ਪਾਕਿਸਤਾਨੀ ਖੂਫੀਆ ਏਜੰਸੀ ਵੱਲੋ ਸਥਾਨਕ ਏਜੰਟ ਰਾਂਹੀ ਚਲਾਏ ਜਾ ਰਹੇ ਰੈਕਟ ਦਾ ਪਰਦਾਫਾਸ

Crime Sachkahoon

ਪਾਕਿਸਤਾਨੀ ਖੂਫੀਆ ਏਜੰਸੀ ਵੱਲੋ ਸਥਾਨਕ ਏਜੰਟ ਰਾਂਹੀ ਚਲਾਏ ਜਾ ਰਹੇ ਰੈਕਟ ਦਾ ਪਰਦਾਫਾਸ

ਸੱਚ ਕਹੂੰ ਨਿਊਜ਼, ਰਾਏਕੋਟ। ਏਅਰ ਫੋਰਸ ਇੰਟੈਲੀਜੈਂਸ ਯੂਨਿਟ ਜੋਧਪੁਰ ਵੱਲੋਂ ਮਿਲੀ ਖੂਫੀਆ ਇਤਲਾਹ ’ਤੇ ਕਾਰਵਾਈ ਕਰਦੇ ਹੋਏ ਮੁੱਕਦਮਾ ਨੰ: 235 ਮਿਤੀ 12-09-2021 ਥਾਣਾ ਡਵੀਜਨ ਨੰਬਰ 06 ਲੁਧਿਆਣਾ ਵਿਖੇ ਦਰਜ ਕੀਤਾ ਗਿਆ ਸੀ। ਸ੍ਰੀ ਨੌਨਿਹਾਲ ਸਿੰਘ ਆਈ.ਪੀ.ਐਸ, ਕਮਿਸਨਰ ਪੁਲਿਸ ਲੁਧਿਆਣਾ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸਨਰ ਪੁਲਿਸ-ਡਿਟੈਕਟਿਵ ਸਿਮਰਤਪਾਲ ਸਿੰਘ ਢੀਂਡਸਾ, ਏ.ਡੀ.ਸੀ.ਪੀ ਇਨਵੈਸਟੀਗੇਸਨ ਸ੍ਰੀਮਤੀ ਰੁਪਿੰਦਰ ਕੌਰ ਭੱਟੀ , ਏ.ਸੀ.ਪੀ ਇਨਵੈਸਟੀਗੇਸਨ ਪਨਵਜੀਤ ਦੀ ਨਿਗਰਾਨੀ ਹੇਠ ਇੰਚਾਰਜ ਕਰਾਇਮ ਬ੍ਰਾਂਚ-03 ਲੁਧਿਆਣਾ ਅਤੇ ਕਾਊਂਟਰ ਇੰਟੈਲੀਜੈਸ ਲੁਧਿਆਣਾ ਦੀ ਟੀਮ ਵੱਲੋ ਇਕ ਵਿਅਕਤੀ ਜਸਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਉੱਚੀ ਦੰਦ ਥਾਣਾ ਮਲੌਦ ਜ਼ਿਲਾ ਲੁਧਿਆਣਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜੋ ਕਿ ਮਲੇਰਕੋਟਲਾ ਵਿਖੇ ਇਕ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਆਰਥਿਕ ਤੌਰ ’ਤੇ ਕਮਜੋਰ ਹੈ।

ਪੁੱਛਗਿੱਛ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਪਾਕਿਸਤਾਨੀ ਖੁਫੀਆ ਏਜੰਸੀ ਕਰਮੀ (ਪੀ.ਆਈ.ਓ) ਦੀ ਇਕ ਖੂਫੀਆ ਏਜੰਸੀ ਕਰਮੀ ਜਿਸ ਨੇ ਆਪਣੇ ਆਪ ਨੂੰ ਜਸਲੀਨ ਬਰਾੜ ਬਠਿੰਡਾ ਦੀ ਰਹਿਣ ਵਾਲੀ ਦੱਸਿਆ, ਵੱਲੋਂ ਮੁਹੱਈਆ ਕਰਵਾਏ ਗਏ ਵਟਸਐਪ ਕੋਡ ਰਾਂਹੀ ਜਸਵਿੰਦਰ ਸਿੰਘ ਵਟਸਐਪ ਚਲਾ ਰਿਹਾ ਹੈ। ਇਹ ਖੁਫੀਆ ਲੜਕੀ ਜਸਵਿੰਦਰ ਸਿੰਘ ਨਾਲ ਮਿਲ ਕੇ ਹੋਰ ਡਿਫੈਂਸ ਕਰਮਚਾਰੀਆ ਨੂੰ ਆਪਣੇ ਮਿੱਠੇ ਜਾਲ ਵਿਚ ਫਸਾਉਣ ਦੀ ਕੋਸ਼ਿਸ ਵਿੱਚ ਸੀ। ਇਹਨਾਂ ਦੀ ਵਟਸਐਪ ਦੀ ਵਾਰਤਾਲਾਪ ਗੱਲਬਾਤ ਤੋਂ ਸੱਤ ਡਿਫੈਸ ਕਰਮਚਾਰੀਆ ਅਤੇ ਪੀ.ਆਈ.ਓ ਵਿਚਕਾਰ ਸੰਪਰਕ ਹੋਣ ਬਾਰੇ ਪਤਾ ਲੱਗਾ ਹੈ ਜਿਸ ਸਬੰਧੀ ਵਟਸਐਪ ਦੀ ਗੱਲਬਾਤ ਦਾ ਅਧਿਐਨ ਕੀਤਾ ਜਾ ਰਿਹਾ ਹੈ।

