ਪਾਲਸੀਆਂ ਦੀ ਰਕਮ ਵਾਪਸ ਕਰਵਾਉਣ ਦਾ ਕਹਿ ਕੇ ਮਾਰੀ ਢਾਈ ਕਰੋੜ ਦੀ ਠੱਗੀ

Crime News

ਮੁਦੱਈ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ 2 ਮਹਿਲਾਵਾਂ, 4 ਵਿਅਕਤੀਆਂ ਤੇ 4 ਨਾਮਲੂਮ ਖਿਲਾਫ਼ ਮਾਮਲਾ ਦਰਜ਼ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਡਾਬਾ ਦੀ ਪੁਲਿਸ ਨੇ ਦੋ ਮਹਿਲਾਵਾਂ, ਦੋ ਵਿਅਕਤੀਆਂ ਤੋਂ ਇਲਾਵਾ 4 ਨਾਮਲੂਮ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਹੈ। ਜਿੰਨ੍ਹਾਂ ’ਤੇ ਦੋਸ਼ ਹੈ ਕਿ ਇੰਨਾਂ ਨੇ ਹਮਸ਼ਵਰਾ ਹੋ ਕੇ ਸ਼ਿਕਾਇਤਕਰਤਾ ਨਾਲ ਢਾਈ ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਨਾਮ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਲੁਹਾਰਾ ਨੇ ਦੱਸਿਆ ਕਿ ਸ਼ਰਨਜੀਤ ਸਿੰਘ, ਰਾਜੇਸ਼ਵਰੀ, ਕੈਪਟਨ ਤੇ ਵਰਸ਼ਾ ਤੋਂ ਇਲਾਵਾ 3-4 ਨਾਮਲੂਮ ਵਿਅਕਤੀਆਂ ਨੇ ਪਹਿਲਾਂ ਵੱਖ-ਵੱਖ। (Ludhiana News)

T20 World Cup: ਭਾਰਤ ਤੋਂ ਬਾਅਦ ਇਹ ਟੀਮਾਂ ਦਾ ਹੋਇਆ ਟੀ20 ਵਿਸ਼ਵ ਕੱਪ ਲਈ ਐਲਾਨ, ਪੜ੍ਹੋ ਤੇ ਜਾਣੋ

ਕੰਪਨੀਆਂ ’ਚ ਪਾਲਸੀਆਂ ਕਰਵਾਉਣ ਦਾ ਝਾਂਸਾ ਦੇ ਕੇ ਉਸ ਪਾਸੋਂ ਮੋਟੀ ਰਕਮ ਹਾਸਲ ਕਰ ਲਈ ਤੇ ਬਾਅਦ ’ਚ ਵੱਖ-ਵੱਖ ਕੰਪਨੀਆਂ ਦੀਆਂ ਪਾਲਸੀਆਂ ਦੀ ਰਕਮ ਵਾਪਸ ਕਰਵਾਉਣ ਦਾ ਕਹਿ ਕੇ ਉਸ ਪਾਸੋਂ 2.45 ਕਰੋੜ ਰੁਪਏ ਹਾਸ਼ਲ ਕਰਕੇ ਉਸ ਨਾਲ ਠੱਗੀ ਮਾਰ ਲਈ। ਮਾਮਲੇ ’ਚ ਪੁਲਿਸ ਨੇ ਗੁਰਨਾਮ ਸਿੰਘ ਦੀ ਸ਼ਿਕਾਇਤ ’ਤੇ 6 ਸਾਲਾਂ ਬਾਅਦ ਉਕਤਾਨ ਸ਼ਰਨਜੀਤ ਸਿੰਘ, ਰਾਜੇਸ਼ਵਰੀ, ਕੈਪਟਨ ਤੇ ਵਰਸ਼ਾ ਤੋਂ ਇਲਾਵਾ 3 4 ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਦਿੱਤੀ ਹੈ। ਤਫ਼ਤੀਸੀ ਅਫ਼ਸਰ ਧੰਨਵੰਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਜਲਦ ਹੀ ਮੁਲਜ਼ਮਾਂ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ। (Ludhiana News)

LEAVE A REPLY

Please enter your comment!
Please enter your name here