ਸਮਾਜਿਕ ਤਰੱਕੀ ਲਈ ਧੀਆਂ ਨਾਲ ਦੋਇਮ ਦਰਜ਼ੇ ਦਾ ਵਿਹਾਰ ਬੰਦ ਹੋਵੇ

National Girl Child Day

ਕੌਮੀ ਬਾਲੜੀ ਦਿਵਸ ’ਤੇ ਵਿਸ਼ੇਸ਼ | National Girl Child Day

ਧੀਆਂ ਦੇ ਸੁਰੱਖਿਅਤ ਜੀਵਨ ਤੇ ਉਨ੍ਹਾਂ ਦੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਹਿੱਤ ਸਾਡੇ ਦੇਸ਼ ਅੰਦਰ ਸੰਨ 2008 ਤੋਂ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਕੌਮੀ ਬਾਲੜੀ ਦਿਵਸ ਮਨਾਇਆ ਜਾ ਰਿਹਾ ਹੈ, ਜੋ ਲੜਕੀਆਂ ਦੀ ਦਸ਼ਾ ਸੁਧਾਰਨ ਲਈ ਤੇ ਲੋਕਾਂ ਦੀ ਰੂੜੀਵਾਦੀ ਮਾਨਸਿਕਤਾ ਨੂੰ ਹਲ਼ੂਣਾ ਦੇਣ ਲਈ ਇੱਕ ਸਾਰਥਿਕ ਉਪਰਾਲਾ ਹੈ। ਸਰਕਾਰ ਸਮਾਜ ਦੇ ਸਹਿਯੋਗ ਨਾਲ ਭਰੂਣ ਹੱਤਿਆ, ਨਵਜੰਮੀਆਂ ਧੀਆਂ ਨੂੰ ਲਾਵਾਰਿਸ ਛੱਡਣ, ਧੀਆਂ ਨਾਲ ਜਬਰ-ਜਨਾਹ, ਬਾਲ ਵਿਆਹ ਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਜੜ੍ਹੋਂ ਖ਼ਤਮ ਲਈ ਵਚਨਬੱਧ ਹੈ। ਇਸੇ ਲਈ ਹਰ ਵਰ੍ਹੇ ਸਾਡੇ ਮੁਲਕ ਅੰਦਰ ਇਹ ਦਿਵਸ ਮਨਾਇਆ ਜਾਂਦਾ ਹੈ। (National Girl Child Day)

ਹੁਣ ਗੱਲ ਕਰਦੇ ਹਾ ?ਲੜਕੀਆਂ ਦੀ ਸਥਿਤੀ ਦੀ ਹਰ ਰੋਜ਼ ਵਾਪਰਦੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਕਿਧਰੇ ਧੀ ਕੁੱਤਿਆਂ/ਸੂਰਾਂ ਦਾ ਖਾਣਾ ਬਣੀ ਮਿਲਦੀ ਹੈ ਤੇ ਕਿਤੇ ਕੂੜੇ ਦੇ ਢੇਰ ਜਾਂ ਝਾੜੀਆਂ ’ਚ ਫਸੀ ਮਿਲਦੀ ਹੈ। ਬਿਗਾਨਿਆਂ ਤੋਂ ਧੀਆਂ ਦੀ ਸੁਰੱਖਿਆ ਦੀ ਆਸ ਕਿਸ ਤਰ੍ਹਾਂ ਕੀਤੀ ਜਾਵੇ ਜਦ ਆਪਣੇ ਹੀ ਆਪਣੇ ਖੂਨ ਨੂੰ ਇਸ ਤਰ੍ਹਾਂ ਰੋਲਣ ਲੱਗੇ ਹੋਏ ਹਨ। ਅਜੋਕੇ ਮਨੁੱਖ ਦੀ ਸੋਚ ਨੂੰ ਕੀ ਹੋ ਗਿਆ ਹੈ ਜੋ ਆਪਣੇ-ਬਿਗਾਨੇ ਦੀ ਪਰਖ਼ ਕਰਨਾ ਭੁੱਲ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਸੱਪਣੀ ਆਪਣੇ ਬੱਚਿਆਂ ਨੂੰ ਵੀ ਖਾ ਜਾਂਦੀ ਹੈ ਪਰ ਅਜੋਕਾ ਮਨੁੱਖ ਵੀ ਉਸੇ ਰਾਹ ’ਤੇ ਨਿੱਕਲ ਤੁਰਿਆ ਹੈ, ਅਜਿਹੀਆਂ ਰਿਪੋਰਟਾਂ ਤਸਵੀਰਾਂ ਸਮੇਤ ਸੋਸ਼ਲ ਮੀਡੀਆ ’ਤੇ ਨਸ਼ਰ ਹੋਈਆਂ ਹਨ ਕਿ ਬਹੁਤੇ ਦੇਸ਼ਾਂ ਵਿੱਚ ਮਨੁੱਖੀ ਭਰੂਣ ਨੂੰ ਭੋਜਨ ਦੇ ਤੌਰ ’ਤੇ ਖਾਧਾ ਜਾਣ ਲੱਗਾ ਹੈ। (National Girl Child Day)

