ਸੰਗਰੂਰ ‘ਚ ਸਾਧ-ਸੰਗਤ ਦੇ ਭਰਵੇਂ ਇਕੱਠ ਨੇ ਮਨਾਇਆ ਅਵਤਾਰ ਮਹੀਨਾ

Fifth Gathering, sadh sangat, Sangrur, Celebrates Avatar Month

ਜ਼ਿਲ੍ਹਾ ਪੱਧਰੀ ਨਾਮ ਚਰਚਾ ‘ਚ ਹੋਇਆ ਪੰਜਾਹ ਹਜ਼ਾਰ ਦਾ ਇਕੱਠ

  • ਪ੍ਰਬੰਧ ਪਏ ਛੋਟੇ, ਜ਼ਿਲ੍ਹੇ ਦੇ 21 ਬਲਾਕਾਂ ‘ਚੋਂ ਹੁੰਮ-ਹੁਮਾ ਕੇ ਪੁੱਜੀ ਸਾਧ-ਸੰਗਤ

ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਨਾਮ ਚਰਚਾ ਸੰਗਰੂਰ ਦੇ ਨਾਮ ਚਰਚਾ ਘਰ ਵਿਖੇ ਹੋਈ ਇਸ ਵਿੱਚ ਜ਼ਿਲ੍ਹੇ ਦੇ 21 ਬਲਾਕਾਂ ‘ਚੋਂ 50 ਹਜ਼ਾਰ ਤੋਂ ਵੱਧ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ ਤੇ ਸਾਂਝੇ ਰੂਪ ਵਿੱਚ ਪਵਿੱਤਰ ਅਵਤਾਰ ਮਹੀਨੇ ਦੀਆਂ ਖੁਸ਼ੀਆਂ ਮਨਾਈਆਂ ਅੱਜ ਭਾਵੇਂ ਹੁੰਮਸ ਭਰੀ ਗਰਮੀ ਪੂਰੇ ਜੋਰਾਂ ‘ਤੇ ਸੀ ਪਰ ਸਾਧ-ਸੰਗਤ ਦੇ ਠਾਠਾਂ ਮਾਰਦੇ ਇਕੱਠ ਮੂਹਰੇ ਉਹ ਵੀ ਹੌਂਸਲਾ ਛੱਡ ਗਈ ਜ਼ਿਕਰਯੋਗ ਹੈ ਕਿ ਦੋ ਮਹੀਨੇ ਪਹਿਲਾਂ ਵੀ ਜ਼ਿਲ੍ਹੇ ਦੀ ਸਾਧ-ਸੰਗਤ ਵੱਲੋਂ ਸੰਗਰੂਰ ਵਿਖੇ ਨਾਮ ਚਰਚਾ ਕੀਤੀ ਸੀ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ ਸੀ।

ਨਾਮ ਚਰਚਾ ਤੋਂ ਪਹਿਲਾਂ ਸਾਧ-ਸੰਗਤ ਵੱਲੋਂ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਸਾਧ ਸੰਗਤ ਦੇ ਵੱਡੇ ਇਕੱਠ ਮੂਹਰੇ ਸਾਰੇ ਸਾਧਨ ਘੱਟ ਪੈ ਗਏ ਨਾਮ ਚਰਚਾ ਦੇ ਸਮੁੱਚੇ ਪੰਡਾਲ ਵਿੱਚ ਟੈਂਟ, ਰੰਗਦਾਰ ਲੜੀਆਂ, ਤਿੰਨ ਰੰਗੇ ਗੁਬਾਰੇ ਵੱਡੀ ਗਿਣਤੀ ਵਿੱਚ ਲਾ ਕੇ ਨਾਮ ਚਰਚਾ ਘਰ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਸਾਧ-ਸੰਗਤ ਦੇ ਇਕੱਠ ਅੱਗੇ ਸਾਰੇ ਪ੍ਰਬੰਧ ਛੋਟੇ ਪੈ ਗਏੇ ਸਾਧ-ਸੰਗਤ ਲਈ ਨਾਮ ਚਰਚਾ ਘਰ ਤੋਂ ਬਾਹਰ ਮੌਕੇ ‘ਤੇ ਹੀ ਦਰਜਨਾਂ ਟੈਂਟ ਲਾ ਕੇ ਬਾਹਰ ਵੱਡੀਆਂ ਸਕਰੀਨਾਂ ਲਾਉਣੀਆਂ ਪਈਆਂ ਬਾਹਰ ਲਾਏ ਟੈਂਟਾਂ ਵਿੱਚ ਵੀ ਸਾਧ-ਸੰਗਤ ਪੂਰੀ ਨਹੀਂ ਆਈ, ਜਿਸ ਕਾਰਨ ਆਸੇ-ਪਾਸੇ ਛਾਂ ਵਿੱਚ ਜਿਸ ਨੂੰ ਜਗ੍ਹਾ ਮਿਲਦੀ ਗਈ ਬੈਠਦੇ ਗਏ ਸੜਕ ‘ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ।

