ਰਾਮ ਜੀ ਦੇ ਤਿਉਹਾਰ ’ਚ ਹੋਵੋ ਸਾਰੇ ਸ਼ਾਮਲ : ਪੂਜਨੀਕ ਗੁਰੂ ਜੀ

Ram Rahim
ਰਾਮ ਜੀ ਦੇ ਤਿਉਹਾਰ ’ਚ ਹੋਵੋ ਸਾਰੇ ਸ਼ਾਮਲ : ਪੂਜਨੀਕ ਗੁਰੂ ਜੀ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਰਨਾਵਾ ਆਸ਼ਰਮ ਪਹੁੰਚ ਕੇ ਲਾਈਵ ਬਚਨ ਫ਼ਰਮਾਉਂਦਿਆਂ ਕਿਹਾ ਕਿ, ‘ਸਾਧ-ਸੰਗਤ ਨੇ ਯੂਪੀ ’ਚ ਨਹੀਂ ਆਉਣਾ ਹੈ, ਜਿਵੇਂ ਸੇਵਾਦਾਰ, ਜ਼ਿੰਮੇਵਾਰ ਤੁਹਾਨੂੰ ਦੱਸਣਗੇ ਉੱਥੇ ਰਹਿ ਕੇ ਖੁਸ਼ੀਆਂ ਮਨਾਉਣੀਆਂ ਹਨ। (Ram Rahim)

ਆਪ ਜੀ ਨੇ ਫ਼ਰਮਾਇਆ ਕਿ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਐੱਮਐੱਸਜੀ ਭੰਡਾਰੇ ਦਾ ਪੂਰਾ ਮਹੀਨਾ ਚੱਲ ਰਿਹਾ ਹੈ ਉਸ ਦੀਆਂ ਬਹੁਤ-ਬਹੁਤ ਵਧਾਈਆਂ ਹੋਣ, ਬਹੁਤ-ਬਹੁਤ ਮਾਲਕ ਖੁਸ਼ੀਆਂ ਦੇਣ। ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਰਾਮ ਜੀ ਦਾ ਵੀ ਤਿਉਹਾਰ ਮਨਾਇਆ ਜਾ ਰਿਹਾ ਹੈ ਤਾਂ ਤੁਸੀਂ ਸਾਰੇ ਵੀ ਉਸ ਤਿਉਹਾਰ ’ਚ ਸ਼ਾਮਲ ਹੋਵੋ, ਕਿਉਂਕਿ ਅਸੀਂ ਸਾਰੇ ਉਸ ਰਾਮ ਜੀ ਦੀ ਸੰਤਾਨ ਹਾਂ ਤਾਂ ਉਸ ਤਿਉਹਾਰ ਨੂੰ ਇੱਕ ਦੀਵਾਲੀ ਵਾਂਗ ਮਨਾਇਆ ਜਾਵੇ ਜਿਵੇਂ ਕਿ ਸਾਰੇ ਮਨਾ ਰਹੇ ਹਨ ਤਾਂ ਉਸ ਵਿੱਚ ਵੀ ਤੁਸੀਂ ਸ਼ਾਮਲ ਹੋਵੋ ਭਗਵਾਨ ਤੁਹਾਨੂੰ ਬਹੁਤ-ਬਹੁਤ ਖੁਸ਼ੀਆਂ ਦੇਵੇ, ਬਹੁਤ-ਬਹੁਤ ਕਿਰਪਾ ਨਾਲ ਨਵਾਜੇ, ਸਭ ਨੂੰ ਬਹੁਤ-ਬਹੁਤ ਅਸ਼ੀਰਵਾਦ’।

ਪੂਜਨੀਕ ਗੁਰੂ ਜੀ Barnawa ਆਸ਼ਰਮ ਪਧਾਰੇ, ਚਾਰੇ ਪਾਸੇ ਛਾਈਆਂ ਖੁਸ਼ੀਆਂ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) 50 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਪਧਾਰੇ। ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ ’ਤੇ ਸਾਧ-ਸੰਗਤ ਕੋਲ ਪਹੁੰਚੀ ਤਾਂ ਕਰੋੜਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਚਿਹਰਿਆਂ ’ਤੇ ਖੁਸ਼ੀ ਦੀਆਂ ਫੁਹਾਰਾਂ ਆ ਗਈਆਂ ਅਤੇ ਇੱਕ ਦੂਜੇ ਨੂੰ ਮੋਬਾਇਲ ਫੋਨਾਂ ’ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਇੱਕ ਦੂਜੇ ਨੂੰ ਮਠਿਆਈਆਂ ਖੁਆ ਕੇ ਖੁਸ਼ੀ ਦਾ ਇਜ਼ਹਾਰ ਕੀਤਾ। (Barnawa)