40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਨਿੱਜੀ ਬੈਂਕ ਦਾ ਕੁਲੈਕਸ਼ਨ ਮੈਨੇਜਰ ਰੰਗੇ ਹੱਥੀਂ ਕਾਬੂ

ਇਹ ਕਿਹੋ-ਜਿਹੀ ਆਧੁਨਿਕਤਾ ਹੈ ਜਿਸ ਨੇ ਇਨਸਾਨ ਨੂੰ ਸ਼ੈਤਾਨ ਬਣਾ ਕੇ ਰੱਖ ਦਿੱਤਾ। ਅਜਿਹੇ ਲੋਕ ਇਨਸਾਨੀਅਤ ਦੇ ਨਾਂਅ ’ਤੇ ਕਲੰਕ ਹਨ ਤੇ ਮਨੁੱਖਤਾ ਨੂੰ ਮੂੰਹ ਚਿੜਾਉਂਦੇ ਹਨ। ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਹ ਹਰ ਵਰਗ ਦਾ ਹਰਮਨਪਿਆਰਾ ਰਾਜਾ ਹੋਇਆ ਹੈ। ਉਸਦੇ ਰਾਜ ਵਿੱਚ ਸਾਰੇ ਲੋਕ ਖੁਸ਼ਹਾਲ ਸਨ ਤੇ ਦੀਨ-ਦੁਖੀਆਂ ਦੀ ਪੁਕਾਰ ਉਹ ਵਿਸ਼ੇਸ਼ ਤੌਰ ’ਤੇ ਸੁਣਦਾ ਸੀ। ਉਸ ਦੀ ਮਾਤਾ ਰਾਜ ਕੌਰ ਪੰਜਾਬ ਦੇ ਮਾਲਵੇ ਇਲਾਕੇ ਦੀ ਜੰਮਪਲ ਸੀ ਜਿਸ ਕਰਕੇ ਇਤਿਹਾਸ ਵਿੱਚ ਉਸ ਨੂੰ ਮਾਈ ਮਲਵੈਣ ਕਹਿ ਕੇ ਸੱਦਿਆ ਜਾਂਦਾ ਹੈ। ਉਸ ਸਮੇਂ ਨਵਜੰਮੀ ਧੀ ਨੂੰ ਮਾਰਨ ਦਾ ਆਮ ਰਿਵਾਜ ਸੀ। (National Girl Child Day)

ਜਦੋਂ ਰਾਜ ਕੌਰ ਦਾ ਜਨਮ ਹੋਇਆ ਤਾਂ ਮੰਦਭਾਗੀ ਰੀਤ ਅਨੁਸਾਰ ਉਸਦੇ ਪਰਿਵਾਰ ਨੇ ਵੀ ਉਸ ਨੂੰ ਮਾਰਨ ਦੀ ਤਰਕੀਬ ਸੋਚੀ। ਉਸ ਨੂੰ ਵੀ ਘੜੇ ਵਿੱਚ ਪਾ ਕੇ ਧਰਤੀ ਵਿੱਚ ਜਦ ਦੱਬਣ ਲੱਗੇ ਤਾਂ ਅਚਨਚੇਤ ਬਾਹਰੋਂ ਆ ਕੇ ਕਿਸੇ ਪਰਿਵਾਰਕ ਮੈਂਬਰ ਨੇ ਉਸ ਬੱਚੀ ਨੂੰ ਘੜੇ ’ਚੋਂ ਬਾਹਰ ਕੱਢਿਆ ਤੇ ਸਾਰਿਆਂ ਨੂੰ ਬਹੁਤ ਲਾਹਨਤਾਂ ਪਾਈਆਂ। ਇਸ ਤਰ੍ਹਾਂ ਉਹ ਬੱਚੀ ਬਚ ਗਈ ਤੇ ਰਾਜ ਕੌਰ ਬਣ ਗਈ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ ਜੋ ਦੁਨੀਆਂ ਦੇ ਇਤਿਹਾਸ ਵਿੱਚ ਵੱਖਰੀ ਪਹਿਚਾਣ ਰੱਖਦੇ ਹਨ। ਜੇਕਰ ਉਸ ਸਮੇਂ ਰਾਜ ਕੌਰ ਨੂੰ ਮਾਰ ਦਿੱਤਾ ਜਾਂਦਾ ਤਾਂ ਕੀ ਅਜਿਹਾ ਮਹਾਨ ਰਾਜਾ ਪੈਦਾ ਹੁੰਦਾ? ਇਸੇ ਤਰ੍ਹਾਂ ਪਤਾ ਨਹੀਂ ਸਾਡੀ ਕਿਹੜੀ ਬੱਚੀ ਮਹਾਰਾਣਾ ਪ੍ਰਤਾਪ, ਸ. ਭਗਤ ਸਿੰਘ, ਡਾ. ਕਲਾਮ ਵਰਗੇ ਯੁੱਗ ਬਦਲਾਊ ਮਹਾਨ ਲੋਕਾਂ ਨੂੰ ਜਨਮ ਦੇਵੇ। (National Girl Child Day)

