ਸੁਖਪਾਲ ਖਹਿਰਾ ਲਈ ਸੌਖਾ ਨਹੀਂ ਹੋਵੇਗਾ ਸੰਸਦ ਦਾ ਰਸਤਾ

Sukhpal Khaira

ਨੌ ਵਿਧਾਨ ਸਭਾ ਹਲਕਿਆਂ ’ਚੋਂ ਤਿੰਨ ’ਚ ਨਹੀਂ ਹਨ ਹਲਕਾ ਇੰਚਾਰਜ | Sukhpal Khaira

ਸ਼ੇਰਪੁਰ/ਧੂਰੀ (ਰਵੀ ਗੁਰਮਾ)। ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਹਲਕਾ ਸੰਗਰੂਰ ’ਚ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਭਾਜਪਾ ਨੂੰ ਛੱਡ ਸਾਰੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ ਤੇ ਚੋਣ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਉੱਥੇ ਹੀ ਜੇਕਰ ਗੱਲ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਦੀ ਕਰੀਏ ਤਾਂ ਖਹਿਰਾ ਲਈ ਦਿੱਲੀ ਦੂਰ ਵਾਲੀ ਗੱਲ ਹੋਵੇਗੀ ਕਿਉਂਕਿ ਲੋਕ ਸਭਾ ਹਲਕਾ ਸੰਗਰੂਰ ਵਿੱਚ ਨੌ ਵਿਧਾਨ ਸਭਾ ਹਲਕੇ ਭਦੌੜ, ਬਰਨਾਲਾ, ਮਹਿਲਕਲਾਂ, ਮਲੇਰਕੋਟਲਾ, ਧੂਰੀ, ਸੰਗਰੂਰ, ਲਹਿਰਾਗਾਗਾ, ਸੁਨਾਮ, ਦਿੜ੍ਹਬਾ ਆਉਂਦੇ ਹਨ। (Sukhpal Khaira)

ਇਨ੍ਹਾਂ ਵਿੱਚੋਂ ਤਿੰਨ ਵਿਧਾਨ ਸਭਾ ਹਲਕੇ ਭਦੌੜ, ਮਹਿਲਕਲਾਂ, ਦਿੜ੍ਹਬਾ ਅਜਿਹੇ ਹਨ, ਜਿਨ੍ਹਾਂ ’ਚ ਕਾਂਗਰਸ ਪਾਰਟੀ ਕੋਲ ਹਲਕਾ ਇੰਚਾਰਜ ਤੱਕ ਨਹੀਂ। ਜੇਕਰ ਗੱਲ ਹਲਕਾ ਭਦੌੜ ਦੀ ਕਰੀਏ ਤਾਂ ਇੱਥੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਪੈਰਾਸ਼ੂਟ ਰਾਹੀਂ ਚੋਣ ਮੈਦਾਨ ਵਿੱਚ ਨਿੱਤਰੇ ਸਨ। ਚੋਣਾਂ ਤੋਂ ਬਾਅਦ ਉਨ੍ਹਾਂ ਨੇ ਹਲਕੇ ਦੀ ਸਾਰ ਨਹੀਂ ਲਈ ਤੇ ਵੋਟਰਾਂ ਤੱਕ ਪਹੁੰਚ ਨਹੀਂ ਰੱਖੀ। ਉਸ ਤੋਂ ਬਾਅਦ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਗੱਲ ਕਰੀਏ ਤਾਂ ਇੱਥੋਂ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਕਲਾ ਕਾਂਗਰਸ ਦੇ ਉਮੀਦਵਾਰ ਸਨ ਅਤੇ ਚੋਣ ਹਾਰਨ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਕਾਂਗਰਸ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਸੀ। ਤੀਸਰਾ ਵਿਧਾਨ ਸਭਾ ਹਲਕਾ ਦਿੜ੍ਹਬਾ ਇੱਥੋਂ ਅਜੈਬ ਸਿੰਘ ਰਟੌਲ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਲੜੀ ਸੀ ਤੇ ਉਨ੍ਹਾਂ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਸੀ।

