Punjab
Walfare Work: ਡੇਰਾ ਸ਼ਰਧਾਲੂ ਬੇਸਹਾਰਾ ਗਊਆਂ ਲਈ ਬਣੇ ‘ਮਸੀਹਾ’
ਪਿੰਡ ਝੁੰਬਾ ਵਿਖੇ ਸਥਿਤ ਗਊਸ਼ਾਲਾ ’ਚ ਸੈਂਕੜੇ ਗਊਆਂ ਲਈ ਰੋਜ਼ਾਨਾ ਹਰਾ ਚਾਰਾ ਪਾਇਆ ਜਾ ਰਿਹੈ
ਚੁੱਘੇ ਕਲਾਂ (ਮਨਜੀਤ ਨਰੂਆਣਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਅਤੇ ਪਿੰਡ ਚੁੱਘੇ ਕਲਾਂ ਦੇ ਡੇਰਾ ਸ਼ਰਧਾਲੂ ਬੇਸਹਾਰਾ ਗਊਆਂ ਲਈ ‘ਮਸੀਹਾ’ ਬਣੇ ਹੋਏ ਹਨ। ਸ਼ਰਧਾਲੂਆਂ ਵੱਲੋਂ ਪਿੰਡ ਝੁੰਬਾ ਵਿਖੇ ਸਥਿਤ ਗਊਸ਼ਾਲਾ ਵਿੱਚ ਰਹਿ ਰਹੀਆਂ ਸੈਂਕੜੇ ਗਊਆਂ ਲਈ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਹਰਾ ਚਾਰਾ ਪਾਇਆ ਜਾ ਰਿਹਾ ਹੈ। ਸ਼ਰਧਾਲੂ ਖੁਦ ਹਰੇ ਪੱਠਿਆਂ ਦੀ ਟਰਾਲੀ ਲੈ ਕੇ ਗਊਸ਼ਾਲਾ ਪਹੁੰਚਦੇ ਹਨ ਅਤੇ ਚਾਰਾ ਕੁਤਰ ਕੇ ਗਊਆਂ ਨੂੰ ਪਾਉਂਦੇ ਹਨ। ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸਰਬਜੀਤ ਸਿੰਘ ਇੰਸਾਂ ਤੇ ਜਗਦੀਪ ਸਿੰਘ ਇੰਸਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਝੁੰਬਾ ਦੀ ਗਊਸ਼ਾਲਾ ਵਿੱਚ ਵੱਡੀ ਗਿਣਤੀ ਵਿੱਚ ਬੇਸਹਾਰਾ ਗਊਆਂ ਮੌਜ਼ੂਦ ਹਨ। Walfare Work
ਗਊਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕਈ ਵਾਰ ਉਨ੍ਹਾਂ ਨੂੰ ਲੋੜ ਅਨੁਸਾਰ ਚਾਰਾ ਨਹੀਂ ਮਿਲਦਾ ਸੀ, ਜਿਸ ਕਾਰਨ ਬਹੁਤੀਆਂ ਗਊਆਂ ਭੁੱਖੀਆਂ ਰਹਿ ਜਾਂਦੀਆਂ ਹਨ। ਜਦੋਂ ਉਨ੍ਹਾਂ ਨੂੰ ਇਸ ਸਮੱਸਿਆ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਗਊਆਂ ਦੀ ਸੇਵਾ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਹਰ ਰੋਜ਼ ਹਰੇ ਚਾਰੇ ਦੀ ਇੱਕ ਟਰਾਲੀ ਭਰ ਕੇ ਗਊਸ਼ਾਲਾ ਵਿੱਚ ਲਿਆ ਕੇ ਗਊਆਂ ਨੂੰ ਖੁਦ ਪਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੇਸਹਾਰਾ ਪਸ਼ੂਆਂ ਦੀ ਸੇਵਾ ਕਰਨਾ ਮਨੁੱਖਤਾ ਦੀ ਸੇਵਾ ਦੇ ਬਰਾਬਰ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਆਪਣੀ ਸਮਰੱਥਾ ਅਨੁਸਾਰ ਗਊਆਂ ਦੀ ਸੇਵਾ ਵਿੱਚ ਯੋਗਦਾਨ ਪਾ ਰਹੇ ਹਨ। ਸ਼ਰਧਾਲੂਆਂ ਵੱਲੋਂ ਕੀਤੀ ਜਾ ਰਹੀ ਇਸ ਸੇਵਾ ਦੌਰਾਨ ਨਾ ਸਿਰਫ਼ ਗਊਆਂ ਲਈ ਹਰਾ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ। Walfare Work
ਇਹ ਵੀ ਪੜ੍ਹੋ : Paddy Procurement Punjab: ਝੋਨੇ ਦੀ ਖ਼ਰੀਦ ਲਈ 42,786 ਕਰੋੜ ਰੁਪਏ ਦੀ ਸੀਸੀਐੱਲ ਮਨਜ਼ੂਰ
ਸਗੋਂ ਉਹ ਖੁਦ ਮੌਕੇ ’ਤੇ ਪਹੁੰਚ ਕੇ ਚਾਰੇ ਨੂੰ ਕੁਤਰ ਕੇ ਪਾਉਣ ਦੀ ਸੇਵਾ ਵੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੇਵਾ ਕਿਸੇ ਇੱਕ ਦਿਨ ਜਾਂ ਵਿਸ਼ੇਸ਼ ਮੌਕੇ ਤੱਕ ਸੀਮਤ ਨਹੀਂ, ਸਗੋਂ ਜਦੋਂ ਤੱਕ ਲੋੜ ਰਹੇਗੀ, ਉਹ ਆਪਣੀ ਸਮਰੱਥਾ ਅਨੁਸਾਰ ਸਹਿਯੋਗ ਜਾਰੀ ਰੱਖਣ ਦੀ ਕੋਸ਼ਿਸ਼ ਕਰਨਗੇ। ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਇਲਾਕੇ ਵਿੱਚ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਬੇਸਹਾਰਾ ਪਸ਼ੂਆਂ ਦੀ ਸੇਵਾ ਲਈ ਸਮਾਜ ਦੇ ਹੋਰ ਲੋਕਾਂ ਅਤੇ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਸ਼ਰਧਾਲੂਆਂ ਵੱਲੋਂ ਰੋਜ਼ਾਨਾ ਇੱਕ ਟਰਾਲੀ ਹਰਾ ਚਾਰਾ ਗਊਸ਼ਾਲਾ ਵਿੱਚ ਪਹੁੰਚਾਉਣ ਨਾਲ ਗਊਆਂ ਨੂੰ ਰਾਹਤ ਮਿਲ ਰਹੀ ਹੈ ਅਤੇ ਇਹ ਉਪਰਾਲਾ ਸਮਾਜ ਵਿੱਚ ਪਸ਼ੂ ਸੇਵਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਵੀ ਸਹਾਈ ਹੋ ਸਕਦਾ ਹੈ। ਇਸ ਮੌਕੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ, ਕੁਲਵਿੰਦਰ ਸਿੰਘ ਇੰਸਾਂ ਤੇ ਦਰਸ਼ਨ ਸਿੰਘ ਇੰਸਾਂ ਮੌਜ਼ੂਦ ਸਨ। Walfare Work