ਜੀਕੇਯੂ ਵੱਲੋਂ ਫੁਲਕਾਰੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਜਾਗਰੂਕਤਾ ਰੈਲੀ ਕੱਢੀ ਗਈ

ਸੋਚਣ ਦੀ ਗੱਲ ਹੈ ਜੇਕਰ ਮਹਾਨ ਲੋਕਾਂ ਦੀਆਂ ਮਾਵਾਂ ਨੂੰ ਜੰਮਣ ਸਾਰ ਮਾਰ ਦਿੱਤਾ ਜਾਂਦਾ ਤਾਂ ਮਹਾਨਤਾ ਦੀ ਮਿਸਾਲ ਕਿਸ ਨੇ ਬਣਨਾ ਸੀ? ਇਹੀ ਗੱਲ ਅਸੀਂ ਆਪਣੇ-ਆਪ ’ਤੇ ਵੀ ਲਾ ਕੇ ਦੇਖ ਸਕਦੇ ਹਾਂ, ਸਾਡੀਆਂ ਮਾਵਾਂ ਤੋਂ ਬਿਨਾਂ ਸਾਡਾ ਕੋਈ ਵਜ਼ੂਦ ਨਹੀਂ ਹੋਣਾ ਸੀ। ਧੀਆਂ ਮਾਰਨ ਦੀ ਮੰਦਭਾਗੀ ਰੀਤ ਪ੍ਰਾਚੀਨ ਕਾਲ ਤੋਂ ਪ੍ਰਚਲਿਤ ਹੈ। ਗੁਰੂਆਂ-ਪੀਰਾਂ ਤੇ ਸਮਾਜ ਸੁਧਾਰਕਾਂ ਨੇ ਸਮੇਂ-ਸਮੇਂ ’ਤੇ ਇਸ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਉਸ ਸਮੇ ਜੰਮਦੀ ਕੁੜੀ ਨੂੰ ਮਾਰਿਆ ਜਾਂਦਾ ਸੀ ਪਰ ਅਜੋਕੇ ਸਮੇਂ ਅੰਦਰ ਵਿਗਿਆਨ ਦੀ ਕਾਢ ਅਲਟ੍ਰਾਸਾਊਂਡ, ਜੋ ਮਨੁੱਖੀ ਭਲੇ ਹਿੱਤ ਕੀਤੀ ਗਈ ਸੀ, ਇਸ ਦਾ ਗਲਤ ਪ੍ਰਯੋਗ ਮਰੀ ਜ਼ਮੀਰ ਵਾਲੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਸੰਨ 1979 ਵਿੱਚ ਅਲਟ੍ਰਾਸਾਊਂਡ ਦੀ ਆਮਦ ਦੇਸ਼ ਵਿੱਚ ਹੋਈ ਸੀ ਤੇ ਸੰਨ 1990 ਵਿੱਚ ਬੱਚੇ ਦੇ ਲਿੰਗ ਨਿਰਧਾਰਨ ਜਾਂਚ ਸ਼ੁਰੂ ਹੋ ਕੇ ਸਿਖ਼ਰ ’ਤੇ ਪਹੁੰਚ ਗਈ ਸੀ।

