ਭਾਰਤੀ ਦਰਸ਼ਕਾਂ ਦਰਮਿਆਨ ਖੇਡਣਾ ਚੰਗਾ ਮੌਕਾ : ਫੇਹਲੁਕਵਾਓ

Opportunity, Indian, Viewers, Play, Game

ਨਵੀਂ ਦਿੱਲੀ (ਏਜੰਸੀ)। ਭਾਰਤ ਖਿਲਾਫ ਇਸੇ ਮਹੀਨੇ ਹੋਣ ਵਾਲੀ ਲੜੀ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਆਂਦਿਲੇ ਫੇਹਲੁਕਵਾਓ ਨੇ ਕਿਹਾ ਕਿ ਭਾਰਤ ਕ੍ਰਿਕਟ ਖੇਡਣ ਲਈ ਸਰਵਸ੍ਰੇਸ਼ਠ ਸਥਾਨਾਂ ‘ਚੋਂ ਇੱਕ ਹੈ ਅਤੇ ਉਨ੍ਹਾਂ ਦੇ ਘਰੇਲੂ ਦਰਸ਼ਕਾਂ ਦਰਮਿਆਨ ਖੇਡਣਾ ਇੱਕ ਬਿਹਤਰੀਨ ਮੌਕਾ ਹੈ ਦੱਖਣੀ ਅਫਰਕਾ ਅਤੇ ਭਾਰਤ ਦਰਮਿਆਨ ਤਿੰਨ ਟੀ-20 ਅਤੇ ਤਿੰਨ ਟੈਸਟ ਮੈਚਾਂ ਦੀ ਲੜੀ 15 ਸਤੰਬਰ ਤੋਂ ਸ਼ੁਰੂ ਹੋਣੀ ਹੈ ਦੱਖਣੀ ਅਫਰੀਕੀ ਟੀਮ ਦੇ ਡਾਇਰੈਕਟਰ ਨੋਚ ਕਿਵੇ ਨੇ ਦੌਰੇ ਤੋਂ ਪਹਿਲਾਂ ਆਪਣੀ ਟੀਮ ਦੇ ਖਿਡਾਰੀਆਂ ਨੂੰ ਭਾਰਤੀ ਦਰਸ਼ਕਾਂ ਦੇ ਮੈਚ ਦੌਰਾਨ ਰੌਲੇ-ਰੱਪੇ ਤੋਂ ਬਚਣ ਲਈ ਕਿਹਾ ਹੈ ਪਰ ਫੇਹਲੁਕਵਾਓਚ ਅਨੁਸਾਰ ਭਾਰਤੀ ਦਰਸ਼ਕਾਂ ਦਰਮਿਆਨ ਖੇਡਣਾ ਉਨ੍ਹਾਂ ਲਈ ਵਧੀਆ ਮੌਕਾ ਹੈ ਫੇਹਲੁਕਵਾਓ ਨੇ ਕਿਹਾ, ਭਾਰਤੀ ਕ੍ਰਿਕਟ ਖੇਡਣ ਲਈ ਬੇਹੱਦ ਚੰਗਾ ਦੇਸ਼ ਹੈ। (Fehlukwao)

ਇੱਥੇ ਸਟੇਡੀਅਮ ‘ਚ 5000 ਦਰਸ਼ਕ ਮੈਚ ਵੇਖਣ ਆਉਂਦੇ ਹਨ ਅਤੇ ਉਨ੍ਹਾਂ ਸਾਹਮਣੇ ਖੇਡਣਾ ਕਾਫੀ ਸੁਖਦ ਹੈ ਭਾਰਤੀ ਦਰਸ਼ਕਾਂ ਦਰਮਿਆਨ ਖੇਡਣਾ ਇੱਕ ਬਿਹਤਰੀਨ ਮੌਕਾ ਹੈ ਦਰਸ਼ਕਾਂ ਦੇ ਲਿਹਾਜ ਨਾਲ ਭਾਰਤੀ ਕ੍ਰਿਕਟ ਖੇਡਣ ਲਈ ਸਰਵਸ੍ਰੇਸ਼ਠ ਜਗ੍ਹਾ ਹੈ ਨੋਚ ਨੇ ਕਿਹਾ, ‘ਟੀਮ ਦੇ ਕਈ ਖਿਡਾਰੀ ਆਈਪੀਐਲ ‘ਚ ਖੇਡਦੇ ਹਨ ਸਾਡੀ ਟੀਮ ‘ਚ ਕਈ ਖਿਡਾਰੀ ਅਜਿਹੇ ਹਨ ਜੋ 2015 ‘ਚ ਦੱਖਣੀ ਅਫਰੀਕਾ ਏ ਦੌਰੇ ‘ਚ ਸ਼ਾਮਲ ਸਨ ਭਾਰਤੀ ਦਰਸ਼ਕ ਵੱਡੀ ਗਿਣਤੀ ‘ਚ ਆਪਣੀ ਟੀਮ ਦਾ ਸਮਰਥਨ ਕਰਨ ਲਈ ਸਟੇਡੀਅਮ ਆਉਂਦੇ ਹਨ। ਮੈਂ ਕਈ ਖਿਡਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਮੈਚ ਦੌਰਾਨ ਇਸ ‘ਤੇ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈ ਦੱਖਣੀ ਅਫਰੀਕਾ ਟੀਮ ਦੇ ਡਾਇਰੈਕਟਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਅਤੇ ਟੀਮ ਦੋਵਾਂ ਲਈ ਇੱਕ ਚੰਗਾ ਮੌਕਾ ਹੈ ਕਿ ਉਹ ਭਾਰਤੀ ਧਰਤੀ ‘ਤੇ ਉਨ੍ਹਾਂ ਖਿਲਾਫ ਖੇਡਣਗੇ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ 15 ਸਤੰਬਰ ਤੋਂ ਧਰਮਸ਼ਾਲਾ ‘ਚ ਖੇਡਿਆ ਜਾਵੇਗਾ। (Fehlukwao)