ਆਈਪੀਐਲ ’ਚ ਅੱਜ ਗੁਜਰਾਤ ਦੀ ਭਿੜਤ ਮੁੰਬਈ ਇੰਡੀਅਨਜ਼ ਨਾਲ

Mumbai Vs Gujarat
ਆਈਪੀਐਲ ’ਚ ਅੱਜ ਗੁਜਰਾਤ ਦੀ ਭਿੜਤ ਮੁੰਬਈ ਇੰਡੀਅਨਜ਼ ਨਾਲ

ਵਾਨਖੇੜੇ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਮੈਚ (Mumbai Vs Gujarat)

ਮੁੰਬਈ। ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ ’ਚ ਅੱਜ ਦੋ ਵੱਡੀਆਂ ਟੀਮਾਂ ਭਿੜਨ ਜਾ ਰਹੀਆਂ ਹਨ। ਇਹ ਮੈਚ ਮੁੰਬਈ ਇੰਡੀਅਨਜ਼ (MI) ਅਤੇ ਗੁਜਰਾਤ ਟਾਈਟਨਜ਼ (GT) ਵਿਚਾਲੇ ਖੇਡਿਆ ਜਾਵੇਗਾ। (Mumbai Vs Gujarat) ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਆਈਪੀਐਲ ’ਚ ਗੁਜਰਾਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਜਿਸ ਦੇ ਦਮ ’ਤੇ ਉਹ ਅੰਕ ਸੂਚੀ ‘ਚ ਸਿਖਰ ‘ਤੇ ਹੈ ਜਦਕਿ ਮੁੰਬਈ ਇੰਡੀਅਨਜ਼ ਦਾ ਪ੍ਰਦਰਸ਼ਨ ਰਲਿਆ-ਮਿਲਿਆ ਰਿਹਾ ਉਹ ਅੰਕ ਸੂਚੀ ’ਤੇ ਚੌਥੇ ਨੰਬਰ ‘ਤੇ ਹੈ। ਦੋਵੇਂ ਟੀਮਾਂ ਸੀਜ਼ਨ ਵਿੱਚ ਦੂਜੀ ਵਾਰ ਭਿੜਨਗੀਆਂ। ਇਸ ਤੋਂ ਪਹਿਲਾਂ ਦੋਵੇਂ ਲੀਗ ਗੇੜ ਦੇ 35ਵੇਂ ਮੈਚ ਵਿੱਚ ਵੀ ਆਹਮੋ-ਸਾਹਮਣੇ ਹੋਈਆਂ ਸਨ, ਜਦੋਂ ਗੁਜਰਾਤ ਨੇ ਇਹ ਮੈਚ 55 ਦੌੜਾਂ ਨਾਲ ਜਿੱਤ ਲਿਆ ਸੀ।

Mumbai Vs Gujarat
ਮੁੰਬਈ ਦਾ ਕਪਤਾਨ ਰੋਹਿਤ ਸ਼ਰਮਾ

ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰੋਫੈਸਰ ਪੁਸ਼ਪਿੰਦਰ ਸਿੰਘ ਗਿੱਲ ਮੁਅੱਤਲ

