ਟਕਰਾਅ ਦੀ ਰਾਜਨੀਤੀ ਤੋਂ ਬਚਣ ਦੀ ਜ਼ਰੂਰਤ

Rahul Gandhi

ਕਾਂਗਰਸ ਆਗੂ ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਨਿਆਂ ਯਾਤਰਾ ’ਤੇ ਹਨ ਮਨੀਪੁਰ ਤੋਂ ਸ਼ੁਰੂ ਹੋਈ ਉਨ੍ਹਾਂ ਦੀ ਯਾਤਰਾ ਅਸਾਮ ’ਚ ਦਾਖਲ ਹੋਈ ਹੈ ਗੁਹਾਟੀ ’ਚ ਕਾਂਗਰਸੀ ਵਰਕਰਾਂ ’ਤੇ ਬੈਰੀਕੇਡ ਤੋੜਨ ਦੇ ਦੋਸ਼ ਲੱਗੇ ਹਨ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਰਾਹੁਲ ਗਾਂਧੀ ’ਤੇ ਵਰਕਰਾਂ ਨੂੰ ਭੜਕਾਉਣ ਦਾ ਪੁਲਿਸ ਮਾਮਲਾ ਦਰਜ਼ ਕਰਨ ਦੇ ਆਦੇਸ਼ ਦਿੱਤੇ ਹਨ। ਟਕਰਾਅ ਦੀ ਇਹ ਰਣਨੀਤੀ ਤੇ ਰਾਜਨੀਤੀ ਕਿਸੇ ਵੀ ਪਾਰਟੀ ਲਈ ਸਹੀ ਨਹੀਂ ਆਮ ਤੌਰ ’ਤੇ ਸੱਤਾਧਿਰ ਤੇ ਵਿਰੋਧੀ ਧਿਰ ਦੋਵਾਂ ਦਾ ਮਕਸਦ ਜਨਤਕ ਮੰਚ ’ਤੇ ਇੱਕ-ਦੂਜੇ ਖਿਲਾਫ਼ ਸੰਦੇਸ਼ ਦੇਣਾ ਹੁੰਦਾ ਹੈ ਸੰਵਿਧਾਨ ’ਚ ਟਕਰਾਅ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ। (Rahul Gandhi)

40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਨਿੱਜੀ ਬੈਂਕ ਦਾ ਕੁਲੈਕਸ਼ਨ ਮੈਨੇਜਰ ਰੰਗੇ ਹੱਥੀਂ ਕਾਬੂ

ਸਰਕਾਰ ਕੋਲ ਅਮਨ ਤੇ ਕਾਨੂੰਨ ਨੂੰ ਕਾਇਮ ਰੱਖਣ ਦੀ ਸ਼ਕਤੀ ਹੁੰਦੀ ਹੈ, ਦੂਜੇ ਪਾਸੇ ਵਿਰੋਧੀ ਪਾਰਟੀ ਕੋਲ ਪ੍ਰਗਟਾਵੇ ਦੀ ਅਜ਼ਾਦੀ ਦਾ ਅਧਿਕਾਰ ਹੈ। ਸਟੇਟ ਦੀ ਸ਼ਕਤੀ ਤੇ ਵਿਅਕਤੀ ਦੇ ਅਧਿਕਾਰਾਂ ਦੀ ਸਾਰਥਿਕਤਾ ਇਮਾਨਦਾਰੀ ’ਤੇ ਅਧਾਰਿਤ ਹੈ ਸ਼ਕਤੀ ਤੇ ਅਧਿਕਾਰ ਦੀ ਸੁਵਰਤੋਂ ਤੇ ਕੁਵਰਤੋਂ ਨੂੰ ਨੀਤੀ ਤੇ ਰਣਨੀਤੀ ਤੈਅ ਕਰਦੀਆਂ ਹਨ ਸਰਕਾਰ ਦਾ ਵਿਰੋਧ ਸਿਰਫ਼ ਕਿਸੇ ਪੈਂਤਰੇਬਾਜ਼ੀ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਵਿਰੋਧ ਨੂੰ ਗੈਰ-ਕਾਨੂੰਨੀ ਕਰਾਰ ਦੇਣ ਪਿੱਛੇ ਕੋਈ ਮਨਸ਼ਾ ਹੋਣੀ ਚਾਹੀਦੀ ਹੈ ਸੱਤਾ ਧਿਰ ਤੇ ਵਿਰੋਧੀ ਧਿਰ ਦੋਵਾਂ ਨੂੰ ਆਪਣੇ ਦਾਇਰੇ ’ਚ ਰਹਿ ਕੇ ਆਪਣੀਆਂ ਸਰਗਰਮੀਆਂ ਨੂੰ ਅੰਜ਼ਾਮ ਦੇਣਾ ਪਵੇਗਾ ਸਾਰੀ ਗੱਲ ਇਮਾਨਦਾਰੀ ਦੀ ਹੈ ਰਾਜਨੀਤੀ ਵਿਚਾਰਾਂ ਤੇ ਸਿਧਾਂਤਾਂ ਦੀ ਜੰਗ ਹੀ ਫਲਦਾਇਕ ਹੁੰਦੀ ਹੈ ਸਿਆਸੀ ਆਗੂਆਂ ਦੀ ਸਰਗਰਮੀ ਸਮਾਜ ਲਈ ਕੋਈ ਸੇਧ ਸਾਬਤ ਹੋਣੀ ਚਾਹੀਦੀ ਹੈ। (Rahul Gandhi)