Sirsa News: ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਬੇਟੀਆਂ ਨੇ NCC ਕੈਂਪ ’ਚ ਵਿਖਾਇਆ ਦਮ, ਜਿੱਤੇ 26 ਸੋਨ ਸਮੇਤ 27 ਤਗਮੇ
ਟਗ ਆਫ਼ ਵਾਰ ਵਾਲੀਬਾਲ ਤੇ ਡਰਿੱਲ ’ਚ ਪਹਿਲਾ ਸਥਾਨ, ਡਰਿੱਲ ’ਚ ਜੇਤੂ ਟਰਾਫ਼ੀ ਵੀ ਆਪਣੇ ਨਾਂਅ ਕੀਤੀ, ਜੀਕੇ ਕਵਿੱਜ ’ਚ ਹਾਸਲ ਕੀਤਾ ਦੂਜਾ ਸਥਾਨ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦੀਆਂ ਐੱਨਸੀਸੀ ਕੈਡਿਟਾਂ ਨੇ ਹਿਸਾਰ ’ਚ ਕਰਵਾਏ ਸੀਏਟੀਸੀ ਐੱਨਸੀਸੀ ਅਰਮੀ ਵਿੰਗ ਕੈਂਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ ਐੱਚਪੀਐੱਸ ਚੌਧਰੀਵਾਸ, ਹਿਸਾਰ ’ਚ 21 ਤੋਂ 30 ਸਤੰਬਰ ਤੱਕ ਕਰਵਾਏ ਕੈਂਪ ’ਚ ਕੈਡਿਟਾਂ ਨੇ ਵੱਖ-ਵੱਖ ਸਿੱਖਿਅਕ ਗਤੀਵਿਧੀਆਂ, ਮੁਕਾਬਲੇ ਤੇ ਫੌਜੀ ਅਭਿਆਸਾਂ ’ਚ ਹਿੱਸਾ ਲਿਆ ਅਨੁਸ਼ਾਸਨ, ਟੀਮ ਵਰਕ ਤੇ ਮਿਹਨਤ ਦੇ ਦਮ ’ਤੇ ਕੈਡਿਟਾਂ ਨੇ ਕੁੱਲ 26 ਸੋਨ ਤੇ ਇੱਕ ਚਾਂਦੀ ਤਮਗਾ ਤੇ ਇੱਕ ਜੇਤੂ ਟਰਾਫੀ ਹਾਸਲ ਕੀਤੀ ਟਗ ਆਫ਼ ਵਾਰ ਮੁਕਾਬਲੇ ’ਚ ਟੀਮ ਨੇ 10 ਸੋਨ ਤਗਮਿਆਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਵਾਲੀਬਾਲ ’ਚ ਵੀ ਕੈਡਿਟਾਂ ਨੇ 6 ਸੋਨ ਤਗਮੇ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਓਥੇ ਹੀ ਜੀਕੇ ਕਵਿੱਜ ’ਚ ਇੱਕ ਚਾਂਦੀ ਤਗਮੇ ਨਾਲ ਟੀਮ ਦੂਜੇ ਸਥਾਨ ’ਤੇ ਰਹੀ ਡਰਿੱਲ ਮੁਕਾਬਲਿਆਂ ’ਚ ਕੈਡਿਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 10 ਸੋਨ ਤਗਮੇ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ ਤੇ ਡਰਿੱਲ ਜੇਤੂ ਟਰਾਫ਼ੀ ਆਪਣੇ ਨਾਂਅ ਕੀਤੀ ਕੈਡਿਟਾਂ ਨੇ ਕੈਂਪ ਦੌਰਾਨ ਵੱਖ-ਵੱਖ ਫੌਜੀ ਸਿੱਖਿਅਕ ਗਤੀਵਿਧੀਆਂ ’ਚ ਵੀ ਉਤਸ਼ਾਹਪੂਰਵਕ ਭਾਗ ਲਿਆ ਕੈਂਪ ਦੀ ਪ੍ਰੋਗਰਾਮ 3 ਹਰਿਆਣਾ ਗਰਲਜ਼ ਵਟਾਲੀਅਨ ਐੱਨਸੀਸੀ, ਹਿਸਾਰ ਦੇ ਸੀਓ ਕਰਨਲ ਸਤੀਸ਼ ਮਿਸ਼ਰਾ ਦੇ ਮਾਰਗਦਰਸ਼ਨ ’ਚ ਹੋਇਆ ਐੱਸਐੱਮ ਸੀਤਾਰਾਮ ਨੇ ਕੈਂਪ ਦਾ ਸੰਚਾਲਨ ਕੀਤਾ, ਜਦੋਂਕਿ ਏਐੱਨਓ ਸੁਮਿੱਤਰਾ ਦੇਵੀ ਨੇ ਕੈਡੇਟ੍ਰਸ ਨੂੰ ਸਿੱਖਿਆ ਤੇ ਮਾਰਗ ਦਰਸ਼ਨ ਦਿੱਤਾ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆਂ ਇੰਸਾਂ ਨੇ ਜੇਤੂ ਕੈਡਿਟਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦਾ ਸਨਮਾਨ ਕੀਤਾ ਉਨ੍ਹਾਂ ਕਿਹਾ ਕਿ ਕੈਡਿਟਾਂ ਦੀ ਮਿਹਨਤ, ਅਨੁਸ਼ਾਸਨ ਤੇ ਟੀਮ ਭਾਵਨਾ ਨੇ ਸਕੂਲ ਨੂੰ ਮਾਣ ਮਹਿਸੂਸ ਕਰਵਾਇਆ ਹੈ। NCC Camp