Sukhpal Khaira

ਉਸ ਤੋਂ ਬਾਅਦ ਪਾਰਟੀ ਨੇ ਤਿੰਨਾਂ ਵਿਧਾਨ ਸਭਾ ਹਲਕਿਆਂ ਵਿੱਚ ਕੋਈ ਵੀ ਹਲਕਾ ਇੰਚਾਰਜ ਨਿਯੁਕਤ ਨਹੀਂ ਕੀਤਾ, ਜਿਸ ਕਰਕੇ ਕਾਂਗਰਸ ਪਾਰਟੀ ਦਾ ਇਨਾਂ ਹਲਕਿਆਂ ਵਿੱਚ ਕੋਈ ਬਹੁਤਾ ਆਧਾਰ ਦੇਖਣ ਨੂੰ ਨਹੀਂ ਮਿਲ ਰਿਹਾ। ਇਹਨਾਂ ਤਿੰਨਾਂ ਵਿਧਾਨ ਸਭਾ ਹਲਕਿਆਂ ਵਿੱਚ ਵੀ ਮੌਜ਼ੂਦਾ ਸੱਤਾਧਾਰੀ ਧਿਰ ਦੇ ਵਿਧਾਇਕ ਹਨ। ਉਸ ਤੋਂ ਬਾਅਦ ਜੇਕਰ ਸੁਖਪਾਲ ਖਹਿਰਾ ਦੁਆਰਾ ਕੀਤੇ ਚੋਣ ਪ੍ਰਚਾਰ ਦੀ ਗੱਲ ਕਰੀਏ ਤਾਂ ਇਨ੍ਹਾਂ ਦੀਆਂ ਚੋਣ ਰੈਲੀਆਂ ਵਿੱਚ ਕੋਈ ਬਹੁਤਾ ਇਕੱਠ ਦੇਖਣ ਨੂੰ ਨਹੀਂ ਮਿਲ ਰਿਹਾ। ਇਸ ਦਾ ਕਾਰਨ ਕੁਝ ਹਲਕਿਆਂ ਵਿੱਚ ਲੀਡਰਾਂ ਦਾ ਆਪਸ ਵਿੱਚ 36 ਦਾ ਅੰਕੜਾ ਹੈ। ਉਥੇ ਹੀ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਪਾਰਟੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਬਣਾਇਆ ਹੈ। ਜਿਸ ਕਰਕੇ ਹੁਣ ਉਹ ਵੀ ਖਹਿਰਾਂ ਨੂੰ ਆਪਣਾ ਸਮਾਂ ਨਹੀਂ ਦੇ ਸਕਦੇ ਤੇ ਖਹਿਰਾ ਵੱਲੋਂ ਵੋਟਰਾਂ ਤੱਕ ਪਹੁੰਚ ਕਰਨੀ ਔਖੀ ਹੋ ਜਾਵੇਗੀ।

ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੀ ਛੱਡ ਚੁੱਕੇ ਕਾਂਗਰਸ

ਵਿਧਾਨ ਸਭਾ ਹਲਕਾ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੀ ਸੁਖਪਾਲ ਖਹਿਰਾ ਨਾਲ ਨਰਾਜ ਚੱਲ ਰਹੇ ਸਨ, ਜਿਸ ਕਾਰਨ ਅੱਜ ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ’ਚ ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ਨਾਲ ਨਰਾਜ਼ਗੀ ਪ੍ਰਗਟਾਈ ਹੈ, ਜਿਸ ਕਰਕੇ ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਹਲਕਾ ਧੂਰੀ ਵਿੱਚੋਂ ਵੀ ਨੁਕਸਾਨ ਚੱਲਣਾ ਪੈ ਸਕਦਾ ਹੈ। ਗੋਲਡੀ (Dalvir Singh Khangura) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ।

ਵਿਧਾਇਕ ਪੰਡੋਰੀ ਕਰ ਚੁੱਕੇ ਨੇ ਖਹਿਰਾ ਨੂੰ ਚੈਲੇਂਜ

ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਹਮੀਦੀ ਵਿਖੇ ਸੁਖਪਾਲ ਖਹਿਰਾ ਵੱਲੋਂ ਹਲਕਾ ਮਹਿਲਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਬਾਰੇ ਟਿੱਪਣੀ ਕਰਦੇ ਕਿਹਾ ਗਿਆ ਸੀ ਕਿ ਇੱਥੋਂ ਦੇ ਵਿਧਾਇਕ ਨੇ ਮੋਹਾਲੀ ਵਿਖੇ ਇੱਕ ਕੋਠੀ ਬਣਾਈ ਹੈ ਪਰ ਉਸ ਦਾ ਜਵਾਬ ਦਿੰਦੇ ਹੋਏ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਖੁੱਲਾ ਚੈਲੇਂਜ ਕਰਕੇ ਸੁਖਪਾਲ ਖਹਿਰਾ ਨੂੰ ਆਖਿਆ ਗਿਆ ਕਿ ਜੇਕਰ ਉਹ ਪਿਓ ਦਾ ਪੁੱਤ ਹੈ ਤਾਂ ਮੇਰੀ ਜਾਂ ਮੇਰੇ ਰਿਸ਼ਤੇਦਾਰ ਦੀ ਉਹ ਕੋਈ ਵੀ ਜਾਇਦਾਦ ਮੋਹਾਲੀ ਅੰਦਰ ਸਾਬਤ ਕਰੇ, ਨਹੀਂ ਫਿਰ ਉਸ ਪਿੰਡ ਦੀ ਸੱਥ ’ਚ ਹੀ ਆਕੇ ਮੁਆਫੀ ਮੰਗੇ।

Also Read : ਦਲਵੀਰ ਗੋਲਡੀ ‘ਆਪ’ ’ਚ ਸ਼ਾਮਲ, ਮੁੱਖ ਮੰਤਰੀ ਮਾਨ ਨੇ ਕਾਨਫਰੰਸ ਕਰਕੇ ਆਖੀ ਇਹ ਗੱਲ

LEAVE A REPLY

Please enter your comment!
Please enter your name here