ਕੁਲਦੀਪ ਬਿਸ਼ਨੋਈ ਦਾ ਹੋਟਲ ਸੀਜ

Hotel Siege, Kuldeep Bishnoi

ਐਕਟ 1988 ਦੀ ਧਾਰਾ 24 (3) ਤਹਿਤ ਕੀਤੀ ਕਾਰਵਾਈ | Kuldeep Bishnoi

  • ਬਿਸ਼ਨੋਈ ਦੀ ਕੰਪਨੀ ਖਿਲਾਫ਼ ਹੋਈ ਜਾਂਚ ’ਚ ਮਿਲੇ ਹਨ ਸਬੂਤ | Kuldeep Bishnoi

ਗੁਰੂਗ੍ਰਾਮ (ਸੰਜੈ ਕੁਮਾਰ ਮਹਿਰਾ)। ਆਮਦਨ ਟੈਕਸ ਵਿਭਾਗ ਨੇ ਗੁਰੂਗ੍ਰਾਮ ਸਥਿਤ 150 ਕਰੋੜ ਰੁਪਏ ਦੇ ਹੋਟਲ ਨੂੰ ਬੇਨਾਮੀ ਜਾਇਦਾਦ ਤਹਿਤ ਜ਼ਬਤ ਕਰ ਲਿਆ ਹੈ ਜਾਂਚ ’ਚ ਪਤਾ ਚੱਲਿਆ ਕਿ ਇਹ ਬੇਨਾਮੀ ਜਾਇਦਾਦ ਹਰਿਆਣਾ ਦੇ ਮਰਹੂਮ ਮੁੱਖ ਮੰਤਰੀ ਭਜਨ ਲਾਲ ਦੇ ਪੁੱਤਰ ਤੇ ਕਾਂਗਰਸੀ ਆਗੂ ਕੁਲਦੀਪ ਬਿਸ਼ਨੋਈ ਤੇ ਚੰਦਰ ਮੋਹਨ ਦੀ ਹੈ ਆਮਦਨ ਟੈਕਸ ਵਿਭਾਗ ਨੇ ਇਹ ਕਾਰਵਾਈ ਬੇਨਾਮੀ ਜਾਇਦਾਦ ਲੈਣ-ਦੇਣ ਐਕਟ, 1988 ਦੀ ਧਾਰਾ 24 (3) ਤਹਿਤ ਕੀਤੀ ਹੈ ਆਮਦਨ ਟੈਕਸ ਵਿਭਾਗ ਵੱਲੋਂ ਜ਼ਬਤ ਕੀਤੀ ਗਈ ਜਾਇਦਾਦ ਦਾ ਮਾਲਕਾਨਾ ਬ੍ਰਾਈਟ ਸਟਾਰ ਹੋਟਲ ਪ੍ਰਾਈਵੇਟ ਲਿਮਟਿਡ ਦੇ ਨਾਂਅ ’ਤੇ ਹੈ, ਜਿਸ ’ਚ 34 ਫੀਸਦੀ ਸ਼ੇਅਰ ਹੋਰ ਕੰਪਨੀ ਦੇ ਨਾਂਅ ਹਨ।

ਜੋ ਬ੍ਰਿਟਿਸ਼ ਵਰਜੀਨ ਆਈਲੈਂਡ (ਬੀਵੀਆਈ) ’ਚ ਰਜਿਸਟਰਡ ਹੈ ਇਹ ਕੰਪਨੀ ਸੰਯੁਕਤ ਅਰਬ ਅਮੀਰਾਤ ਤੋਂ ਚਲਾਈ ਜਾ ਰਹੀ ਹੈ ਆਮਦਨ ਟੈਕਸ ਵਿਭਾਗ ਨੇ ਇਹ ਕਾਰਵਾਈ ਜੁਲਾਈ 2019 ’ਚ ਕੰਪਨੀ ਨਾਲ ਜੁੜੀ ਜਾਂਚ ’ਚ ਸਬੂਤ ਦੇ ਅਧਾਰ ’ਤੇ ਕੀਤੀ ਹੈ ਇਸ ਜਾਂਚ ’ਚ ਆਮਦਨ ਟੈਕਸ ਵਿਭਾਗ ਨੂੰ ਕਈ ਅਜਿਹੇ ਸਬੂਤ ਹੱਥ ਮਿਲੇ ਸਨ ਜਿਸ ਨਾਲ ਕੰਪਨੀ ਦੀ ਮਾਲਕੀਅਤ ’ਤੇ ਸ਼ੱਕ ਹੋਇਆ ਸੀ ਬ੍ਰਿਸਟਲ ਹੋਟਲ ਦੇ ਮਾਲਕੀਅਤ ਸਬੰਧੀ ਆਮਦਨ ਕਰ ਵਿਭਾਗ ਨੇ ਬੇਨੇਮੀਆਂ ਮਿਲੀਆਂ ਸਨ ਦੋਵੇਂ ਭਰਾ ਹਰਿਆਣਾ ਸਾਬਕਾ ਮੁੱਖ ਮੰਤਰੀ ਮਹਰੂਮ ਭਜਨ ਲਾਲ ਦੇ ਪੁੱਤਰ ਹਨ ਬਿਸ਼ਨੋਈ ਆਦਮਪੁਰ ਵਿਧਾਨ ਸਭਾ ਹਲਕਾ ਤੋਂ ਕਾਂਗਰਸ ਦੇ ਵਿਧਾਇਕ ਹਨ।

