ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤਾ ਐਚਟੈਟ ਪ੍ਰੀਖਿਆ ਦਾ ਨਤੀਜਾ

Haryana News

18 ਤੇ 19 ਦਸੰਬਰ ਨੂੰ ਹੋਈ ਐਚਟੈਟ ਪ੍ਰੀਖਿਆ ’ਚ ਇੱਕ ਲੱਖ 87 ਹਜ਼ਾਰ 951 ਉਮੀਦਵਾਰਾਂ ਨੇ ਦਿੱਤੀ ਸੀ ਪ੍ਰੀਖਿਆ (Result of htet Examination)

  • ਲੇਵਲ-1 ਦਾ 13.70 ਫੀਸਦੀ, ਲੇਵਲ-2 ਦਾ 04.30 ਫੀਸਦੀ ਤੇ ਲੇਵਲ-3 ਦਾ 14.52 ਫੀਸਦੀ ਰਿਹਾ ਨਤੀਜਾ
  • ਸੀਸੀਟੀਵੀ ਕੈਮਰਿਆਂ ’ਚ ਕੈਦ ਹੋਏ 66 ਨਕਲੀਆਂ ’ਤੇ ਕੀਤੇ ਗਏ ਕੇਸ ਦਰਜ : ਬੋਰਡ ਮੁਖੀ

ਭਿਵਾਨੀ। ਹਰਿਆਣਾ ਸਕੂਲ ਸਿੱਖਿਆ ਬੋਰਡ (Result of htet Examination) ਵੱਲੋਂ 18 ਤੇ 19 ਦਸੰਬਰ ਨੂੰ ਹੋਈ ਹਰਿਆਣਾ ਅਧਿਆਪਕਾ ਪਾਤਰਤਾ ਪ੍ਰੀਖਿਆ ਦਾ ਨਤੀਜਾ ਸ਼ੁੱਕਰਵਾਰ ਨੂੰ ਐਲਾਨ ਦਿੱਤਾ ਗਿਆ ਹੈ। ਇਹ ਪ੍ਰੀਖਿਆ ਤਿੰਨ ਗੇੜਾਂ ’ਚ ਹੋਈ ਸੀ, ਜਿਸ ’ਚ ਕੁੱਲ ਇੱਕ ਲੱਖ 87 ਹਜ਼ਾਰ 951 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ। ਇਸ ਪ੍ਰੀਖਿਆ ’ਚ ਲੇਵਲ-1 (ਪੀਆਰਟੀ) ਦੇ 13.70 ਫੀਸਦੀ, ਲੇਵਲ-2 (ਟੀਜੀਟੀ) ਦੇ 4.30 ਫੀਸਦੀ ਤੇ ਲੇਵਲ-3 (ਪੀਜੀਟੀ) ਦੇ ਕੁੱਲ 14.52 ਫੀਸਦੀ ਉਮੀਦਵਾਰ ਪਾਸ ਹੋਏ ਹਨ। ਅੱਜ ਜਾਰੀ ਕੀਤਾ ਗਿਆ ਐਚਟੈਟ ਪ੍ਰੀਖਿਆ ਦਾ ਨਤੀਜਾ ਬੋਰਡ ਦੀ ਵੈਬਸਾਈਟ  www.bseh.org.in ’ਤੇ ਸ਼ਾਮ ਪੰਜ ਵਜੇ ਤੋਂ ਦੇਖਿਆ ਜਾ ਸਕਦਾ ਹੈ। ਇਹ ਜਾਣਕਾਰੀ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਜਗਬੀਰ ਸਿੰਘ ਨੇ ਅੱਜ ਸਿੱਖਿਆ ਬੋਰਡ ਹੋਈ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

