ਦ੍ਰਿੜ ਪ੍ਰਣ

Study and Studnets

ਦ੍ਰਿੜ ਪ੍ਰਣ

ਉਸ ਸਮੇਂ ਭਾਰਤ ਗੁਲਾਮ ਸੀ ਅੰਗਰੇਜ਼ ਲੋਕ ਭਾਰਤੀਆਂ ਦੇ ਨਾਲ-ਨਾਲ ਉਹਨਾਂ ਦੇ ਤਿਉਹਾਰਾਂ ਤੋਂ ਵੀ ਗੁੱਸਾ ਕਰਦੇ ਸੀ ਅੰਗਰੇਜਾਂ ਨੂੰ ਇਹ ਡਰ ਬਣਿਆ ਰਹਿੰਦਾ ਸੀ ਕਿ ਕਿਤੇ ਭਾਰਤ ਵਾਸੀ ਆਪਣੇ ਤਿਉਹਾਰਾਂ ’ਤੇ ਆਪਸ ਵਿੱਚ ਮਿਲ ਜਾਣ ਅਤੇ ਕਿਤੇ ਵਿਦਰੋਹ ਦਾ ਬਿਗੁਲ ਨਾ ਵਜਾ ਦੇਣ ਇਸ ਲਈ ਉਹ ਵਿਦਿਆਰਥੀਆਂ ਤੋਂ ਵਿਸ਼ੇਸ ਤੌਰ ’ਤੇ ਸਾਵਧਾਨ ਰਹਿੰਦੇ ਸਨ ਇੱਕ ਵਾਰ ਪਟਨਾ ਦੇ ਕਾਲਜ ’ਚ ਵਿਟਮੋਰ ਨਾਂਅ ਦੇ ਇੱਕ ਨਵੇਂ ਹੈੱਡ ਮਾਸਟਰ ਆਏ ਉਹ ਭਾਰਤੀ ਵਿਦਿਆਰਥੀਆਂ ਨਾਲ ਕਾਫੀ ਸਖ਼ਤ ਰਵੱਈਆ ਅਪਣਾਉਂਦੇ ਸਨ

ਉਨ੍ਹਾਂ ਨੂੰ ਕਾਲਜ ’ਚ ਆਏ ਕਾਫ਼ੀ ਸਮਾਂ ਹੋ ਗਿਆ ਸੀ ਦਿਵਾਲੀ ਦਾ ਤਿਉਹਾਰ ਆ ਗਿਆ ਸਾਰੇ ਵਿਦਿਆਰਥੀਆਂ ਨੇ ਸੋਚਿਆ ਕਿ ਇਸ ਵਾਰ ਆਪਸ ’ਚ ਮਿਲ-ਜੁਲ ਕੇ ਦੀਵਾਲੀ ਮਨਾਵਾਂਗੇ ਅਤੇ ਕਾਲਜ ’ਚ ਵੀ ਰੌਸ਼ਨੀ ਕਰਾਂਗੇ ਜਦੋਂ ਉਹ ਹੈੱਡ ਮਾਸਟਰ ਕੋਲ ਇਸਦੀ ਆਗਿਆ ਲੈਣ ਲਈ ਪਹੁੰਚੇ ਤਾਂ ਉਹ ਗੁੱਸੇ ਨਾਲ ਬੋਲੇ, ਬਿਲਕੁਲ ਨਹੀਂ, ਦੀਵਾਲੀ ’ਤੇ ਤੁਹਾਡੀਆਂ ਵਿਸ਼ੇਸ਼ ਪ੍ਰੀਖਿਆਵਾਂ ਹੋਣਗੀਆਂ

ਜੋ ਵਿਦਿਆਰਥੀ ਇਸ ’ਚ ਹਾਜ਼ਰ ਨਹੀਂ ਰਹੇਗਾ, ਉਸ ਨੂੰ ਕਾਲਜ ਤੋਂ ਕੱਢ ਦਿੱਤਾ ਜਾਵੇਗਾ ਸਾਰੇ ਵਿਦਿਆਰਥੀ ਇਹ ਸੁਣ ਕੇ ਹੈਰਾਨ ਰਹਿ ਗਏ ਪਰ ਅੰਗਰੇਜੀ ਹੈੱਡ ਮਾਸਟਰ ਦਾ ਵਿਰੋਧ ਕੌਣ ਕਰਦਾ ਪਰੰਤੂ ਇੱਕ ਵਿਦਿਆਰਥੀ ਅੱਗੇ ਵਧਿਆ ਤੇ ਬੋਲਿਆ, ‘ਸਰ, ਮੈਂ ਇਸ ਪ੍ਰੀਖਿਆ ਦਾ ਤਿਆਗ ਕਰਦਾ ਹਾਂ’ ਤੇਰੀ ਇੰਨੀ ਹਿੰਮਤ?’

ਹੈੱਡ ਮਾਸਟਰ ਸਾਹਿਬ ਗਰਜੇ ਅਤੇ ਤਾਬੜਤੋੜ ਵਿਦਿਆਰਥੀ ਤੇ 10-12 ਡੰਡੇ ਮਾਰ ਦਿੱਤੇ, ਪਰੰਤੂ ਜਦੋਂ ਵਿਦਿਆਰਥੀ ਆਪਣੇ ਪ੍ਰਣ ਤੋਂ ਟੱਸ ਤੋਂ ਮਸ ਨਾ ਹੋਇਆ ਤਦ ਗੋਰੇ ਹੈੱਡ ਮਾਸਟਰ ਬੋਲੇ, ‘ਇਹ ਵਿਦਿਆਰਥੀ ਕਿਸੇ ਦਿਨ ਵੱਡੀ ਤੋਂ ਵੱਡੀ ਸ਼ਕਤੀ ਨੂੰ ਹਿਲਾ ਦੇਵੇਗਾ ਠੀਕ ਹੈ, ਤੁਹਾਨੂੰ ਸਾਰੇ ਵਿਦਿਆਰਥੀਆਂ ਨੂੰ ਇਸ ਦੀ ਆਗਿਆ ਦਿੱਤੀ ਜਾਂਦੀ ਹੈ’ ਜਾਣਦੇ ਹੋ, ਉਹ ਵਿਦਿਆਰਥੀ ਕੌਣ ਸੀ? ਉਹ ਸੀ ਜੈ ਪ੍ਰਕਾਸ਼ ਨਾਰਾਇਣ, ਜਿਨ੍ਹਾਂ ਨੂੰ ਲੋਕਨਾਇਕ ਕਿਹਾ ਜਾਂਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