ਰਾਹੁਲ ਨੇ ਕੋਰੋਨਾ ਵਾਇਰਸ ਸਬੰਧੀ ਮੋਦੀ ‘ਤੇ ਵਿੰਨਿਆ ਨਿਸ਼ਾਨਾ

ਕਿਹਾ, ਪਾਕਿਸਤਾਨ ਤੇ ਅਫਗਾਨਿਸਤਾਨ ਨੇ ਵੀ ਕੋਰੋਨਾ ਦਾ ਮੁਕਾਬਲਾ ਬਿਹਤਰ ਢੰਗ ਨਾਲ ਕੀਤਾ

ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਜਾਰੀ ਰੱਖਦਿਆਂ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਸਬੰਧੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਨੇ ਵੀ ਕੋਰੋਨਾ ਦਾ ਮੁਕਾਬਲਾ ਭਾਰਤ ਨਾਲੋਂ ਕਿਤੇ ਬਿਹਤਰ ਢੰਗ ਨਾਲ ਕੀਤਾ ਹੈ।

Rahul

ਕੋਰੋਨਾ ਨਾਲ ਅਰਥਵਿਵਸਥਾ ਨੂੰ ਲੱਗੇ ਝਟਕਿਆਂ ਸਬੰਧੀ ਕੇਂਦਰ ‘ਤੇ ਹਮਲਾਵਰ ਰਹੇ ਗਾਂਧੀ ਨੇ ਅੱਜ ਆਪਣੇ ਟਵਿੱਟਰ ਹੈਂਡਲ ‘ਤੇ ਇੱਕ ਗ੍ਰਾਫਿਕਸ ਸਾਂਝਾ ਕਰਦਿਆਂ ਵਿਅੰਗ ਕੱਸਿਆ, ‘ਭਾਜਪਾ ਸਰਕਾਰ ਦੀ ਇੱਕ ਹੋਰ ਠੋਸ ਪ੍ਰਾਪਤੀ, ਪਾਕਿਸਤਾਨ ਤੇ ਅਫਗਾਨਿਸਤਾਨ ਨੇ ਵੀ ਭਾਰਤ ਤੋਂ ਬਿਹਤਰ ਢੰਗ ਨਾਲ ਕੋਵਿਡ ਦਾ ਪ੍ਰਬੰਧ ਕੀਤਾ ਹੈ। ਵਾਇਨਾਡ ਤੋਂ ਸਾਂਸਦ ਗਾਂਧੀ ਨੇ ਦੋ ਦਿਨ ਪਹਿਲਾਂ ਟਵੀਟ ਕਰਕੇ ਪ੍ਰਤੀ ਵਿਅਕਤੀ ਛੋਟੇ ਘਰੇਲੂ ਉਤਪਾਦ (ਜੀਡੀਪੀ) ਦੇ ਅਧਾਰ ‘ਤੇ ਬੰਗਲਾਦੇਸ਼ ਛੇਤੀ ਹੀ ਭਾਰਤ ਨੂੰ ਪਛਾੜ ਦੇਵੇਗਾ। ਇਸ ‘ਚ ਉਨ੍ਹਾਂ ਕੌਮਾਂਤਰੀ ਕਰੰਸੀ ਫੰਡ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਸੀ। ਸਰਕਾਰ ਦੇ ਸੂਤਰਾਂ ਨੇ ਇਸ ‘ਤੇ ਜਵਾਬ ਦਿੰਦਿਆਂ ਗਾਂਧੀ ਦੇ ਦਾਅਵਿਆਂ ਨੂੰ ਗਲਤ ਦੱਸਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.