ਅਸਮ ‘ਚ 10 ਦਿਨਾਂ ਬਾਅਦ ਇੰਟਰਨੈੱਟ ਸੇਵਾ ਬਹਾਲ

Online Study

ਅਸਮ ‘ਚ 10 ਦਿਨਾਂ ਬਾਅਦ ਇੰਟਰਨੈੱਟ ਸੇਵਾ ਬਹਾਲ

17 ਦਸੰਬਰ ਨੂੰ ਬ੍ਰਾਡਬੈਂਡ ਸੇਵਾ ਬਹਾਲ ਕਰਨ ਦੀ ਮਨਜ਼ੂਰੀ ਦਿੱਤੀ ਸੀ

ਗੁਹਾਟੀ (ਏਜੰਸੀ)। ਅਸਮ Assam ‘ਚ ਮੋਬਾਈਲ ਇੰਟਰਨੈੱਟ ਸੇਵਾ 10 ਦਿਨਾਂ ਤੰਕ ਬੰਦ ਰਹਿਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ 9:00 ਵਜੇ ਬਹਾਲ ਕਰ ਦਿੱਤੀ ਗਈ। ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ-ਪ੍ਰਦਰਸ਼ਨ ਦੌਰਾਨ ਹਿੰਸਾ ਭੜਕਨ ਤੋਂ ਬਾਅਦ 11 ਦਿਨਾਂ ਬਾਅਦ 11 ਦਸੰਬਰ ਨੂੰ ਇੱਥੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ। ਗੁਹਾਟੀ ਹਾਈ ਕੋਰਟ ਨੇ ਵੀਰਵਾਰ ਨੂੰ ਇਸ ਬਾਰੇ ਸੂਬੇ ਨੂੰ ਨਿਰਦੇਸ਼ ਦਿੰਦੇ ਹੋਏ ਕੱਲ੍ਹ ਸ਼ਾਮ 5:00 ਵਜੇ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਬਹਾਲ ਕਰਨ ਦਾ ਆਦੇਸ਼ ਦਿੱਤਾ ਸੀ ਪਰ ਸੂਬਾ ਸਰਕਾਰ ਨੇ ਅੱਜ ਸਵੇਰੇ ਇੰਟਰਨੈੱਟ ਸੇਵਾ ਬਹਾਲ ਕੀਤੀ।

ਸਰਕਾਰ ਨੇ ਸਾਰੀਆਂ ਇੰਟਰਨੈੱਟ ਕੰਪਨੀਆਂ ਨੂੰ 17 ਦਸੰਬਰ ਨੂੰ ਬ੍ਰਾਡਬੈਂਡ ਸੇਵਾ ਬਹਾਲ ਕਰਨ ਦੀ ਮਨਜ਼ੂਰੀ ਦਿੱਤੀ ਸੀ ਪਰ ਇਸ ਤੋਂ ਬਾਅਦ ਵੀ ਸੇਵਾਵਾਂ ਬੰਦ ਰਹੀਆਂ। ਅਸਾਮ ਦੇ ਵੱਖ-ਵੱਖ ਹਿੱਸਿਆਂ ‘ਚ ਇਸ ਕਾਨੂੰਨ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਹੈ। ਅਸਲ ਵਿੰਚ ਨਵੇਂ ਨਾਗਰਿਕਤਾ ਕਾਨੂੰਨ ‘ਚ 31 ਦਸੰਬਰ 2014 ਤੋਂ ਪਹਿਲਾਂ ਬੰਗਲਾਦੇਸ਼, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਤੋਂ ਬਿਨਾ ਕਿਸੇ ਜਾਇਜ਼ ਦਸਤਾਵੇਜ਼ ਦੇ ਆਏ ਹਿੰਦੂਆਂ, ਪਾਰਸੀ, ਜੈਨ, ਬੋਧ ਅਤੇ ਇਸਾਈਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਤਜਵੀਜ਼ ਹੈ।

  • ਅਸਮ ਅਤੇ ਤ੍ਰਿਪੁਰਾ ਦੇ ਲੋਕ ਇਸ ਕਾਨੂੰਨ ਨੂੰ ਵਾਪਸ ਲਏ ਜਾਣ ਦੀ ਮੰਗ ਕਰ ਰਹੇ ਹਨ।
  • ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਬੰਗਲਾਦੇਸ਼ ਤੋਂ ਆਏ ਗੈਰ ਮੁਸਲਿਮ ਲੋਕਾਂ ਦੀ ਗਿਣਤੀ ਵਧ ਜਾਵੇਗੀ।
  • ਹਿੰਦੂਆਂ, ਪਾਰਸੀ, ਜੈਨ, ਬੋਧ ਅਤੇ ਇਸਾਈਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਤਜਵੀਜ਼ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।