ਗਰਭ ਵਿੱਚ ਪਲ ਰਹੇ ਬੱਚੇ ਦਾ ਲਿੰਗ ਅਸਾਨੀ ਨਾਲ ਪਤਾ ਲੱਗ ਜਾਂਦਾ ਹੈ ਤੇ ਬੱਚੀ ਹੋਣ ਦੀ ਸੂਰਤ ਵਿੱਚ ਉਸ ਨੂੰ ਗਰਭ ਵਿੱਚ ਹੀ ਮਾਰਿਆ ਜਾਂਦਾ ਹੈ ਜਾਂ ਫਿਰ ਧੀ ਕੂੜੇ ਦੇ ਢੇਰਾਂ ਜਾਂ ਝਾੜੀਆਂ ਵਿੱਚ ਜ਼ਿੰਦਗੀ-ਮੌਤ ਦੀ ਲੜਾਈ ਲੜਦੀ ਹੋਈ ਮਿਲਦੀ ਹੈ। ਸੰਸਾਰ ਵਿੱਚ ਭਰੂਣ ਹੱਤਿਆ ਅੱਜ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਪੜ੍ਹੇ-ਲਿਖੇ ਅਗਾਂਹਵਧੂ ਕਹਾਉਂਦੇ ਲੋਕ ਇਸ ਸ਼ਰਮਨਾਕ ਕਾਰੇ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ। ਇੱਕ ਅਨੁਮਾਨ ਅਨੁਸਾਰ ਵਿਸ਼ਵ ਦੀਆਂ 42 ਫ਼ੀਸਦੀ ਲੜਕੀਆਂ ਜੰਮਣ ਤੋਂ ਪਹਿਲਾਂ ਹੀ ਮਾਰੀਆਂ ਜਾ ਚੁੱਕੀਆਂ ਹਨ। ਦੇਸ਼ ਪੱਧਰ ’ਤੇ ਸੰਨ 1901 ’ਚ ਪੁਰਸ਼-ਔਰਤ ਅਨੁਪਾਤ 1000:972 ਸੀ ਜੋ ਲਗਾਤਾਰ ਡਿੱਗਦਾ ਜਾ ਰਿਹਾ ਹੈ। ਯੂਨੀਸੈੱਫ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿੱਚ 43 ਫ਼ੀਸਦੀ ਲੜਕੀਆਂ 19 ਸਾਲ ਦੀ ਉਮਰ ਤੋਂ ਪਹਿਲਾਂ ਹੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਹਨ।

ਮੰਦਬੁੱਧੀ ਨੌਜਵਾਨ ਨੂੰ ਪਰਿਵਾਰ ਨਾਲ ਮਿਲਵਾ ਕੇ ਨਿਭਾਇਆ ਇਨਸਾਨੀ ਫਰਜ਼

ਦੇਸ਼ ਦੀ ਰਾਜਧਾਨੀ ਦਿੱਲੀ ਬੱਚਿਆਂ ਦੇ ਬੰਧੂਆ ਜਾਂ ਦੇਹ ਵਪਾਰ ਵਿੱਚ ਦੇਸ਼ ਵਿੱਚ ਪਹਿਲੇ ਸਥਾਨ ’ਤੇ ਹੈ। ਧੀਆਂ ਦੀ ਸੁਰੱਖਿਆ ਲਈ ਲੋਕਾਂ ਨੂੰ ਖੁਦ ਅੱਗੇ ਆਉਣਾ ਪਵੇਗਾ। ਲੋਕਾਂ ਨੂੰ ਇਸ ਪਾਸੇ ਜਾਗਰੂਕ ਕਰਨ ਦੀ ਬਹੁਤ ਲੋੜ ਹੈ ਉਸ ਤੋਂ ਜਿਆਦਾ ਪੜ੍ਹੇ-ਲਿਖੇ ਲੋਕਾਂ ਨੂੰ ਜਗਾਉਣ ਦੀ ਅਹਿਮ ਜ਼ਰੂਰਤ ਹੈ। ਇਹ ਹੈਰਾਨੀਜਨਕ ਤੱਥ ਹੈ ਕਿ ਕੁੜੀ ਮਾਰਨ ਤੇ ਧੀ ਨੂੰ ਲਾਵਾਰਿਸ ਛੱਡਣ ਵਿੱਚ ਜ਼ਿਆਦਾਤਰ ਪੜ੍ਹੇ-ਲਿਖੇ ਲੋਕ ਸ਼ਾਮਲ ਪਾਏ ਗਏ ਹਨ। ਸਮਾਜ ਅੰਦਰ ਅਜਿਹਾ ਮਹੌਲ ਸਿਰਜਣ ਦੀ ਲੋੜ ਹੈ ਤਾਂ ਜੋ ਧੀਆਂ ’ਤੇ ਹੁੰਦੇ ਜ਼ੁਲਮਾਂ ਦਾ ਅੰਤ ਹੋ ਸਕੇ। ਲੋਕੋ! ਹੁਣ ਤਾਂ ਆਪਣੀ ਸੋਚ ਬਦਲੋ! ਦੁਨੀਆਂ ਚੰਦ ’ਤੇ ਪਹੁੰਚ ਗਈ ਤੇ ਅਸੀਂ ਅਜੇ ਵੀ ਰੂੜੀਵਾਦੀ ਖਿਆਲਾਂ ’ਚ ਉਲਝੇ ਹੋਏ ਹਾਂ। ਹੋਰ ਦੀ ਧੀ ਦੀ ਸੁਰੱਖਿਆ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਆਪਣੀ ਬੱਚੀ ਨੂੰ ਸੁਰੱਖਿਅਤ ਜਿਉਣ ਦਾ ਹੱਕ ਤਾਂ ਜ਼ਰੂਰ ਦਿਉ। (National Girl Child Day)