ਪਾਕਿ ਸਰਕਾਰ ਨੇ ਖਾਲਿਸਤਾਨ ਪੱਖੀ ਗੋਪਾਲ ਚਾਵਲਾ ਨੂੰ ਸਾਰੀਆਂ ਕਮੇਟੀਆਂ ‘ਚੋਂ ਕੱਢਿਆ

Government, Pakistan, Expelled, Khalistan Based, Gopal Chawla, all Committees

ਕਰਤਾਰਪੁਰ ਸਾਹਿਬ ਲਾਂਘਾ: ਭਾਰਤ ਤੇ ਪਾਕਿ ਅਧਿਕਾਰੀਆਂ ਦੀ ਮੀਟਿੰਗ ਅੱਜ

ਰਾਵੀ ਦਰਿਆ ‘ਤੇ ਪੁਲ ਬਣਾਉਣ ਦਾ ਮਾਮਲਾ ਅਹਿਮ ਮੁੱਦਾ

ਰਾਜਨ ਮਾਨ, ਅੰਮ੍ਰਿਤਸਰ

ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਭਾਰਤ ਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਵਿੱਚ 14 ਜੁਲਾਈ ਨੂੰ ਦੂਜੇ ਗੇੜ ਦੀ ਵਾਹਘਾ ਵਿਖੇ ਹੋਣ ਜਾ ਰਹੀ ਮੀਟਿੰਗ ਵਿੱਚ ਇਸ ਲਾਂਘੇ ਦੌਰਾਨ ਰਾਵੀ ਦਰਿਆ ‘ਤੇ ਬਣਨ ਵਾਲੇ ਪੁਲ ਤੇ ਹੋਰ ਕਈ ਅਹਿਮ ਮੁੱਦਿਆਂ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ ਜਾਣਕਾਰੀ ਅਨੁਸਾਰ ਇਸ ਮੀਟਿੰਗ ‘ਚ ਜਿਨ੍ਹਾਂ ਮੁੱਦਿਆਂ ‘ਤੇ ਗੱਲਬਾਤ ਕੀਤੀ ਜਾਣੀ ਹੈ, ਉਨ੍ਹਾਂ ‘ਚ ਸਭ ਤੋਂ ਅਹਿਮ ਮੁੱਦਾ ਰਾਵੀ ਦਰਿਆ ‘ਤੇ ਬਣਾਇਆ ਜਾਣ  ਵਾਲਾ ਪੁਲ ਹੈ ਇਸ ਦੌਰਾਨ  ਲਾਂਘੇ ਦੇ ਉਦਘਾਟਨੀ ਸਮਾਰੋਹ ਦੀ ਤਰੀਕ ਅਤੇ ਸਮਾਂ ਨਿਸ਼ਚਿਤ ਕਰਨਾ ਰਹੇਗਾ ਪਾਕਿਸਤਾਨ ਵੱਲੋਂ ਆਪਣੇ ਪਾਸੇ ਕੰਮ ਵਿੱਚ ਬਹੁਤ ਤੇਜ਼ੀ ਲਿਆਂਦੀ ਗਈ ਹੈ ਅਤੇ ਲਗਭਗ ਮੁਕੰਮਲ ਹੋਣ ਦੇ ਨੇੜੇ ਪਹੁੰਚ ਗਿਆ ਹੈ

ਉਧਰ ਪਾਕਿਸਤਾਨ ਨੇ ਇੱਕ ਹੋਰ ਪਹਿਲ ਕਦਮੀ ਕਰਦਿਆਂ ਕੱਲ੍ਹ ਹੋਣ ਵਾਲੀ ਮੀਟਿੰਗ ਦੇ ਮੱਦੇਨਜ਼ਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਬਣੀ ਕਮੇਟੀ ਵਿੱਚ ਸ਼ਾਮਲ ਖਾਲਿਸਤਾਨ ਪੱਖੀ ਗੋਪਾਲ ਚਾਵਲਾ ਨੂੰ ਬਾਹਰ ਕਰ ਦਿੱਤਾ ਹੈ ਪਾਕਿਸਤਾਨ ਸਰਕਾਰ ਨੇ ਚਾਵਲਾ ਨੂੰ ਦੋਹਾਂ ਹੀ ਕਮੇਟੀਆਂ ਤੋਂ ਲਾਂਭੇ ਕਰਕੇ ਭਾਰਤ ਵੱਲੋਂ ਹਾਲ ਹੀ ਵਿੱਚ ਖਾਲਿਸਤਾਨ ਪੱਖੀ ਵਿਅਕਤੀਆਂ ਵਿਰੁੱਧ ਚੁੱਕੇ ਕਦਮਾਂ ਵਿੱਚ ਹਾਮੀ ਭਰੀ ਹੈ ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਕਰਕੇ ਕੱਲ੍ਹ ਹੋਣ ਵਾਲੀ ਦੋਹਾਂ ਮੁਲਕਾਂ ਦੇ ਅਧਿਕਾਰੀਆਂ ਦੀ ਮੀਟਿੰਗ ਲਈ ਸੁਖਾਵਾਂ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵਰਣਨਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਪਾਕਿਸਤਾਨ ਵੱਲੋਂ ਗੋਪਾਲ ਚਾਵਲਾ ਨੂੰ ਕਰਤਾਰਪੁਰ ਲਾਂਘੇ ਸਬੰਧੀ ਬਣਾਈ ਗਈ ਕਮੇਟੀ ਵਿੱਚ ਲਿਆ ਗਿਆ ਸੀ ਅਤੇ ਇਸ ਗੱਲ ਦਾ ਭਾਰਤ ਵੱਲੋਂ ਰੋਸ ਵੀ ਜਿਤਾਇਆ ਗਿਆ ਸੀ

