ਫਲਾਂ ਦਾ ਰਾਜਾ, ਅੰਬ

ਸਿਹਤਮੰਦੀ ਲਈ ਕਿਸੇ ਨਾ ਕਿਸੇ ਰੂਪ ’ਚ ਜ਼ਰੂਰ ਖਾਓ

ਸਦੀਆਂ ਤੋਂ ਹੀ ਫਲਾਂ ਦਾ ਬਾਦਸ਼ਾਹ ਰਿਹਾ ਹੈ ਅੰਬ। ਘਰਾਂ ਵਿਚ ਅੰਬ ਦਾ ਇਸਤੇਮਾਲ ਮੈਂਗੋ-ਸ਼ੇਕ, ਲੱਸੀ, ਮਲਾਂਜੀ, ਖੱਟ-ਮਿੱਠੇ ਅੰਬ ਦਾ ਅਚਾਰ, ਸ਼ਰਬਤ, ਜੈਮ, ਚਟਨੀ, ਮੈਂਗੋ ਸਾਲਸਾ, ਸਮੂਦੀ, ਆਈਸਕ੍ਰੀਮ, ਕੁਲਫੀ, ਸਲਾਦ, ਇੰਡਸਟਰੀ ਵਿਚ ਅੰਬਚੂਰ, ਸੁਆਦੀ ਚੂਰਨ, ਗੋਲੀਆਂ, ਆਮ-ਪਾਪੜ, ਬੇਕਰੀ ਪ੍ਰਾਡਕਟਸ ਕੇਕ, ਪੇਸਟਰੀ ਵਿਚ ਕਿਸੇ ਨਾ ਕਿਸੇ ਸ਼ਕਲ ਵਿਚ ਵਰਤਿਆ ਜਾ ਰਿਹਾ ਹੈ।ਗਰਮੀ ਦੇ ਮੌਸਮ ਵਿਚ ਬੱਚੇ, ਨੌਜਵਾਨ, ਮੱਧ ਉਮਰ ਅਤੇ ਬਜ਼ੁਰਗ ਹਰ ਕਿਸਮ ਦੇ ਮਿਲਣ ਵਾਲੇ ਸੁਆਦੀ ਅੰਬ (ਮੈਂਗੋ) ਨੂੰ ਖਾ ਕੇ ਮਜ਼ਾ ਲੈ ਰਹੇ ਹਨ। ਕੋਵਿਡ-19 ਦੇ ਚੱਲਦੇ ਫਲਾਂ ਦਾ ਬਾਦਸ਼ਾਹ ਅੰਬ ਖਾ ਕੇ ਬਿਮਾਰੀਆਂ ਨਾਲ ਲੜਨ ਵਾਲੀ ਤਾਕਤ ਵਧਾ ਸਕਦੇ ਹੋ।

ਦੁਨੀਆ ਭਰ ਵਿਚ ਮਸ਼ਹੂਰ ਕਈ ਕਿਸਮ ਦੇ ਅੰਬ:

ਹਨੀ ਅਟੈਲੋਫੋ, ਫ੍ਰੈਂਸਿਸ, ਹੇਡੇਨ, ਕੀਟਟ, ਕੈਂਟ, ਟੋਮੀ ਐਟਕਿਨਸ, ਕੈਰਾਬਾਓ, ਗ੍ਰਾਹਮ, ਸੀਨ ਤਾ ਲੋਨ, ਅਲਫੋਂਸੋ, ਕੇਸਰ, ਦਸਹਿਰੀ, ਚੌਸਾ, ਬੰਬੇ-ਗ੍ਰੀਨ, ਲੰਗੜਾ, ਆਮ੍ਰਪਾਲੀ, ਨੀਲਮ, ਸਫੇਦਾ, ਚੋਕ ਅਨਾਨ, ਬਦਮ ਅੰਬ, ਤੋਤਾਪੁਰੀ ਵਗੈਰਾ ਦਾ ਮੌਸਮ ਮੁਤਾਬਿਕ ਇਸਤੇਮਾਲ ਕੀਤਾ ਜਾ ਰਿਹਾ ਹੈ।ਇੱਕ ਕੱਪ ਅੰਬ ਵਿਚ ਮੌਜੂਦ ਖੁਰਾਕੀ ਤੱਤ, ਭਾਵ 165 ਗ੍ਰਾਮ ਕੱਟੇ ਹੋਏ ਅੰਬ ਵਿਚ ਕੈਲੋਰੀਜ-99%, ਪ੍ਰੋਟੀਨ-1.4 ਗ੍ਰਾਮ, ਕਾਰਬਸ-24.7 ਗ੍ਰਾਮ, ਚਰਬੀ-0.6 ਗ੍ਰਾਮ, ਫਾਈਬਰ-2.6 ਗ੍ਰਾਮ, ਵਿਟਾਮਿਨ ਸੀ-67 ਪ੍ਰਤੀਸ਼ਤ ਆਰਡੀਆਈ, ਕਾਪਰ-ਆਰਡੀਆਈ ਦਾ 20 ਪ੍ਰਤੀਸ਼ਤ, ਫੋਲੇਟ-18 ਪ੍ਰਤੀਸ਼ਤ, ਵਿਟਾਮਿਨ ਬੀ 6- 11.6 ਪ੍ਰਤੀਸ਼ਤ,

ਵਿਟਾਮਿਨ ਏ- ਆਰਡੀਆਈ ਦਾ 10 ਪ੍ਰਤੀਸ਼ਤ, ਵਿਟਾਮਿਨ ਈ- 9.7 ਪ੍ਰਤੀਸ਼ਤ, ਵਿਟਾਮਿਨ ਬੀ 5- 6.5 ਪ੍ਰਤੀਸ਼ਤ, ਵਿਟਾਮਿਨ ਕੇ- 6 ਪ੍ਰਤੀਸ਼ਤ, ਨਿਆਸੀਨ- 7 ਪ੍ਰਤੀਸ਼ਤ, ਪੋਟਾਸ਼ੀਅਮ- 6 ਪ੍ਰਤੀਸ਼ਤ, ਰਿਬੋਫਲੇਵਿਨ-5 ਪ੍ਰਤੀਸ਼ਤ, ਮੈਂਗਨੀਜ਼-4.5 ਪ੍ਰਤੀਸ਼ਤ, ਥਿਆਮੀਨ-4 ਪ੍ਰਤੀਸ਼ਤ, ਅਤੇ ਮੈਗਨੀਸ਼ੀਅਮ-ਆਰਡੀਆਈ ਦਾ 4 ਪ੍ਰਤੀਸ਼ਤ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਦੇ ਹਨ।ਅੰਬ ਵਿਚ ਮੌਜੂਦ ਪੌਸ਼ਟਿਕ ਤੱਤ ਆਇਰਨ ਨੂੰ ਸੋਖਣ, ਵਾਧੇ ਅਤੇ ਮੁਰੰਮਤ ਵਿਚ ਮੱਦਦ ਕਰਦਾ ਹੈ। ਅੰਬ ਵਿਚ ਵੱਖ-ਵੱਖ ਕਿਸਮ ਦੇ ਪੌਲੀਫੇਨੋਲ-ਮੈਂਗੀਫਰੀਨ ਸਰੀਰ ਅੰਦਰ ਐਂਟੀ-ਆਕਸੀਡੈਂਟਾਂ ਦੇ ਤੌਰ ’ਤੇ ਕੰਮ ਕਰਦੇ ਹਨ।

