਦੇ ਹਨ। ਗੁਰਜੀਤ ਸਿੰਘ ਨੇ ਦੱਸਿਆ ਕਿ ਤਕਰੀਬਨ ਅੱਧੇ ਕੁ ਘੰਟੇ ਬਾਅਦ ਹੀ ਫੋਨ ਆਉਣ ’ਤੇ ਉਸਨੇ ਆਪਣੀ ਜ਼ਾਅਲੀ ਮੈਡੀਕਲ ਰਿਪੋਰਟ ਡਾਕਟਰ ਪਾਸੋਂ ਹਾਸਲ ਕਰ ਲਈ, ਜਿਸ ਵਿੱਚ ਉਸਨੂੰ ਟਾਇਫਾਇਡ ਹੋਇਆ ਦਿਖਾਇਆ ਗਿਆ ਸੀ ਪਰ ਅਸਲ ’ਚ ਉਹ ਪੂਰੀ ਤਰ੍ਹਾਂ ਤੰਦਰੁਸਤ ਸੀ। (Ludhiana News)

T20 World Cup: ਭਾਰਤ ਤੋਂ ਬਾਅਦ ਇਹ ਟੀਮਾਂ ਦਾ ਹੋਇਆ ਟੀ20 ਵਿਸ਼ਵ ਕੱਪ ਲਈ ਐਲਾਨ, ਪੜ੍ਹੋ ਤੇ ਜਾਣੋ

ਉਨ੍ਹਾਂ ਅੱਗੇ ਦੱਸਿਆ ਕਿ ਜ਼ਾਅਲੀ ਮੈਡੀਕਲ ਬਣਾਉਣ ਬਦਲੇ ਡਾਕਟਰ ਰਜਿੰਦਰ ਮਨੀ ਪਾਲ ਨੇ ਉਸ ਪਾਸੋਂ 20 ਹਜ਼ਾਰ ਰੁਪਏ ਮੰਗੇ ਪਰ ਗੱਲ 10 ਹਜ਼ਾਰ ਰੁਪਏ ’ਤੇ ਆ ਕੇ ਨਿੱਬੜ ਗਈ ਜੋ ਉਸਨੇ ਤੁਰੰਤ ਹੀ ਡਾਕਟਰ ਨੂੰ ਉਨ੍ਹਾਂ ਦੇ ਗੂਗਲ ਪੇ ਨੰਬਰ ’ਤੇ ਟਰਾਂਸਫਰ ਕਰ ਦਿੱਤੇ ਅਤੇ ਉਥੋਂ ਆਉਂਦਿਆਂ ਹੀ ਉਸਨੇ ਤੁਰੰਤ ਇੱਕ ਹੋਰ ਲੈਬੋਰਟਰੀ ਵਿੱਚੋਂ ਟੈਸਟ ਕਰਵਾਇਆ। ਜਿਸ ਵਿੱਚ ਉਹ ਪੂਰੀ ਤਰਾਂ ਫਿੱਟ ਸੀ। ਗੁਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਸਨੇ ਕੁਨਾਲ ਪਾਲ ਹਸਪਤਾਲ ਦੇ ਡਾਕਟਰ ਅਤੇ ਦੂਸਰੀ ਲੈਬੋਰੇਟਰੀ ਤੋਂ ਕਰਵਾਈ ਰਿਪੋਰਟ, ਡਾਕਟਰ ਨੂੰ ਦਿੱਤੇ ਗਏ 10 ਹਜ਼ਾਰ ਰੁਪਏ ਦੀ ਟਰਾਂਸਫ਼ਰ ਦੇ ਸਬੂਤਾਂ ਦੇ ਨਾਲ ਹੀ ਡਾਕਟਰ ਨਾਲ ਹੋਈ ਗੱਲਬਾਤ ਦੀਆਂ ਵੀਡੀਓ ਕਲਿੱਪ ਪੈੱਨ ਡਰਾਇਵ ਰਾਹੀਂ ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਕਾਰਵਾਈ ਲਈ ਦਿੱਤੀਆਂ। (Ludhiana News)

ਜਿੱਥੇ ਉਨ੍ਹਾਂ ਨੂੰ ਸਥਾਨਕ ਸਿਵਲ ਸਰਜਨ ਦਫ਼ਤਰ ਵੱਲੋਂ ਤਕਰੀਬਨ ਦੋ ਮਹੀਨੇ ਖੱਜ਼ਲ- ਖੁਆਰ ਕੀਤਾ ਗਿਆ। ਅਖੀਰ ਉਨ੍ਹਾਂ ਚੰਡੀਗੜ੍ਹ ਵਿਖੇ ਸਿਹਤ ਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਦਫ਼ਤਰ ਵਿਖੇ ਪਹੁੰਚ ਕਰਕੇ ਮਾਮਲਾ ਧਿਆਨ ’ਚ ਲਿਆਂਦਾ। ਜਿਸ ਤੋਂ ਬਾਅਦ 9 ਮਹੀਨਿਆਂ ਬਾਅਦ ਜਾ ਕੇ ਸਿਵਲ ਸਰਜਨ ਲੁਧਿਆਣਾ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਦੇ ਬਿਆਨਾਂ ’ਤੇ ਡਾਕਟਰ ਖਿਲਾਫ਼ ਮਾਮਲਾ ਦਰਜ਼ ਹੋਇਆ ਹੈ। ਗੁਰਜੀਤ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ 192, 193, 197, 420, 465, 468, 471 ਆਈਪੀਸੀ 34 ਐੱਨਐੱਮਸੀ ਐਕਟ ਤਹਿਤ ਕੁਨਾਲ ਪਾਲ ਹਸਪਤਾਲ ਲੁਧਿਆਣਾ ਦੇ ਮਾਲਕ ਰਜਿੰਦਰ ਮਨੀ ਪਾਲ ਵਾਸੀ ਐਕਸਟੈਂਸ਼ਨ ਨਿਊ ਕਰਤਾਰ ਨਗਰ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। (Ludhiana News)

LEAVE A REPLY

Please enter your comment!
Please enter your name here