ਇਹ ਵੀ ਪਤਾ ਲੱਗਾ ਹੈ ਕਿ ਇਹ ਲੜਕੀ ਪੀ.ਆਈ.ਓ ਡਿਫੈਸ ਕਰਮਚਾਰੀਆ ਦੇ ਦੋ ਵਟਸਐਪ ਗੁਰੱਪਾ, 34 5 9 ਅਤੇ 34 ??? 5 9 ਵਿੱਚ ਸਾਮਲ ਹੋ ਚੁੱਕੀ ਹੈ ਅਤੇ ਇਹਨਾ ਵਟਸਐਪ ਗੁਰੱਪਾ ਦਾ ਮੈਂਬਰ ਹੋਣ ਕਰਕੇ ਗੁਰੱਪਾ ਵਿਚ ਚੱਲ ਰਹੇ ਵਾਰਤਾਲਾਪ ਦੀ ਨਿਗਰਾਨੀ ਕਰ ਰਹੀ ਹੈ ਅਤੇ ਸੋਸਲ ਮੀਡੀਆ ਤਕਨੀਕ ਰਾਂਹੀ ਹੋਰ ਕਰਮਚਾਰੀਆ ਨੂੰ ਆਪਣਾ ਸੋਰਸ ਬਣਾਉਣ ਜਾਂ ਮਿੱਠੇ ਜਾਲ ਵਿਚ ਫਸਾ ਸਕਦੀ ਹੈ।
ਪੀ.ਆਈ.ਓ ਵਲੋ ਜਸਵਿੰਦਰ ਸਿੰਘ ਉਕਤ ਦੇ ਆਈ.ਸੀ.ਆਈ.ਸੀ.ਆਈ ਬੈਂਕ ਖਾਤਾ ਵਿਚ ਫੋਨ ਪੇਅ ਐਪ ਰਾਂਹੀ 10,000/- ਰੁਪਏ ਮੁਹੱਈਆ ਕਰਵਾਏ ਗਏ ਹਨ। ਜੋ ਕਿ ਅੱਗੋਂ ਪੀ.ਆਈ.ਓ ਦੀ ਹਦਾਇਤ ਤੇ ਇਸ ਵੱਲੋਂ ਇਹ ਰਕਮ ਇਕ ਐਸ.ਬੀ.ਆਈ ਬੈਂਕ ਅਕਾਊਟ ਜੋ ਕਿ ਪੂਨਾ ਮਹਾਰਾਸਟਰਾ ਨਾਲ ਸਬੰਧਤ ਹੈ ਵਿਚ ਭੇਜੇ ਗਏ ਹਨ।

ਆਡਿਓ ਸੰਦੇਸਾ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੀ.ਆਈ.ਓ ਵੱਲੋ ਇਸਨੂੰ ਜੈਪੁਰ ਜਾਣ ਅਤੇ ਉਥੋਂ ਸੀ.ਡੀ ਪ੍ਰਾਪਤ ਕਰਨ ਲਈ ਟਾਸਕ ਦਿੱਤਾ ਗਿਆ ਸੀ ਜਿਸ ਬਾਰੇ ਤਸਦੀਕ ਕੀਤੀ ਜਾ ਰਹੀ ਹੈ । ਜਸਵਿੰਦਰ ਸਿੰਘ ਨੇ ਉਕਤ ਪੀ.ਆਈ.ਓ ਨੂੰ ਤਿੰਨ ਫੋਨ ਨੰਬਰ ਵਟਸਐਪ ਚਲਾਉਣ ਲਈ ਮੁਹੱਈਆ ਕਰਵਾਏ ਹਨ। ਕਥਿਤ ਮੁਲਜਮ ਜਸਵਿੰਦਰ ਸਿੰਘ ਉਰਫ ਜੱਸ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਊਚੀ ਦੋਦ ਥਾਣਾ ਮਲੌਦ ਜਿਲਾ ਲੁਧਿਆਣਾ ਵਿਰੁੱਧ ਪਰਚਾ ਅਧ ਜੁਰਮ 124-ਏ, 153-ਏ,120-ਬੀ ਆਈ.ਪੀ.ਸੀ, ਅਤੇ 3,4,5 ਅਤੇ 9 ਅਫੀਸੀਅਲ ਸੀਕਰੇਟ ਐਕਟ 1923 ਥਾਣਾ ਡਵੀਜਨ ਨੰਬਰ 06 ਲੁਧਿਆਣਾ ਵਿਖੇ ਦਰਜ ਕਰਕੇ ਗਿ੍ਰਫਤਾਰ ਕਰ ਲਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