ਮੈਗਨੀਸ਼ੀਅਮ, ਪੋਟਾਸ਼ੀਅਮ ਦਿਲ ਨੂੰ ਸਹੀ ਕੰਮ ਕਰਨ ਵਿਚ ਉਤਸ਼ਾਹਿਤ ਕਰਦਾ ਹੈ। ਫਾਈਬਰ ਖਾਧੇ-ਪੀਤੇ ਨੂੰ ਹਜ਼ਮ ਕਰਨ ਵਿਚ ਹੈਲਪ ਕਰਦਾ ਹੈ। ਅੰਬ ਅੰਦਰ ਮੌਜੂਦ ਲੂਟੀਨ, ਜ਼ੇਸਾਂਥਿਨ ਅਤੇ ਵਿਟਾਮਿਨ ਏ, ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਭਾਵ ਅੱਖਾਂ ਦੀ ਘੱਟ ਰੌਸ਼ਨੀ ਨੂੰ ਕੰਟਰੋਲ ਕਰ ਸਕਦੇ ਹਨ। ਪੋਲੀਫੇਨੋਲਜ਼ ਆਕਸੀਡੇਟਿਵ, ਤਣਾਅ ਨਾਲ ਲੜ ਕੇ ਕੋਲਨ, ਫੇਫੜੇ, ਪ੍ਰੋਸਟੇਟ, ਛਾਤੀ ਅਤੇ ਹੱਡੀਆਂ ਦੇ ਕੈਂਸਰ ਨਾਲ ਲੜਨ ਵਿਚ ਮੱਦਦ ਕਰਦੇ ਹਨ। ਅੰਬ ਸੁਆਦੀ ਅਤੇ ਜ਼ਿਆਦਾ ਚੀਨੀ ਹੋਣ ਕਰਕੇ ਲਿਮਿਟ ਵਿਚ ਖਾਓ।

ਸਰੀਰਕ-ਮਾਨਸਿਕ ਤੰਦਰੁਸਤੀ ਲਈ ਅੱਗੇ ਲਿਖੇ ਤਰੀਕੇ ਨਾਲ ਅੰਬ ਦਾ ਇਸਤੇਮਾਲ ਕਰ ਸਕਦੇ ਹੋ:-ਗਰਭਵਤੀ ਔਰਤਾਂ ਆਪਣੀ ਤੇ ਬੱਚੇ ਦੀ ਤੰਦਰੁਸਤੀ ਲਈ ਬਿਨਾ ਚੀਨੀ ਸਵੇਰੇ-ਸ਼ਾਮ ਮੈਂਗੋ ਸ਼ੇਕ ਜਰੂਰ ਪੀਣ। ਅੰਬ ਵਿਚ ਮੌਜੂਦ ਪੌਸ਼ਟਿਕ ਤੱਤ ਪ੍ਰਤੀਰੋਧਕ ਤਾਕਤ ਵਿਚ ਵਾਧਾ ਕਰਦੇ ਹਨ। ਫੋਲੇਟ ਸਰੀਰ ਦੇ ਹੈਲਦੀ ਸੈੱਲ ਡਿਵੀਜ਼ਨ ਅਤੇ ਡੀਐਨਏ ਡੁਪਲੀਕੇਸ਼ਨ ਲਈ ਅਤੇ ਜਨਮਜਾਤ ਬਿਮਾਰੀਆਂ ਤੋਂ ਬਚਣ ਵਿਚ ਮੱਦਦ ਕਰਦੇ ਹਨ। -ਅੰਬ ਐਂਟੀਆਕਸੀਡੈਂਟ ਬੀਟਾ ਕੈਰੋਟਿਨ ਕਾਰਨ ਪੀਲਾ-ਸੰਤਰੀ ਰੰਗ ਦਾ ਦਿਸਦਾ ਹੈ। ਸਰੀਰਕ ਸੈੱਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਰੈਡੀਕਲਜ਼ ਨਾਲ ਲੜਨ ਵਿਚ ਹੈਲਪ ਕਰਦੇ ਹਨ ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ।

