ਪਾਤੜਾਂ ਤੋਂ ਪੱਤਰਕਾਰ ਭੂਸ਼ਨ ਸਿੰਗਲਾ ਨੂੰ ਸਦਮਾ, ਮਾਤਾ ਦਾ ਦੇਹਾਂਤ

ਰਾਜਨੀਤਿਕ, ਸਮਾਜਿਕ, ਡੇਰਾ ਸੱਚਾ ਸੌਦਾ ਦੇ ਜਿੰਮੇਵਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸੱਚ ਕਹੂੰ ਦੇ ਪਾਤੜਾਂ ਤੋਂ ਪੱਤਰਕਾਰ ਭੂਸ਼ਨ ਸਿੰਗਲਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਮਾਤਾ ਕਾਂਤਾ ਦੇਵੀ ਇੰਸਾਂ (74) ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ। ਮਾਤਾ ਜੀ ਦੇ ਅੰਤਿਮ ਸਸਕਾਰ ਮੌਕੇ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਧੀਆਂ ਅਤੇ ਨੂੰਹਾਂ ਵੱਲੋਂ ਮਾਤਾ ਜੀ ਦੀ ਅਰਥੀ ਨੂੰ ਮੋਢਾ ਦਿੱਤਾ ਗਿਆ। ਮਾਤਾ ਜੀ ਪਿਛਲੇ ਕਾਫੀ ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦਾ ਪਰਿਵਾਰ ਲਗਾਤਾਰ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਲੱਗਿਆ ਹੋਇਆ ਸੀ। ਮਾਤਾ ਜੀ ਦੀ ਬੇਵਕਤੀ ਮੌਤ ‘ਤੇ ਰਾਜਨੀਤਿਕ ਆਗੂਆਂ, ਸਮਾਜ ਸੇਵੀ ਸੰਸਥਾਵਾਂ ਸਮੇਤ ਹੋਰ ਨੁੰਮਾਇੰਦਿਆ ਵੱਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ। ਮਾਤਾ ਜੀ ਦੇ ਮੌਤ ‘ਤੇ ਉਪ ਦਫ਼ਤਰ ਪਟਿਆਲਾ, ਉਪ ਦਫ਼ਤਰ ਚੰਡੀਗੜ੍ਹ ,ਉਪ ਦਫ਼ਤਰ ਸੰਗਰੂਰ, ਉਪ ਦਫ਼ਤਰ ਬਠਿੰਡਾ, ਮਾਨਸਾ, ਉਪ ਦਫ਼ਤਰ ਲੁਧਿਆਣਾ ਆਦਿ ਦੇ ਸਮੂਹ ਪੱਤਰਕਾਰਾਂ ਵੱਲੋਂ ਸਿੰਗਲਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ 45 ਮੈਂਬਰਾਂ ਵਿੱਚ ਹਰਮਿੰਦਰ ਨੋਨਾ, ਹਰਮੇਲ ਘੱਗਾ, ਕੁਲਵੰਤ ਰਾਏ, ਕਰਨਪਾਲ ਪਟਿਆਲਾ, ਦਾਰਾ ਖਾਨ, ਵਿਜੈ ਨਾਭਾ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅੰਤਿਮ ਸਸਕਾਰ ਮੌਕੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਪ੍ਰਸੋਤਮ ਸਿੰਗਲਾ, ਕਾਰ ਬਜਾਰ ਦੇ ਪ੍ਰਧਾਨ ਜਗਦੀਸ ਰਾਏ ਪੁੱਪੂ,  ਪੱਤਰਕਾਰ ਦੁਰਗਾ ਸਿੰਗਲਾ ਸਮੇਤ ਪਾਤੜਾਂ ਦੇ ਪੱਤਰਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਰਦਾਸ ਕੀਤੀ ਕਿ ਮਾਲਕ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ 25 ਮੈਂਬਰ, 15 ਮੈਂਬਰ ਅਤੇ ਬਲਾਕ ਭੰਗੀਦਾਸਾਂ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.