ਸਿਵਲ ਹਸਪਤਾਲ ’ਚ ਖੜ੍ਹੀ ਪ੍ਰਾਈਵੇਟ ਐਂਬੂਲੈਂਸ ਨੂੰ ਦੇਰ ਰਾਤ ਲੱਗੀ ਅੱਗ

fire

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਿਵਲ ਹਸਪਤਾਲ ਲੁਧਿਆਣਾ ਵਿਖੇ ਬੁੱਧਵਾਰ ਦੀ ਰਾਤ ਨੂੰ ਉਸ ਸਮੇਂ ਹੜਕੰਪ ਮੱਚ ਗਿਆ। ਜਦੋਂ ਹਸਪਤਾਲ ਦੇ ਵਿਹੜੇ ’ਚ ਇੱਕ ਪ੍ਰਾਈਵੇਟ ਐਂਬੂਲੈਂਸ ’ਚ ਅੱਗ ਲੱਗ ਗਈ। ਪ੍ਰਤੱਖਦਰਸੀਆਂ ਮੁਤਾਬਕ ਪ੍ਰਾਈਵੇਟ ਐਂਬੂਲੈਂਸ ਜੋ ਹਸਪਤਾਲ ਦੇ ਐਮਰਜੈਂਸੀ ਵਾਰਡ ਸਾਹਮਣੇ ਖੜ੍ਹੀ ਸੀ, ਵਿੱਚ ਦੇਰ ਰਾਤ 10 ਕੁ ਵਜੇ ਦੇ ਕਰੀਬ ਅੱਗ ਲੱਗ ਗਈ। ਸ਼ੁਰੂਆਤੀ ਦੌਰ ’ਚ ਅੱਗ ਘੱਟ ਸੀ, ਜਿਸ ਨੂੰ ਗੱਡੀ ’ਚ ਹੀ ਬੈਠੇ ਡਰਾਇਵਰ ਨੇ ਖੁਦ ਬੁਝਾਉਣ ਦੀ ਕੋਸ਼ਿਸ ਕੀਤੀ ਪਰ ਅੱਗ ਲਗਾਤਾਰ ਵਧ ਰਹੀ ਸੀ।

ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਮੌਜੂਦ ਮਰੀਜ਼ਾਂ ਦੇ ਵਾਰਸਾਂ ਤੇ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਮੌਜੂਦ ਕੁੱਝ ਲੋਕਾਂ ਨੇ ਦੱਸਿਆ ਕਿ ਚਾਲਕ ਐਂਬੂਲੈਂਸ ਦੇ ’ਚ ਹੀ ਬੈਠ ਕੇ ਸ਼ਰਾਬ ਦੇ ਨਾਲ ਨਾਲ ਬੀੜੀ ਪੀ ਰਿਹਾ ਸੀ, ਜੋ ਅੱਗ ਲੱਗਣ ਦਾ ਕਾਰਨ ਬਣਿਆ। ਜਦਕਿ ਚਾਲਕ ਵਿਸ਼ਾਲ ਮੁਤਾਬਕ ਉਸ ਨੇ ਮੱਛਰ ਭਜਾਉਣ ਲਈ ਕਛੂਆ ਲਾਇਆ, ਜਿਸ ਕਾਰਨ ਐਂਬੂਲੈਂਸ ’ਚ ਅੱਗ ਲੱਗ ਗਈ। (Ludhiana News)

SRH vs RCB: ਕੀ ਹੈਦਰਾਬਾਦ ਦੇ ਦੌੜਾਂ ਦੇ ਤੂਫਾਨ ਨੂੰ ਰੋਕ ਪਾਵੇਗੀ RCB, ਅੱਜ ਹੈ ਮੁਕਾਬਲਾ, ਕੋਹਲੀ ਟਾਪ ਸਕੋਰਰ

LEAVE A REPLY

Please enter your comment!
Please enter your name here