ਬ੍ਰਾਈਟ ਸਟਾਰ ਹੋਟਲ ਪ੍ਰਾ. ਲਿ. ਦੇ ਨਾਂਅ ਹੈ ਹੋਟਲ

ਗੁਰੂਗ੍ਰਾਮ ’ਚ ਆਮਦਨ ਟੈਕਸ ਵਿਭਾਗ ਵੱਲੋਂ ਜ਼ਬਤ ਕੀਤੀ ਗਈ ਕੁਲਦੀਪ ਬਿਸ਼ਨੋਈ ਤੇ ਉਨ੍ਹਾਂ ਦੇ ਵੱਡੇ ਭਰਾ ਚੰਦਰਮੋਹਨ ਦੀ ਹੋਟਲ ਜਾਇਦਾਦ ਦਾ ਮਾਲਕਾਨਾ ਬ੍ਰਾਈਟ ਸਟਾਰ ਹੋਟਲ ਪ੍ਰਾਈਵੇਟ ਲਿਮਟਿਡ ਦੇ ਨਾਂਅ ’ਤੇ ਹੈ ਜਿਸ ’ਚ 34 ਫੀਸਦੀ ਸ਼ੇਅਰ ਬ੍ਰਿਟਿਸ਼ ਵਰਜੀਤ ਆਈਲੈਂਡ (ਬੀਵੀਆਈ) ਦੇ ਹਨ ਇਹ ਕੰਪਨੀ ਸੰਯੁਕਤ ਅਰਬ ਅਮੀਰਾਤ ਤੋਂ ਚਲਾਈ ਜਾ ਰਹੀ ਹੈ ਆਮਦਨ ਟੈਕਸ ਵਿਭਾਗ ਵੱਲੋਂ ਇਹ ਕਾਰਵਾਈ ਜੁਲਾਈ 2019 ਦਮੇਂ ਕੰਪਨੀ ਨਾਲ ਜੁੜੀ ਜਾਂਚ ’ਚ ਮਿਲੇ ਅਹਿਮ ਸਬੂਤਾਂ ਦੇ ਅਧਾਰ ’ਤੇ ਕੀਤੀ ਹੈ ਇਸ ਜਾਂਚ ’ਚ ਵਿਭਾਗ ਨੂੰ ਅਜਿਹੇ ਸਬੂਤ ਮਿਲੇ ਸਨ, ਜਿਸ ਨਾਲ ਕੰਪਨੀ ਦੇ ਮਾਲਕਾਨਾ ’ਤੇ ਸ਼ੱਕ ਹੋਇਆ ਬ੍ਰਿਸਟਲ ਹੋਟਲ ਦੇ ਮਾਲਕਾਨਾ ਸਬੰਧੀ ਆਮਦਨ ਟੈਕਸ ਵਿਭਾਗ ਨੇ ਬੇਨੇਮੀਆਂ ਪਾਈਆਂ ਸਨ ਇਸ ਤੋਂ ਬਾਅਦ ਹੀ ਇਹ ਬੇਨਾਮੀ ਜਾਇਦਾਦ ਜ਼ਬਤ ਕੀਤੀ ਗਈ ਹੈ।