ਕੁੱਲ ਇੱਕ ਲੱਖ 87 ਹਜ਼ਾਰ 951 ਉਮੀਦਵਾਰਾਂ ਨੇ ਐਚਟੈਟ ਦੀ ਪ੍ਰੀਖਿਆ ਦਿੱਤੀ

ਪ੍ਰੀਖਿਆ ਦੀ ਜਾਣਕਾਰੀ ਦਿੰਦਿਆਂ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਮੁਖੀ ਡਾ. ਜਗਬੀਰ ਸਿੰਘ ਨੇ ਦੱਸਿਆ ਕਿ ਐਚਟੈਟ ਪ੍ਰੀਖਿਆ ’ਚ ਕੁੱਲ ਇੱਕ ਲੱਖ 87 ਹਜ਼ਾਰ 951 ਉਮੀਦਵਾਰਾਂ ਨੇ ਐਚਟੈਟ ਦੀ ਪ੍ਰੀਖਿਆ ਦਿੱਤੀ ਸੀ, ਜਿਨਾਂ ’ਚੋਂ 58 ਹਜ਼ਾਰ 391 ਪੁਰਸ਼, ਇੱਕ ਲੱਖ 29 ਹਜ਼ਾਰ 559 ਮਹਿਲਾਵਾਂ ਤੇ ਇੱਕ ਟਰਾਂਸਜੈਂਡਰ ਸ਼ਾਮਲ ਹੈ।

ਉਨਾਂ ਦੱਸਿਆ ਕਿ ਲੇਵਲ-1 (ਪੀਆਰਟੀ) ਦੀ ਪ੍ਰੀਖਿਆ ਦੀ ਪਾਸ ਫੀਸਦੀ 13.70 ਫੀਸਦੀ ਰਹੀ, ਜਿਸ ’ਚ ਪੁਰਸ਼ ਉਮੀਦਵਾਰਾਂ ਦੀ ਪਾਸ ਫੀਸਦੀ 16.72 ਤੇ ਮਹਿਲਾ ਉਮੀਦਵਾਰਾਂ ਦੀ ਪਾਸ ਫੀਸਦੀ 12.26 ਫੀਸਦੀ ਰਹੀ। ਇਸ ਪ੍ਰਕਾਰ ਲੇਵਲ-2 (ਟੀਜੀਟੀ) ਦੀ ਪ੍ਰੀਖਿਆ ਦੀ ਕੁੱਲ ਪਾਸ ਫੀਸਦੀ 04.30 ਫੀਸਦੀ ਰਹੀ, ਜਿਸ ’ਚ ਪੁਰਸ਼ ਉਮੀਦਵਾਰਾਂ ਦੀ ਪਾਸ ਫੀਸਦੀ 5.79 ਫੀਸਦੀ ਤੇ ਮਹਿਲਾ ਉਮੀਦਵਾਰਾਂ ਦੀ ਪਾਸ ਫੀਸਦੀ 3.67 ਫੀਸਦੀ ਰਹੀ।

ਲੇਵਲ-3 (ਪੀਜੀਟੀ) ਦੀ ਕੁੱਲ ਪਾਸ ਫੀਸਦੀ 14.52 ਫੀਸਦੀ ਰਹੀ, ਜਿਸ ’ਚੋਂ ਪੁਰਸ਼ ਉਮੀਦਵਾਰਾਂ ਦੀ ਪਾਸ ਫੀਸਦੀ 16.05 ਤੇ ਮਹਿਲਾ ਉਮੀਦਵਾਰਾਂ ਦੀ ਪਾਸ ਫੀਸਦੀ 13.80 ਫੀਸਦੀ ਰਹੀ। ਬੋਰਡ ਮੁਖੀ ਨੇ ਦੱਸਿਆ ਕਿ ਬੋਰਡ ਦਫਤਰ ’ਤੇ ਸਥਾਪਿਤ ਅਤਿਆਧੁਨਿਕ ਤਕਨੀਕਾਂ ਨਾਲ ਲੈਂਸ ਹਾਈ-ਟੈਕ ਕੰਟਰੋਲ ਰੂਮ ਤੋਂ ਸੂਬੇ ਭਰ ਤੋਂ ਸਾਰੇ ਐਚਟੈਟ ਪ੍ਰੀਖਿਆ ਕੇਂਦਰਾਂ ਦੀ ਪਲ-ਪਲ ਦੀ ਲਾਈਵ ਮਾਨਟਰਿੰਗ ਸੀਸੀਟੀਵੀ ਕੈਮਰਿਆਂ ਰਾਹੀਂ ਕਰਦੇ ਹੋਏ ਪਹਿਲੀ ਵਾਰ 66 ਕੇਸ ਦਰਜ ਕੀਤੇ ਗਏ ਸਨ। ਉਨਾਂ ਕਿਹਾ ਕਿ ਅਧਿਆਪਕ ਪਾਸ ਪ੍ਰੀਖਿਆ ਦੇ ਸਰਟੀਫਿਕੇਟ ਦੀ ਮਾਨਤਾ ਅਗਲੇ ਸੱਤ ਸਾਲਾਂ ਤੱਕ ਰਹੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