ਮੁੰਬਈ ਖਿਲਾਫ ਵਾਪਸੀ ਕਰਨ ਉੱਤਰੇਗਾ ਕੋਲਕਾਤਾ

Kolkata IPL

ਮੁੰਬਈ ਖਿਲਾਫ ਵਾਪਸੀ ਕਰਨ ਉੱਤਰੇਗਾ ਕੋਲਕਾਤਾ

ਆਬੂਧਾਬੀ। ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਮਜ਼ਬੂਤ ਮੁੰਬਈ ਇੰਡੀਅਨਜ਼ ਖਿਲਾਫ ਸ਼ੁੱਕਰਵਾਰ ਨੂੰ ਹੋਣ ਵਾਲੇ ਆਈਪੀਐਲ ਮੁਕਾਬਲੇ ‘ਚ ਵਾਪਸੀ ਕਰਨ ਦੇ ਇਰਾਦੇ ਨਾਲ ਉੱਤਰੇਗੀ ਜਦੋਂਕਿ ਮੁੰਬਈ ਦਾ ਟੀਚਾ ਪਲੇਆਫ ਲਈ ਆਪਣੀ ਸਥਿਤੀ ਮਜ਼ਬੂਤ ਕਰਨਾ ਹੋਵੇਗਾ।

ਮੁੰਬਈ ਅੰਕ ਸੂਚੀ ‘ਚ ਸੱਤ ਮੈਚਾਂ ‘ਚ ਪੰਜ ਜਿੱਤ ਅਤੇ 10 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ ਕੋਲਕਾਤਾ ਸੱਤ ਮੈਚਾਂ ‘ਚ ਚਾਰ ਜਿੱਤ ਅਤੇ ਅੱਠ ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਦਾ ਇਸ ਟੂਰਨਾਮੈਂਟ ‘ਚ ਪ੍ਰਦਰਸ਼ਨ ਲਗਾਤਾਰ ਸ਼ਾਨਦਾਰ ਚੱਲ ਰਿਹਾ ਹੈ ਅਤੇ ਉਸ ਨੇ ਆਪਣੇ ਪਿਛਲੇ ਮੈਚ ‘ਚ ਦਿੱਲੀ ਕੈਪੀਟਲਜ਼ ਨੂੰ ਆਬੂਧਾਬੀ ‘ਚ ਹੀ ਪੰਜ ਵਿਕਟਾਂ ਨਾਲ ਹਰਾਇਆ ਸੀâ

ਦੂਜੇ ਪਾਸੇ ਕੋਲਕਾਤਾ ਨੂੰ ਆਪਣੇ ਪਿਛਲੇ ਮੁਕਾਬਲੇ ‘ਚ ਸ਼ਾਰਜਾਹ ‘ਚ ਰਾਇਲਜ਼ ਚੈਲੇਂਜਰਜ ਬੰਗਲੌਰ ਹੱਥੋਂ 82 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕੋਲਕਾਤਾ ਨੂੰ ਆਪਣੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੋਵਾਂ ‘ਚ ਸੁਧਾਰ ਕਰਨ ਦੀ ਲੋੜ ਹੈ ਤਾਂ ਹੀ ਉਹ ਮੁੰਬਈ ਵਰਗੀ ਮਜ਼ਬੂਤ ਟੀਮ ਖਿਲਾਫ ਵਾਪਸੀ ਕਰਨ ਦੀ ਉਮੀਦ ਕਰ ਸਕੇਗੀ ਦੋਵਾਂ ਦਾ ਇਸ ਆਈਪੀਐਲ ‘ਚ ਬੀਤੀ 23 ਸਤੰਬਰ ਨੂੰ ਆਬੂਧਾਬੀ ‘ਚ ਹੀ ਮੁਕਾਬਲਾ ਹੋਇਆ ਸੀ ਜਿੱਥੇ ਮੁੰਬਈ ਨੇ 49 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।

ਉਸ ਮੁਕਾਬਲੇ ‘ਚ ਮੁੰਬਈ ਨੇ ਆਪਣੇ ਕਪਤਾਨ ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ 80 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਜਿੱਤ ਹਾਸਲ ਕੀਤੀ ਸੀ ਮੁੰਬਈ ਨੇ ਪੰਜ ਵਿਕਟਾਂ ‘ਤੇ 195 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਕੋਲਕਾਤਾ ਨੂੰ  9 ਵਿਕਟਾਂ ‘ਤੇ 146 ਦੌੜਾਂ ‘ਤੇ ਰੋਕ ਲਿਆ ਸੀ। ਕੋਲਕਾਤਾ ਨੇ ਇਸ ਤਰ੍ਹਾਂ ਟੂਰਨਾਮੈਂਟ ਦੀ ਸ਼ੁਰੂਆਤ ਹਾਰ ਦੇ ਨਾਲ ਕੀਤੀ ਸੀ ਰੋਹਿਤ ਇਸ ਮੈਦਾਨ ‘ਤੇ ਕੋਲਕਾਤਾ ਖਿਲਾਫ ਇੱਕ ਵਾਰ ਫਿਰ ਵੱਡੀ ਪਾਰੀ ਖੇਡਣਾ ਚਾਹੁਣਗੇ। ਦੂਜੇ ਪਾਸੇ ਕੋਲਕਾਤਾ ਨੂੰ ਆਪਣੇ ਪਿਛਲੇ ਮੈਚ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਉੱਭਰਨਾ ਹੋਵੇਗਾ ਸ਼ਾਰਜਾਹ ਵਿਕਟ ‘ਤੇ 194 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਜਦੋਂਕਿ ਕੋਲਕਾਤਾ 9 ਵਿਕਟਾਂ ‘ਤੇ 112 ਦੌੜਾਂ ਹੀ ਬਣਾ ਸਕੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.