ਕਿਸਾਨ ਜਥੇਬੰਦੀਆਂ ਦੀ ਚੰਗੀ ਪਹਿਲ

Initiative

ਪੰਜਾਬ ’ਚ ਕਿਸਾਨ ਜਥੇਬੰਦੀਆਂ ਨੇ ਨਸ਼ਿਆਂ ਖਿਲਾਫ ਮੁਹਿੰਮ ਵਿੱਢ ਦਿੱਤੀ ਹੈ। ਨਸ਼ਾ ਵਿਰੋਧੀ ਰੈਲੀਆਂ ਕੱਢਣ ਨਾਲ ਸਮਾਜ ’ਚ ਜਾਗਰੂਕਤਾ ਵਧੇਗੀ। ਨਸ਼ਿਆਂ ਖਿਲਾਫ਼ ਜ਼ਮੀਨੀ ਪੱਧਰ ’ਤੇ ਕੰਮ ਹੋਣਾ ਚੰਗੀ ਗੱਲ ਹੈ। ਨਸ਼ੇ ਦੇ ਖਾਤਮੇ ਲਈ ਭਾਵੇਂ ਸਰਕਾਰਾਂ ਨੇ ਵੱਡੀ ਭੂਮਿਕਾ ਨਿਭਾਉਣੀ ਹੁੰਦੀ ਹੈ, ਪਰ ਇਹ ਕੰਮ ਇਕੱਲੀਆਂ ਸਰਕਾਰਾਂ ਵੀ ਨਹੀਂ ਕਰ ਸਕਦੀਆਂ, ਜਨਤਾ ਨੂੰ ਵੀ ਬਰਾਬਰ ਸਹਿਯੋਗ ਦੇਣਾ ਪੈਣਾ ਹੈ। ਜਦੋਂ ਜਨਤਾ ਜਾਗਰੂਕ ਹੋਵੇਗੀ ਤਾਂ ਨਸ਼ਿਆਂ ਦਾ ਖਾਤਮਾ ਜ਼ਰੂਰ ਹੋਵੇਗਾ। ਭਾਵੇਂ ਨਸ਼ਾ ਤਸਕਰੀ ਰੋਕਣ ਲਈ ਪੁਲਿਸ ਕਾਰਵਾਈ ਕਰਦੀ ਹੈ, ਨਸ਼ਾ ਤਸਕਰਾਂ ਦੀਆਂ ਗਿ੍ਰਫ਼ਤਾਰੀਆਂ ਹੋ ਰਹੀਆਂ ਹਨ ਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ, ਰੋਜ਼ਾਨਾ ਨਸ਼ੇ ਦੀਆਂ ਵੱਡੀਆਂ ਖੇਪਾਂ ਬਰਾਮਦ ਹੋ ਰਹੀਆਂ ਹਨ ਫ਼ਿਰ ਵੀ ਨਸ਼ਾ ਖਤਮ ਨਹੀਂ ਹੁੰਦਾ ਪਰ ਜਦੋਂ ਜਨਤਾ ਹੀ ਨਸ਼ੇ ਦੇ ਖਿਲਾਫ਼ ਖੜ੍ਹੀ ਹੋ ਜਾਵੇ ਤਾਂ ਤਬਦੀਲੀ ਜ਼ਰੂਰ ਆਉਂਦੀ ਹੈ। (Initiative)

ਨਸ਼ਿਆਂ ਖਿਲਾਫ਼ ਸਮਾਜਿਕ ਅੰਦੋਲਨ ਜ਼ਰੂਰੀ ਹੁੰਦਾ ਹੈ। ਡੇਰਾ ਸੱਚਾ ਸੌਦਾ ਨੇ ਇਸ ਦਿਸ਼ਾ ’ਚ ਬਹੁਤ ਹੀ ਪ੍ਰਭਾਵਸ਼ਾਲੀ ਮੁਹਿੰਮ ਚਲਾਈ ਹੋਈ ਹੈ ਜੋ ਆਪਣੇ-ਆਪ ’ਚ ਮਿਸਾਲ ਹੈ। ਸੱਚੇ ਰੂਹਾਨੀ ਰਹਿਬਰ ਤੇ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਰੋੜਾਂ ਲੋਕਾਂ ਨੂੰ ਨਸ਼ਾ ਮੁਕਤ ਕੀਤਾ ਹੈ। ਆਪ ਜੀ ਨੇ ਨਸ਼ੇ ਨਾਲ ਗ੍ਰਸਤ ਲੋਕਾਂ ਨੂੰ ਰਾਮ ਨਾਮ ਤੇ ਆਤਮਬਲ ਨਾਲ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਹੈ। ਆਪ ਜੀ ਦੀ ਪ੍ਰੇਰਨਾ ਨਾਲ ਕਰੋੜਾਂ ਲੋਕ ਨਸ਼ਾ ਛੱਡ ਚੁੱਕੇ ਹਨ। ਆਪ ਜੀ ਨੇ ਨਸ਼ਿਆਂ ਖਿਲਾਫ਼ ਗੀਤ ਵੀ ਗਾਏ ਹਨ ਜੋ ਸਿਰਫ ਭਾਰਤ ਹੀ ਨਹੀਂ ਵਿਦੇਸ਼ਾਂ ਅੰਦਰ ਵੀ ਛਾਏ ਹੋਏ ਹਨ। ਪੂਜਨੀਕ ਗੁਰੂ ਜੀ ਨੇ ਧਾਰਮਿਕ ਤੇ ਸਮਾਜਿਕ ਪੱਧਰ ’ਤੇ ਨਸ਼ਿਆਂ ਦੀ ਰੋਕਥਾਮ ਦਾ ਹੋਕਾ ਦਿੱਤਾ ਹੈ।

