ਸੰਗਰੁੂਰ ਬਾਈਪਾਸ ’ਤੇ ਪੀਆਰਟੀਸੀ ਦੀਆਂ ਲੋਕਲ ਬੱਸਾਂ ਵਾਲੇ ਕਰ ਰਹੇ ਨੇ ਮਨਮਾਨੀਆਂ

Bus
ਸੰਗਰੁੂਰ ਬਾਈਪਾਸ ’ਤੇ ਪੀਆਰਟੀਸੀ ਦੀਆਂ ਲੋਕਲ ਬੱਸਾਂ ਵਾਲੇ ਕਰ ਰਹੇ ਨੇ ਮਨਮਾਨੀਆਂ

ਆਟੋਂ ਚਾਲਕਾਂ ਨੂੰ ਕਥਿਤ ਰੂਪ ’ਚ ਪਹੁੰਚਾ ਰਹੇ ਨੇ ਫਾਇਦਾ, ਕੁਝ ਸਵਾਰੀਆਂ ਨਾਲ ਹੀ ਕਰ ਰਹੇ ਨੇ ਗੇੜੇ ਪੂਰੇ (PRTC Bus)

  • ਕਈ ਬੱਸਾਂ ਵਾਲੇ ਆਨੇ-ਬਹਾਨੇ ਸਾਈਡ ’ਤੇ ਖੜ੍ਹਾਕੇ ਰੱਖਦੇ ਨੇ ਬੱਸਾਂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦਾ ਨਵਾ ਬੱਸ ਸਟੈਂਡ ਸ਼ਹਿਰ ਤੋਂ ਬਾਹਰ ਚਲੇ ਜਾਣ ਦੇ ਇੱਕ ਮਹੀਨੇ ਬਾਅਦ ਵੀ ਪਟਿਆਲਾ ਅੰਦਰ ਆਉਣ ਵਾਲੇ ਲੋਕਾਂ ਦੀਆਂ ਮੁਸੀਬਤਾਂ ਖ਼ਤਮ ਨਹੀਂ ਹੋ ਰਹੀਆਂ। ਭਾਵੇਂ ਪੀਆਰਟੀਸੀ ਵੱਲੋਂ ਲੋਕਾਂ ਦੀ ਸਹੂਲਤ ਲਈ ਸ਼ਹਿਰ ’ਚ ਆਪਣੀਆਂ ਮਿੰਨੀ ਲੋਕਲ ਬੱਸਾਂ (PRTC Bus) ਦਾ ਪ੍ਰਬੰਧ ਕੀਤਾ ਹੋਇਆ ਹੈ, ਪਰ ਕਈ ਮਿੰਨੀ ਬੱਸਾਂ ਵਾਲੇ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ। ਇੱਥੋਂ ਤੱਕ ਕਿ ਉਕਤ ਬੱਸਾਂ ਵਾਲੇ ਆਟੋਂ ਚਾਲਕਾਂ ਨੂੰ ਫਾਇਦਾ ਪਹੁਚਾਉਣ ਲਈ ਫਾਇਦਾ ਪਹਾਚਾਉਣ ਲਈ ਕੰਮ ਕਰ ਰਹੇ ਹਨ, ਜਿਸ ਕਾਰਨ ਲੋਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Asia Cup 2023 ’ਚ ਭਿੜਨਗੇ ਭਾਰਤ-ਪਾਕਿਸਤਾਨ

ਜਾਣਕਾਰੀ ਅਨੁਸਾਰ ਪੀਆਰਟੀਸੀ ਵੱਲੋਂ ਰਾਜਪੁਰਾ ਰੋਡ ਤੇ ਨਵਾਂ ਬੱਸ ਅੱਡਾ ਬਣਨ ਤੋਂ ਬਾਅਦ ਪਟਿਆਲਾ ਸ਼ਹਿਰ ’ਚ ਆਉਂਦੇ ਲੋਕਾਂ ਲਈ 32 ਤੋਂ ਵੱਧ ਮਿੰਨੀ ਲੋਕਲ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਸੇੇ ਤਹਿਤ ਹੀ ਸੰਗਰੂਰ ਬਾਈਪਾਸ ਵੱਲ ਵੀ ਅੱਧੀ ਦਰਜ਼ਨ ਤੋਂ ਜਿਆਦਾ ਬੱਸਾਂ ਚਲਾਈਆਂ ਜਾ ਰਹੀਆਂ ਹਨ।