-ਗਰਮ ਮੌਸਮ ਵਿਚ ਕਮਜ਼ੋਰ ਪਾਚਨ ਸ਼ਕਤੀ ਵਾਲੇ ਪੇਟ ਦੇ ਰੋਗਾਂ ਤੋਂ ਬਚਣ ਲਈ ਸਵੇਰੇ ਜਾਗਦੇ ਹੀ ਇੱਕ ਕਟੋਰੀ 100 ਗ੍ਰਾਮ ਕੱਟਿਆ ਹੋਇਆ ਅੰਬ ਖਾ ਸਕਦੇ ਹੋ। ਅੰਬ ਅੰਦਰ ਮੌਜੂਦ ਐਮੀਲੋਜ ਮਿਸ਼ਰਣ ਭੋਜਨ ਨੂੰ ਤੋੜਨ ਅਤੇ ਪਾਚਨ ਕਿਰਿਆ ਨੂੰ ਦਰੁਸਤ ਕਰਦੇ ਹਨ।-ਅੰਬ ਦੇ ਗੁੱਦੇ ਵਿਚ ਪ੍ਰੀਬਾਇਓਟਿਕ ਡਾਇਟਰੀ ਫਾਈਬਰ ਹੁੰਦਾ ਹੈ, ਜੋ ਕਿ ਅੰਤੜੀਆਂ ਵਿਚ ਚੰਗੇ ਬੈਕਟੀਰੀਆ ਨੂੰ ਖਾਣ ਵਿਚ ਹੈਲਪ ਕਰਦਾ ਹੈ। ਸਲੋ ਮੈਟਾਬੋਲਿਜ਼ਮ ਅਤੇ ਆਈ ਬੀ ਐਸ ਦੀ ਸ਼ਿਕਾਇਤ ਦੂਰ ਹੋ ਜਾਣ ਦੀ ਸੰਭਾਵਨਾ ਬਣ ਜਾਂਦੀ ਹੈ।-ਅੰਬ ਅੰਦਰ ਮੌਜੂਦ ਰੇਸ਼ੇਦਾਰ ਪੈਕਟਿਨ ਮਾੜੇ ਕੋਲੈਸਟਰੋਲ ਦੇ ਪੱਧਰ ਨੂੰ ਠੀਕ ਰੱਖਦਾ ਹੈ। ਬਲੱਡ ਸਰਕੂਲੇਸ਼ਨ ਦਰੁਸਤ ਕਰਦਾ ਹੈ।-ਚਮੜੀ ਦੀ ਆਮ ਸ਼ਿਕਾਇਤ ਵਿਚ ਤਾਜ਼ੇ ਦਹੀਂ ਵਿਚ ਅੰਬ ਦੇ ਟੁਕੜੇ ’ਤੇ ਕਾਲੀ ਮਿਰਚ ਪਾਉਡਰ ਮਿਲਾ ਕੇ ਵਰਤੋ।

ਅੰਬ ਅੰਦਰਲਾ ਫਾਈਬਰ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਡ ਕੇ ਅੰਤੜੀਆਂ ਨੂੰ ਕਲੀਨ ਕਰਕੇ ਰੋਗੀ ਨੂੰ ਆਰਾਮ ਦਿੰਦਾ ਹੈ।-ਘਬਰਾਹਟ, ਉਲਟੀ ਦੀ ਹਾਲਤ ਵਿਚ ਕੱਚੀ ਅੰਬੀ ਦੇ ਟੁਕੜੇ ’ਤੇ ਕਾਲਾ ਨਮਕ ਲਾ ਕੇ ਚੂਸਿਆ ਜਾ ਸਕਦਾ ਹੈ।-ਡਾਇਬਟੀਜ਼ ਦੇ ਰੋਗੀ ਵੀ ਆਪਣੇ ਬਲੱਡ ਗਲੂਕੋਜ਼ ਲੈਵਲ ਮੁਤਾਬਿਕ ਕਦੇ-ਕਦੇ ਖੱਟਾ-ਮਿੱਠਾ ਅੰਬ ਖਾ ਸਕਦੇ ਹਨ। ਘੱਟ ਗਲਾਈਸੈਮਿਕ ਭੋਜਨ ਵਿਚ ਮੰਨਿਆ ਜਾ ਰਿਹਾ ਹੈ।ਨੋਟ:ਕਮਜ਼ੋਰ ਪਾਚਨ ਸ਼ਕਤੀ, ਡਾਇਬਟੀਜ਼ ਜਾਂ ਕਿਸੇ ਵੀ ਬਿਮਾਰੀ ਦੀ ਹਾਲਤ ਵਿਚ ਦਵਾਈਆਂ ਦੇ ਨਾਲ-ਨਾਲ ਅੰਬ ਦੀ ਵਰਤੋਂ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਕਰਨੀ ਚਾਹੀਦੀ ਹੈ।

ਅਨਿਲ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।