ਸਾਬਕਾ CM ਯੇਦੀਯੁਰੱਪਾ ਦੀ ਪੋਤੀ ਸੌਂਦਰਿਆ ਨੇ ਕੀਤੀ ਖੁਦਕੁਸ਼ੀ

soundarya-suicide

ਸਾਬਕਾ CM ਯੇਦੀਯੁਰੱਪਾ ਦੀ ਪੋਤੀ ਸੌਂਦਰਿਆ ਨੇ ਕੀਤੀ ਖੁਦਕੁਸ਼ੀ (Soundarya Commits Suicide)

ਬੈਂਗਲੁਰੂ ਦੇ ਫਲੈਟ ‘ਚ ਲਟਕਦੀ ਮਿਲੀ ਲਾਸ਼

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਭਾਜਪਾ ਆਗੂ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਦੀ ਪੋਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਇਸ ‘ਚ ਖੁਦਕੁਸ਼ੀ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਸੌਂਦਰਿਆ (Soundarya Commits Suicide) ਦੀ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਾਂਸੀ ’ਤੇ ਲਟਕਦੀ ਲਾਸ਼ ਮਿਲਣ ਤੋਂ ਬਾਅਦ ਸੌਂਦਰਿਆ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਲਾਂਕਿ ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਸੌਂਦਰਿਆ ਦੀ ਲਾਸ਼ ਬੋਰਿੰਗ ਅਤੇ ਲੇਡੀ ਕਰਜ਼ਨ ਹਸਪਤਾਲ ਵਿੱਚ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ।

ਸੌਂਦਰਿਆ ਆਪਣੇ ਪਤੀ ਨਾਲ ਸੈਂਟਰਲ ਬੰਗਲੌਰ ‘ਚ ਰਹਿ ਰਹੀ ਸੀ। ਉਨ੍ਹਾਂ ਦਾ ਚਾਰ ਮਹੀਨੇ ਦਾ ਬੱਚਾ ਵੀ ਹੈ। ਖਬਰਾਂ ਮੁਤਾਬਕ, ਉਹ ਗਰਭ ਅਵਸਥਾ ਤੋਂ ਬਾਅਦ ਡਿਪ੍ਰੈਸ਼ਨ ਨਾਲ ਜੂਝ ਰਹੀ ਸੀ। ਸੌਂਦਰਿਆ ਦਾ ਵਿਆਹ 2018 ਵਿੱਚ ਡਾਕਟਰ ਨੀਰਜ ਨਾਲ ਹੋਇਆ ਸੀ। ਸੌਂਦਰਿਆ ਨੇ ਸਵੇਰੇ 8 ਵਜੇ ਆਪਣੇ ਪਤੀ ਦੇ ਕੰਮ ‘ਤੇ ਜਾਣ ਤੋਂ ਬਾਅਦ ਫਾਹਾ ਲੈ ਲਿਆ। ਘਰ ਦੀ ਨੌਕਰਾਣੀ ਦੇ ਆਉਣ ਤੋਂ ਬਾਅਦ ਘਟਨਾ ਦਾ ਪਤਾ ਲੱਗਾ।

ਬੀਐਸ ਯੇਦੀਯੁਰੱਪਾ ਦੀ ਪੋਤੀ ਸੌਂਦਰਿਆ (30 ਸਾਲ) ਖੁਦ ਇੱਕ ਡਾਕਟਰ ਸੀ। ਉਹ ਐਮਐਸ ਰਾਮਈਆ ਹਸਪਤਾਲ, ਬੈਂਗਲੁਰੂ ਵਿੱਚ ਇੱਕ ਡਾਕਟਰ ਸੀ। ਉਹ ਮਾਊਂਟ ਕਾਰਮਲ ਕਾਲਜ ਦੇ ਕੋਲ ਇੱਕ ਮਹਿੰਗੇ ਅਪਾਰਟਮੈਂਟ ਵਿੱਚ ਆਪਣੇ ਪਤੀ ਅਤੇ 4 ਮਹੀਨੇ ਦੇ ਬੱਚੇ ਨਾਲ ਰਹਿ ਰਹੀ ਸੀ। ਉਸ ਦਾ ਪਤੀ ਵੀ ਪੇਸ਼ੇ ਤੋਂ ਡਾਕਟਰ ਹੈ।

ਸੌਂਦਰਿਆ ਯੇਦੀਯੁਰੱਪਾ ਦੀ ਪਹਿਲੀ ਧੀ ਪਦਮਾ ਦੀ ਧੀ ਸੀ, ਜੋ ਪਰਿਵਾਰ ਵਿੱਚ ਸਭ ਤੋਂ ਵੱਡੀ ਸੀ। ਇਸ ਖ਼ਬਰ ਨੇ ਉਨ੍ਹਾਂ ਦੇ ਪਰਿਵਾਰ ਅਤੇ ਸੂਬਾ ਭਾਜਪਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਡਾ: ਸੌਂਦਰਿਆ ਦੀ ਖ਼ੁਦਕੁਸ਼ੀ ਦੀ ਖ਼ਬਰ ਮਿਲਣ ਤੋਂ ਬਾਅਦ ਮੁੱਖ ਮੰਤਰੀ ਬਸਵਰਾਜ ਬੋਮਈ ਆਪਣੇ ਕੈਬਨਿਟ ਸਾਥੀਆਂ ਨਾਲ ਹਸਪਤਾਲ ਪੁੱਜੇ ਅਤੇ ਯੇਦੀਯੁਰੱਪਾ ਨਾਲ ਹਮਦਰਦੀ ਪ੍ਰਗਟ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