ਭਵਾਨੀਗੜ੍ਹ, ਸੰਗਰੂਰ, ਧੂਰੀ, ਬਰਨਾਲਾ, ਸੁਨਾਮ, ਮਾਨਸਾ ਆਦਿ ਇਲਾਕਿਆਂ ਤੋਂ ਵੱਡੀ ਗਿਣਤੀ ਲੋਕ ਪਟਿਆਲਾ ਸ਼ਹਿਰ ਅੰਦਰ ਇਲਾਜ਼, ਪੜ੍ਹਾਈ ਅਤੇ ਰੋਜ਼ਾਨਾ ਹੀ ਅਨੇਕਾਂ ਕੰਮਕਾਰਾਂ ਵਾਲੇ ਲੋਕ ਪੁੱਜਦੇ ਹਨ। ਇਨ੍ਹਾਂ ਥਾਵਾਂ ਤੋਂ ਆਉਣ ਵਾਲੇ ਲੋਕਾਂ ਨੂੰ ਪਟਿਆਲਾ ਸ਼ਹਿਰ ’ਚ ਆਉਣ ਲਈ ਸੰਗਰੂਰ ਬਾਈਪਾਸ ਤੇ ਉਤਾਰ ਦਿੱਤਾ ਜਾਂਦਾ ਹੈ, ਜਿੱਥੋਂ ਕਿ ਪੀਆਰਟੀਸੀ ਦੀਆਂ ਲੋਕਲ ਮਿੰਨੀ ਬੱਸਾਂ ਚੱਲਦੀਆਂ ਹਨ। ਇੱਥੇ ਹੀ ਵੱਡੀ ਗਿਣਤੀ ਆਟੋਂ ਵਾਲਿਆਂ ਨੇ ਆਪਣਾ ਟਿਕਾਣਾ ਬਣਾ ਲਿਆ ਹੈ, ਜੋਂ ਕਿ ਲੋਕਲ ਬੱਸਾਂ ਤੇ ਭਾਰੂ ਪੈ ਰਹੇ ਹਨ।

ਇੱਥੋਂ ਰਜਿੰਦਰਾ ਹਸਪਤਾਲ ਤੇ ਚੁੰਗੀ ਤੇ ਪੁੱਜਣ ਲਈ ਲੋਕਲ ਬੱਸਾਂ ਦਾ ਕਿਰਾਇਆ 10 ਰੁਪਏ ਹੈ ਜਦਕਿ ਆਟੋਂ ਵਾਲੇ 20 ਰੁਪਏ ਲੈ ਰਹੇ ਹਨ। ਪੀਆਰਟੀਸੀ ਦੀਆਂ ਕਈ ਲੋਕਲ ਬੱਸਾਂ ਵਾਲੇ ਕੰਡਕਟਰਾਂ ਤੇ ਡਰਾਇਵਰਾਂ ਨੂੰ ਆਟੋਂ ਚਾਲਕਾਂ ਨੇ ਕਥਿਤ ਤਰੀਕੇ ਨਾਲ ਆਪਣੇ ਵੱਸ ਵਿੱਚ ਕਰ ਲਿਆ ਹੈ। ਇਸ ਦੌਰਾਨ ਟੋਨੀ ਕੁਮਾਰ ਅਤੇ ਬਲਜੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਕਾਫ਼ੀ ਦਿਨਾਂ ਤੋਂ ਦੇਖ ਰਹੇ ਹਨ ਕਿ ਕਈ ਲੋਕਲ ਬੱਸਾਂ ਵਾਲੇ ਆਟੋਂ ਚਾਲਕਾਂ ਵਾਲਿਆ ਨੂੰ ਫਾਇਦਾ ਦੇਣ ਲਈ ਆਨੇ-ਬਹਾਨੇ ਆਪਣੀਆਂ ਬੱਸਾਂ ਨੂੰ ਸਾਈਡ ’ਤੇ ਖੜ੍ਹਾ ਕਰ ਲੈਂਦੇ ਹਨ ਅਤੇ ਆਟੋਂ ਚਾਲਕਾਂ ਵਾਲੇ ਸਵਾਰੀਆਂ ਨੂੰ ਭਰ-ਭਰ ਲੈ ਜਾਂਦੇ ਹਨ। ਇੱਥੋਂ ਤੱਕ ਕਿ ਕਈ ਲੋਕਲ ਬੱਸਾਂ ਵਾਲੇ ਇ$ਥੇ ਮਿੰਟ ਵੀ ਨਹੀਂ ਰੁਕਦੇ ਅਤੇ 10-15 ਸਵਾਰੀਆਂ ਚਾੜ੍ਹ ਕੇ ਹੀ ਖਾਲੀ ਬੱਸਾਂ ਦੇ ਹੀ ਗੇੜੇ ਲਾ ਰਹੇ ਹਨ, ਤਾ ਜੋਂ ਬਾਅਦ ਵਿੱਚ ਆਟੋਂ ਵਾਲੇ ਸਵਾਰੀਆਂ ਦਾ ਫਾਇਦਾ ਉਠਾ ਸਕਣ।