ਨਾਮ ਚਰਚਾ ਆਰੰਭ ਹੋਣ ਤੋਂ ਲੈ ਕੇ ਅੰਤ ਤੱਕ ਪੰਡਾਲ ਵਿੱਚ ਬੈਠੇ ਬਜ਼ੁਰਗ, ਬੱਚਿਆਂ, ਨੌਜਵਾਨਾਂ ਨੇ ਆਪੋ-ਆਪਣੇ ਢੰਗਾਂ ਰਾਹੀਂ ਅਵਤਾਰ ਦਿਵਸ ਪ੍ਰਥਾਏ ਸ਼ਬਦਾਂ ‘ਤੇ ਹੁਲਾਰੇ ਲੈ ਕੇ ਖੁਸ਼ੀ ਮਨਾਈ ਨਾਮ ਚਰਚਾ ਦੇ ਅੰਤ ਵਿੱਚ ਪੂਜਨੀਕ ਗੁਰੂ ਜੀ ਦੁਆਰਾ ਗਾਏ ਭਜਨਾਂ ‘ਤੇ ਸਾਧ-ਸੰਗਤ ਹੱਥਾਂ ‘ਚ ਗੁਬਾਰੇ, ਰੰਗ ਬਿਰੰਗੇ ਰੁਮਾਲ ਲੈ ਕੇ ਜਿਸ ਤਰ੍ਹਾਂ ਨਾਲ ਝੂਮੀ, ਜਿਸ ਨਾਲ ਸਮੁੱਚੇ ਪੰਡਾਲ ਵਿੱਚ ਇੱਕ ਵੱਖਰਾ ਹੀ ਮਾਹੌਲ ਬਣ ਗਿਆ।

ਆਮ ਲੋਕਾਂ ਨੇ ਡੇਰਾ ਪ੍ਰੇਮੀਆਂ ਦੇ ਸਮਾਜ ਭਲਾਈ ਕਾਰਜਾਂ ਨੂੰ ਸੱਚੇ ਦਿਲੋਂ ਸਵੀਕਾਰਿਆ : ਹਰਿੰਦਰ

ਇਸ ਮੌਕੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ 45 ਮੈਂਬਰ ਹਰਿੰਦਰ ਇੰਸਾਂ ਮੰਗਵਾਲ ਨੇ ਕਿਹਾ ਕਿ ਅੱਜ ਦਾ ਇਹ ਵਿਸ਼ਾਲ ਇਕੱਠ ਦੱਸ ਰਿਹਾ ਹੈ ਕਿ ਕੂੜ ਪ੍ਰਚਾਰ ਤੇ ਮੁਸੀਬਤਾਂ ਦੇ ਬਾਵਜ਼ੂਦ ਮਾਨਵਤਾ ਦੀ ਸੇਵਾ ਲਈ ਸਾਧ-ਸੰਗਤ ‘ਚ ਕਿੰਨਾ ਵੱਡਾ ਜਜ਼ਬਾ ਹੈ ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਦਿਨੋਂ-ਦਿਨ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਹੋਰ ਅੱਗੇ ਵਧ ਰਹੇ ਹਨ ਹਰ ਰੋਜ਼ ਕਿਧਰੇ ਸਰੀਰਦਾਨ ਹੋ ਰਿਹਾ ਹੈ, ਲੋੜਵੰਦਾਂ ਦੇ ਮਕਾਨ ਬਣਾਏ ਜਾ ਰਹੇ ਹਨ, ਮਰੀਜ਼ਾਂ ਲਈ ਖੂਨ ਦਿੱਤਾ ਜਾ ਰਿਹਾ ਹੈ ਤੇ ਇਲਾਜ ਕਰਵਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਅੱਜ ਸਮਾਜ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆ ਚੁੱਕੀ ਹੈ ਕਿ ਡੇਰਾ ਪ੍ਰੇਮੀਆਂ ਦਾ ਮਨੋਰਥ ਸਿਰਫ਼ ਤੇ ਸਿਰਫ਼ ਸਮਾਜ ਭਲਾਈ ਦਾ ਹੈ, ਚਾਹੇ ਉਹ ਘੱਗਰ ‘ਚ ਪਾੜ ਪੂਰਨ ਦਾ ਕੰਮ ਹੋਏ ਜਾਂ ਡੂੰਘੇ ਬੋਰਵੈੱਲ ਵਿੱਚ ਡਿੱਗੇ ਛੋਟੇ ਬੱਚੇ ਨੂੰ ਬਚਾਉਣ ਦੇ ਯਤਨਾਂ ਦਾ ਹੋਵੇ ਉਨ੍ਹਾਂ ਆਖਿਆ ਡੇਰਾ ਪ੍ਰੇਮੀਆਂ ਦੇ ਭਲਾਈ ਕਾਰਜਾਂ ਨੂੰ ਪ੍ਰਸ਼ਾਸਨ ਨੇ ਮਾਨਤਾ ਦੇ ਕੇ ਆਜ਼ਾਦੀ ਦਿਹਾੜੇ ‘ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ।

