5th Class Result: 99.72 ਪਾਸ ਫੀਸਦੀ ਨਾਲ ਜ਼ਿਲ੍ਹਾ ਫਾਜਿਲਕਾ ਦਾ ਪੰਜਵੀ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

5th Class Result:
5th Class Result: 99.72 ਪਾਸ ਫੀਸਦੀ ਨਾਲ ਜ਼ਿਲ੍ਹਾ ਫਾਜਿਲਕਾ ਦਾ ਪੰਜਵੀ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

5th Class Result: ਸਮੂਹ ਅਧਿਆਪਕਾਂ ਦੀ ਮਿਹਨਤ ਨੂੰ ਪਿਆ ਬੂਰ -ਡੀਈਓ ਸਤੀਸ਼ ਕੁਮਾਰ, ਡਿਪਟੀ ਡੀਈਓ ਪਰਵਿੰਦਰ ਸਿੰਘ

  • ਸਰਕਾਰੀ ਪ੍ਰਾਇਮਰੀ ਸਕੂਲ ਚਾਨਣਾ ਵਾਲਾ ਦੀਆਂ 3, ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਮਹਿਤਾਬ ਸਿੰਘ ਦੀਆਂ 2 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ੍ਹ ਦੀਆਂ 2 ਵਿਦਿਆਰਥਣਾਂ ਨੇ ਸੌ ਫ਼ੀਸਦੀ ਨੰਬਰ ਲੈਣ ਕੇ ਜ਼ਿਲ੍ਹੇ ਵਿੱਚੋ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ ਪਹਿਲਾ ਸਥਾਨ | 5th Class Result

5th Class Result: ਫਾਜ਼ਿਲਕਾ (ਰਜਨੀਸ਼ ਰਵੀ)। ਵਿਦਿਅਕ ਸੈਸ਼ਨ 2024-25 ਦੌਰਾਨ ਸੂਬੇ ਦੇ ਸਕੂਲਾਂ ਵਿੱਚ ਪੜ੍ਹਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਸਲਾਨਾ ਪ੍ਰੀਖਿਆ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਲਈ ਗਈ ਸੀ ਵਿਚ ਜਿਸ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਜਿਸ ਵਿੱਚ ਸਰਹੱਦੀ ਜ਼ਿਲ੍ਹੇ ਫਾਜਿਲਕਾ ਦੇ ਵਿਦਿਆਰਥੀਆਂ ਦੀ ਪੂਰੀ ਬੱਲੇ ਬੱਲੇ ਹੈ। ਫਾਜਿਲਕਾ ਜ਼ਿਲ੍ਹੇ ਨੇ ਲਗਾਤਾਰ ਪੰਜਵੀਂ ਜਮਾਤ ਦੇ ਨਤੀਜੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸਕੈੰਡਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਪੰਜਵੀਂ ਕਲਾਸ ਦੇ ਸਰਕਾਰੀ ਸਕੂਲਾਂ ਦੇ 11595 ਵਿਦਿਆਰਥੀਆਂ ਵਿੱਚੋਂ 11563 ਵਿਦਿਆਰਥੀ ਪਾਸ ਹੋਏ ਹਨ। 99.72 ਫੀਸਦੀ ਨਤੀਜੇ ਨਾਲ ਫਾਜਿਲਕਾ ਜ਼ਿਲ੍ਹੇ ਨੇ ਵਧਿਆ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਪ੍ਰਾਈਵੇਟ ਸਕੂਲਾਂ ਦੇ 2499 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਜਿਸ ਵਿੱਚੋ 2480 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਅਤੇ ਨਤੀਜਾ 99.23 ਫੀਸਦੀ ਰਿਹਾ।