ਕਰਤਾਰਪੁਰ ਲਾਂਘਾ ਖੋਲ੍ਹਣ ਦੇ ਰਾਹ ‘ਚ ਦਰਿਆ ਤੇ ਪੁਲ ਦੀ ਉਸਾਰੀ ਨੂੰ ਲੈ ਕੇ ਅਜੇ ਦੋਹਾਂ ਮੁਲਕਾਂ ਦੀਆਂ ਹਕੂਮਤਾਂ ਵੱਲੋਂ ਇੱਕ ਰਾਏ ਨਹੀਂ ਬਣ ਰਹੀ ਭਾਰਤ ਪੁਲ ਉਸਾਰਨ ਦੇ ਪੱਖ ‘ਚ ਹੈ ਜਦਕਿ ਪਾਕਿਸਤਾਨ ਉਥੇ ਕਾਜ਼ਵੇਅ ਬਣਾਉਣਾ ਚਾਹੁੰਦਾ ਹੈ ਦੋਵੇਂ ਮੁਲਕਾਂ ‘ਚ ਰਾਵੀ ‘ਤੇ 330 ਮੀਟਰ ਲੰਬੇ ਪੁਲ ਦੀ ਉਸਾਰੀ ਬਾਰੇ ਅਸਹਿਮਤੀ ਨਾਲ ਲਾਂਘੇ ਨੂੰ ਜੋੜਨ ‘ਚ ਦੇਰੀ ਦੇ ਖਦਸ਼ੇ ਨੂੰ ਦੇਖਦਿਆਂ ਭਾਰਤ ਨੇ ਇਸ ਦੇ ਅੰਤਰਿਮ ਹੱਲ ਦੀ ਤਜਵੀਜ਼ ਵੀ ਪੇਸ਼ ਕੀਤੀ ਹੈ ਭਾਰਤ ਚਾਹੁੰਦਾ ਹੈ ਕਿ ਗੁਰੂ ਨਾਨਕ ਦੇਵ ਦੇ ਨਵੰਬਰ ‘ਚ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਪਹਿਲਾਂ ਲਿੰਕ ਸੜਕਾਂ ਨੂੰ ਪੁਲ ਰਾਹੀਂ ਪਾਕਿਸਤਾਨੀ ਸੜਕਾਂ ਨਾਲ ਜੋੜ ਦਿੱਤਾ ਜਾਵੇ ਹਵਾਈ ਅੱਡੇ ਵਰਗੇ ਟਰਮੀਨਲ ਦਾ ਅੰਤਿਮ ਨਿਰੀਖਣ 31 ਅਕਤੂਬਰ ਨੂੰ ਹੋਵੇਗਾ ਜਿੱਥੇ 50 ਤੋਂ ਵੱਧ ਇਮੀਗਰੇਸ਼ਨ ਕਾਂਊਂਟਰ  ਸਥਾਪਤ ਕੀਤੇ ਜਾ ਰਹੇ ਹਨ

ਸੂਤਰਾਂ ਨੇ ਕਿਹਾ ਕਿ ਭਾਰਤ ਵੱਲੋਂ ਉੱਚ ਤਕਨਾਲੋਜੀ ਵਾਲੀ ਨਿਗਰਾਨ ਪ੍ਰਣਾਲੀ ਅਤੇ ਸੁਰੱਖਿਆ ਉਪਕਰਣ ਲਾਏ ਜਾਣਗੇ ਦੋਵੇਂ ਮੁਲਕਾਂ ਵਿਚਕਾਰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨੂੰ ਲੈ ਕੇ ਵੀ ਮਤਭੇਦ ਹਨ ਭਾਰਤ ਚਾਹੁੰਦਾ ਹੈ ਕਿ ਰੋਜ਼ਾਨਾ 5 ਹਜ਼ਾਰ ਸ਼ਰਧਾਲੂ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਜਦਕਿ ਪਾਕਿਸਤਾਨ ਨੇ ਸ਼ਰਧਾਲੂਆਂ ਦੀ ਗਿਣਤੀ 750 ਰੱਖਣ ਲਈ ਕਿਹਾ ਹੈ ਮੀਟਿੰਗ ਵਿੱਚ ਇਸ ਤੋਂ ਇਲਾਵਾ ਇਸੇ ਨਾਲ ਸਬੰਧਿਤ ਕੁਝ ਹੋਰ ਨੁਕਤੇ, ਜਿਵੇਂ ਕਿ ਕੀ ਉਦਘਾਟਨੀ ਸਮਾਰੋਹ ਸਾਂਝੇ ਤੌਰ ‘ਤੇ ਹੋਵੇਗਾ ਅਤੇ ਇਸ ‘ਚ ਕਿਹੜੀ-ਕਿਹੜੀ ਮੁੱਖ ਸ਼ਖ਼ਸੀਅਤ ਸ਼ਾਮਿਲ ਹੋਵੇਗੀ, ਬਾਰੇ ਵੀ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਸੂਤਰਾਂ ਅਨੁਸਾਰ ਪਾਕਿ ਇਸ ਬਾਰੇ ਪਹਿਲਾਂ ਹੀ ਤੈਅ ਕਰ ਚੁੱਕਿਆ ਹੈ ਕਿ ਉਕਤ ਸਮਾਗਮ ‘ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਦੀ ਜੋੜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਵੇਗੀ ਅਤੇ ਏਧਰ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰ ਸਕਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।