ਮੁੰਬਈ ਨੇ ਇਸ ਸੀਜ਼ਨ ‘ਚ ਹੁਣ ਤੱਕ ਖੇਡੇ ਗਏ 11 ਮੈਚਾਂ ‘ਚੋਂ 6 ਜਿੱਤੇ ਹਨ ਅਤੇ 5 ਹਾਰੇ ਹਨ। ਟੀਮ ਦੇ 12 ਅੰਕ ਹਨ। ਮੁੰਬਈ ਲਈ ਕਪਤਾਨ ਰੋਹਿਤ ਸ਼ਰਮਾ ਦੀ ਫਾਰਮ ਟੀਮ ਲਈ ਸਿਰਦਰਦੀ ਬਣੀ ਹੋਈ ਹੈ। ਮੈਚ ’ਚ ਵਿਦੇਸ਼ੀ ਖਿਡਾਰੀ ਕੈਮਰਨ ਗ੍ਰੀਨ, ਟਿਮ ਡੇਵਿਡ, ਕ੍ਰਿਸ ਜਾਰਡਨ ਅਤੇ ਜੇਸਨ ਬੇਹਰਨਡੋਰਫ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਪੀਯੂਸ਼ ਚਾਵਲਾ, ਈਸ਼ਾਨ ਕਿਸ਼ਨ ਅਤੇ ਸੂਰਿਆ ਕੁਮਾਰ ਯਾਦਵ ਵਰਗੇ ਖਿਡਾਰੀ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਜੇਕਰ ਟੀਮ ਨੂੰ ਗੁਜਰਾਤ ਤੋਂ ਪਾਰ ਪਾਉਂਣਾ ਹੈ ਤਾਂ ਕਪਤਾਨ ਰੋਹਿਤ ਸ਼ਰਮਾ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।

ਗੁਜਰਾਤ 16 ਅੰਕਾਂ ਨਾਲ ਚੋਟੀ ‘ਤੇ

ਦੂਜੇ ਪਾਸੇ ਗੁਜਰਾਤ ਨੇ ਇਸ ਸੀਜ਼ਨ ‘ਚ ਹੁਣ ਤੱਕ ਖੇਡੇ ਗਏ 11 ਮੈਚਾਂ ‘ਚੋਂ 8 ਜਿੱਤੇ ਹਨ ਅਤੇ 3 ਹਾਰੇ ਹਨ। ਟੀਮ ਦੇ 16 ਅੰਕ ਹਨ। ਕਪਤਾਨ ਹਾਰਦਿਕ ਪਾਂਡਿਆ ਨੇ ਟੀਮ ਪੂਰੀ ਤਰਾਂ ਇਕਜੁਟ ਰੱਖਿਆ ਹੈ ਤੇ ਹਰ ਇੱਕ ਖਿਡਾਰੀ ਨੂੰ ਖੁੱਲ ਕੇ ਮੌਕਾ ਦਿੱਤਾ ਹੈ। ਕਪਤਾਨ ਪਾਂਡਿਆ ਵੀ ਖੁਦ ਚੰਗੀ ਫਾਰਮ ’ਚ ਹਨ ਜਿਸ ਤੋਂ ਦੂਜੇ ਖਿਡਾਰੀਆਂ ਨੂੰ ਵੀ ਚੰਗਾ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਮਿਲਦੀ ਹੈ। ਗੁਜਰਾਤ ਦੇ ਖਿਡਾਰੀ ਡੇਵਿਡ ਮਿਲਰ, ਰਾਸ਼ਿਦ ਖਾਨ, ਨੂਰ ਅਹਿਮਦ ਅਤੇ ਅਲਜਾਰੀ ਜੋਸੇਫ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ।। ਇਨ੍ਹਾਂ ਤੋਂ ਇਲਾਵਾ ਮੁਹੰਮਦ ਸ਼ਮੀ, ਸ਼ੁਭਮਨ ਗਿੱਲ ਅਤੇ ਮੋਹਿਤ ਸ਼ਰਮਾ ਵਰਗੇ ਖਿਡਾਰੀ ਦਮਦਾਰ ਪ੍ਰਦਰਸ਼ਨ ਦਿਖਾ ਰਹੇ ਹਨ। ਅੱਜ ਦੇ ਮੈਚ ’ਚ ਜੇਕਰ  ਗੁਜਰਾਤ ਨੂੰ ਮੁੰਬਈ ’ਤੇ ਜਿੱਤ ਦਰਜ ਕਰਨੀ ਹੈ ਤਾਂ ਟੀਮ ਦੇ ਹਰ ਇੱਕ ਖਿਡਾਰੀ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।