5th Class Result

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਨੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਤੋਂ ਬਾਗੋਬਾਗ ਹੁੰਦਿਆਂ ਦੱਸਿਆ ਕਿ 99 ਪ੍ਰਤੀਸ਼ਤ ਤੋਂ ਵੀ ਵੱਧ ਨਤੀਜਾ ਹਾਸਲ ਕਰਨ ਲਈ ਫਾਜਿਲਕਾ ਜ਼ਿਲ੍ਹੇ ਦੇ ਸਰਕਾਰੀ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਬਲਾਕ ਫਾਜ਼ਿਲਕਾ 2 ਦੇ ਸਰਕਾਰੀ ਪ੍ਰਾਇਮਰੀ ਸਕੂਲ ਚਾਨਣ ਵਾਲਾ ਦੀਆਂ ਵਿਦਿਆਰਥਣਾਂ ਮੁਸਕਾਨ ਕੌਰ, ਰੂਹਾਨੀ, ਤਮੰਨਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਮਹਿਤਾਬ ਸਿੰਘ ਦੀਆਂ ਵਿਦਿਆਰਥਣਾਂ ਜਸਵਿੰਦਰ ਕੌਰ ਅਤੇ ਮਮਤਾ ਬਲਾਕ ਜਲਾਲਾਬਾਦ 1 ਦੇ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ ਦੀਆਂ ਵਿਦਿਆਰਥਣਾਂ ਕੋਮਲ ਅਤੇ ਮਨਜੀਤ ਕੌਰ ਨੇ ਸਾਂਝੇ ਰੂਪ ਵਿੱਚ ਜ਼ਿਲ੍ਹੇ ਵਿੱਚੋ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚੋ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੀਆਂ ਚਾਨਣ ਵਾਲਾ ਸਕੂਲ ਦੀਆਂ ਵਿਦਿਆਰਥਣਾਂ ਮੁਸਕਾਨ ਅਤੇ ਰੂਹਾਨੀ ਨੇ ਨਵੋਦਿਆ ਦਾਖਲਾ ਪ੍ਰੀਖਿਆ ਵੀ ਪਾਸ ਕਰ ਲਈ ਹੈ।

Read Also : Electricity Bill Punjab: ਰਿਕਸ਼ਾ ਚਾਲਕ ਨੂੰ ਪਾਵਰਕੌਮ ਦਾ ਕਰੰਟ, 26150 ਰੁਪਏ ਦਾ ਆਇਆ ਬਿੱਲ

ਸਰਕਾਰੀ ਸਕੂਲਾਂ ਦੇ ਪੰਜਵੀ ਜਮਾਤ ਦੇ ਸਾਲਾਨਾ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਸਮੂਹ ਸਕੂਲਾਂ ਦੇ ਮੁੱਖ ਅਧਿਆਪਕਾਂ ਅਤੇ ਅਧਿਆਪਕਾਂ ਦੀ ਮਿਹਨਤ ਦੇ ਨਾਲ-ਨਾਲ ,ਬੀਪੀਈਓਜ ਅਤੇ ਸਮੂਹ ਸੀਐਚਟੀਜ ਦੀ ਯੋਗ ਨਿਗਰਾਨੀ ਦੀ ਸਰਾਹਨਾ ਕੀਤੀ ਹੈ। ਮਿਸ਼ਨ ਸੌ ਫ਼ੀਸਦੀ ਤਹਿਤ ਸਕੂਲਾਂ ਦੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਮਾਪਿਆਂ ਵੱਲੋਂ ਦਿਨ-ਰਾਤ ਇੱਕ ਕਰਕੇ, ਛੁੱਟੀ ਵਾਲੇ ਦਿਨ ਸਕੂਲ ਲਗਾ ਕੇ, ਅੱਤ ਦੀ ਠੰਢ ਵਿੱਚ ਸਵੇਰੇ ਸਮੇਂ ਵਾਧੂ ਜਮਾਤਾਂ ਲਗਾਉਣ ਦਾ ਮਿੱਠਾ ਫ਼ਲ ਮਿਲਿਆ ਹੈ। ਉਨ੍ਹਾਂ ਜ਼ਿਲ੍ਹੇ ਦੇ ਮਿਹਨਤੀ ਅਧਿਆਪਕਾਂ ਦੀ ਦਿਨ ਰਾਤ ਦੀ ਮਿਹਨਤ ਨੂੰ ਸਲਾਮ ਕੀਤਾ।

ਇਸ ਮੌਕੇ ਤੇ ਬੀਪੀਈਓ ਪ੍ਰਮੋਦ ਕੁਮਾਰ, ਬੀਪੀਈਓ ਜਸਪਾਲ ਸਿੰਘ, ਬੀਪੀਈਓ ਨਰਿੰਦਰ ਸਿੰਘ, ਬੀਪੀਈਓ ਸੁਸ਼ੀਲ ਕੁਮਾਰੀ, ਬੀਪੀਈਓ ਅਜੇ ਛਾਬੜਾ, ਬੀਪੀਈਓ ਸਤੀਸ਼ ਮਿਗਲਾਨੀ, ਬੀਪੀਈਓ ਸੁਨੀਲ ਕੁਮਾਰ ਅਤੇ ਬੀਪੀਈਓ ਭਾਲਾ ਰਾਮ ਅਤੇ ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ ਵੱਲੋਂ ਵਿਦਿਆਰਥੀ ਦੇ ਮਾਪਿਆਂ ਨੂੰ ਵਧਾਈਆਂ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਅਗਲੇਰੀ ਪੜ੍ਹਾਈ ਲਈ ਜੁੱਟ ਜਾਣ ਲਈ ਕਿਹਾ।