ਪੰਛੀ ਉੱਧਾਰ ਤਹਿਤ ਸਾਧ-ਸੰਗਤ ਨੇ ਮਿੱਟੀ ਦੇ ਕਟੋਰੇ ਵੰਡੇ

BIRDS NURTURING
ਸਾਧ-ਸੰਗਤ ਨੇ ਪੰਛੀਆਂ ਲਈ ਪਾਣੀ ਦੇ ਕਟੋਰੇ ਵੰਡੇ।

ਸਾਧ-ਸੰਗਤ ਨੇ 100 ਮਿੱਟੀ ਦੇ ਕਟੋਰੇ ਵੰਡੇ

  • ਜਨਮ ਦਿਨ ਦੀ ਖੁਸ਼ੀ ’ਚ ਹੋਰ ਫਜ਼ੂਲ ਖਰਚੇ ਦੀ ਬਜਾਇ ਮਿੱਟੀ ਦੇ ਕਟੋਰੇ ਵੰਡੇ

(ਵਿੱਕੀ ਕੁਮਾਰ) ਮੋਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 157 ਕਾਰਜਾਂ ਦੀ ਰਫਤਾਰ ਸਾਧ-ਸੰਗਤ ਨੇ ਅੱਗੇ ਨਾਲੋਂ ਵੀ ਤੇਜ਼ ਕਰ ਦਿੱਤੀ ਹੈ। (BIRDS NURTURING) ਜਾਣਕਾਰੀ ਮੁਤਾਬਿਕ ਪ੍ਰੇਮੀ ਕੁਲਦੀਪ ਸਿੰਘ ਇੰਸਾਂ ਸਮਰਾਟ ਤੇ ਉਹਨਾਂ ਦੀ ਧਰਮਪਤਨੀ ਮਨਿਦਰ ਕੌਰ ਇੰਸਾਂ ਨੇ ਆਪਣੇ ਜਨਮਦਿਨ ਦੀ ਖੁਸ਼ੀ ਨੂੰ ਵੱਖਰੇ ਢੰਗ, ਮਾਨਵਤਾ ਦੀ ਸੇਵਾ ਕਰਦੇ ਹੋਏ ਮਨਾਇਆ। ਉਹਨਾਂ ਨੇ ਹੋਰ ਫਜ਼ੂਲ ਖਰਚੀ ਕਰਨ ਦੀ ਬਜਾਏ ਇਸ ਮੌਸਮ ’ਚ ਵੱਧਦੀ ਗਰਮੀ ਨੂੰ ਦੇਖਦਿਆਂ ਪੰਛੀਆਂ ਲਈ ਪਾਣੀ ਤੇ ਚੋਗਾ ਰੱਖਣ ਲਈ ਮਿੱਟੀ ਦੇ 50 ਕਟੋਰੇ ਵੰਡੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਲਿਆ ਇੱਕ ਹੋਰ ਅਹਿਮ ਫੈਸਲਾ, ਅਜਿਹਾ ਐਲਾਨ ਕਰਨ ਵਾਲਾ ਪੰਜਾਬ ਬਣਿਆ ਪਹਿਲਾ ਸੂਬਾ

ਪ੍ਰੇਮੀ ਕੁਲਦੀਪ ਸਿੰਘ ਇੰਸਾਂ ਸਮਰਾਟ ਅਤੇ ਉਹਨਾਂ ਦੀ ਧਰਮ ਪਤਨੀ ਮਾਨਿਦਰ ਕੌਰ ਇੰਸਾਂ ਨੇ ਗੱਲ ਕਰਦਿਆਂ ਕਿਹਾ ਕਿ ਸਾਨੂੰ ਮਾਨਵਤਾ ਭਲਾਈ ਦਾ ਇਹ ਕਾਰਜ ਕਰਕੇ ਬਹੁਤ ਖੁਸ਼ੀ ਮਿਲ ਰਹੀ ਅਤੇ ਦਿਲ ਨੂੰ ਬਹੁਤ ਸਕੂਨ ਮਿਲ ਰਿਹਾ ਹੈ। ਕੁਲਦੀਪ ਸਿੰਘ ਇੰਸਾਂ ਨੇ ਕਿਹਾ ਕਿ ਇਹ ਪਵਿੱਤਰ ਸਿੱਖਿਆ ਸਾਨੂੰ ਪੂਜਨੀਕ ਗੁਰੂ ਜੀ ਵੱਲੋਂ ਦਿੱਤੀ ਗਈ ਹੈ ਤਾਂ ਕਿ ਕੋਈ ਵੀ ਪੂਸ਼-ਪੰਛੀ ਭੁੱਖ ਨਾਲ ਨਾ ਮਰ ਜਾਵੇ।

BIRDS NURTURING
ਸਾਧ-ਸੰਗਤ ਨੇ ਪੰਛੀਆਂ ਲਈ ਪਾਣੀ ਦੇ ਕਟੋਰੇ ਵੰਡੇ।

ਇਸੇ ਤਰ੍ਹਾਂ ਪਿੰਡ ਮਹਿਰੋ ਦੀ ਸਾਧ-ਸੰਗਤ ਵੱਲੋਂ ਪਿੰਡ ਪੱਧਰ ਦੀ ਨਾਮ ਚਰਚਾ ਕਰਨ ਉਪਰੰਤ ਪੰਛੀਆਂ ਦੇ ਚੋਗੇ ਤੇ ਪਾਣੀ ਰੱਖਣ ਲਈ 50 ਮਿੱਟੀ ਦੇ ਕਟੋਰੇ ਵੰਡੇ ਹਨ। (BIRDS NURTURING) ਇਸ ਮੌਕੇ ਅੱਜ ਪ੍ਰੇਮੀ ਸੇਵਕ ਤਰਸੇਮ ਲਾਲ ਇੰਸਾਂ ਤੇ ਆਈ ਟੀ ਵਿੰਗ ਦੇ ਜਿੰਮੇਵਾਰ ਬਲਵਿੰਦਰ ਸਿੰਘ ਇੰਸਾਂ ਨੇ ਕਿਹਾ ਕਿ ਇਹ ਸਭ ਭਲਾਈ ਕਾਰਜ ਪੂਜਨੀਕ ਗੁਰੂ ਜੀ ਦੀ ਕਿਰਪਾ ਨਾਲ ਹੀ ਸੰਭਵ ਹੋ ਰਿਹਾ ਹੈ। ਇਸ ਮੌਕੇ ਆਤਮਾ ਸਿੰਘ 15 ਮੈਬਰ, ਜਗਸੀਰ ਸਿੰਘ 15 ਮੈਬਰ, ਗੁਰਜੰਟ ਸਿੰਘ 15 ਮੈਬਰ, ਕਰਮਜੀਤ ਕੌਰ 15 ਮੈਬਰ,ਪੂਜਾ ਰਾਣੀ 15 ਮੈਬਰ, ਕਿਰਨਦੀਪ 15 ਮੈਬਰ ਹਾਜ਼ਰ ਸਨ।