ਨਿਵੇਕਲਾ ਕਦਮ | Initiative

ਆਪ ਜੀ ਵੱਲੋਂ ਨਸ਼ਿਆਂ ਖਿਲਾਫ ਗਾਏ ਗਏ ਗੀਤ ਹਰ ਵਰਗ ਦੀ ਪਸੰਦ ਬਣੇ ਹੋਏ ਹਨ ਤੇ ਇਹ ਗੀਤ ਕਈ ਸੰਸਥਾਵਾਂ ਦੇ ਨਸ਼ਾ ਵਿਰੋਧੀ ਅੰਦੋਲਨ ’ਚ ਗੂੰਜ ਰਹੇ ਹਨ। ਡੇਰਾ ਸੱਚਾ ਸੌਦਾ ਵੱਲੋਂ ਨਸ਼ਾ ਛੱਡਣ ਵਾਲਿਆਂ ਨੂੰ ਪੌਸ਼ਟਿਕ ਖੁਰਾਕ ਦੇਣੀ ਬਹੁਤ ਵੱਡਾ ਤੇ ਨਿਵੇਕਲਾ ਕਦਮ ਹੈ। ਚੰਗੀ ਗੱਲ ਹੈ ਕਿ ਕਿਸਾਨ ਵੀ ਹੁਣ ਨਸ਼ਾ ਬੰਦ ਕਰਨ ਲਈ ਅਵਾਜ਼ ਉਠਾ ਰਹੇ ਹਨ। ਭਾਰਤ ਪਿੰਡਾਂ ਦਾ ਦੇਸ਼ ਹੈ ਜੇਕਰ ਪਿੰਡਾਂ ’ਚੋਂ ਨਸ਼ਾ ਖ਼ਤਮ ਹੋਵੇਗਾ ਤਾਂ ਦੇਸ਼ ਨਸ਼ਾ ਮੁਕਤ ਜ਼ਰੂਰ ਹੋਵੇਗਾ। ਭਾਵੇਂ ਨਸ਼ੇ ਦਾ ਨੈੱਟਵਰਕ ਸ਼ਹਿਰਾਂ ਅੰਦਰ ਵੀ ਹੈ ਪਰ ਸਭ ਤੋਂ ਵੱਧ ਮਾਰ ਪਿੰਡਾਂ ਨੂੰ ਸਹਿਣ ਕਰਨੀ ਪੈ ਰਹੀ ਹੈ। ਅਸਲ ’ਚ ਨਸ਼ਾ ਮੁਕਤੀ ਨਾਲ ਹੀ ਮਜ਼ਬੂਤ ਤੇ ਵਿਕਸਿਤ ਭਾਰਤ ਬਣੇਗਾ। ਇਹ ਵੀ ਜ਼ਰੂਰੀ ਹੈ ਕਿ ਸਰਕਾਰਾਂ ਨਸ਼ੇ ਬਾਰੇ ਠੋਸ, ਸਪੱਸ਼ਟ ਤੇ ਇਕਹਿਰੀ ਨੀਤੀ ਬਣਾਉਣ।

ਇਹ ਵੀ ਪੜ੍ਹੋ : ਲਾਲਾ ਜਗਤ ਨਾਰਾਇਣ ਦਾ ਬਲੀਦਾਨ ਦਿਵਸ : ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵੱਲੋਂ 43 ਯੂਨਿਟ ਖੂਨਦਾਨ

ਸ਼ਰਾਬ ਨੂੰ ਅਜੇ ਵੀ ਨਸ਼ੇ ਦੀ ਸ੍ਰੇਣੀ ’ਚੋਂ ਬਾਹਰ ਰੱਖਿਆ ਗਿਆ ਹੈ, ਉਲਟਾ ਸ਼ਰਾਬ ਸਰਕਾਰ ਲਈ ਕਮਾਈ ਦਾ ਸਾਧਨ ਬਣੀ ਹੋਈ ਹੈ ਜਦੋਂਕਿ ਸ਼ਰਾਬ ਵੀ ਦੇਸ਼ ਨੂੰ ਬਰਬਾਦ ਕਰ ਰਹੀ ਹੈ। ਅੱਜ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਸਕੂਲ, ਕਾਲਜਾਂ, ਹਸਪਤਾਲਾਂ ਤੋਂ ਕਿਤੇ ਜ਼ਿਆਦਾ ਹੈ। ਸਰਕਾਰੀ ਸਕੂਲਾਂ ਦੀ ਇਮਾਰਤ ਖਸਤਾ ਹਾਲ ਹੋ ਸਕਦੀ ਹੈ ਪਰ ਸ਼ਰਾਬ ਦੇ ਠੇਕੇ ਜ਼ਰੂਰ ਚਮਕ ਰਹੇ ਹਨ। ਮਾੜੀ ਗੱਲ ਇਹ ਵੀ ਹੈ ਕਿ ਸ਼ਰਾਬ ਦੀ ਖਪਤ ਵਧ ਰਹੀ ਹੈ। ਕਿਸਾਨ ਜਥੇਬੰਦੀਆਂ ਨੂੰ ਸ਼ਰਾਬ ਦੇ ਮਾਮਲੇ ’ਚ ਵੀ ਅਵਾਜ਼ ਉਠਾਉਣ ਲਈ ਅੱਗੇ ਆਉਣਾ ਚਾਹੀਦਾ ਹੈ।