ਪੀਆਰਟੀਸੀ ਨੂੰ ਵੀ ਪਹੁੰਚਾ ਰਹੇ ਹਨ ਨੁਕਸਾਨ (PRTC Bus)

ਆਮ ਲੋਕਾਂ ਦੀ ਸਹੁੂਲਤ ਲਈ ਸਰਕਾਰ ਅਤੇ ਪੀਆਰਟਸੀ ਵੱਲੋਂ ਲਗਾਈਆਂ ਲੋਕਲ ਬੱਸਾਂ ਵਾਲੇ ਜਿੱਥੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ, ਉੱਥੇ ਹੀ ਪੀਆਰਟੀਸੀ ਨੂੰ ਵੀ ਨੁਕਸਾਨ ਪਹੁਚਾ ਰਹੇ ਹਨ। ਜਦੋਂ ਲੋਕ ਪ੍ਰੇਸ਼ਾਨ ਹੁੰਦੇ ਹਨ ਤਾ ਉਹ ਸਿੱਧਾ ਸਰਕਾਰ ਨੂੰ ਹੀ ਕੋਸਦੇ ਹਨ ਕਿ ਨਵੇ ਬੱਸ ਸਟੈਂਡ ਕਰਕੇ ਹੀ ਲੋਕਾਂ ਨੂੰ ਯੱਬ ਖੜ੍ਹਾ ਹੋਇਆ। ਰੋਜ਼ਾਨਾ ਆਉਣ ਵਾਲੇ ਯਾਂਤਰੀਆਂ ਦਾ ਕਹਿਣਾ ਹੈ ਕਿ ਸਰਕਾਰ ਇਨ੍ਹਾਂ ਲੋਕਲ ਬੱਸਾਂ ਵਾਲਿਆਂ ਨੂੰ ਨੱਥ ਪਾਵੇ।

ਮਨਮਾਨੀਆਂ ਕਰਨ ਦੀ ਕਿਸੇ ਨੂੰ ਇਜ਼ਾਜਤ ਨਹੀਂ-ਚੇਅਰਮੈਂਨ ਹਡਾਣਾ (PRTC Bus)

ਇਸ ਸਬੰਧੀ ਜਦੋਂ ਪੀਆਰਟੀਸੀ ਦੇ ਚੇਅਰਮੈਂਨ ਰਣਜੋਧ ਸਿੰਘ ਹਡਾਣਾ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਅਦਾਰੇ ਨੂੰ ਨੁਕਸਾਨ ਪਹੁੰਚਾਉਣ ਜਾਂ ਲੋਕਾਂ ਨੂੰ ਖੱਜਲ ਖੁਆਰ ਕਰਨ ਦੀ ਕਿਸੇ ਨੂੰ ਇਜ਼ਾਜਤ ਨਹੀਂ ਹੈ। ਉਨਾਂ ਕਿਹਾ ਕਿ ਇਸ ਸਬੰਧੀ ਜੀਐਮ ਨੂੰ ਨਿਰਦੇਸ਼ ਦੇਣਗੇ ਤਾ ਕਿਸੇ ਵੀ ਲੋਕਲ ਬੱਸ ਵਾਲੇ ਨੂੰ ਅਜਿਹੀ ਮਨਮਾਨੀ ਨਹੀਂ ਕਰਨ ਦਿੱਤੀ ਜਾਵੇਗੀ।