ਹਰਿਆਣਾ ਦੀ ਭਾਜਪਾ ਨੇਤਾ ਸੋਨਾਲੀ ਫੋਗਾਟ ਦਾ ਦਿਹਾਂਤ

ਗੋਆ ’ਚ ਪਿਆ ਦਿਲ ਦਾ ਦੌਰਾ

ਨਵੀ ਦਿੱਲੀ। ਹਰਿਆਣਾ ਭਾਜਪਾ ਆਗੂ ਸੋਨਾਲੀ ਫੋਗਾਟ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ 42 ਸਾਲਾਂ ਦੀ ਸੀ। ਖਬਰਾਂ ਮੁਤਾਬਕ ਗੋਆ ’ਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਸੋਲਾਨੀ ਫੋਗਾਟ ਟਿਕ-ਟੌਕ ਸਟਾਰ ਅਤੇ ਬਿੱਗ ਬੌਸ-14 ਦੀ ਪ੍ਰਤੀਯੋਗੀ ਬਣਨ ਤੋਂ ਬਾਅਦ ਪ੍ਰਸਿੱਧ ਹੋ ਗਈ। ਉਹ ਆਪਣੇ ਬਿਆਨਾਂ ਨੂੰ ਲੈ ਕੇ ਵੀ ਸੁਰਖੀਆਂ ’ਚ ਰਹੀ ਹੈ।

ਜਾਣੋ ਕੌਣ ਸੀ ਸੋਨਾਲੀ ਫੋਗਾਟ

ਸੋਨਾਲੀ ਫੋਗਾਟ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2006 ਵਿੱਚ ਹਿਸਾਰ ਦੂਰਦਰਸ਼ਨ ਵਿੱਚ ਐਂਕਰਿੰਗ ਨਾਲ ਕੀਤੀ ਸੀ। ਦੋ ਸਾਲ ਬਾਅਦ 2008 ’ਚ ਸੋਨਾਲੀ ਭਾਜਪਾ ’ਚ ਸ਼ਾਮਲ ਹੋ ਗਈ। ਉਸ ਸਮੇਂ ਤੋਂ ਸੋਨਾਲੀ ਭਾਜਪਾ ਦੀ ਸਰਗਰਮ ਮੈਂਬਰ ਹੈ। ਸੋਨਾਲੀ ਨੇ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਹਰਿਆਣਾ ਵਿਧਾਨ ਸਭਾ ਚੋਣ ਲੜੀ ਸੀ ਪਰ ਉਹ ਚੋਣ ਹਾਰ ਗਈ ਸੀ। ਸੋਨਾਲੀ ਇਸ ਚੋਣ ਤੋਂ ਬਾਅਦ ਕਾਫੀ ਚਰਚਾ ’ਚ ਰਹੀ ਸੀ।

ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਉਪ ਪ੍ਰਧਾਨ

ਸੋਸ਼ਲ ਮੀਡੀਆ ’ਤੇ ਕਈ ਲੋਕਾਂ ਨੇ ਟਿੱਪਣੀਆਂ ਕੀਤੀਆਂ ਹਨ ਅਤੇ ਜਾਣਨਾ ਚਾਹੁੰਦੇ ਹਨ ਕਿ ਸੋਨਾਲੀ ਫੋਗਾਟ ਭਾਜਪਾ ’ਚ ਕਿਸ ਅਹੁਦੇ ’ਤੇ ਹੈ? ਤਾਂ ਤੁਹਾਨੂੰ ਦੱਸ ਦੇਈਏ ਕਿ ਸੋਨਾਲੀ ਫੋਗਾਟ ਇਸ ਸਮੇਂ ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਉਪ ਪ੍ਰਧਾਨ ਹੈ। ਸੋਨਾਲੀ ਫੋਗਾਟ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਕੋਰੋਨਾ ਦੇ ਦੌਰਾਨ, ਉਸਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਆਪਣੇ ਦੁਆਰਾ ਕੀਤੇ ਗਏ ਕੰਮਾਂ ਨੂੰ ਵੀ ਲਗਾਤਾਰ ਅਪਡੇਟ ਕੀਤਾ। ਸ਼ੋਅਬਿਜ਼ ਦੀ ਦੁਨੀਆ ਦੀ ਗੱਲ ਕਰੀਏ ਤਾਂ ਸੋਨਾਲੀ ਫੋਗਾਟ ਪੰਜਾਬੀ ਅਤੇ ਹਰਿਆਣਵੀ ਮਿਊਜ਼ਿਕ ਵੀਡੀਓਜ਼ ’ਚ ਨਜ਼ਰ ਆ ਚੁੱਕੀ ਹੈ। ਸੀਰੀਅਲ ‘ਅੰਮਾ’ ’ਚ ਸੋਨਾਲੀ ਨੇ ਨਵਾਬ ਸ਼ਾਹ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ।

ਕੌਣ ਹੈ ਸੋਨਾਲੀ ਫੋਗਾਟ ਦੇ ਪਰਿਵਾਰ ’ਚ?

ਸੋਨਾਲੀ ਫੋਗਾਟ ਫਤਿਹਾਬਾਦ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਹੈ। ਸੋਨਾਲੀ ਦੇ ਪਿੱਛੇ ਉਸ ਦੇ ਪਿਤਾ ਹਨ, ਜੋ ਕਿ ਪੇਸ਼ੇ ਤੋਂ ਕਿਸਾਨ ਹਨ। ਸੋਨਾਲੀ ਫੋਗਾਟ ਦੀਆਂ ਤਿੰਨ ਭੈਣਾਂ ਅਤੇ ਇੱਕ ਭਰਾ ਹੈ। ਸੋਨਾਲੀ ਦੀ ਯਸ਼ੋਦਰਾ ਫੋਗਾਟ ਨਾਂਅ ਦੀ ਬੇਟੀ ਵੀ ਹੈ। ਜੋ ਹੋਸਟਲ ਵਿੱਚ ਰਹਿੰਦੀ ਹੈ। ਸੋਨਾਲੀ ਫੋਗਾਟ ਦਾ ਵਿਆਹ ਆਪਣੀ ਭੈਣ ਦੇ ਦਿਓਰ ਨਾਲ ਹੋਇਆ ਸੀ। ਉਸਦਾ ਨਾਮ ਸੰਜੇ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