Harbhajan Singh : ਅਯੋਧਿਆ ’ਤੇ ਹਰਭਜਨ ਸਿੰਘ ਨੇ ਕਹਿ ਦਿੱਤੀ ਵੱਡੀ ਗੱਲ…

Harbhajan Singh

ਚੰਡੀਗੜ੍ਹ। ਅਯੋਧਿਆ ਜਾਣ ’ਤੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ (Harbhajan Singh) ਨੇ ਕਿਹਾ ਕਿ ਕੋਈ ਵੀ ਪਾਰਟੀ ਜਾਵੇ ਜਾਂ ਨਾ ਜਾਵੇ ਮੈਂ ਜ਼ਰੂਰ ਜਾਵਾਂਗਾ। ਕਾਂਗਰਸ ਦੁਆਰਾ ਰਾਮ ਮੰਦਰ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਦੇ ਸੱਦੇ ਨੂੰ ਨਾਮਨਜ਼ੂਰ ਕਰਨ ’ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਕਿ ਇਹ ਸਾਡੇ ਭਾਗ ਹਨ ਕਿ ਸਾਡੇ ਦੌਰ ’ਚ ਇਹ ਮੰਦਰ ਬਣ ਰਿਹਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਜਾ ਕੇ ਆਸ਼ੀਰਵਾਦ ਲੈਣਾ ਚਾਹੀਦਾ ਹੈ।

ਕੋਈ ਵੀ ਪਾਰਟੀ ਜਾਵੇ ਜਾਂ ਨਾ ਜਾਵੇ ਮੈਂ ਜ਼ਰੂਰ ਜਾਵਾਂਗਾ। ਹਰਭਜਨ ਸਿੰਘ (Harbhajan Singh) ਨੇ ਇੱਕ ਕਦਮ ਅੱਗੇ ਵਧਾਉਂਦੇ ਹੋਏ ਇੱਥੋਂ ਤੱਕ ਕਿਹਾ ਕਿ ਜੇਕਰ ਕਿਸੇ ਨੂੰ ਮੇਰੇ ਰਾਮ ਮੰਦਰ ਜਾਣ ਤੋਂ ਦਿੱਕਤ ਹੈ ਤਾਂ ਉਨ੍ਹਾਂ ਨੇ ਜੋ ਕਰਨਾ ਹੈ ਕਰ ਲੈਣ। ਮੈਂ ਤਾਂ ਜਾਵਾਂਗਾ। ਤੁਹਾਨੂੰ ਦੱਸ ਦਈਏ ਕਿ ਹਰਭਜਨ ਨੇ ਅਯੋਧਿਆ ’ਚ 22 ਜਨਵਰੀ ਨੂੰ ਹੋ ਰਹੇ ਸ੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਪੀਐੱਮ ਤੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਮੱਧ ਪ੍ਰਦੇਸ਼ ਦੇ ਸਕੂਲਾਂ ’ਚ 22 ਨੂੰ ਛੁੱਟੀ ਦਾ ਐਲਾਨ | Harbhajan Singh

ਅਯੋਧਿਆ ’ਚ ਸ੍ਰੀ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਦਿਨ 22 ਜਨਵਰੀ ਨੂੰ ਮੱਧ ਪ੍ਰਦੇਸ਼ ਦੇ ਸਾਰੇ ਸਕੂਲਾਂ ’ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਕੱਲ੍ਹ ਰਾਤ ਇਸ ਸਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਦੋ ਦਿਨ ਪਹਿਲਾਂ ਸਿਵਲ ਪ੍ਰਸ਼ਾਸਨ ਵਿਭਾਗ ਨੇ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ’ਚ 22 ਜਨਵਰੀ ਨੂੰ ਅੱਧੇ ਦਿਨ, ਦੁਪਹਿਰ ਢਾਈ ਵਜੇ ਤੱਕ ਦੀ ਛੁੱਟੀ ਦਾ ਐਲਾਨ ਕੀਤਾ ਸੀ।

Also Read : ਰਾਮ ਜੀ ਦੇ ਤਿਉਹਾਰ ’ਚ ਹੋਵੋ ਸਾਰੇ ਸ਼ਾਮਲ : ਪੂਜਨੀਕ ਗੁਰੂ ਜੀ