HTET ਪ੍ਰੀਖਿਆ ਦਾ ਸ਼ਿਡਿਊਲ ਜਾਰੀ,10 ਨਵੰਬਰ ਤੱਕ ਕਰੋ ਅਪਲਾਈ

HTET Exam
ਪੰਜਾਬੀ ਪ੍ਰਬੋਧ ਪ੍ਰੀਖਿਆ 10 ਦਸੰਬਰ ਨੂੰ

HTET Exam : ਉਮੀਦਵਾਰ 30 ਅਕਤੂਬਰ ਤੋਂ 10 ਨਵੰਬਰ ਆਨਲਾਈਨ ਅਰਜ਼ੀ ਫਾਰਮ ਭਰ ਸਕਦੇ ਹਨ

ਖਰਖੌਦਾ (ਹੇਮੰਤ ਕੁਮਾਰ)। HTET Exam ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ 02 ਅਤੇ 03 ਦਸੰਬਰ, 2023 (ਸ਼ਨੀਵਾਰ-ਐਤਵਾਰ) ਨੂੰ ਸੈਕੰਡਰੀ ਸਿੱਖਿਆ ਡਾਇਰੈਕਟੋਰੇਟ, ਹਰਿਆਣਾ ਦੇ ਨਿਰਦੇਸ਼ਾਂ ਅਨੁਸਾਰ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ-2023 (ਐਚਟੀਈਟੀ) ਪੱਧਰ-1, 2 ਅਤੇ 3 ਦਾ ਆਯੋਜਨ ਕੀਤਾ ਜਾਵੇਗਾ। 02 ਦਸੰਬਰ ਨੂੰ ਲੈਵਲ-3 ਦੀ ਪ੍ਰੀਖਿਆ ਦੁਪਹਿਰ 3:00 ਵਜੇ ਤੋਂ ਸ਼ਾਮ 5:30 ਵਜੇ ਤੱਕ ਅਤੇ 03 ਦਸੰਬਰ ਨੂੰ ਲੈਵਲ-2 ਦੀ ਪ੍ਰੀਖਿਆ ਸਵੇਰੇ 10:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਅਤੇ ਲੈਵਲ-1 ਦੀ ਪ੍ਰੀਖਿਆ ਦੁਪਹਿਰ 3:00 ਵਜੇ ਤੋਂ ਸ਼ਾਮ 5:30 ਵਜੇ ਤੱਕ ਹੋਵੇਗੀ। ਪ੍ਰੀਖਿਆ ਨਾਲ ਸਬੰਧਤ ਸੂਚਨਾ ਬੁਲੇਟਿਨ ਬੋਰਡ ਦੀ ਅਧਿਕਾਰਤ ਵੈੱਬਸਾਈਟ www.bseh.org.in ‘ਤੇ ਉਪਲੱਬਧ ਹੈ।

ਇਹ ਵੀ ਪੜ੍ਹੋ : ਪੀਆਰਟੀਸੀ ਚੇਅਰਮੈਨ ਦੀ ਬਠਿੰਡਾ ਫੇਰੀ ਨੇ ਨਿੱਜੀ ਟ੍ਰਾਂਸਪੋਰਟਰਾਂ ਨੂੰ ਪਾਈਆਂ ਭਾਜੜਾਂ

ਇਹ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ.ਵੀ.ਪੀ.ਯਾਦਵ ਅਤੇ ਸਕੱਤਰ ਸ੍ਰੀਮਤੀ ਜੋਤੀ ਮਿੱਤਲ, ਐਚ.ਪੀ. ਨੇ ਦੱਸਿਆ ਕਿ ਦਿਲਚਸਪੀ ਰੱਖਣ ਵਾਲੇ ਉਮੀਦਵਾਰ 30 ਅਕਤੂਬਰ ਤੋਂ 10 ਨਵੰਬਰ, 2023 (ਦੁਪਹਿਰ 12:00 ਵਜੇ) ਤੱਕ ਬੋਰਡ ਦੀ ਅਧਿਕਾਰਤ ਵੈੱਬਸਾਈਟ www.bseh.org.in ‘ਤੇ ਦਿੱਤੇ ਗਏ ਲਿੰਕ ਰਾਹੀਂ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਲਈ ਆਨਲਾਈਨ ਅਰਜ਼ੀ ਫਾਰਮ ਭਰ ਸਕਦੇ ਹਨ। (HTET Exam)

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਉਮੀਦਵਾਰ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਲਈ ਇੱਕ ਪੱਧਰ ਲਈ ਅਪਲਾਈ ਕਰਦਾ ਹੈ ਤਾਂ ਉਸਨੂੰ 1000/- ਰੁਪਏ, ਦੋ ਲੇਵਲਾਂ ਲਈ 1800/- ਰੁਪਏ ਅਤੇ ਤਿੰਨਾਂ ਲੇਵਲਾਂ ਲਈ 2400/- ਰੁਪਏ ਦੀ ਫੀਸ ਦੇ ਨਾਲ ਆਨਲਾਈਨ ਅਪਲਾਈ ਕਰਨੀ ਹੋਵੇਗੀ। ਇਸੇ ਤਰ੍ਹਾਂ, ਜੇਕਰ ਹਰਿਆਣਾ ਦੀ ਅਨੁਸੂਚਿਤ ਜਾਤੀ ਸ਼੍ਰੇਣੀ ਨਾਲ ਸਬੰਧਿਤ ਕੋਈ ਅਪਾਹਜ ਉਮੀਦਵਾਰ ਜੇਕਰ ਇੱਕ ਲੇਵਲ ਲਈ ਅਰਜ਼ੀ ਦਿੰਦਾ ਹੈ, ਤਾਂ ਉਸਨੂੰ 500/- ਰੁਪਏ, ਦੋ ਲੇਵਲਾਂ ਲਈ 900/- ਰੁਪਏ ਅਤੇ ਤਿੰਨਾਂ ਲੇਵਲਾਂ ਲਈ 1200/- ਰੁਪਏ ਦੀ ਫੀਸ ਦੇ ਨਾਲ ਆਨਲਾਈਨ ਅਪਲਾਈ ਕਰਨਾ ਹੋਵੇਗਾ। HTET Exam

ਉਨ੍ਹਾਂ ਕਿਹਾ ਕਿ ਔਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਉਮੀਦਵਾਰ ਸੂਚਨਾ ਬੁਲੇਟਿਨ ਵਿੱਚ ਦਿੱਤੀਆਂ ਮਹੱਤਵਪੂਰਨ ਹਦਾਇਤਾਂ ਨੂੰ ਧਿਆਨ ਨਾਲ ਪੜ੍ਹ ਕੇ/ਸਮਝ ਕੇ ਆਪਣੀ ਯੋਗਤਾ ਨੂੰ ਯਕੀਨੀ ਬਣਾਉਣ। ਔਨਲਾਈਨ ਅਰਜ਼ੀ ਅਤੇ ਪ੍ਰੀਖਿਆ ਫੀਸ ਦੇ ਸਫਲਤਾਪੂਰਵਕ ਜਮ੍ਹਾਂ ਹੋਣ ਤੋਂ ਬਾਅਦ, ਉਮੀਦਵਾਰ ਪੁਸ਼ਟੀਕਰਨ ਪੰਨੇ ਦਾ ਪ੍ਰਿੰਟ ਜ਼ਰੂਰ ਲੈ ਲੈਣ।