ਡੇਰਾ ਸੱਚਾ ਸੌਦਾ ਦੇ ਪ੍ਰੇਮੀ ਹਮੇਸ਼ਾ ਰਹਿੰਦੇ ਨੇ ਚੜ੍ਹਦੀ ਕਲਾ ‘ਚ : ਪਰਮਜੀਤ ਨੰਗਲ

ਇਸ ਦੌਰਾਨ ਪਰਮਜੀਤ ਸਿੰਘ ਨੰਗਲ ਮੈਂਬਰ ਸਾਧ-ਸੰਗਤ ਰਾਜਨੀਤਿਕ ਵਿੰਗ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਉਨ੍ਹਾਂ ਕਿਹਾ ਕਿ ਅੱਜ ਦਾ ਠਾਠਾਂ ਮਾਰਦਾ ਜੋਸ਼ ਦੱਸ ਰਿਹਾ ਹੈ ਕਿ ਡੇਰਾ ਪ੍ਰੇਮੀ 100 ਫੀਸਦੀ ਅਡੋਲ ਹਨ ਤੇ ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ਹੇਠ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਡਟੇ ਹੋਏ ਹਨ, ਚਾਹੇ ਕਿੰਨੀਆਂ ਵੀ ਮੁਸੀਬਤਾਂ ਆਉਣ ਉਨ੍ਹਾਂ ਇਹ ਵੀ ਕਿਹਾ ਕਿ ਦਿਨੋਂ-ਦਿਨ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਉਤਸ਼ਾਹ ਵਧਦਾ ਹੀ ਜਾ ਰਿਹਾ ਹੈ, ਉਹ ਕਈ ਜ਼ਿਲ੍ਹਿਆਂ ਵਿੱਚ ਹੋਈਆਂ ਨਾਮ ਚਰਚਾਵਾਂ ‘ਚ ਸ਼ਾਮਲ ਹੁੰਦੇ ਰਹੇ ਹਨ ਹਰੇਕ ਜ਼ਿਲ੍ਹੇ ਦਾ ਉਤਸ਼ਾਹ ਦੂਜਿਆਂ ਜ਼ਿਲ੍ਹਿਆਂ ਨਾਲੋਂ ਵੱਧ ਨਜ਼ਰੀਂ ਪਿਆ।

ਜ਼ਿਲ੍ਹਾ ਪੱਧਰੀ ਨਾਮ ਚਰਚਾ ‘ਚ ਇਹ ਰਹੇ ਮੌਜ਼ੂਦ | Dera Sacha Sauda

ਨਾਮ ਚਰਚਾ ਦੌਰਾਨ ਦੁਨੀ ਚੰਦ ਇੰਸਾਂ 45 ਮੈਂਬਰ, ਰਾਮਕਰਨ ਇੰਸਾਂ ਮੈਂਬਰ ਸਾਧ-ਸੰਗਤ ਰਾਜਨੀਤਿਕ ਵਿੰਗ, ਬਲਦੇਵ ਕ੍ਰਿਸ਼ਨ ਇੰਸਾਂ ਕੁਲਾਰਾਂ ਪੰਤਾਲੀ ਮੈਂਬਰ, ਟੇਕ ਸਿੰਘ ਇੰਸਾਂ ਪੰਤਾਲੀ ਮੈਂਬਰ, ਜਗਦੀਸ਼ ਚੰਦ ਇੰਸਾਂ 45 ਮੈਂਬਰ, ਅਗਜਿੰਦਰ ਸਿੰਘ 45 ਮੈਂਬਰ ਤੋਂ ਇਲਾਵਾ ਡੇਰਾ ਸੱਚਾ ਸੌਦਾ ਤੋਂ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਪੁੱਜੇ ਹੋਏ ਸਨ ਇਸ ਮੌਕੇ ਪੰਤਾਲੀ ਮੈਂਬਰ ਭੈਣ ਸਰੋਜ ਇੰਸਾਂ, ਊਸ਼ਾ ਇੰਸਾਂ, ਮਨਜਿੰਦਰ ਕੌਰ ਇੰਸਾਂ, ਦਰਸ਼ਨਾ ਇੰਸਾਂ, ਰਣਜੀਤ ਕੌਰ ਇੰਸਾਂ, ਨਿਰਮਲਾ ਇੰਸਾਂ, ਸੁਨੀਤਾ ਕਾਲੜਾ ਇੰਸਾਂ, ਕਮਲਾ ਇੰਸਾਂ ਤੋਂ ਇਲਾਵਾ, ਫਾਰਮੇਸੀ ਅਫ਼ਸਰ ਸੁਖਵਿੰਦਰ ਬਬਲਾ, ਜ਼ਿਲ੍ਹੇ ਦੇ 21 ਬਲਾਕਾਂ ਦੇ ਭੰਗੀਦਾਸ, ਜ਼ਿਲ੍ਹਾ ਕਮੇਟੀ ਮੈਂਬਰ, ਸਮੂਹ ਜ਼ਿੰਮੇਵਾਰ, ਵੱਖ-ਵੱਖ ਕਮੇਟੀਆਂ ਦੇ ਮੈਂਬਰ ਵੀ ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਹੋਏ ਸਨ। (Dera Sacha Sauda)